Posts

Showing posts from March, 2024

ਇਨਸਾਫ਼ ਲੈਣ ਲਈ 2 ਨੂੰ ਧਰਨਾ ਦੇਣ ਦਾ ਐਲਾਨ

Image
ਮਹਿਤਪੁਰ: ਪਿੰਡ ਖਹਿਰਾ ਮੁਸ਼ਤਰਕਾ, ਖੁਰਲਾਪੁਰ, ਬਲੋਕੀ ਕਲਾਂ ਦੇ ਜਮਹੂਰੀ ਕਿਸਾਨ ਸਭਾ ਦੇ ਆਹੁਦੇਦਾਰਾ ਦੀ ਮੀਟਿੰਗ ਸਾਬਕਾ ਸਰਪੰਚ ਅਮਰਜੀਤ ਸਿੰਘ ਦੇ ਘਰ ਹੋਈ। ਮੀਟਿੰਗ ਵਿਚ 2 ਅਪਰੈਲ ਨੂੰ ਪੁਲਿਸ ਪ੍ਰਸ਼ਾਸ਼ਨ ਮਹਿਤਪੁਰ ਖ਼ਿਲਾਫ਼ ਲਗਾਏ ਜਾ ਰਹੇ ਰੋਸ ਧਰਨੇ ਸਬੰਧੀ ਵਿਚਾਰ ਵਿਟਾਂਦਰਾ ਕੀਤਾ ਗਿਆ। ਰੋਸ ਧਰਨੇ ਨੂੰ ਕਾਮਯਾਬ ਕਰਨ ਅਤੇ ਧਰਨੇ ਦੇ ਮਕਸਦ ਬਾਰੇ ਆਗੂਆਂ ਨੇ ਦੱਸਿਆ ਕਿ ਪਿੰਡ ਬੂਟੇ ਦੀਆਂ ਛੰਨਾ ਜਿੱਥੇ ਭਰਾਵਾਂ ਦੇ ਆਪਸੀ ਝਗੜੇ ’ਚ ਆਮ ਆਦਮੀ ਪਾਰਟੀ ਦੀ ਸ਼ਹਿ ’ਤੇ ਪੁਲਿਸ ਪ੍ਰਸ਼ਾਸਨ ਵਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਆਗੂਆਂ ਨੇ ਕਿਹਾ ਕਿ ਪੁਲਿਸ ਜਿੰਨਾ ਚਿਰ ਨਿਆ ਨਹੀਂ ਦਿੰਦੀ, ਉਨਾ ਟਾਈਮ ਪੁਲਿਸ ਥਾਣਾ ਮਹਿਤਪੁਰ ਅੱਗੇ ਧਰਨਾ ਜਾਰੀ ਰਹੇਗਾ। ਧਰਨੇ ਨੂੰ ਸੰਬੋਧਨ ਕਰਨ ਵਾਸਤੇ ਉਚੇਚੇ ਤੌਰ ’ਤੇ ਸਾਥੀ ਕੁਲਵੰਤ ਸਿੰਘ ਸੰਧੂ ਜਰਨਲ ਸਕੱਤਰ ਜਮਹੂਰੀ ਕਿਸਾਨ ਸਭਾ ਪੰਜਾਬ, ਸਾਥੀ ਜਸਵਿੰਦਰ ਸਿੰਘ ਢੇਸੀ ਸੂਬਾ ਆਗੂ, ਸਾਥੀ ਸੰਤੋਖ ਸਿੰਘ ਬਿਲਗਾ ਸੂਬਾ ਆਗੂ, ਸਾਥੀ ਮਨੋਹਰ ਸਿੰਘ ਗਿੱਲ ਸੂਬਾ ਆਗੂ, ਸਾਥੀ ਰਾਮ ਸਿੰਘ ਕੈਮਵਾਲਾ, ਸਾਥੀ ਦਰਸ਼ਨ ਨਾਹਰ ਸੂਬਾ ਪ੍ਰਧਾਨ ਦਿਹਾਤੀ ਮਜ਼ਦੂਰ ਸਭਾ ਪੰਜਾਬ ਪਹੁੰਚ ਰਹੇ ਹਨ। ਇਸ ਤੋਂ ਇਲਾਵਾ ਮੀਟਿੰਗ ਵਿਚ ਸਾਥੀ ਪਹਿਲਵਾਨ ਸਿੰਘ ਸਕੱਤਰ ਇਕਾਈ ਖਹਿਰਾ ਮੁਸਤਰਕਾ, ਸਾਥੀ ਸਤਨਾਮ ਸਿੰਘ, ਜੋਗਿੰਦਰ ਸਿੰਘ, ਬਖਤਾਵਰ ਸਿੰਘ, ਮਹਿੰਦਰ ਸਿੰਘ, ਸਾਬਕਾ ਸਰਪੰਚ ਅਮਰਜੀਤ ਸਿੰਘ ਖਹਿਰਾ ਮੁਸਤਰਕਾ ਹਾਜ਼ਿਰ ਸਨ।

