ਭਗਤਾਂ ਵਾਲੀ ਮੰਡੀ ਦੀ ਮਾਰਕੀਟ ਕਮੇਟੀ ਅੱਗੇ ਕੀਤਾ ਰੋਹ ਭਰਪੂਰ ਮੁਜ਼ਾਹਰਾ
ਭਗਤਾਂ ਵਾਲਾ: ਅਮ੍ਰਿੰਤਸਰ ਜ਼ਿਲ੍ਹੇ ਦੀ ਸਥਾਨਕ ਮੰਡੀ ਦੀ ਮਾਰਕੀਟ ਕਮੇਟੀ ਸਾਹਮਣੇ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਕਿਸਾਨ ਜਥੇਬੰਦੀਆਂ ਨੇ ਜੋਰਦਾਰ ਮੁਜ਼ਾਹਰਾ ਕੀਤਾ, ਜਿਸ ਦੀ ਪ੍ਰਧਾਨਗੀ ਡਾਕਟਰ ਸਤਨਾਮ ਸਿੰਘ ਅਜਨਾਲਾ, ਬਲਵਿੰਦਰ ਸਿੰਘ ਦੁਧਾਲਾ, ਸ਼ਮਸ਼ੇਰ ਸਿੰਘ ਹੇਰ, ਨਿਸ਼ਾਨ ਸਿੰਘ ਸਾਂਘਣਾ ਤੇ ਸੁਖਜੀਤ ਸਿੰਘ ਛੀਨਾ ਨੇ ਕੀਤੀ।
ਇਸ ਮੁਜ਼ਾਹਰੇ ਨੂੰ ਸਤਨਾਮ ਸਿੰਘ ਝੰਡੇਰ, ਬਲਬੀਰ ਸਿੰਘ ਮੂਧਲ, ਲਖਬੀਰ ਸਿੰਘ ਨਿਜਾਮਪੁਰਾ, ਭੁਪਿੰਦਰ ਸਿੰਘ ਤੀਰਥਪੁਰ, ਕਰਨੈਲ ਸਿੰਘ ਛੀਨਾ, ਟਹਿਲ ਸਿੰਘ ਚੇਤਨ ਪੁਰਾ, ਨਿਰਵੈਲ ਸਿੰਘ ਡਾਲੇਕੇ, ਪ੍ਰਕਾਸ ਸਿੰਘ ਥੋਥੀਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਮੰਗ ਕਰਦਾ ਹੈ ਕਿ ਕੇਂਦਰ ਤੇ ਮਾਨ ਸਰਕਾਰ ਮੱਕੀ ਅਤੇ ਮੂੰਗੀ ਦੀ ਐਮਐਸਪੀ ਪੱਕੇ ਤੌਰ ‘ਤੇ ਲਾਗੂ ਕਰੇ ਅਤੇ ਇਹਨਾਂ ਫਸਲਾਂ ਦੀ ਖਰੀਦ ਸਰਕਾਰਾਂ ਯਕੀਨੀ ਬਨਾਉਣ।
ਬੁਲਾਰਿਆਂ ਨੇ ਬਾਸਮਤੀ ਦੀ ਕੀਮਤ ਪੰਜ ਹਜਾਰ ਰੁਪਏ ਐਲਾਨ ਕਰਨ ਦੀ ਮੰਗ ਕੀਤੀ। ਇਸ ਮੌਕੇ ਕਿਸਾਨਾਂ ਨੇ ਭਗਵੰਤ ਮਾਨ ਸਰਕਾਰ ਵਲੋਂ ਕਿਸਾਨਾਂ ਅਤੇ ਅਧਿਆਪਕ ਵਰਗ ‘ਤੇ ਕੀਤੇ ਗਏ ਲਾਠੀਚਾਰਜ ਦਾ ਸਖਤ ਵਿਰੋਧ ਕੀਤਾ।
ਅਖੀਰ ਵਿੱਚ ਵਰਦੇ ਮੀਂਹ ਵਿੱਚ ਕਿਸਾਨਾਂ ਨੇ ਭਗਵੰਤ ਮਾਨ ਅਤੇ ਨਰਿੰਦਰ ਮੋਦੀ ਦੇ ਪੁਤਲਿਆਂ ਨੂੰ ਅੱਗ ਲਗਾਈ। ਇਸ ਮੌਕੇ ਅਕਾਸ਼ ਗੁੰਜਾਉ ਨਾਹਰਿਆਂ ਨਾਲ ਡਾਕਟਰ ਸਤਨਾਮ ਸਿੰਘ ਅਜਨਾਲਾ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦਾ ਸੈਂਕੜੇ ਕਿਸਾਨਾਂ ਦਾ ਇਕੱਠ ਦੱਸਦਾ ਹੈ ਕਿ ਲੋਕ ਭਗਵੰਤ ਮਾਨ ਦੀ ਸਰਕਾਰ ਤੇ ਮੋਦੀ ਸਰਕਾਰ ਤੋਂ ਦੁੱਖੀ ਹਨ ਜੇ ਇਹਨਾਂ ਸਰਕਾਰਾਂ ਨੇ ਕਿਸਾਨਾਂ ਮਜਦੂਰਾਂ ਦੇ ਭਖਦੇ ਮਸਲੇ ਹੱਲ ਨਾ ਕੀਤੇ ਤਾਂ ਸਿੰਘੂ ਬਾਰਡਰ ਵਾਲਾ ਮੋਰਚਾ ਦੁਬਾਰਾ ਸ਼ੁਰੂ ਕਰਨਾ ਪਵੇਗਾ। ਇਸ ਮੁਜਾਹਰੇ ਵਿੱਚ ਅਵਤਾਰ ਸਿੰਘ ਇੱਬਨ ਕਲਾਂ, ਰਵਿੰਦਰ ਸਿੰਘ ਛੱਜਲਵਿੱਡੀ, ਮੇਜਰ ਸਿੰਘ ਜੌਹਲ, ਬਲਕਾਰ ਸਿੰਘ ਦੁਧਾਲਾ, ਸੁਖਵਿੰਦਰ ਸਿੰਘ ਚਵਿੰਡਾ ਦੇਵੀ, ਹਰਜੀਤ ਸਿੰਘ ਨਿਜਾਮ ਪੁਰ, ਮੰਗਲ ਸਿੰਘ ਧਰਮਕੋਟ, ਕੁਲਦੀਪ ਸਿੰਘ ਫਤਿਆਬਾਦ, ਕੁਲਵੰਤ ਸਿੰਘ ਭਲਾਈ ਪੁਰ, ਜਗਦੀਸ਼ ਸਿੰਘ ਤੇ ਦਇਆ ਸਿੰਘ ਕਾਫਲੇ ਦੇ ਰੂਪ ਵਿੱਚ ਸਾਮਿਲ ਹੋਏ।
ਅੰਤ ਵਿੱਚ ਲਖਬੀਰ ਸਿੰਘ ਨਿਜਾਮਪੁਰ ਅਤੇ ਨਿਸ਼ਾਨ ਸਿੰਘ ਮੁਜ਼ਾਹਰੇ ‘ਚ ਆਏ ਲੋਕਾਂ ਦਾ ਧੰਨਵਾਦ ਕੀਤਾ।

Comments
Post a Comment