ਪੀੜ੍ਹਤ ਸੱਸ ਨੂੰਹ ਨੂੰ ਘਰ ਤੱਕ ਛੱਡ ਕੇ ਆਉਣ ਦਾ ਕੀਤਾ ਐਲਾਨ


ਜਗਰਾਉਂ, 21 ਜੂਨ

ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਵੱਲੋਂ ਵਿਵਾਦਤ ਕੋਠੀ ਛੱਡਣ ਅਤੇ ਕਰਮ ਸਿੰਘ ਸਿੱਧੂ ਵੱਲੋਂ ਅਸ਼ੋਕ ਕੁਮਾਰ ਖ਼ਿਲਾਫ਼ ਕੇਸ ਦਰਜ ਕਰਵਾਉਣ ਤੋਂ ਬਾਅਦ ਵੀ ਮਾਮਲਾ ਠੰਢਾ ਪੈਂਦਾ ਦਿਖਾਈ ਨਹੀਂ ਦੇ ਰਿਹਾ। ਇਕ ਪਾਸੇ ਇਹ ਮੁੱਦਾ ਵਿਧਾਨ ਸਭਾ ਤੱਕ ਪਹੁੰਚ ਗਿਆ ਤਾਂ ਦੂਜੇ ਪਾਸੇ ਇਥੇ 16 ਜਥੇਬੰਦੀਆਂ ਆਧਾਰਤ ਉੱਚ-ਪੱਧਰੀ ਵਫ਼ਦ ਨੇ ਜ਼ਿਲ੍ਹਾ ਪੁਲੀਸ ਮੁਖੀ ਨੂੰ ਮਿਲਣ ਉਪਰੰਤ 26 ਜੂਨ ਨੂੰ ਪਰਵਾਸੀ ਪੰਜਾਬੀ ਨੂੰਹ-ਸੱਸ ਨੂੰ ਨਾਲ ਲੈ ਕੇ ਹਾਈਵੇਅ ਤੋਂ ਕੋਠੀ ਤੱਕ ਮਾਰਚ ਕਰਦੇ ਹੋਏ ਛੱਡ ਕੇ ਆਉਣ ਦਾ ਐਲਾਨ ਕਰ ਦਿੱਤਾ ਹੈ। ਇਸ ਸਮੇਂ 'ਪਰਵਾਸੀ ਪੰਜਾਬੀਆਂ ਦੀਆਂ ਜਾਇਦਾਦਾਂ ਬਚਾਉ' ਨਾਂ ਦੀ ਵੱਖਰੀ ਐਕਸ਼ਨ ਕਮੇਟੀ ਵੀ ਬਣਾਈ ਗਈ। 