ਮੀਂਹ ਨਾਲ ਪ੍ਰਭਾਵਿਤ ਹੋਈਆਂ ਕਣਕਾਂ ਦਾ ਮੁਆਵਜਾ ਦਿੱਤਾ ਜਾਵੇ: ਗੰਡੀਵਿੰਡ

Image
  ਪੱਟੀ: 29-30 ਮਾਰਚ ਦੀ ਰਾਤ ਨੂੰ ਆਏ ਤੇਜ਼ ਮੀਂਹ ਤੇ ਹਨੇਰੀ ਝੱਖੜ ਨਾਲ ਕਿਸਾਨਾਂ ਨੂੰ ਬਹੁਤ ਕਣਕ ਦਾ ਨੁਕਸਾਨ ਹੋਇਆ ਹੈ। ਜਮਹੂਰੀ ਕਿਸਾਨ ਸਭਾ ਦੇ ਆਗੂ ਬਾਜ ਸਿੰਘ ਗਾਡੀਵਿੰਡ ਨੇ ਦੱਸਿਆ ਕਿ ਇਲਾਕੇ ਦੀਆਂ ਸਾਰੀਆਂ ਕਣਕਾਂ ਹੀ ਲੰਮੀਆਂ ਪੈ ਗਈਆਂ ਹਨ। ਇਸ ਕਰਕੇ ਛਿੱਟਿਆਂ ’ਤੇ ਬਹੁਤ ਅਸਰ ਪਵੇਗਾ ਅਤੇ ਝਾੜ ਬਹੁਤ ਘੱਟ ਜਾਵੇਗਾ ਅਤੇ ਤੂੜੀ ਵੀ ਨਹੀਂ ਬਣੇਗੀ। ਉਨ੍ਹਾ ਕਿਹਾ ਕਿ ਕਿੱਲੇ ਦੇ ਵਿੱਚੋਂ ਸਿਰਫ ਇੱਕ ਟਰਾਲੀ ਹੀ ਤੂੜੀ ਦੀ ਬਣੇਗੀ। ਉਨ੍ਹਾ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਘੱਟੋ ਘੱਟ 50 ਹਜਾਰ ਕਿੱਲੇ ਦਾ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਇਸ ਖਰਚੇ ਨਾਲ ਉਹ ਆਪਣੇ ਘਰ ਦੇ ਜੀਅ ਪਾਲ ਸਕਣ। ਉਨ੍ਹਾ ਕਿਹਾ ਕਿ ਜੇ ਪੰਜਾਬ ਸਰਕਾਰ ਕਿਸਾਨਾਂ ਦੀ ਇਹ ਮੰਗ ਨਹੀਂ ਮੰਨਦੀ ਤਾਂ ਸੰਯੁਕਤ ਕਿਸਾਨ ਮੋਰਚੇ ਨਾਲ ਮੀਟਿੰਗ ਕਰਕੇ ਅਗਲਾ ਐਕਸ਼ਨ ਉਲੀਕਿਆ ਜਾਵੇਗਾ।

ਸੰਯੁਕਤ ਕਿਸਾਨ ਮੋਰਚਾ ਨੇ 8 ਅਪ੍ਰੈਲ ਨੂੰ ਚੰਡੀਗੜ੍ਹ ਵਿਖੇ ਵਿਸ਼ਾਲ ਰੈਲੀ ਕਰਨ ਦਾ ਕੀਤਾ ਐਲਾਨ

Image
ਜਲੰਧਰ: ਅੱਜ ਸੰਯੁਕਤ ਕਿਸਾਨ ਮੋਰਚਾ ਪੰਜਾਬ ਵਿੱਚ ਸ਼ਾਮਿਲ ਜਥੇਬੰਦੀਆਂ ਦੀ ਮੀਟਿੰਗ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਬੂਟਾ ਸਿੰਘ ਬੁਰਜ ਗਿੱਲ, ਕੰਵਲਪ੍ਰੀਤ ਸਿੰਘ ਪੰਨੂ ਅਤੇ ਸੰਦੀਪ ਅਰੋੜਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਕੇਂਦਰ ਦੇ ਦਬਾਅ ਅਧੀਨ ਪੰਜਾਬ ਵਿੱਚ 9 ਕਾਰਪੋਰੇਟ ਘਰਾਣਿਆਂ ਨੂੰ 26 ਮਾਰਕੀਟ ਕਮੇਟੀਆਂ ਦੇ ਅਧੀਨ ਆਉਂਦੇ ਖਰੀਦ ਕੇਂਦਰਾਂ ਵਿੱਚ 9 ਸਾਈਲੋ ਖੋਲਣ ਨੂੰ ਦਿੱਤੀ ਮਨਜ਼ੂਰੀ ਨੂੰ ਬੜੀ ਗੰਭੀਰਤਾ ਨਾਲ ਵਿਚਾਰਿਆ ਗਿਆ। ਆਗੂਆਂ ਨੇ ਕਿਹਾ ਕਿ ਜਿਹੜੇ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨੇ ਸੱਤ ਸੌ ਤੀਹ ਸ਼ਹੀਦੀਆਂ ਦਿੱਤੀਆਂ ਅਤੇ 13 ਮਹੀਨੇ ਦਿੱਲੀ ਦੇ ਬਾਰਡਰਾਂ ’ਤੇ ਐਸਕੇਐਮ ਦੀ ਅਗਵਾਈ ਵਿੱਚ ਸੰਘਰਸ਼ ਕੀਤਾ, ਉਨ੍ਹਾਂ ਕਾਲੇ ਕਾਨੂੰਨਾਂ ਨੂੰ ਪੰਜਾਬ ਵਿੱਚ ਪੁੱਠੇ ਪਾਸਿਓਂ ਲਾਗੂ ਕਰਨ ਦਾ ਰਾਹ ਫੜ ਲਿਆ ਹੈ। ਜਦੋਂ ਕਿਸਾਨ ਆਪਣੀ ਫਸਲ ਸਿੱਧੀ ਸਾਈਲੋਜ ਵਿੱਚ ਲਿਜਾਣ ਲੱਗ ਜਾਣਗੇ ਤਾਂ ਸਰਕਾਰੀ ਮੰਡੀਆਂ ਵਿੱਚ ਅਨਾਜ ਦੀ ਆਮਦ ਘਟ ਜਾਵੇਗੀ। ਇਸ ਤਰ੍ਹਾਂ ਮੰਡੀਆਂ ਨੂੰ ਫੇਲ੍ਹ ਕਰ ਦਿੱਤਾ ਜਾਵੇਗਾ ਅਤੇ ਅਖੀਰ ਵਿੱਚ ਬੰਦ ਕਰ ਕੇ ਕਿਸਾਨਾਂ ਨੂੰ ਇਨ੍ਹਾਂ ਕਾਰਪੋਰੇਟ ਘਰਾਣਿਆਂ ਦੇ ਰਹਿਮ ਕਰਮ ’ਤੇ ਛੱਡ ਦਿੱਤਾ ਜਾਵੇਗਾ। ਪੰਜਾਬ ਦੇ ਬਹਾਦਰ ਲੋਕ ਇਹਨਾਂ ਧੱਕੇਸ਼ਾਹੀਆਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ। ਇਸ ਦਾ ਵਿਰੋਧ ਕਰਨ ਲਈ 8 ਅਪ੍ਰੈਲ ਨੂੰ ਮੁਹਾਲੀ ਵਿਖੇ ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋ...

