ਰੁੜਕਾ ਕਲਾਂ ਪਿੰਡ ਵਾਸੀਆਂ ਨੇ ਦੋ ਗੱਡੀਆਂ ਰਸਦ ਰਵਾਨਾ ਕੀਤੀ
ਗੁਰਾਇਆ: ਰੁੜਕਾ ਕਲਾਂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਲੋਹੀਆਂ ਵਿਖੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਅੱਜ 2 ਗੱਡੀਆਂ ਰਸਦ ਸਮੱਗਰੀ ਦੀਆਂ ਰਵਾਨਾ ਕੀਤੀਆਂ ਗਈਆਂ। ਇਸ ਮੌਕੇ ਵੱਖ-ਵੱਖ ਰਾਜਨੀਤਕ, ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ। ਨਗਰ ਦੀਆਂ ਸੰਗਤਾਂ ਨੇ ਇਨ੍ਹਾਂ ਸੇਵਾਵਾਂ ਵਿਚ ਹਿੱਸਾ ਪਾਉਣ ਵਾਲੀਆਂ ਸਮੂਹ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਨ੍ਹਾਂ ਆਗੂਆਂ ਨੇ ਐਲਾਨ ਕੀਤਾ ਕਿ ਸੇਵਾਵਾਂ ਅਜੇ ਨਿਰੰਤਰ ਜਾਰੀ ਹਨ, ਆਉਣ ਵਾਲੇ ਦਿਨਾਂ ਵਿੱਚ ਹੋਰ ਸਮੱਗਰੀ ਭੇਜੀ ਜਾਵੇਗੀ।

Comments
Post a Comment