ਮਨੀਪੁਰ ਵਿੱਚ ਵਾਪਰੀਆਂ ਅਪਮਾਨਜਨਕ ਘਟਨਾਵਾਂ ਵਿਰੁੱਧ ਜਮਹੂਰੀ ਕਿਸਾਨ ਸਭਾ ਸਮੇਤ ਹੋਰ ਜਥੇਬੰਦੀਆਂ ਵਲੋਂ ਅਰਥੀ ਫੂਕ ਮੁਜ਼ਾਹਰਾ
ਫਿਲੌਰ: ਮਨੀਪੁਰ ਵਿਖੇ ਔਰਤਾਂ ਦੇ ਯੌਨ ਸ਼ੋਸ਼ਣ ਅਤੇ ਵਾਪਰ ਰਹੀਆਂ ਅਪਮਾਨਜਨਕ ਘਟਨਾਵਾਂ ਵਿਰੁੱਧ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ (ਜੇਪੀਐਮਓ) ਤੇ ਅੰਬੇਡਕਰ ਸਭਾਵਾਂ ਵਲੋਂ ਸਥਾਨਕ ਅੰਬੇਡਕਰ ਚੌਂਕ ‘ਚ ਅਰਥੀ ਫੂਕ ਮੁਜ਼ਹਾਰਾ ਕੀਤਾ ਗਿਆ। ਇਸ ਸਮੇਂ ਇਸ ਪ੍ਰਦਰਸ਼ਨ ਦੀ ਅਗਵਾਈ ਦਿਹਾਤੀ ਮਜ਼ਦੂਰ ਸਭਾ ਦੇ ਤਹਿਸੀਲ ਪ੍ਰਧਾਨ ਕਾਮਰੇਡ ਜਰਨੈਲ ਫਿਲੌਰ, ਜਮਹੂਰੀ ਕਿਸਾਨ ਸਭਾ ਦੇ ਕੁਲਦੀਪ ਫਿਲੌਰ, ਔਰਤ ਮੁਕਤੀ ਮੋਰਚਾ ਵਲੋਂ ਕਮਲਜੀਤ ਕੌਰ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਪਰਸ਼ੋਤਮ ਫਿਲੌਰ, ਪੈਨਸ਼ਨਰਜ਼ ਆਗੂ ਕੁਲਦੀਪ ਕੌੜਾ, ਨਸ਼ਾ ਵਿਰੋਧੀ ਫਰੰਟ ਦੇ ਆਗੂ ਮਾਸਟਰ ਹੰਸ ਰਾਜ ਤੇ ਅੰਬੇਡਕਰੀ ਆਗੂ ਜਸਵੰਤ ਬੌਧ ਨੇ ਕੀਤੀ। ਜਨਤਕ ਜਥੇਬੰਦੀਆਂ ਦੇ ਆਗੂਆਂ ਨੇ ਮੰਗ ਕੀਤੀ ਕਿ ਔਰਤਾਂ ‘ਤੇ ਅਤਿਆਚਾਰ ਕਰਨ ਵਾਲੇ ਦੋਸ਼ੀਆਂ ਨੂੰ ਤਰੁੰਤ ਫਾਹੇ ਲਾਇਆ ਜਾਵੇ ਅਤੇ ਮਨੀਪੁਰ ਵਿੱਚ ਸ਼ਾਂਤੀ ਸਥਾਪਿਤ ਕਰਨ ਲਈ ਉੱਪਰਾਲੇ ਕੀਤੇ ਜਾਣ ਅਤੇ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ। ਇਸ ਸਮੇਂ ਔਰਤ ਮੁਕਤੀ ਮੋਰਚਾ ਪੰਜਾਬ ਜ਼ਿਲ੍ਹਾ ਜਲੰਧਰ ਦੇ ਸਕੱਤਰ ਸੁਨੀਤਾ ਫਿਲੌਰ ਸਾਬਕਾ ਕੌਂਸਲਰ ਨੇ ਮੰਗ ਕੀਤੀ ਕਿ ਸਾਰੇ ਦੇਸ਼ ਵਿੱਚ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਅਤੇ ਔਰਤਾਂ ‘ਤੇ ਅੱਤਿਆਚਾਰ ਕਰਨ ਵਾਲੇ ਲੋਕਾਂ ‘ਤੇ ਸਖਤ ਕਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਕਨੂੰਨ ਨੂੰ ਤੋੜਨ ਵਾਲਿਆਂ ‘ਤੇ ਸਖਤੀ ਕੀਤੀ ਜਾਵੇ।
ਆਗੂਆਂ ਨੇ ਕਿਹਾ ਕਿ ਡਬਲ ਇੰਜਣ ਦੀ ਸਰਕਾਰ ਹੋਣ ਦੇ ਬਾਵਜੂਦ ਦੋਸ਼ੀਆਂ ਨੂੰ ਡਬਲ ਪੁਸ਼ਤਪਨਾਹੀ ਕਰਕੇ ਬਚਾਇਆ ਜਾ ਰਿਹਾ ਹੈ। ਇਸ ਸਮੇਂ ਡਾਕਟਰ ਬੀ ਆਰ ਅੰਬੇਦਕਰ ਚੌਕ ਫਿਲੌਰ ਵਿੱਚ ਇਕੱਠ ਕਰਕੇ ਰੈਲੀ ਕੀਤੀ ਗਈ ਤੇ ਨਵਾਂ ਸ਼ਹਿਰ ਚੌਂਕ ਤੱਕ ਰੋਸ ਮਾਰਚ ਕੀਤਾ ਗਿਆ ਤੇ ਮੋਦੀ ਸ਼ਾਹ ਜੋੜੀ ਅਤੇ ਮਨੀਪੁਰ ਦੇ ਮੁੱਖ ਮੰਤਰੀ ਵਿਰੁੱਧ ਸਖਤ ਨਾਅਰੇਬਾਜੀ ਕੀਤੀ ਗਈ।
ਇਸ ਮੌਕੇ ਰਾਮ ਲੁਭਾਇਆ ਸਰਪੰਚ ਪਿੰਡ ਭੈਣੀ, ਤਜਿੰਦਰ ਧਾਲੀਵਾਲ, ਕੁਲਜੀਤ ਸਿੰਘ ਫਿਲੌਰ, ਜਸਵੀਰ ਸਿੰਘ ਚਾਚਾ, ਮਾਸਟਰ ਹੰਸ ਰਾਜ, ਆਪ ਆਗੂ ਰਜਿੰਦਰ ਸੰਧੂ, ਵਿਸ਼ਾਲ ਖਹਿਰਾ, ਹਰਮੇਸ਼ ਰਾਹੀ, ਬਲਜੀਤ ਕੁਮਾਰ, ਰਤਨ ਸਿੰਘ, ਸੀਤਲ ਬੰਗਾ, ਬਲਜੀਤ ਸਿੰਘ ਪੀਤੂ, ਵਰਿੰਦਰ ਠੇਕੇਦਾਰ ਹਰਬੰਸ ਲਾਲ ਸਰਪੰਚ ਪਿੰਡ ਖਹਿਰਾ, ਸਰਬਜੀਤ ਸਿੰਘ ਸਰਪੰਚ ਪਿੰਡ ਭੱਟੀਆਂ, ਅਮਨਦੀਪ ਦਰਦੀ, ਹੈਪੀ ਕਤਪਾਲੋਂ, ਬਖਸ਼ੀ ਰਾਮ, ਰਾਜ ਕੁਮਾਰ ਬ੍ਹਮਪੁਰੀ, ਯਾਦਵਿੰਦਰ ਗਿਆਨੀ, ਅਰਜੀਤ ਲੋਟਾ, ਬਲਜੀਤ ਕੁਮਾਰ, ਰਾਮਪਾਲ, ਕਾਲਾ ਰਾਮ, ਹੰਸ ਕੌਰ, ਕਮਲਾ ਦੇਵੀ, ਅਮਨਦੀਪ ਕੌਰ, ਮਨਦੀਪ ਕੌਰ, ਲੱਛਮੀ, ਗਿਆਨ ਕੌਰ, ਪਿਆਰੀ, ਛਿੰਦੋ, ਸਰੋਜ, ਰਾਣੀ, ਗੀਤਾ, ਕਮਲਾ ਆਦਿ ਹਾਜ਼ਰ ਸਨ।

Comments
Post a Comment