ਸ਼ਹੀਦ ਭਗਤ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਜਮੂਹਰੀਅਤ ਬਚਾਓ ਦਿਵਸ ਵਜੋਂ ਮਨਾਇਆ

Image
ਅਜਨਾਲਾ: ਸੰਯੁਕਤ ਕਿਸਾਨ ਮੋਰਚੇ ’ਚ ਸ਼ਾਮਿਲ ਜਨਤਕ ਜਥੇਬੰਦੀਆਂ ਦੇ ਸੈਂਕੜੇ ਆਗੂਆਂ, ਕਾਰਕੁੰਨਾ, ਔਰਤਾਂ ਤੇ ਹਮਦਰਦਾਂ ਨੇ ਬੜੇ ਜੋਸ਼ -ਖਰੋਸ਼ ਤੇ ਇਨਕਲਾਬੀ ਭਾਵਨਾ ਨਾਲ ਜਮਹੂਰੀਅਤ ਬਚਾਓ ਦਿਵਸ ਮਨਾਇਆ। ਜਿਸ ਨੂੰ  ਸੰਬੋਧਨ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਕੋਮੀ ਆਗੂ ਤੇ ਜਮੂਹਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਕੁਲਵੰਤ ਸਿੰਘ ਮੱਲੂਨੰਗਲ ਨੇ ਦੱਸਿਆ ਕਿ ਪਿਛਲੇ ਦਸਾਂ ਸਾਲਾਂ ਦੇ ਬੀਜੇਪੀ ਦੇ ਰਾਜ ਵਿੱਚ  ਜਮੂਹਰੀਅਤ ਦਾ ਇਕ ਤਰ੍ਹਾਂ ਨਾਲ ਗਲਾ ਘੁੱਟ ਦਿੱਤਾ ਗਿਆ ਹੈ, ਮੋਦੀ ਸਰਕਾਰ ਕਿਸੇ ਪ੍ਰਕਾਰ ਦੇ ਵਿਰੋਧੀ ਵਿਚਾਰਾਂ ਤੇ ਲਿਖਤਾਂ ਆਦਿ ਨੂੰ ਬਤਦਾਸ਼ਤ ਨਹੀਂ ਕਰਦੀ। ਆਗੂਆਂ ਨੇ ਅੱਗੇ ਕਿਹਾ ਕਿ ਮੋਦੀ  ਨੇ ਵਿਰੋਧੀ ਨੂੰ ਦਬਾਉਣ ਲਈ ਕੋਝੇ ਹੱਥ -ਕੰਡੇ  ਯਾਨੀ ਈਡੀ, ਸੀਬੀਆਈ ਤੇ ਅਜਿਹੀਆਂ ਹੋਰ ਏਜੰਸੀਆਂ ਨੂੰ ਆਪਣੇ ਸੌੜੇ ਹਿੱਤਾ ਲਈ ਵਰਤਿਆਂ ਗਿਆ ਹੈ। ਜਿਸ ਦੀ ਤਾਜਾ ਮਿਸਾਲ ਕੇਜਰੀਵਾਲ ਦੀ ਗਿ੍ਫ਼ਤਾਰੀਆਂ ਸਾਡੇ ਸਾਹਮਣੇ ਹੈ। ਉਕਤ ਨੇਤਾਵਾਂ ਨੇ ਇੰਕਸ਼ਾਫ਼ ਕੀਤਾ ਕਿ ਉਹ ਵੋਟਾਂ ਦੀ ਖਾਤਰ ਵਿਰੋਧੀ ਪਾਰਟੀਆਂ ਨੂੰ ਇਹਨਾਂ ਸੰਸਥਾਵਾਂ ਦਾ ਡਰਾਵਾ ਦੇਕੇ ਕੁੱਝ ਪਾਰਟੀਆਂ ਨੂੰ ਆਪਣੇ ਵਿੱਚ  ਰਲਾ ਰਹੀ ਹੈ, ਜਿਹੜੀ ਜਮੂਹਰੀਅਤ ਲਈ ਬਹੁਤ ਵੱਡਾ ਖਤਰੇ ਹੈ। ਇਸ ਲਈ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਜਾਦੀ ਹੈ ਕਿ ਇਹਨਾਂ ਪਾਰਲੀਮਾਨੀ ਚੋਣਾਂ ਵਿੱਚ ਜਮੂਹਰੀਅਤ...

