ਡਿਪਟੀ ਕਮਿਸ਼ਨਰ ਲੁਧਿਆਣਾ ਨਾਲ ਕਿਸਾਨਾਂ ਦੀ ਸਮੱਸਿਆਵਾਂ ਦੇ ਹੱਲ ਲਈ ਕੀਤੀ ਮੀਟਿੰਗ
ਲੁਧਿਆਣਾ: ਜਮਹੂਰੀ ਕਿਸਾਨ ਸਭਾ ਪੰਜਾਬ ਦੇ ਵਫ਼ਦ ਵੱਲੋਂ ਅੱਜ ਡਿਪਟੀ ਕਮਿਸ਼ਨਰ ਲੁਧਿਆਣਾ ਸੁਰਭੀ ਮਲਿਕ ਨਾਲ ਮੀਟਿੰਗ ਕਰਕੇ ਹੜਾਂ ਨਾਲ ਹੋਏ ਨੁਕਸਾਨ ਦੀ ਭਰਪਾਈ ਦੀ ਮੰਗ ਕੀਤੀ। ਵਫ਼ਦ ਦੀ ਅਗਵਾਈ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਜਥੇਬੰਦਕ ਸਕੱਤਰ ਰਘਵੀਰ ਸਿੰਘ ਬੈਨੀਪਾਲ, ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਖ਼ਜ਼ਾਨਚੀ ਗੁਰਮੇਲ ਸਿੰਘ ਰੂਮੀ, ਅਮਰੀਕ ਸਿੰਘ ਜੜਤੌਲੀ, ਸੁਰਜੀਤ ਸਿੰਘ ਸੀਲੋ, ਰਾਜਵੀਰ ਸਿੰਘ ਕਿਲ੍ਹਾ ਰਾਏਪੁਰ, ਗੁਰਉਪਦੇਸ਼ ਸਿੰਘ ਘੁੰਗਰਾਣਾ, ਦਫਤਰ ਸਕੱਤਰ ਨਛੱਤਰ ਸਿੰਘ ਨੇ ਕੀਤੀ। ਆਗੂਆਂ ਨੇ ਮੰਗ ਕੀਤੀ ਕਿ ਜਿੰਨਾਂ ਕਿਸਾਨਾਂ ਦੀ ਪਾਣੀ ਵਿੱਚ ਡੁੱਬਣ ਕਾਰਨ ਖਰਾਬ ਹੋਈ ਫਸਲ ਦਾ ਪੂਰਾ ਮੁਆਵਜ਼ਾ ਦਿੱਤਾ ਜਾਵੇ। ਸਤਲੁੱਜ ਦਰਿਆ ਦੇ ਬੰਨ ਅੰਦਰ ਪੈਂਦੀਆਂ ਕਿਸਾਨਾਂ ਦੀਆਂ ਨਿੱਜੀ ਮਾਲਕੀ ਵਾਲੀਆਂ ਜ਼ਮੀਨਾਂ ਵਿੱਚ ਕਈ ਫੁੱਟ ਤੱਕ ਮਿੱਟੀ/ਰੇਤਾਂ ਭਰ ਗਿਆ ਹੈ। ਜਿਸ ਨੂੰ ਸਰਕਾਰ ਜਲਦੀ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਵਿੱਚੋਂ ਰਿਐਲਟੀ ਦੇ ਕੇ ਚੱਕੇ ਜਾਂ ਕਿਸਾਨਾਂ ਨੂੰ ਚੱਕਣ ਦੀ ਆਗਿਆ ਦੇਵੇ। ਪਾਣੀ ਨਾਲ ਖਤਮ ਹੋਈ ਜ਼ਮੀਨ ਦਾ ਮੁਆਵਜ਼ਾ ਦਿੱਤਾ ਜਾਵੇ।
ਸਤਲੁੱਜ ਦੇ ਬੰਨ ਟੁੱਟਣ ਦੇ ਕਾਰਨਾਂ ਦੀ ਉੱਚ ਪੱਧਰੀ ਜਾਂਚ ਹੋਵੇ। ਬੁੱਢੇ ਦਰਿਆ ਲਈ ਐਲਾਨ ਕੀਤੇ 650 ਕਰੋੜ ਰੁਪਏ ਜਾਰੀ ਕਰਵਾਉਣ ਲਈ ਪੈਰਵਾਈ ਕੀਤੀ ਜਾਵੇ।
ਦਰਿਆਵਾਂ, ਨਹਿਰਾਂ, ਡ੍ਰੇਨਾਂ ਆਦਿ ਦੀ ਸਫ਼ਾਈ ਤੇ ਮੁਰੰਮਤ ਬਾਰਸ਼ਾਂ ਤੋਂ ਪਹਿਲਾਂ ਨਾ ਕਰਨ ਵਾਲੇ ਅਧਿਕਾਰੀਆਂ ‘ਤੇ ਕਾਰਵਾਈ ਕੀਤੀ ਜਾਵੇ। ਜ਼ਰੂਰਤ ਵਾਲੀਆਂ ਨਹਿਰਾਂ ਵਿੱਚ ਪਾਣੀ ਛੱਡਿਆ ਜਾਵੇ। ਪੱਖੋਵਾਲ ਰਜਵਾਏ ਦਾ ਵਾਧੂ ਪਾਣੀ ਕਾਲਖ ਡ੍ਰੇਨ ਵਿੱਚ ਪਾਉਣ ਦੇ ਪ੍ਰੋਜੈਕਟ ਨੂੰ ਜਲਦੀ ਮੁਕੰਮਲ ਕੀਤਾ ਜਾਵੇ। ਪਿੰਡ ਘੁੰਗਰਾਣਾ ਤੋ ਜੜਤੌਲੀ ਚੌਕ ਵਿੱਚੋਂ ਸ਼ਰਾਬ ਦੇ ਠੇਕੇ ਨੂੰ ਚੌਂਕ ਤੋਂ ਥੋੜਾ ਦੂਰ ਕੀਤਾ ਜਾਵੇ। ਤਾਂ ਜੋ ਉੱਥੇ ਐਕਸੀਡੈਟ ਨਾ ਹੋਣ। ਪਿੰਡ ਕਿਲ੍ਹਾ ਰਾਏਪੁਰ ਤੋ ਬ੍ਰਾਹਮਣ ਮਾਜਰਾ ਤੱਕ ਸੜਕ ਦੇ ਟੋਟੇ ਨੂੰ ਚੌੜਾ ਕੀਤਾ ਜਾਵੇ। ਡਿਪਟੀ ਕਮਿਸ਼ਨਰ ਵੱਲੋਂ ਮੰਗਾਂ ਦੇ ਜਲਦੀ ਹੱਲ ਦਾ ਭਰੋਸਾ ਦਿੱਤਾ।

Comments
Post a Comment