ਫਿਲੌਰ ਦਾ ਬੰਨ੍ਹ ਟੁੱਟਣ ਦੀ ਜਾਂਚ ਕਰਵਾਉਣ ਦੀ ਕੀਤੀ ਮੰਗ
ਫਿਲੌਰ: ਜਮਹੂਰੀ ਕਿਸਾਨ ਸਭਾ ਅਤੇ ਦਿਹਾਤੀ ਮਜਦੂਰ ਸਭਾ ਦੇ ਆਗੂਆਂ ਨੇ ਬੰਨ੍ਹ ਦਾ ਦੌਰਾ ਕੀਤਾ ਤੇ ਬੰਨ੍ਹ ਟੁੱਟਣ ਦੀ ਸਚਾਈ ਲੋਕਾਂ ਸਾਹਮਣੇ ਪੇਸ਼ ਕੀਤੀ ਕਿ ਬੰਨ੍ਹ ਨੂੰ ਫਿਲੌਰ ਅਕੈਡਮੀ ਦੇ ਲੋਕਾਂ ਨੇ ਕਮਜ਼ੋਰ ਕੀਤਾ ਤੇ ਵੀਹ ਏਕੜ ਦਰਿਆ ਤੇ ਕਬਜ਼ਾ ਕਰਕੇ ਅਮੀਰ ਅਧਿਕਾਰੀਆਂ ਦੇ ਖੇਡਣ ਲਈ ਗੌਲਫ ਗਰਾਂਊਾਡ ਤਿਆਰ ਕਰਵਾਈ ਤੇ ਬੰਨ੍ਹ ਟੁੱਟਣ ਕਾਰਨ ਲੋਕਾਂ ਦੇ ਹਜ਼ਾਰਾਂ ਏਕੜ ਫਸਲਾਂ ਤਬਾਹ ਹੋ ਗਈਆਂ। ਪ੍ਰਸ਼ਾਸ਼ਨ ਦੇ ਅਧਿਕਾਰੀ ਤੇ ਨੇਤਾ ਲੋਕ ਸਿਰਫ਼ ਬੰਨ੍ਹ ਟੁੱਟੇ ਦਾ ਜਾਇਜਾ ਲੈ ਕੇ ਵਾਪਿਸ ਮੁੜ ਗਏ ਪਰ ਹਾਲੇ ਤੱਕ ਇਸ ਨੂੰ ਪੂਰਨ ਲਈ ਕੋਈ ਕਾਰਵਾਈ ਨਹੀਂ ਕੀਤੀ। ਹੁਣ ਜਮਹੂਰੀ ਕਿਸਾਨ ਸਭਾ ਤੇ ਦਿਹਾਤੀ ਮਜਦੂਰ ਸਭਾ ਦੇ ਆਗੂਆਂ ਵਲੋਂ ਲੋਕਾਂ ਨੂੰ ਆਪਣੇ ਜਾਨ ਮਾਲ ਦੀ ਰਾਖੀ ਕਰਨ ਦੀ ਬੇਨਤੀ ਕੀਤੀ ਹੈ ਤੇ ਬੰਨ੍ਹ ਨੂੰ ਲੋਕਾਂ ਦੇ ਸਹਿਯੋਗ ਨਾਲ ਦੁਬਾਰਾ ਬਣਾਉਂਣ ਦਾ ਉਪਰਾਲਾ ਕੀਤਾ ਜਾਵੇਗਾ। ਇਸ ਸਮੇਂ ਆਗੂਆਂ ਨੇ ਮੰਗ ਕੀਤੀ ਕਿ ਬੰਨ੍ਹ ਟੁੱਟਣ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ ਤੇ ਦੋਸ਼ੀਆਂ ਤੇ ਬਣਦੀ ਕਾਰਵਾਈ ਕੀਤੀ ਜਾਵੇ।
ਇਸ ਸਮੇਂ ਕਾਮਰੇਡ ਜਰਨੈਲ ਫਿਲੌਰ, ਕੁਲਜੀਤ ਫਿਲੌਰ, ਤਰਜਿੰਦਰ ਸਿੰਘ ਧਾਲੀਵਾਲ, ਅਸ਼ੋਕ ਕੁਮਾਰ, ਜੋਗਿੰਦਰ ਪਾਲ, ਮਾਸਟਰ ਹੰਸ ਰਾਜ, ਗਗਨ ਸੁੰਨੜ ਆਦਿ ਹਾਜ਼ਰ ਸਨ।

Comments
Post a Comment