ਰਤਨ-ਜੋਧਾਂ ਬਜ਼ਾਰ ‘ਚ 23 ਮਾਰਚ ਦੇ ਸ਼ਹੀਦਾਂ ਨੂੰ ਕੀਤੀਆਂ ਸ਼ਰਧਾਂਜਲੀਆਂ ਭੇਟ

Image
ਜੋਧਾਂ: ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਉੱਪਰ ਸਥਿਤ ਕਸਬਾ ਰਤਨ-ਜੋਧਾਂ ਬਜ਼ਾਰ ‘ਚ ਸਥਾਪਿਤ ਸ਼ਹੀਦ ਭਗਤ ਸਿੰਘ ਦੇ ਬੁੱਤ ਤੇ ਫੁੱਲਾਂ ਦੇ ਹਾਰ ਪਾ ਕੇ 23 ਮਾਰਚ ਦੇ ਸ਼ਹੀਦਾਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਜਨਤਕ ਜਥੇਬੰਦੀਆਂ, ਦੁਕਾਨਦਾਰਾਂ, ਨਗਰ ਪੰਚਾਇਤਾਂ ਵੱਲੋਂ ਸਾਂਝੇ ਤੌਰ ਤੇ ਸ਼ਰਧਾਂਜਲੀ ਭੇਟ ਕੀਤੀ। ਅੱਜ ਦੇ ਸ਼ਰਧਾਂਜਲੀ ਸਮਾਗਮ ਦੀ ਪ੍ਰਧਾਨਗੀ ਰਤਨ-ਜੋਧਾਂ ਬਜਾਰ ਦੇ ਦੁਕਾਨਦਾਰਾਂ ਦੀ ਜਥੇਬੰਦੀ ਦੇ ਪ੍ਰਧਾਨ ਜਸਵੰਤ ਸਿੰਘ, ਜਮਹੂਰੀ ਕਿਸਾਨ ਸਭਾ ਪੰਜਾਬ ਇਲਾਕਾ ਜੋਧਾਂ ਕਮੇਟੀ ਦੇ ਪ੍ਰਧਾਨ ਜਗਮਿੰਦਰ ਸਿੰਘ ਬਿੱਟੂ ਲੱਲਤੋ ਖ਼ੁਰਦ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਇਲਾਕਾ ਜੋਧਾਂ ਦੇ ਪ੍ਰਧਾਨ ਸੁਮੀਤ ਸਿੰਘ ਸਰਾਂ ਨੇ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਜਥੇਬੰਦਕ ਸਕੱਤਰ ਰਘਵੀਰ ਸਿੰਘ ਬੈਨੀਪਾਲ, ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਜਨਰਲ ਸਕੱਤਰ ਡਾ. ਜਸਵਿੰਦਰ ਸਿੰਘ ਕਾਲਖ ਅਤੇ ਮਹਿਲਾ ਆਗੂ ਪਰਮਜੀਤ ਕੌਰ ਪਰਮ ਜੋਧਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਆਖਿਆ ਕਿ ਜੇਕਰ ਦੇਸ਼ ਦੇ ਲੋਕਤੰਤਰ ਨੂੰ ਬਚਾਉਣਾ ਹੈ ਤਾਂ ਸਾਨੂੰ ਸ਼ਹੀਦਾਂ ਦੇ ਵਿਚਾਰਾਂ ਤੋਂ ਸੇਧ ਲੈਕੇ ਕਿ ਆਉਣ ਵਾਲੀਆਂ ਆਮ ਚੌਣਾ ‘ਚ ਭਾਜਪਾ ਦੀ ਭ੍ਰਿਸ਼ਟ ਤੇ ਫਾਸ਼ੀਵਾਦੀ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਹ ਸਰਕਾਰ ਸ਼ਹੀਦਾਂ ਦ...

ਕਿਲ੍ਹਾ ਰਾਏਪੁਰ ‘ਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਮਨਾਇਆ ਲੋਕਤੰਤਰ ਬਚਾਉ ਦਿਵਸ

Image
ਡੇਹਲੋ: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਕਿਲ੍ਹਾ ਰਾਏਪੁਰ ਵਿਖੇ 23 ਮਾਰਚ ਦੇ ਸ਼ਹੀਦਾਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸਰਧਾਂਜਲੀਆਂ ਭੇਟ ਕਰਕੇ ਲੋਕਤੰਤਰ ਬਚਾਉਣ ਦਾ ਹੋਕਾ ਦਿੱਤਾ। ਅੱਜ ਦੇ ਸਮਾਗਮ ਦੀ ਅਗਵਾਈ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਇਲਾਕਾ ਕਿਲ੍ਹਾ ਰਾਏਪੁਰ ਦੇ ਪ੍ਰਧਾਨ ਰਾਜਵੀਰ ਸਿੰਘ ਕਿਲ੍ਹਾ ਰਾਏਪੁਰ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਡਾ. ਕੇਸਰ ਸਿੰਘ ਧਾਦਰਾਂ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਇਲਾਕਾ ਜੋਧਾਂ ਦੇ ਪ੍ਰਧਾਨ ਸੁਮੀਤ ਸਿੰਘ ਸਰਾਂ ਨੇ ਕੀਤੀ। ਇਸ ਮੌਕੇ ਬੋਲਦਿਆਂ ਜਮਹੂਰੀ ਕਿਸਾਨ ਸਭਾ ਦੇ ਆਗੂਆਂ ਰਘਵੀਰ ਸਿੰਘ ਬੈਨੀਪਾਲ, ਜਗਤਾਰ ਸਿੰਘ ਚਕੌਹੀ, ਹਰਨੇਕ ਸਿੰਘ ਗੁੱਜਰਵਾਲ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਜਨਰਲ ਸਕੱਤਰ ਡਾ. ਜਸਵਿੰਦਰ ਸਿੰਘ ਕਾਲਖ ਨੇ ਆਖਿਆ ਕਿ 23 ਮਾਰਚ ਦੇ ਸ਼ਹੀਦਾਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸੱਚੀ ਸ਼ਰਧਾਂਜਲੀ ਏਹੀ ਹੋਵੇਗੀ ਕਿ ਦੇਸ਼ ਦੀ ਫਿਰਕੂ-ਫਾਸ਼ੀਵਾਦੀ ਤੇ ਭ੍ਰਿਸ਼ਟ ਭਾਜਪਾ ਸਰਕਾਰ ਨੂੰ ਆਉਣ ਵਾਲੀਆਂ ਆਮ ਚੌਣਾ ਵਿੱਚ ਸੱਤਾ ਤੋਂ ਬਾਹਰ ਕਰ ਦਿੱਤਾ ਜਾਵੇ। ਉਹਨਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਸ਼ਹੀਦਾਂ ਦੇ ਵਿਚਾਰਾਂ ਤੋਂ ਉਲਟ ਕਾਰਪੋਰੇਟਾ ਦੇ ਪੱਖ ਵਿੱਚ ਨੀਤੀਆਂ ਘੱੜ ਕੇ ਦੇਸ਼ ਦਾ ਸ਼ਰਮਾਇਆ ਲੁਟੇਰੇ ਕਾਰਪੋਰੇਟਾ ਨੂੰ ਸੌਂਪ ਦੇਣਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਦੇਸ਼ ‘ਚ ਲੋਕ ਵਿਰੋਧੀ ਨੀਤੀਆਂ ਲਾਗੂ ਹੋਣ ਤੋਂ ਰ...

ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ‘ਤੇ ਰੁੜਕਾ ਕਲਾਂ ‘ਚ ਕੀਤੀ ਮਹਾਪੰਚਾਇਤ

Image
ਰੁੜਕਾ ਕਲਾਂ: ਅੱਜ ਜਮਹੂਰੀ ਕਿਸਾਨ ਸਭਾ ਵਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਪਿੰਡ ਪੱਧਰੀ ਮਹਾਪੰਚਾਇਤ ਤਹਿਤ ਰੁੜਕਾ ਕਲਾਂ ’ਚ ਕੀਤੀ ਗਈ। ਜਿਸ ਨੂੰ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਸੰਤੋਖ ਸਿੰਘ ਬਿਲਗਾ ਨੇ ਸੰਬੋਧਨ ਕਰਦਿਆ ਕਿਹਾ ਕਿ ਕਾਰਪੋਰੇਟ ਖ਼ਿਲਾਫ਼ ਜੰਗ ਨੂੰ ਹੋਰ ਤੇਜ਼ ਕਰਨ ਲਈ ਦੇਸ਼ ਭਰ ’ਚ ਭਾਜਪਾ ਨੂੰ ਹਰਾਉਣਾ ਬਹੁਤ ਹੀ ਜ਼ਰੂਰੀ ਹੈ। ਉਨ੍ਹਾ ਕਿਹਾ ਕਿ ਭਾਜਪਾ ਵਲੋਂ ਵੱਡੀਆਂ ਸਨਅਤਾਂ ਦੇ ਕਰਜ਼ੇ ਮੁਆਫ ਕੀਤੇ ਜਾ ਰਹੇ ਹਨ ਪਰ ਦੇਸ਼ ਦਾ ਢਿੱਡ ਭਰਨ ਵਾਲੇ ਕਿਸਾਨਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਜਾ ਰਹੀ। ਟਰੇਡ ਯੂਨੀਅਨ ਆਗੂ ਸ਼ਿਵ ਤਿਵਾੜੀ ਨੇ ਕਿਹਾ ਕਿ ਸਿਰਫ ਕਿਸਾਨ ਹੀ ਨਹੀਂ ਸਗੋਂ ਸਨਅਤੀ ਤੇ ਹੋਰ ਮਜ਼ਦੂਰ ਵੀ ਇਨ੍ਹਾਂ ਕਾਰਪੋਰੇਟ ਪੱਖੀ ਨੀਤੀਆਂ ਤੋਂ ਦੁਖੀ ਹਨ। ਉਨ੍ਹਾ ਕਿਹਾ ਕਿ ਮਜ਼ਦੂਰਾਂ ਖ਼ਿਲਾਫ਼ ਕਿਰਤ ਕਾਨੂੰਨ ਬਣਾਏ ਜਾ ਰਹੇ ਹਨ। ਨੌਜਵਾਨ ਸਭਾ ਦੇ ਸਾਬਕਾ ਆਗੂ ਡਾ. ਸਰਬਜੀਤ ਮੁਠੱਡਾ ਨੇ 23 ਮਾਰਚ ਦੇ ਸ਼ਹੀਦਾਂ ਦੇ ਵਿਚਾਰਾਂ ਦੀ ਮੌਜੂਦਾ ਸਮੇਂ ਦੌਰਾਨ ਸਾਰਥਿਕਤਾ ਦੀ ਚਰਚਾ ਕੀਤੀ। ਉਨ੍ਹਾ ਕਿਹਾ ਕਿ ਭਗਤ ਸਿੰਘ ਨੇ ਉਸ ਵੇਲੇ ਵੀ ਸਾਮਰਾਜ ਖ਼ਿਲਾਫ਼ ਸੁਚੇਤ ਕੀਤਾ ਸੀ, ਜਿਸ ਦੇ ਅਜੋਕੇ ਰੂਪ ਕਾਰਪੋਰੇਟ ਨੇ ਅੰਨ੍ਹੀ ਲੁੱਟ ਮਚਾ ਰੱਖੀ ਹੈ।  ਇਸ ਮੀਟਿੰਗ ਨੂੰ ਜਮਹੂਰੀ ਕਿਸਾਨ ਸਭਾ ਦੇ ਤਹਿਸੀਲ ਪ੍ਰਧਾਨ ਕੁਲਦੀਪ ਫਿਲੌਰ, ਦਿਹਾਤੀ ਮਜ਼ਦੂਰ ਸਭਾ ਦੇ ਤਹਿਸੀਲ ਪ੍ਰਧਾਨ ਜਰਨੈਲ ਫਿਲੌਰ ਅਤੇ ਸਰਬਜੀਤ ਸੰਗੋਵਾਲ ਨੇ ਸੰਬੋਧਨ ਕਰਦਿਆਂ ਸ਼...

