ਜਨਮ ਦਿਨ ਮੌਕੇ ਕੀਤੀ ਅਪੀਲ: ਭਾਈ ਰਣਧੀਰ ਸਿੰਘ ਨਾਰੰਗਵਾਲ ਦੀ ਯਾਦਗਾਰ ਸੰਭਾਲਣ ਦੀ ਮੰਗ


ਜੋਧਾਂ: ਅੱਜ ਮਹਾਨ ਦੇਸ਼ ਭਗਤ ਭਾਈ ਰਣਧੀਰ ਸਿੰਘ ਨਾਰੰਗਵਾਲ ਵਾਲਿਆਂ ਦਾ ਜਨਮ ਦਿਨ ਮੌਕੇ ਪਿੰਡ ਨਾਰੰਗਵਾਲ ਦੇ ਸਰਪੰਚ ਹਰਿੰਦਰ ਸਿੰਘ ਗਰੇਵਾਲ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਬਾਬਾ ਹਰਨਾਮ ਸਿੰਘ ਕਾਮਾਗਾਟਾਮਾਰੂ ਯਾਦਗਾਰੀ ਕਮੇਟੀ ਗੁੱਜਰਵਾਲ ਦੇ ਪ੍ਰਧਾਨ ਗੁਰਿੰਦਰ ਸਿੰਘ ਗਰੇਵਾਲ ਨੇ ਆਖਿਆ ਕਿ ਭਾਈ ਸਾਹਿਬ ਦਾ ਦੇਸ਼ ਨੂੰ ਅੰਗਰੇਜ਼ਾਂ ਤੋਂ ਅਜ਼ਾਦ ਕਰਵਾਉਣ ਬਹੁਤ ਵੱਡਾ ਰੋਲ ਹੈ। ਉਹਨਾਂ ਨੇ ਉਸ ਸਮੇਂ ਵੱਡੀ ਨੌਕਰੀ ਛੱਡ ਕੇ ਦੇਸ਼ ਦੀ ਅਜ਼ਾਦੀ ਖਾਤਰ ਵੱਡੀ ਜਦੋ ਜਹਿਦ ਕੀਤੀ। ਅੰਗਰੇਜ਼ ਸਰਕਾਰ ਦੀਆਂ ਜੇਲ੍ਹਾਂ, ਤਸੀਹੇ ਝੱਲੇ, ਪਰ ਅਜ਼ਾਦੀ ਦੀ ਲੜਾਈ ਜਾਰੀ ਰੱਖੀ। ਉਹਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸ਼ਹੀਦ ਭਗਤ ਸਿੰਘ ਦੇ ਸਮੇਂ ਜੇਲ੍ਹਾਂ ਕੱਟੀਆਂ। ਇਲਾਕੇ ਵਿੱਚ ਲੋਕਾਂ ਨੂੰ ਅੰਗਰੇਜ਼ਾਂ ਵਿਰੁੱਧ ਲਾਮਬੰਦ ਕਰਦੇ ਰਹੇ।


ਉਪਰੋਕਤ ਆਗੂ ਨਗਰ ਨਿਵਾਸੀਆਂ ਤੇ ਗ੍ਰਾਮ ਪੰਚਾਇਤ ਮੈਬਰਾਂ ਨਾਲ ਨਾਰੰਗਵਾਲ ਤੋਂ ਗੁੱਜਰਵਾਲ  ਦੇ ਰਸਤੇ ਤੇ ਬਣੀ ਹੋਈ ਭਾਈ ਸਾਹਿਬ ਦੀ ਯਾਦਗਾਰ ਜੋ ਕਿ ਸਰਕਾਰਾਂ ਦੀ ਅਣਦੇਖੀ ਦਾ ਸ਼ਿਕਾਰ ਹੋ ਚੁਕੀ ਹੈ, ਉੱਪਰ ਇੱਕਠੇ ਹੋਏ ਸਨ। ਉਹਨਾਂ ਵੱਲੋਂ ਸਰਕਾਰ ਤੋਂ ਮੰਗ ਕੀਤੀ ਗਈ ਕਿ 2011 ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੀ (ਜੋ ਕਿ ਅਜੇ ਅਧੂਰੀ ਹੈ) ਯਾਦਗਾਰ ਜੋ ਕਿ ਹੁਣ ਖੰਡਰ ਦਾ ਰੂਪ ਧਾਰਨ ਕਰ ਚੁੱਕੀ ਹੈ। ਜਿਸ ਦੀਆਂ ਇੱਟਾਂ ਟੁੱਟਣ ਲੱਗ ਪਈਆਂ ਹਨ। ਉਸ ਅੰਦਰ ਕੰਢੇਦਾਰ ਝਾੜੀਆਂ ਨੇ ਥਾਂ ਮੱਲ ਲਈ ਹੈ। ਅੰਦਰ ਲੱਗਿਆ ਸਮਾਨ ਟੂਟੀਆਂ ਆਦਿ ਚੋਰੀ ਹੋ ਚੁੱਕਾ ਹੈ।

