ਅਬਾਦਕਾਰਾਂ ਦੇ ਹੱਕ ‘ਚ ਦਿੱਤਾ ਮੰਗ ਪੱਤਰ
ਰੋਪੜ, 10 ਜੂਨ
ਅਬਾਦਕਾਰ ਬਚਾਓ ਸੰਘਰਸ਼ ਕਮੇਟੀ ਵਲੋਂ ਅੱਜ ਅਬਾਦਕਾਰਾਂ ਨੂੰ ਬਚਾਉਣ ਹਿੱਤ ਇੱਕ ਮੰਗ ਪੱਤਰ ਦਿੱਤਾ। ਸ਼ਹਿਰ ‘ਚ ਮਾਰਚ ਕਰਦੇ ਹੋਏ ਅਬਾਦਕਾਰਾਂ ਨੇ ਲ਼ੋਕਾਂ ਦਾ ਧਿਆਨ ਆਪਣੇ ਵੱਲ ਖਿਚਿਆ। ਇਸ ਮੌਕੇ ਇਕੱਠ ਨੂੰ ਜਮਹੂਰੀ ਕਿਸਾਨ ਸਭਾ ਜੇ ਸੂਬਾ ਆਗੂ ਮੋਹਣ ਸਿੰਘ ਧਮਾਣਾ ਨੇ ਕਿਹਾ ਕਿ ਇਹ ਇਲਾਕਾ ਸਤੁਲਜ ਦਰਿਆ ਅਤੇ ਸ਼ਿਵਾਲਕ ਦੀਆਂ ਪਹਾੜੀਆਂ ਕਾਰਨ ਬਹੁਤ ਹੀ ਅਹਿਮ ਹੈ, ਜਿਥੋਂ ਦੇ ਲੋਕਾਂ ਨੇ ਵਸੇਬਾ ਕਰਨ ਲਈ ਜ਼ਮੀਨਾਂ ਨੂੰ ਅਬਾਦ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਅਬਾਦਕਾਰਾਂ ਨੂੰ ਉਜਾੜਨ ਦੀ ਕਿਸੇ ਵੀ ਕੋਸ਼ਿਸ਼ ਦਾ ਵਿਰੋਧ ਕੀਤਾ ਜਾਵੇਗਾ।

Comments
Post a Comment