ਜੰਗਲਾਤ ਮਹਿਕਮੇ ਦੇ ਅਧਿਕਾਰੀਆਂ ਨੂੰ ਜਮਹੂਰੀ ਕਿਸਾਨ ਸਭਾ ਨੇ ਸੌਂਪਿਆ ਮੰਗ ਪੱਤਰ
ਲੁਧਿਆਣਾ: ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਆਗੂਆਂ ਰਘਵੀਰ ਸਿੰਘ ਬੈਨੀਪਾਲ, ਲੁਧਿਆਣਾ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਖ਼ਜ਼ਾਨਚੀ ਗੁਰਮੇਲ ਸਿੰਘ ਰੂਮੀ ਦੀ ਅਗਵਾਈ ਹੇਠ ਕਿਸਾਨਾਂ ਦਾ ਵਫ਼ਦ ਜੰਗਲਾਤ ਅਧਿਕਾਰੀ ਡੀਐਫਓ ਰਜੇਸ਼ ਕੁਮਾਰ ਗੁਲਾਟੀ ਦੀ ਦਫਤਰ ਸੁਪਰਡੈਂਟ ਸਰਬਜੀਤ ਕੌਰ ਨੂੰ ਮਿਲਿਆ। ਵਫ਼ਦ ਨੇ ਮੰਗ ਕੀਤੀ ਕਿ ਸਤਲੁੱਜ ਦਰਿਆ ਦੇ ਬੰਨ ਅੰਦਰ ਪੈਂਦੀਆਂ ਕਿਸਾਨਾਂ ਦੀਆਂ ਜ਼ਮੀਨਾਂ ਵਿੱਚ ਜੋ ਜੰਗਲਾਤ ਮਹਿਕਮੇ ਦੇ ਦਰਖ਼ਤ ਆਦਿ ਹੜਾਂ ਦੇ ਪਾਣੀ ਨਾਲ ਰੁੜ ਕੇ ਆ ਗਏ ਹਨ। ਉਹਨਾਂ ਨੂੰ ਜਲਦੀ ਨਾਲ ਹਟਾਇਆ ਜਾਵੇ। ਬੰਨ੍ਹ ਦੇ ਅੰਦਰ ਦਰਖ਼ਤ ਨਾ ਲਗਾਏ ਜਾਣ ਤਾਂ ਜੋ ਬਰਸਾਤਾਂ ਮੌਕੇ ਸਤਲੁਜ ਦਰਿਆ ਦਾ ਪਾਣੀ ਨਾ ਰੁਕੇ। ਜੰਗਲਾਤ ਮਹਿਕਮੇ ਵੱਲੋਂ ਅਬਾਦਕਾਰ ਕਿਸਾਨਾਂ ਉੱਪਰ ਦਰਜ ਕਰਵਾਏ ਝੂਠੇ ਪਰਚੇ ਵਾਪਸ ਲਏ ਜਾਣ। ਕਿਸਾਨਾਂ ਨੂੰ ਕਿਸੇ ਵੀ ਤਰਾਂ ਪ੍ਰੇਸ਼ਾਨ ਕੀਤਾ ਜਾਵੇ।
ਮੈਡਮ ਸਰਬਜੀਤ ਕੌਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਉਣ ਦਾ ਭਰੋਸਾ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰਜੀਤ ਸਿੰਘ ਸੀਲੋ, ਰਾਜਵੀਰ ਸਿੰਘ ਕਿਲ੍ਹਾ ਰਾਏਪੁਰ, ਅਮਰੀਕ ਸਿੰਘ ਜੜਤੌਲੀ, ਗੁਰਉਪਦੇਸ਼ ਸਿੰਘ ਘੁੰਗਰਾਣਾ, ਨੱਛਤਰ ਸਿੰਘ, ਰਣਜੀਤ ਸਿੰਘ ਗੋਰਸੀਆ, ਰਾਜੂ ਸਿੰਘ ਕੋਟਉਮਰਾ, ਸਾਬਕਾ ਸਰਪੰਚ ਸੁਰਜੀਤ ਸਿੰਘ, ਮਨਜੀਤ ਸਿੰਘ ਗੋਰਸੀਆ, ਮਨਪ੍ਰੀਤ ਸਿੰਘ ਕੋਟਉਮਰਾ, ਤਾਰਾ ਸਿੰਘ ਸਾਬਕਾ ਸਰਪੰਚ ਸ਼ੰਕਰ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।

Comments
Post a Comment