ਆਗੂਆਂ ਨੇ ਕਿਹਾ ਕਿ ਇਸ ਯਾਦਗਾਰ ਦਾ ਨਵੀਨੀਕਰਨ ਕਰਕੇ ਇਸ ਨੂੰ ਪੱਕੇ ਤੌਰ ‘ਤੇ ਸੰਭਾਲ਼ਿਆ ਜਾਵੇ ਤਾਂ ਕਿ ਆਉਣ ਵਾਲੀਆਂ ਪੀੜੀਆਂ ਨੂੰ ਦੇਸ਼ ਭਗਤਾਂ ਦੀ ਵਿਰਾਸਤ ਦਾ ਪਤਾ ਲੱਗਦਾ ਰਹੇ। ਉਹਨਾ ਕਿਹਾ ਕਿ ਇਹ ਏਰੀਆ ਗ਼ਦਰ ਪਾਰਟੀ ਦੀਆਂ ਮੀਟਿੰਗਾਂ ਕਰਨ ਦਾ ਕੇਂਦਰ ਵੀ ਰਿਹਾ ਹੈ। ਜਿਸ ਕਰਕੇ ਇਸ ਇਲਾਕੇ ਵਿੱਚ ਬਹੁਤ ਸਾਰੇ ਦੇਸ਼ ਭਗਤ ਹੋਏ ਹਨ। ਆਗੂਆਂ ਨੇ ਕਿਹਾ ਕਿ ਭਾਈ ਸਾਹਿਬ ਦੀ ਯਾਦਗਾਰ ਬਣਨ ਨਾਲ ਹੋਰ ਲੋਕਾਂ ਨੂੰ ਦੇਸ਼ ਭਗਤਾਂ ਦੇ ਬਾਰੇ ਜਾਨਣ ਦੀ ਲਗਨ ਲੱਗੇਗੀ।

ਭਾਈ ਰਣਧੀਰ ਸਿੰਘ ਟਰਸਟ ਦੇ ਟਰਸਟੀ ਕਰਮਜੀਤ ਸਿੰਘ ਤੇ ਉਹਨਾਂ ਦੇ ਪੋਤੇ ਕੁਲਦੀਪ ਸਿੰਘ ਗਰੇਵਾਲ ਵੱਲੋਂ ਫੋਨ ਉੱਪਰ ਦੱਸਿਆ ਕਿ ਯਾਦਗਾਰ ਦਾ ਮਾਮਲਾ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਜਾ ਚੁੱਕਿਆ ਹੈ। ਉਹਨਾਂ ਵੀ ਮੰਗ ਕੀਤੀ ਕਿ ਸਰਕਾਰ ਇਸ ਯਾਦਗਾਰ ਦਾ ਕੰਮ ਜਲਦੀ ਸ਼ੁਰੂ ਕਰੇ।

ਇਸ ਮੌਕੇ ਤੇ ਹੋਰਨਾ ਤੋਂ ਇਲਾਵਾ ਬਾਬ ਬਲਵਿੰਦਰ ਸਿੰਘ ਘੁੱਕ, ਪੰਚ ਸਤਵੰਤ ਸਿੰਘ, ਪੰਚ ਮਨਮੋਹਣ ਸਿੰਘ, ਪੰਚ ਸੰਨਦੀਪ ਸਿੰਘ, ਪੰਚ ਬਲਜੀਤ ਸਿੰਘ (ਸਾਰੇ ਨਾਰੰਗਵਾਲ) ਆਦਿ ਹਾਜ਼ਰ ਸਨ।

Comments

ਜ਼ਰੂਰੀ ਸੁਨੇਹੇ

ਜ਼ਰੂਰੀ ਸੁਨੇਹੇ
ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ!

ਪਾਪੂਲਰ ਪੋਸਟਾਂ

ਜਮਹੂਰੀ ਕਿਸਾਨ ਸਭਾ ਪੰਜਾਬ ਸਾਰੇ ਪੰਜਾਬ ‘ਚ 09 ਸਤੰਬਰ ਨੂੰ ਸੋਪੇਗੀ ਜਿਲ੍ਹਾ/ ਤਹਿਸੀਲਾਂ ਤੇ ਮੰਗ ਪੱਤਰ

ਸੈਂਕੜੇ ਕਿਰਤੀ ਕਿਸਾਨ ਇਲਾਕਾ ਕੂੰਮਕਲਾਂ ਵਿੱਚੋਂ ਸ਼ਾਮਿਲ ਹੋਏ ਸਮਰਾਲਾ ਦੀ ਜੇਤੂ ਰੈਲੀ ‘ਚ

ਨੋਸ਼ਹਿਰਾ ਪਨੂੰਆਂ ਵਿਖੇ ਕਿਸਾਨ ਜਥੇਬੰਦੀਆਂ ਨੇ ਸਾੜੇ ਟਰੰਪ ਅਤੇ ਮੋਦੀ ਸਰਕਾਰ ਦੇ ਪੁਤਲੇ