ਤਰਲੋਚਨ ਸਿੰਘ ਰਾਏਕੋਟ ਦੇ ਦੇਹਾਂਤ ‘ਤੇ ਸ਼ੋਕ ਦਾ ਪ੍ਰਗਟਾਵਾ
ਜਲੰਧਰ: ਉੱਘੇ ਕਿਸਾਨ ਆਗੂ ਤੇ ਖੱਬੇ ਪੱਖੀ ਕਾਰਕੁੰਨ ਸਾਥੀ ਤਰਲੋਚਨ ਸਿੰਘ ਰਾਏਕੋਟ ਸਦੀਵੀਂ ਵਿਛੋੜਾ ਦੇ ਗਏ। ਉਹ ਵਿਦਿਆਰਥੀ ਜੀਵਨ ਤੋਂ ਹੀ ਅਗਾਂਹਵਧੂ ਲਹਿਰ ਨਾਲ ਜੁੜੇ ਹੋਏ ਸਨ।
ਜਮਹੂਰੀ ਕਿਸਾਨ ਸਭਾ ਪੰਜਾਬ ਦੇ ਪ੍ਰਧਾਨ ਡਾਕਟਰ ਸਤਨਾਮ ਸਿੰਘ ਅਜਨਾਲਾ ਤੇ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ, ਸੂਬਾਈ ਆਗੂ ਰਘਬੀਰ ਸਿੰਘ ਬੈਨੀਪਾਲ, ਜਿਲ੍ਹਾ ਲੁਧਿਆਣਾ ਦੇ ਪ੍ਰਧਾਨ ਤੇ ਸਕੱਤਰ ਬਲਰਾਜ ਸਿੰਘ ਕੋਟ ਉਮਰਾ ਤੇ ਹਰਨੇਕ ਸਿੰਘ ਗੁੱਜਰਵਾਲ, ਸੀਟੀਯੂ ਪੰਜਾਬ ਦੇ ਸੂਬਾਈ ਆਗੂਆਂ ਜਗਦੇਵ ਸਿੰਘ ਕਲਸੀ, ਹਰਬੰਸ ਸਿੰਘ ਲੋਹਟਬੰਦੀ, ਜਗਦੀਸ਼ ਚੰਦ ਤੇ ਗੁਰਦੀਪ ਸਿੰਘ ਕਲਸੀ ਨੇ ਸਾਥੀ ਤਰਲੋਚਨ ਸਿੰਘ ਰਾਏਕੋਟ ਦੇ ਵਿਛੋੜੇ ਨੂੰ ਜਮਹੂਰੀ ਲਹਿਰ ਲਈ ਵੱਡਾ ਘਾਟਾ ਦੱਸਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।

Comments
Post a Comment