ਹੜ੍ਹ ਪੀੜ੍ਹਤਾਂ ਦੀਆਂ ਮੁਸ਼ਕਲਾਂ ਹੱਲ੍ਹ ਕਰਵਾਉਣ ਲਈ ਮੰਗ ਪੱਤਰ ਦਿੱਤਾ
ਫਿਲੌਰ: ਅੱਜ ਜਮਹੂਰੀ ਕਿਸਾਨ ਸਭਾ ਵਲੋਂ ਅੱਜ ਸਥਾਨਕ ਐਸਡੀਐਮ ਸ਼੍ਰੀ ਅਮਨਪਾਲ ਸਿੰਘ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ। ਇਸ ਉਪਰੰਤ ਆਗੂਆਂ ਨੇ ਦੱਸਿਆ ਕਿ ਧੁੰਸੀ ਬੰਨ੍ਹ ’ਤੇ ਪੁਲੀਆ ਪਾਈਪਾਂ ’ਤੇ ਢੱਕਣ ਪੱਕੇ ਤੌਰ ਤੇ ਲਾਏ ਜਾਣ ਤਾਂ ਜੋ ਲੋੜ ਪੈਣ ਤੇ ਇਸ ਨੂੰ ਖੋਲ੍ਹਿਆ ਅਤੇ ਬੰਦ ਕੀਤਾ ਜਾ ਸਕੇ ਤਾਂ ਜੋ ਲੋਕਾਂ ਦਾ ਨੁਕਸਾਨ ਤੋਂ ਬਚਾਅ ਕੀਤਾ ਜਾ ਸਕੇ। ਆਗੂਆਂ ਨੇ ਕਿਹਾ ਕਿ ਪੰਜਾਬ ਪੁਲੀਸ ਅਕੈਡਮੀ ਵਲੋਂ ਗ਼ੌਲਫ਼ ਦੀ ਗਰਾਊਂਡ ਬਣਾਉਣ ਲਈ ਦਰਿਆ ਦੇ ਅੰਦਰ ਬੰਨ੍ਹ ਲਗਾਇਆ ਗਿਆ ਹੈ, ਜਿਸ ਨੂੰ ਹਟਾਇਆ ਜਾਵੇ ਜੋ ਹਰ ਸਾਲ ਦਰਿਆ ਟੁੱਟਣ ਦਾ ਕਾਰਨ ਬਣਦਾ ਹੈ।
ਇਸ ਤੋਂ ਬਿਨ੍ਹਾਂ ਲੋੜਵੰਦ ਲੋਕਾਂ ਲਈ ਤੂੜੀ, ਹਰੇ ਚਾਰੇ, ਤਰਪਾਲਾਂ, ਤੰਬੂ ਦਾ ਪ੍ਰਬੰਧ ਕਰਨ, ਬਰਸਾਤਾਂ ਤੋਂ ਪਹਿਲਾ ਬੰਨ੍ਹਾਂ ਦੀ ਮੁਰੰਮਤ, ਡਰੇਨਾਂ ਦੀ ਸਫਾਈ ਯਕੀਨੀ ਬਣਾਉਣ ਦੀ ਮੰਗ ਕੀਤੀ। ਲੋਕਾਂ ਦੀ ਸਿਹਤ ਦਾ ਧਿਆਨ ਰੱਖਣ ਅਤੇ ਪਸ਼ੂਆਂ ਦੇ ਇਲਾਜ਼ ਲਈ ਪ੍ਹਬੰਧ ਕੀਤਾ ਜਾਵੇ। ਜਮਹੂਰੀ ਕਿਸਾਨ ਸਭਾ ਦੇ ਸੂਬਾ ਕਮੇਟੀ ਮੈਂਬਰ ਜਸਵਿੰਦਰ ਸਿੰਘ ਢੇਸੀ, ਤਹਿਸੀਲ ਪ੍ਰਧਾਨ ਕੁਲਦੀਪ ਫਿਲੌਰ, ਸਕੱਤਰ ਸਰਬਜੀਤ ਸੰਗੋਵਾਲ ਨੇ ਨੁਕਸਾਨ ਦੀ ਗੁਰਦਾਵਰੀ ਕਰਵਾਉਣ ਅਤੇ ਪ੍ਰਤੀ ਏਕੜ 30 ਹਜ਼ਾਰ ਰੁਪਏ ਮੁਆਵਜ਼ੇ ਦੀ ਮੰਗ ਵੀ ਕੀਤੀ।
ਇਸ ਮੌਕੇ ਤਰਜਿੰਦਰ ਸਿੰਘ ਧਾਰੀਵਾਲ, ਹਰਦੇਵ ਸਿੰਘ ਸੰਧੂ, ਬਲਵਿੰਦਰ ਸਿੰਘ ਦੁਸਾਂਝ, ਕੁਲਜਿੰਦਰ ਤਲਵਣ, ਮਾ. ਮਲਕੀਤ ਸਿੰਘ ਸੰਘੇੜਾ, ਜਸਬੀਰ ਸਿੰਘ ਭੋਲੀ, ਕੁਲਵੰਤ ਖਹਿਰਾ, ਮਨਜਿੰਦਰ ਸਿੰਘ, ਬਲਜਿੰਦਰ ਬਿਲਗਾ, ਬਲਬੀਰ ਬੀਰੀ, ਬਲਜੀਤ ਸਿੰਘ ਆਦਿ ਹਾਜ਼ਰ ਸਨ।
ਮੰਗ ਪੱਤਰ ਦੇਣ ਵੇਲੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਪਰਮਜੀਤ ਰੰਧਾਵਾ ਅਤੇ ਤਹਿਸੀਲ ਪ੍ਰਧਾਨ ਜਰਨੈਲ ਫਿਲੌਰ, ਜੀਟੀਯੂ ਦੇ ਜ਼ਿਲ੍ਹਾ ਪ੍ਰਧਾਨ ਕਰਨੈਲ ਫਿਲੌਰ ਵੀ ਹਾਜ਼ਰ ਸਨ।

Comments
Post a Comment