ਜਮਹੂਰੀ ਕਿਸਾਨ ਸਭਾ ਦੇ ਆਗੂਆਂ ਨੇ ਪਿੰਡਾਂ ਦੇ ਨੁਕਸਾਨ ਦਾ ਜਾਇਜ਼ਾ ਲਿਆ

ਫਤਿਹਾਬਾਦ: ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂ ਮਨਜੀਤ ਸਿੰਘ ਬੱਗੂ ਕੋਟ ਮੋਹਮੰਦ ਖਾਂ, ਰੇਸ਼ਮ ਸਿੰਘ ਅਤੇ ਬਲਵਿੰਦਰ ਸਿੰਘ ਫਹਿਲੋਕੇ, ਨੇਕ ਸਿੰਘ ਅਤੇ ਕੈਪਟਨ ਸਿੰਘ ਕਾਹਲਵਾ ਆਪਣੀ ਟੀਮ ਸਮੇਤ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ। ਬੀਤੇ ਦਿਨਾਂ ‘ਚ ਹੋਏ ਭਾਰੀ ਬਾਰਿਸ਼ ਦੇ ਕਾਰਨ ਫ਼ਸਲਾਂ ਦੇ ਹੋਏ ਨੁਕਸਾਨ ਨੂੰ ਲੈਕੇ ਵੱਖ ਵੱਖ ਪਿੰਡਾਂ ਦੇ ਵਿਚ ਦੌਰਾ ਕੀਤਾ। ਇਸ ਮੌਕੇ ਨੁਕਸਾਨ ਬਾਰੇ ਜਾਣਕਾਰੀ ਦਿੰਦਿਆਂ ਉਪਰੋਕਤ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਨੇੜੇ ਦੇ ਪਿੰਡ ਚੰਬਾ ਖੁਰਦ, ਦਾਲੋਰ, ਕਾਹਲਵਾ, ਪਹਿਲੋਕੇ, ਕੋਟ ਮੋਹਹਾਮੰਦ ਖਾਂ, ਢੋਟੀਆਂ ਨੁਸ਼ਹਿਰਾ ਪੰਨੂਆਂ, ਭਾਈਕੇ ਭੱਠਲ, ਠੱਠੀਆਂ ਮਹਾਨਤਾ ਦੀਆਂ ਹੋਰ ਪਿੰਡਾਂ ਵਿਚ ਵੀ ਭਾਰੀ ਬਾਰਿਸ਼ ਦੇ ਕਾਰਨ ਬਹੁਤ ਨੁਕਸਾਨ ਬਹੁਤ ਹੋਇਆ ਹੈ ਪਰ ਅਜੇ ਤਕ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਅਤੇ ਨਾ ਹੀ ਹਲਕੇ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਲੋਕਾਂ ਦੀ ਸਾਰ ਲਈ ਹੈ ਜਦੋਂ ਕਿ ਵਿਧਾਇਕ ਦਾ ਫਰਜ ਬਣਦਾ ਹੈ ਕਿ ਲੋਕਾਂ ਦੀ ਮਦਦ ਲਈ ਪਿੰਡਾਂ ਦਾ ਦੌਰਾ ਕੀਤਾ ਜਾਵੇ। ਇਸ ਮੌਕੇ ਕਿਸਾਨ ਆਗੂਆਂ ਅਤੇ ਵੱਖ ਵੱਖ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲਦੇ ਹੋਏ ਕਿਹਾ ਕਿ ਸਰਕਾਰ ਲਗਾਤਾਰ ਲੋਕਾਂ ਨੂੰ ਝੂਠ ਬੋਲਣ ‘ਤੇ ਲਗੀ ਹੋਈ ਹੈ ਕਿ ਪਿੰਡ ਪਿੰਡ ਟੀਮਾਂ ਭੇਜੀਆਂ ਜਾ ਰਹੀਆਂ ਹਨ ਪਰ ਇਥੇ ਹਾਲੇ ਤਕ ਕੋਈ ਵੀ ਟੀਮਾਂ ਨਹੀਂ ਆਈਆਂ। ਲੋਕਾਂ ਨੇ ਪੰਜਾਬ ਸਰਕਾਰ ਦੇ ਕੋਲੋਂ ਮੰਗ ਕੀਤੀ ਕਿ ਤੁਰੰਤ ਗੁਰਦਾਵਰੀ ਕਰਵਾ ਕੇ ਮੁਆਵਜਾ ਦਿੱਤਾ ਜਾਵੇ, ਮੀਂਹ ਦਾ ਪਾਣੀ ਬਹੁਤ ਸਾਰੇ ਪਿੰਡਾਂ ਤੋ ਆ ਕੇ ਇਥੇ ਇਕੱਠੇ ਹੋ ਜਾਂਦਾ ਹੈ ਇਹ ਨੀਵਾਂ ਥਾਂ ਹੋਕੇ ਇਥੇ ਪਾਣੀ ਇਕੱਠਾ ਹੋ ਜਾਂਦਾ ਹੈ। ਇਸ ਪਾਣੀ ਦਾ ਨਿਕਾਸ ਕਿਸੇ ਪਾਸੇ ਵੀ ਨਹੀਂ ਹੁੰਦਾ, ਜਿਸ ਕਾਰਨ ਹਰ ਸਾਲ ਫ਼ਸਲਾਂ ਖ਼ਰਾਬ ਹੋ ਜਾਂਦੀਆਂ ਹਨ। ਆਗੂਆਂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਇਸ ਦਾ ਪੱਕਾ ਹਾਲ ਕੀਤਾ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਤਰਸੇਮ ਫਹਿਲੋਕੇ, ਅੰਗਰੇਜ਼ ਸਿੰਘ, ਸੇਵਾ ਸਿੰਘ, ਗੁਰਮੀਤ ਸਿੰਘ, ਜੋਗਿੰਦਰ ਸਿੰਘ ਹਰਭਜਨ ਸਿੰਘ ਪਿੰਡ ਕਾਹਲਵਾ, ਸੰਤੋਖ ਸਿੰਘ, ਕੁਲਵੰਤ ਸਿੰਘ ਪਟਵਾਰੀ, ਜਸਵੰਤ ਸਿੰਘ ਦਿਲਾਵਰ ਪੁਰ  ਸਤਵਿੰਦਰ ਸਿੰਘ, ਅਮਰ ਸਿੰਘ, ਕੰਵਲ ਪ੍ਰੀਤ ਸਿੰਘ ਪਰਵਿੰਦਰ ਸਿੰਘ ਹਾਜ਼ਰ ਸਨ।