ਐਸਐਸਪੀ ਵਿਜੀਲੈਸ ਨਾਲ ਕਿਸਾਨਾਂ ਦੇ ਵਫ਼ਦ ਨੇ ਕੀਤੀ ਮੁਲਾਕਾਤ

Image
  ਲੁਧਿਆਣਾ: ਜਮਹੂਰੀ ਕਿਸਾਨ ਸਭਾ ਪੰਜਾਬ ਦੇ ਵਫ਼ਦ ਜਿਸ ਦੀ ਅਗਵਾਈ ਰਾਜਵੀਰ ਕਿਲ੍ਹਾ ਰਾਏਪੁਰ, ਸੁਰਜੀਤ ਸਿੰਘ ਸੀਲੋ ਅਤੇ ਗੁਰਉਪਦੇਸ਼ ਸਿੰਘ ਘੁੰਗਰਾਣਾ ਨੇ ਕੀਤੀ, ਵੱਲੋਂ ਸੀਨੀਅਰ ਸੁਪਰਡੈਂਟ ਪੁਲੀਸ ਵਿਜੀਲੈਸ ਰਮਿੰਦਰ ਪਾਲ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਅਮਰੀਕ ਸਿੰਘ ਜੜਤੌਲੀ ਨੇ ਆਖਿਆ ਕਿ ਕੁੱਝ ਸਰਕਾਰੀ ਮਹਿਕਮਿਆਂ ਦੇ ਅਧਿਕਾਰੀ ਕਿਸਾਨਾਂ ਅਤੇ ਆਮ ਲੋਕਾਂ ਤੋਂ ਕੰਮ ਕਰਨ ਬਦਲੇ ਰਿਸ਼ਵਤ ਦੀ ਮੰਗ ਕਰਦੇ ਹਨ। ਰਿਸ਼ਵਤ ਨਾ ਦੇਣ ਬਦਲੇ ਉਹਨਾਂ ਦੇ ਕੰਮ ਵਿੱਚ ਦੇਰੀ ਕੀਤੀ ਜਾਂਦੀ ਹੈ ਜਾਂ ਪੇਸ਼ ਕੀਤੇ ਪੇਪਰਾਂ ਵਿੱਚ ਬੇਲੋੜੇ ਨੁਕਸ ਕੱਢੇ ਜਾਂਦੇ ਹਨ।  ਆਗੂਆਂ ਨੇ ਮੰਗ ਕੀਤੀ ਕਿ ਰਿਸ਼ਵਤ ਲੈਣ ਵਾਲੇ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਰਿਸ਼ਵਤ ਲੈਣ ਵਾਲੇ ਮੁਲਾਜ਼ਮਾਂ ਨੂੰ ਰੋਕਿਆ ਜਾ ਸਕੇ। ਐਸ ਐਸ ਪੀ ਵਿਜੀਲੈਸ ਰਮਿੰਦਰ ਪਾਲ ਸਿੰਘ ਸਿੱਧੂ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਦੋਸ਼ੀ ਅਧਿਕਾਰੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਕੇ ਮਿਸਾਲੀ ਸਜ਼ਾ ਦਿੱਤੀ ਜਾਵੇਗੀ। ਇਸ ਮੌਕੇ ਦਫ਼ਤਰ ਸਕੱਤਰ ਨਛੱਤਰ ਸਿੰਘ, ਬਲਵੀਰ ਸਿੰਘ ਭੁੱਟਾ, ਬਲਦੇਵ ਸਿੰਘ ਭੁੱਟਾ ਆਦਿ ਹਾਜ਼ਰ ਸਨ।

ਐੱਸਕੇਐੱਮ ਨੇ ਭਾਰਤ ਦੇ ਦੇਸ਼ਭਗਤ ਕਿਸਾਨ ਅੰਦੋਲਨ ਦਾ ਅਪਮਾਨ ਕਰਨ ਲਈ ਆਰਐਸਐਸ ਤੋਂ ਮੁਆਫੀ ਦੀ ਕੀਤੀ ਮੰਗ

