ਐਮਐਸਪੀ ਦੀ ਮੰਗ ਨੂੰ ਲੈਕੇ ਮੁੱਖ ਮੰਤਰੀ ਪੰਜਾਬ ਦੇ ਪੁਤਲੇ ਫੂਕੇ


ਮਾਨਸਾ: ਜ਼ਿਲ੍ਹਾ ਮੰਡੀ ਅਫਸਰ ਦੇ ਦਫਤਰ ਅੱਗੇ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਵੱਖ ਵੱਖ ਜਿਲਿਆਂ ਵਿੱਚ ਸੂਰਜਮੁਖੀ, ਮੱਕੀ, ਮੂੰਗੀ ਜਿਹੀਆਂ ਫਸਲਾਂ ਦੀ ਆਮਦ ਵਾਲੇ ਥਾਈਂ ਐਮਐਸਪੀ ਦੀ ਮੰਗ ਦੇ ਅਧਿਕਾਰ ਨੂੰ ਲਾਗੂ ਕਰਵਾਉਣ ਲਈ ਜਿਥੇ ਵਾਰ ਵਾਰ ਪੰਜਾਬ ਸਰਕਾਰ ਤੱਕ ਮੰਗ ਪੱਤਰ ਪਹੁੰਚਾਏ ਜਾਂਦੇ ਰਹੇ ਹਨ ਤੇ ਮੋਰਚੇ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਲੈ ਕੇ ਸਰਕਾਰੀ ਨੁਮਾਇੰਦਿਆਂ ਤੱਕ ਮੀਟਿੰਗਾਂ ਰਾਹੀਂ ਇਹ ਮਸਲਾ ਧਿਆਨ ਵਿੱਚ ਲਿਆਂਦਾ ਜਾਂਦਾ ਰਿਹਾ ਹੈ ਪਰ ਪੰਜਾਬ ਸਰਕਾਰ ਵੱਲੋਂ ਐਮਐਸਪੀ ਦੀ ਮੰਗ ‘ਤੇ ਅਖਬਾਰੀ ਬਿਆਨ ਦਾਗਣ ਦੇ ਬਾਵਜੂਦ ਜ਼ਮੀਨੀ ਪੱਧਰ ਤੇ ਇਸਨੂੰ ਲਾਗੂ ਨਹੀਂ ਕੀਤਾ ਗਿਆ, ਜਿਸਦੇ ਰੋਸ ਵਜੋਂ ਅੱਜ ਮੰਡੀ ਅਫ਼ਸਰ ਦੇ ਦਫਤਰ ਅੱਗੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਗਿਆ। 

ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਅੰਦੋਲਨਕਾਰੀਆਂ ‘ਤੇ ਆਏ ਦਿਨ ਲਾਠੀਚਾਰਜ ਕਰਨਾ, ਗਰਿਫਤਾਰ ਕਰਨਾ, ਮੀਟਿੰਗਾਂ ਦਾ ਟਾਇਮ ਦੇ ਕੇ ਪੂਰੇ ਨਾ ਉਤਰਨਾਂ ਅਤੇ ਕਿਸਾਨੀ ਮੰਗਾਂ ਨੂੰ ਅੱਖੋਂ ਪਰੋਖੇ ਕਰੀ ਰੱਖਣ ਦੇ ਜੋ ਰਾਹ ਅਖਤਿਆਰ ਕਰ ਰਹੀ ਹੈ, ਇਹ ਪੰਜਾਬ ਦੇ ਲੋਕਾਂ ਨਾਲ ਕੋਝਾ ਮਜਾਕ ਹੈ। ਆਗੂਆਂ ਨੇ ਕਿਹਾ ਕਿ ਏਸ ਵਰਤਾਰੇ ਦੇ ਪੀੜਤ ਆਵਾਮ ਦੇ ਰੋਹ ਦਾ ਸਾਹਮਣਾ ਕਰਨ ਲਈ ਹੁਣ ਮਾਨ ਸਰਕਾਰ ਤਿਆਰ ਰਹੇ। 

