ਅਮਰਦੀਪ ਸਿੰਘ ਪ੍ਰਧਾਨ ਅਤੇ ਤਰਸੇਮ ਸਿੰਘ ਲਾਡੀ ਸਕੱਤਰ ਚੁਣੇ ਗਏ
ਅਮ੍ਰਿੰਤਸਰ: ਪਿੰਡ ਤਲਾਵਾਂ ਤਾਰਾ ਗੜ ਵਿਖੇ ਜਮਹੂਰੀ ਕਿਸਾਨ ਸਭਾ ਪੰਜਾਬ ਦੀ ਇਕਾਈ ਗਠਿਤ ਕੀਤੀ ਗਈ, ਜਿਸ ‘ਚ ਅਮਰਦੀਪ ਸਿੰਘ ਪ੍ਰਧਾਨ ਅਤੇ ਤਰਸੇਮ ਸਿੰਘ ਲਾਡੀ ਸਕੱਤਰ ਚੁਣੇ ਗਏ। ਇਸ ਮੀਟਿੰਗ ਨੂੰ ਸੂਬਾ ਆਗੂ ਗੁਰਮੇਜ ਸਿੰਘ ਤਿਮੋਵਾਲ ਨੇ ਸੰਬੋਧਨ ਕੀਤਾ। ਇਸ ਮੌਕੇ ਰੇਸ਼ਮ ਸਿੰਘ ਮੀਤ ਪ੍ਰਧਾਨ, ਗੁਰਬਿੰਦਰ ਸਿੰਘ ਪ੍ਰੈਸ ਸਕੱਤਰ, ਜਗਵਿੰਦਰ ਸਿੰਘ ਖਜਾਨਚੀ, ਰਛਪਾਲ ਸਿੰਘ ਸਹਾਇਕ ਸਕੱਤਰ ਚੁਣੇ ਗਏ। ਮੀਟਿੰਗ ਦੌਰਾਨ ਅਵਤਾਰ ਸਿੰਘ, ਬਲਵੰਤ ਸਿੰਘ, ਜਸਪਾਲ ਸਿੰਘ, ਕੁਲਵੰਤ ਸਿੰਘ, ਅਮੀਰ ਸਿੰਘ ਨੰਬਰਦਾਰ, ਸੇਵਾ ਸਿੰਘ, ਪ੍ਰੇਮ ਸਿੰਘ, ਬਖਸ਼ੀਸ਼ ਸਿੰਘ, ਅਮਰੀਕ ਸਿੰਘ, ਸੁਖਰਾਜ ਸਿੰਘ ਆਦਿ ਹਾਜ਼ਰ ਸਨ।

Comments
Post a Comment