ਗੁਲਜ਼ਾਰ ਸਿੰਘ ਪ੍ਰਧਾਨ ਅਤੇ ਅਮਰੀਕ ਸਿੰਘ ਸਕੱਤਰ ਚੁਣੇ ਗਏ
ਬਾਬਾ ਬਕਾਲਾ ਸਾਹਿਬ: ਜਮਹੂਰੀ ਕਿਸਾਨ ਸਭਾ ਪੰਜਾਬ ਦੀ ਇਕਾਈ ਪਿੰਡ ਰਤਨਗੜ੍ਹ ਤਹਿਸੀਲ ਦਾ ਗਠਨ ਕੀਤਾ ਗਿਆ। ਇਸ ‘ਚ ਪ੍ਰਧਾਨ ਗੁਲਜ਼ਾਰ ਸਿੰਘ ਅਤੇ ਸਕੱਤਰ ਅਮਰੀਕ ਸਿੰਘ ਨੂੰ ਚੁਣਿਆ ਗਿਆ। ਇਸ ਮੌਕੇ ਡਾ ਬਗੀਚਾ ਸਿੰਘ ਅਤੇ ਗੁਰਮੇਜ ਸਿੰਘ ਤਿੰਮੋਵਾਲ, ਤਹਿਸੀਲ ਸਕੱਤਰ ਨਿਰਮਲ ਸਿੰਘ ਨੇ ਸੰਬੋਧਨ ਕੀਤਾ।
ਉਕਤ ਅਹੁਦੇਦਾਰਾਂ ਤੋਂ ਇਲਾਵਾ ਗੁਰਪ੍ਰੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਸੂਰਤ ਸਿੰਘ ਮੀਤ ਪ੍ਰਧਾਨ, ਸੱਜਣ ਸਿੰਘ ਜੁਆਇੰਟ ਸਕੱਤਰ, ਹਰਜੀਤ ਸਿੰਘ ਪ੍ਰੈਸ ਸਕੱਤਰ, ਹਰਪਾਲ ਸਿੰਘ ਖ਼ਜ਼ਾਨਚੀ ਚੁਣੇ ਗਏ।
ਆਤਮਾ ਸਿੰਘ, ਗੁਰਜਿੰਦਰ ਸਿੰਘ, ਅਮਰੀਕ ਸਿੰਘ, ਬਲਵਿੰਦਰ ਸਿੰਘ, ਝਿਲਮਿਲ ਸਿੰਘ, ਹਰਜੀਤ ਸਿੰਘ ਕਮੇਟੀ ਮੈਂਬਰ ਚੁਣੇ ਗਏ।

Comments
Post a Comment