ਇਸ ਸਮੇਂ ਸੰਯੁਕਤ ਕਿਸਾਨ ਮੋਰਚੇ ਵਿੱਚ ਸਾਮਿਲ ਜੱਥੇਬੰਦੀਆਂ ਵਿੱਚ ਸਾਮਿਲ ਪੰਜਾਬ ਕਿਸਾਨ ਯੂਨੀਅਨ ਦੇ ਗੁਰਜੰਟ ਸਿੰਘ ਮਾਨਸਾ, ਸੁਖਚਰਨ ਦਾਨੇਵਾਲੀਆ, ਬੀ ਕੇ ਯੂ ਏਕਤਾ ਡਕੌਦਾ ਦੇ ਜਿਲ੍ਹਾ ਸ਼ੈਕਟਰੀ ਬਲਵਿੰਦਰ ਸਰਮਾ ਖਿਆਲਾਂ, ਜਗਦੇਵ ਕੋਟਲੀ, ਕਾਦੀਆਂ ਦੇ ਪਰਮਜੀਤ ਸਿੰਘ ਗਾਗੋਵਾਲ, ਅਵਤਾਰ ਸਿੰਘ ਰੱਲਾ, ਬੀ ਕੇ ਯੂ ਡਕੌਂਦਾ (ਬੁਰਜ ਗਿੱਲ) ਰਾਜ ਸਿੰਘ ਅਕਲੀਆ, ਰਾਜਪਾਲ ਅਲੀਸੇਰ, ਜਮਹੂਰੀ ਕਿਸਾਨ ਸਭਾ ਅਮਰੀਕ ਫਫੜੇ, ਮਾਸਟਰ ਛੱਜੂ ਰਾਮ ਰਿਸੀ, ਬੀ ਕੇ ਯੂ ਲੱਖੋਵਾਲ ਪਰਸੋਤਮ ਸਿੰਘ ਗਿੱਲ, ਨਿਰਮਲ ਸਿੰਘ ਝੰਡੂਕੇ, ਕੁਲ ਹਿੰਦ ਕਿਸਾਨ ਸਭਾ (ਅਜੈ ਭਵਨ) ਦੇ ਦਲਜੀਤ ਸਿੰਘ ਮਾਨਸਾਹੀਆ, ਰੂਪ ਸਿੰਘ ਢਿੱਲੋਂ, ਬੀ ਕੇ ਯੂ ਮਾਲਵਾ ਦੇ ਆਗੂ ਨਰਿੰਦਰ ਸਿੰਘ ਬੁਰਜ ਢਿੱਲਵਾਂ, ਨਛੱਤਰ ਸਿੰਘ ਮੌਜੋ ਹਾਜ਼ਰ ਸਨ।

Comments

ਜ਼ਰੂਰੀ ਸੁਨੇਹੇ

ਜ਼ਰੂਰੀ ਸੁਨੇਹੇ
ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ!

ਪਾਪੂਲਰ ਪੋਸਟਾਂ

ਜਮਹੂਰੀ ਕਿਸਾਨ ਸਭਾ ਪੰਜਾਬ ਸਾਰੇ ਪੰਜਾਬ ‘ਚ 09 ਸਤੰਬਰ ਨੂੰ ਸੋਪੇਗੀ ਜਿਲ੍ਹਾ/ ਤਹਿਸੀਲਾਂ ਤੇ ਮੰਗ ਪੱਤਰ

ਸੈਂਕੜੇ ਕਿਰਤੀ ਕਿਸਾਨ ਇਲਾਕਾ ਕੂੰਮਕਲਾਂ ਵਿੱਚੋਂ ਸ਼ਾਮਿਲ ਹੋਏ ਸਮਰਾਲਾ ਦੀ ਜੇਤੂ ਰੈਲੀ ‘ਚ

ਨੋਸ਼ਹਿਰਾ ਪਨੂੰਆਂ ਵਿਖੇ ਕਿਸਾਨ ਜਥੇਬੰਦੀਆਂ ਨੇ ਸਾੜੇ ਟਰੰਪ ਅਤੇ ਮੋਦੀ ਸਰਕਾਰ ਦੇ ਪੁਤਲੇ