ਯਾਦ ਰਹੇ ਕਿ ਵਿਧਾਇਕਾ ਮਾਣੂੰਕੇ ਇਸ ਕੋਠੀ ਨਾਲ ਹੁਣ ਕੋਈ ਲੈਣਾ-ਦੇਣਾ ਨਾ ਹੋਣ ਦਾ ਸਪੱਸ਼ਟੀਕਰਨ ਦੇ ਚੁੱਕੇ ਹਨ। ਕਿਸਾਨ, ਮਜ਼ਦੂਰ, ਮੁਲਾਜ਼ਮ ਤੇ ਇਨਕਲਾਬੀ ਜਥੇਬੰਦੀਆਂ 'ਤੇ ਆਧਾਰਤ ਵਫ਼ਦ 'ਚ ਪੀੜਤ ਪਰਿਵਾਰ ਤੋਂ ਐੱਨਆਰਆਈ ਕੁਲਦੀਪ ਕੌਰ ਸਮੇਤ ਕੰਵਲਜੀਤ ਖੰਨਾ, ਬੂਟਾ ਸਿੰਘ ਚਕਰ, ਬਲਰਾਜ ਸਿੰਘ ਕੋਟਉਮਰਾ ਆਦਿ ਸ਼ਾਮਲ ਸਨ। ਵਫ਼ਦ ਨੇ ਮੰਗ-ਪੱਤਰ 'ਚ ਪੰਜ ਪ੍ਰਮੁੱਖ ਮੰਗਾਂ 'ਤੇ ਜ਼ੋਰ ਦਿੱਤਾ ਹੈ। ਇਸ 'ਚ ਪਹਿਲੀ ਮੰਗ ਅਸਲ ਮਾਲਕ ਨੂੰ ਕੋਠੀ ਦਾ ਕਬਜ਼ਾ ਤੇ ਚਾਬੀਆਂ ਦਿਵਾਉਣਾ ਸੀ। ਇਸ ਤੋਂ ਇਲਾਵਾ ਪਰਚਾ ਕਰਮ ਸਿੰਘ ਦੀ ਥਾਂ ਪੀੜਤ ਐੱਨਆਰਆਈ ਪਰਿਵਾਰ ਵੱਲੋਂ ਦਰਜ ਕਰਨ ਅਤੇ ਉਨ੍ਹਾਂ ਵੱਲੋਂ ਦਿੱਤੀ ਸ਼ਿਕਾਇਤ ਦੇ ਆਧਾਰ 'ਤੇ ਸਾਰੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਨ 'ਤੇ ਜ਼ੋਰ ਦਿੱਤਾ ਗਿਆ। ਇਹ ਵੀ ਮੰਗ ਕੀਤੀ ਕਿ ਜਾਅਲੀ ਮੁਖਤਿਆਰਨਾਮੇ ਦੇ ਆਧਾਰ 'ਤੇ ਰਜਿਸਟਰੀ ਕਰਨ ਲਈ ਜ਼ਿੰਮੇਵਾਰ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵੀ ਪਰਚੇ 'ਚ ਸ਼ਾਮਲ ਕੀਤਾ ਜਾਵੇ। ਆਗੂਆਂ ਨੇ ਐੱਸਐੱਸਪੀ ਨਵਨੀਤ ਸਿੰਘ ਬੈਂਸ ਨੂੰ ਕਿਹਾ ਕਿ ਜਦੋਂ ਐੱਫਆਰੀਆਰ ਮੁਤਾਬਕ ਮੁਖਤਿਆਰਨਾਮਾ ਹੀ ਗਲਤ ਹੈ ਤਾਂ ਅੱਗੇ ਰਜਿਸਟਰੀ, ਇੰਤਕਾਲ ਸਭ ਕੁਝ ਹੀ ਗਲਤ ਹੈ। ਇਹ ਵੀ ਫ਼ੈਸਲਾ ਕੀਤਾ ਕਿ ਭਲਕੇ ਜਥੇਬੰਦੀਆਂ ਦਾ ਵਫ਼ਦ ਉਪ ਮੰਡਲ ਮੈਜਿਸਟਰੇਟ ਨੂੰ ਮਨਜੀਤ ਕੌਰ ਨੂੰ ਮਿਲ ਕੇ ਸਮੁੱਚੀ ਰਿਪੋਰਟ ਜਲਦ ਪੁਲੀਸ ਨੂੰ ਸੌਂਪਣ ਲਈ ਕਿਹਾ ਜਾਵੇਗਾ।

Comments

ਜ਼ਰੂਰੀ ਸੁਨੇਹੇ

ਜ਼ਰੂਰੀ ਸੁਨੇਹੇ
ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ!

ਪਾਪੂਲਰ ਪੋਸਟਾਂ

ਜਮਹੂਰੀ ਕਿਸਾਨ ਸਭਾ ਪੰਜਾਬ ਸਾਰੇ ਪੰਜਾਬ ‘ਚ 09 ਸਤੰਬਰ ਨੂੰ ਸੋਪੇਗੀ ਜਿਲ੍ਹਾ/ ਤਹਿਸੀਲਾਂ ਤੇ ਮੰਗ ਪੱਤਰ

ਸੈਂਕੜੇ ਕਿਰਤੀ ਕਿਸਾਨ ਇਲਾਕਾ ਕੂੰਮਕਲਾਂ ਵਿੱਚੋਂ ਸ਼ਾਮਿਲ ਹੋਏ ਸਮਰਾਲਾ ਦੀ ਜੇਤੂ ਰੈਲੀ ‘ਚ

ਨੋਸ਼ਹਿਰਾ ਪਨੂੰਆਂ ਵਿਖੇ ਕਿਸਾਨ ਜਥੇਬੰਦੀਆਂ ਨੇ ਸਾੜੇ ਟਰੰਪ ਅਤੇ ਮੋਦੀ ਸਰਕਾਰ ਦੇ ਪੁਤਲੇ