Image
ਨਵੀਂ ਦਿੱਲੀ: ਸੰਯੁਕਤ ਕਿਸਾਨ ਮੋਰਚਾ ਨੇ ਦੇਸ਼ ਵਿੱਚ ਅਸ਼ਾਂਤੀ ਫੈਲਾਉਣ, ਪੰਜਾਬ ਅਤੇ ਹਰਿਆਣਾ ਵਿੱਚ ਵੱਖਵਾਦ ਅਤੇ ਅੱਤਵਾਦ ਨੂੰ ਹੁਲਾਰਾ ਦੇਣ ਅਤੇ ਕਿਸਾਨ ਸੰਘਰਸ਼ ਰਾਹੀਂ ਅਰਾਜਕਤਾ ਫੈਲਾਉਣ ਲਈ ਆਰਐਸਐਸ ਦੀ ਸਖ਼ਤ ਨਿਖੇਧੀ ਕੀਤੀ ਹੈ। ਇਹ ਬਿਨਾਂ ਕਿਸੇ ਤੱਥ ਦੇ ਇੱਕ ਗੰਭੀਰ ਇਲਜ਼ਾਮ ਹੈ ਅਤੇ ਮੋਦੀ ਸਰਕਾਰ ਦੀਆਂ ਕਿਸਾਨ ਵਿਰੋਧੀ, ਮਜ਼ਦੂਰ ਵਿਰੋਧੀ ਅਤੇ ਕਾਰਪੋਰੇਟ ਪੱਖੀ ਨੀਤੀਆਂ ਵਿਰੁੱਧ ਕਿਸੇ ਵੀ ਅਸਹਿਮਤੀ ਨੂੰ 'ਰਾਸ਼ਟਰ ਵਿਰੋਧੀ' ਵਜੋਂ ਪੇਸ਼ ਕਰਨ ਦੇ ਕਾਰਪੋਰੇਟ ਯਤਨਾਂ ਦਾ ਹਿੱਸਾ ਹੈ। ਭਾਰਤ ਵਿੱਚ ਕਿਸਾਨ ਅੰਦੋਲਨ ਦਾ ਹਮੇਸ਼ਾ ਮਹਾਨ ਕੁਰਬਾਨੀ ਨਾਲ ਲੜਨ ਦਾ ਸ਼ਾਨਦਾਰ ਇਤਿਹਾਸ ਰਿਹਾ ਹੈ।ਬਸਤੀਵਾਦੀ ਦੌਰ ਵਿੱਚ, ਕਿਸਾਨਾਂ ਨੇ ਜ਼ਿਮੀਂਦਾਰ-ਸਾਮਰਾਜਵਾਦੀ ਸ਼ਾਸਨ ਦੇ ਵਿਰੁੱਧ ਲੜਾਈ ਲੜੀ, ਜਿਸ ਨਾਲ ਲੋਕਾਂ ਨੂੰ ਆਜ਼ਾਦੀ ਪ੍ਰਾਪਤ ਕਰਨ ਵਿੱਚ ਮਦਦ ਮਿਲੀ। ਅਜੋਕੇ ਯੁੱਗ ਵਿੱਚ ਕਿਸਾਨ ਲਹਿਰ ਕਾਰਪੋਰੇਟ-ਫਿਰਕਾਪ੍ਰਸਤ ਨਰਿੰਦਰ ਮੋਦੀ ਹਕੂਮਤ ਵਿਰੁੱਧ ਬਹਾਦਰੀ ਨਾਲ ਲੜ ਰਹੀ ਹੈ, ਜਿਸ ਦੀਆਂ ਨੀਤੀਆਂ ਆਮ ਲੋਕਾਂ ਖਾਸ ਕਰਕੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਕਾਰਪੋਰੇਟ ਲੁੱਟ ਨੂੰ ਬੜ੍ਹਾਵਾ ਦੇ ਰਹੀਆਂ ਹਨ। ਆਰਐਸਐਸ, ਜਿਸ ਨੇ ਆਪਣੇ ਵਰਕਰਾਂ ਨੂੰ ਆਉਣ ਵਾਲੀਆਂ ਆਮ ਚੋਣਾਂ ਵਿੱਚ 100% ਵੋਟਿੰਗ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਹਨ, ਕਿਸਾਨਾਂ ਦੀਆਂ ਸਾਰੀਆਂ ਫਸਲਾਂ ਲਈ ਐਮਐਸਪੀ@ਸੀ2+50% 'ਤੇ ਗਾਰੰਟੀਸ਼ੁਦਾ ਖਰੀਦ, ਕਰਜ਼ਾ ਮੁਆਫੀ ਅਤੇ 26000 ਰੁਪਏ ਪ੍ਰਤੀ ...

