28 ਜੁਲਾਈ ਦੇ ਪ੍ਰੋਗਰਾਮ ਵਿਚ ਪੁੱਜਣ ਲਈ ਵਿਚਾਰਾਂ ਕੀਤੀਆਂ
ਬਠਿੰਡਾ: ਜ਼ਮਹੂਰੀ ਕਿਸਾਨ ਸਭਾ ਦੀ ਮੀਟਿੰਗ ਟੀਚਰ ਹੋਮ ਵਿਖੇ ਸੂਬਾ ਜਥੇਬੰਦਕ ਸਕੱਤਰ ਰਘਵੀਰ ਸਿੰਘ ਬੈਨੀਪਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਜਥੇਬੰਦੀ ਦੀਆਂ ਇਕਾਈਆਂ ਅਤੇ ਮੈਂਬਰਸ਼ਿਪ ਵਧਾਓਣ ਲਈ ਰਣਨੀਤੀ ਉਲੀਕੀ ਗਈ। 28 ਜੁਲਾਈ ਦੇ ਪ੍ਰੋਗਰਾਮ ਵਿਚ ਪੁੱਜਣ ਲਈ ਵਿਚਾਰਾਂ ਕੀਤੀਆਂ ਗਈਆਂ। ਮਣੀਪੁਰ ਘਟਨਾ ਦੀ ਨਿੰਦਾ ਕੀਤੀ ਗਈ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਗਈ। ਪੰਜਾਬ ‘ਚ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਤੁਰੰਤ ਮੁਆਵਜਾ ਦੇਣ ਦੀ ਮੰਗ ਕੀਤੀ ਗਈ ਅਤੇ ਕਿਸਾਨਾਂ ਦੇ ਸਿਰ ਜੋ ਕਰਜ਼ਾ ਹੈ ਉਸ ਨੂੰ ਮਾਫ ਕਰਨ ਦੀ ਮੰਗ ਕੀਤੀ ਗਈ। ਮਾਨਸਾ ਵਿੱਚ ਨਸ਼ੇ ਵਿਰੋਧ ਚੱਲ ਰਹੇ ਸੰਘਰਸ਼ ਦੀ ਫੁੱਲ ਹਿਮਾਇਤ ਕੀਤੀ ਗਈ ਅਤੇ ਪਰਮਿੰਦਰ ਸਿੰਘ ਨੂੰ ਬਿਨ੍ਹਾਂ ਸ਼ਰਤ ਰਿਹਆ ਕੀਤਾ ਜਾਵੇ ਅਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਮੀਟਿੰਗ ਵਿੱਚ ਦਰਸ਼ਨ ਫੁੱਲੋ ਮਿੱਠੀ, ਸੁਖਮੰਦਰ ਸਿੰਘ ਧਾਲੀਵਾਲ, ਤਾਰਾ ਸਿੰਘ ਨੰਦਗੜ, ਸੁਰਜੀਤ ਸਿੰਘ ਤਲਵੰਡੀ, ਬਲਦੇਵ ਸਿੰਘ ਤਲਵੰਡੀ, ਸ਼ਿਵਜੀ ਸਿੰਘ, ਪੂਰਨ ਸਿੰਘ, ਸੁਖਦੇਵ ਸਿੰਘ ਨਥਾਨਾ, ਕੁਲਵੰਤ ਸਿੰਘ ਨੇ ਭਾਗ ਲਿਆ। ਸਰਬ ਧਾਲੀਵਾਲ ਨੂੰ ਪ੍ਰੈਸ ਸਕੱਤਰ ਬਣਾਇਆ ਗਿਆ ਅਤੇ ਮਲਕੀਤ ਸਿੰਘ ਨੂੰ ਸਹਾਇਕ ਖਜਾਨਚੀ ਲਿਆ ਗਿਆ।