ਅਜਨਾਲਾ 'ਚ ਸੰਯੁਕਤ ਕਿਸਾਨ ਮੋਰਚੇ ਵਲੋਂ ਪੁਤਲਾ ਫੂਕ ਕੇ ਰੋਹ ਦਾ ਕੀਤਾ ਪ੍ਰਗਟਾਵਾ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਮਹਿਲਾ ਪਹਿਲਵਾਨਾਂ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਬਿ੍ਜ ਭੂਸ਼ਨ ਸ਼ਰਨ ਸਿੰਘ ਦਾ ਪੁਤਲਾ ਫੂਕਿਆ ਗਿਆ। ਕਿਸਾਨ ਜਥੇਬੰਦੀਆਂ ਵੱਲੋਂ ਇਸ ਕੁਕਰਮੀ ਨੂੰ ਫਾਹੇ ਲਾਉਣ ਦੇ ਅਸਮਾਨ ਗਜਾਉ ਨਾਹਰਿਆਂ 'ਚ ਇਥੋਂ ਦੇ ਮੇਨ ਬਜਾਰਾਂ ਚ ਅੱਤ ਦੀ ਗਰਮੀ ਵਿੱਚ ਜਥੇਬੰਦੀ ਦੇ ਆਗੂਆਂ ਡਾ. ਸਤਨਾਮ ਸਿੰਘ ਅਜਨਾਲਾ ਤੇ ਧੰਨਵਤ ਸਿੰਘ ਖਤਰਾਏ ਕਲਾਂ ਦੀ ਅਗਵਾਈ 'ਚ ਰੋਹ ਭਰਿਆ ਪ੍ਦਰਸ਼ਨ ਕੀਤਾ ਅਤੇ ਅਜਨਾਲਾ ਦੇ ਮੇਨ ਚੌਕ ਵਿੱਚ ਪੁਤਲਾ ਫੂਕ ਕੇ ਪਿੱਟ ਸਿਆਪਾ ਕੀਤਾ ਗਿਆ। ਇਸ ਸਮੇਂ ਉਕਤ ਆਗੂਆਂ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਜੋ਼ਰਦਾਰ ਮੰਗ ਕੀਤੀ ਕਿ ਇਸ ਕੁਕਰਮੀ ਨੂੰ ਪੌਕਸੋ (pocso) ਕਨੂੰਨ ਅਧੀਨ ਗਿ੍ਫਤਾਰ ਕਰਕੇ ਜੇਲ੍ਹ ਭੇਜਿਆ ਜਾਵੇ ਤੇ ਸਖ਼ਤ ਤੋਂ ਸਖ਼ਤ ਸਜਾਵਾਂ ਦਿੱਤੀਆਂ ਜਾਣ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਜੇ ਸਾ਼ਹ ਧਾਰੀਵਾਲ, ਸੁਰਜੀਤ ਸਿੰਘ ਭੂਰੇ ਗਿੱਲ, ਮਨਜੀਤ ਸਿੰਘ ਸਰਕਾਰੀਆ, ਜੰਗਬਹਾਦਰ ਸਿੰਘ ਮਟੀਆ, ਦੇਸ਼ ਭਗਤ ਸੁੱਚਾ ਸਿੰਘ ਖਤਰਾਏ, ਸਤਵਿੰਦਰ ਸਿੰਘ ਉਠੀਆਂ, ਮਨੂੰ ਕਿਆਂਮਪੁਰ, ਜਗੀਰ ਸਿੰਘ ਚੱਕ ਫਤਿਹ ਖਾਂ, ਚਮਕੌਰ ਸਿੰਘ ਉਗਰ ਔਲਖ, ਅਜੀਤ ਕੌਰ ਕੋਟ ਰਜਾਦਾ, ਜਗਤਾਰ ਸਿੰਘ ਰਾਜੀਆਂ, ਬਲਤੇਜ ਸਿੰਘ ਦਿਆਲਪੁਰਾ, ਹਰਨੇਕ ਸਿੰਘ ਨੇਪਾਲ, ਸੁਖਰਾਜ ਸਿੰਘ ਭੋਏਵਾਲੀ ਆਦਿ ਨੇ ਵੀ ਬਿ੍ਜ ਭੂਸ਼ਨ ਦੀ ਤਰੁੰਤ ਗਿਰਫ਼ਤਾਰੀ ਦੀ ਮੰਗ ਕੀਤੀ।

Comments
Post a Comment