Comments

ਜ਼ਰੂਰੀ ਸੁਨੇਹੇ

ਜ਼ਰੂਰੀ ਸੁਨੇਹੇ
ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ!

ਪਾਪੂਲਰ ਪੋਸਟਾਂ

ਜਮਹੂਰੀ ਕਿਸਾਨ ਸਭਾ ਪੰਜਾਬ ਸਾਰੇ ਪੰਜਾਬ ‘ਚ 09 ਸਤੰਬਰ ਨੂੰ ਸੋਪੇਗੀ ਜਿਲ੍ਹਾ/ ਤਹਿਸੀਲਾਂ ਤੇ ਮੰਗ ਪੱਤਰ

ਸੈਂਕੜੇ ਕਿਰਤੀ ਕਿਸਾਨ ਇਲਾਕਾ ਕੂੰਮਕਲਾਂ ਵਿੱਚੋਂ ਸ਼ਾਮਿਲ ਹੋਏ ਸਮਰਾਲਾ ਦੀ ਜੇਤੂ ਰੈਲੀ ‘ਚ

ਨੋਸ਼ਹਿਰਾ ਪਨੂੰਆਂ ਵਿਖੇ ਕਿਸਾਨ ਜਥੇਬੰਦੀਆਂ ਨੇ ਸਾੜੇ ਟਰੰਪ ਅਤੇ ਮੋਦੀ ਸਰਕਾਰ ਦੇ ਪੁਤਲੇ