ਸੰਯੁਕਤ ਕਿਸਾਨ ਮੋਰਚੇ ਨੇ ਭਗਤ ਸਿੰਘ-ਰਾਜਗੁਰੂ-ਸੁਖਦੇਵ ਦਾ ਸ਼ਹੀਦੀ ਦਿਵਸ ਮਨਾਓਣ ਦਾ ਦਿੱਤਾ ਸੱਦਾ

Image
ਨਵੀਂ ਦਿੱਲੀ: ਕਿਸਾਨ ਮਜ਼ਦੂਰ ਮਹਾਂਪੰਚਾਇਤ ਦੇ ਸੱਦੇ ਅਨੁਸਾਰ 23 ਮਾਰਚ 2024 ਨੂੰ ਭਗਤ ਸਿੰਘ-ਰਾਜਗੁਰੂ-ਸੁਖਦੇਵ ਸ਼ਹੀਦੀ ਦਿਵਸ ਪੂਰੇ ਭਾਰਤ ਦੇ ਪਿੰਡਾਂ ਵਿੱਚ ਜਮਹੂਰੀਅਤ ਬਚਾਓ ਦਿਵਸ ਵਜੋਂ ਮਨਾਇਆ ਜਾਵੇਗਾ। ਐਸਕੇਐਮ ਨੇ ਲੋਕਤੰਤਰ ਨੂੰ ਪੈਸੇ ਅਤੇ ਤਾਕਤ ਦੇ ਖਤਰੇ ਤੋਂ ਬਚਾਓਣ, 3 ਅਕਤੂਬਰ 2021 ਨੂੰ ਲਖੀਮਪੁਰ ਖੀਰੀ ਦੇ ਕਿਸਾਨਾਂ ਦੇ ਕਤਲੇਆਮ ਦੇ ਮੁੱਖ ਸਾਜ਼ਿਸ਼ਕਰਤਾ ਅਜੇ ਮਿਸ਼ਰਾ ਟੈਨੀ ਨੂੰ ਲਖੀਮਪੁਰ ਖੀਰੀ ਦੀ ਸੀਟ ਦੇਣ ਲਈ ਭਾਜਪਾ ਦੇ ਖਿਲਾਫ ਪ੍ਰਦਰਸ਼ਨ ਕਰਨ ਦੀ ਅਪੀਲ ਕਰਦਾ ਹੈ। ਐਸਕੇਐਮ ਭਾਰਤ ਵਿੱਚ ਹੁਣ ਤੱਕ ਦੇ ਸਭ ਤੋਂ ਵੱਡੇ ਭ੍ਰਿਸ਼ਟਾਚਾਰ ਘੁਟਾਲੇ - ਚੋਣ ਬਾਂਡ ਘੁਟਾਲੇ ਲਈ ਭਾਜਪਾ ਨੂੰ ਸਜ਼ਾ ਦੇਣ ਲਈ ਲੋਕਾਂ ਨੂੰ ਵੀ ਅਪੀਲ ਕਰਦਾ ਹੈ। ਐਸਕੇਐਮ ਮਜ਼ਦੂਰਾਂ, ਨੌਜਵਾਨਾਂ, ਵਿਦਿਆਰਥੀਆਂ, ਔਰਤਾਂ, ਛੋਟੇ ਵਪਾਰੀਆਂ, ਛੋਟੇ ਉਤਪਾਦਕਾਂ ਸਮੇਤ ਸਾਰੇ ਵਰਗਾਂ ਨੂੰ 23 ਮਾਰਚ 2024 ਨੂੰ ਪੇਂਡੂ ਮਹਾਂਪੰਚਾਇਤ ਦਾ ਹਿੱਸਾ ਬਣਨ ਦੀ ਅਪੀਲ ਕਰਦਾ ਹੈ ਤਾਂ ਜੋ ਕਾਰਪੋਰੇਟ-ਫਿਰਕਾਪ੍ਰਸਤਾਂ ਦੀ ਪਕੜ ਵਿੱਚ ਆ ਰਹੀ ਭਾਜਪਾ ਨੂੰ ਬੇਨਕਾਬ, ਵਿਰੋਧ ਅਤੇ ਸਜ਼ਾ ਦਿੱਤੀ ਜਾ ਸਕੇ।  ਅਪਰਾਧਿਕ- ਭ੍ਰਿਸ਼ਟਾਚਾਰ ਦਾ ਗਠਜੋੜ ਵੀ ਨੰਗਾ ਕੀਤਾ ਜਾਵੇ।  ਐਸਕੇਐਮ ਨੇ 14 ਮਾਰਚ 2024 ਨੂੰ ਕਿਸਾਨ ਮਜ਼ਦੂਰ ਮਹਾਪੰਚਾਇਤ ਵਿੱਚ ਵਿਘਨ ਪਾਉਣ ਲਈ ਕਿਸਾਨਾਂ ਦੇ ਖਿਲਾਫ ਗੈਰ-ਕਾਨੂੰਨੀ ਅਤੇ ਗੈਰ-ਕਾਨੂੰਨੀ ਪੁਲਿਸ ਪਰੇਸ਼ਾਨੀ ਦੀ ਸਖ਼ਤ ਨਿਖੇਧੀ ਕੀਤੀ। ਉੱਤਰੀ ਕਰਨਾਟਕ ਦੇ 400 ਕਿਸਾਨ...

500 ਸੌ ਸਾਲਾਂ ਦੇ ਇਤਹਾਸ ਵਿੱਚ ਦਿੱਲੀ ਦੀ ਕਿਸਾਨ - ਮਜਦੂਰ ਮਹਾਂ ਪੰਚਾਇਤ ਨੇ ਨਵਾਂ ਇਤਿਹਾਸ ਰਚਿਆ

Image
ਅਜਨਾਲਾ: ਸੰਯੁਕਤ ਕਿਸਾਨ ਮੋਰਚਾ ਦੀਆਂ ਸਾਰੇ ਦੇਸ਼ ਦੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ  400 ਤੋਂ ਵੱਧ ਜਥੇਬੰਦੀਆਂ ਨੇ ਵੱਧ ਚੜ ਕੇ ਹਿੱਸਾ ਲਿਆ, ਅਜਿਹੇ ਵਿਚਾਰਾਂ ਦਾ ਪ੍ਰਗਟਾਵਾ ਦਿੱਲੀ ਮਹਾਂ ਪੰਚਾਇਤ ਤੋਂ ਪਰਤੇ ਐਸਕੇਐਮ ਦੇ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਦੇ ਪ੍ਰਮੁਖ ਆਗੂ ਅਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਇੱਥੇ ਭਰਵੀਂ ਪ੍ਰੈਸ ਕਾਨਫਰੰਸ ਵਿੱਚ ਕੀਤਾ। ਉਹਨਾਂ ਦੱਸਿਆ ਕਿ ਬੀਜੇਪੀ ਸਰਕਾਰ ਦੇ ਥਾਂ- ਥਾਂ ਰੋਕਾਂ ਲਾਉਣ ਦੇ ਬਾਵਜੂਦ ਵੀ ਲੱਖਾਂ ਕਿਸਾਨ ਮਜ਼ਦੂਰ ਇਸ ਇਤਹਾਸਕ ਮਹਾਂ ਇਕੱਠ ਵਿੱਚ ਪਹੁੰਚੇ। ਸਾਰੀ ਦਿੱਲੀ ਦੇ ਬਜ਼ਾਰ ਤੇ ਸੜਕਾਂ ਰੰਗ ਬਿਰੰਗੇ ਝੰਡੇ ਚੁੱਕੀ ਕਿਸਾਨਾਂ ਮਜਦੂਰਾਂ ਨਾਲ ਭਰੀਆਂ ਪਾਈਆਂ ਸਨ। ਡਾ. ਅਜਨਾਲਾ ਨੇ ਪੱਤਰਕਾਰਾ ਨੂੰ ਅੱਗੇ ਜਾਣਕਾਰੀ ਦਿੱਤੀ ਕਿ ਰਾਮਲੀਲਾ ਦੀ 12 ਏਕੜ ਗਰਾਊਂਡ ਵੀ ਲੋਕਾਂ ਦੇ ਹੜ੍ਹ ਅੱਗੇ ਛੋਟੀ ਪੈ ਗਈ। ਮਹਾਂ ਪੰਚਾਇਤ ਵਿੱਚ ਸਮੂਹ ਬੁਲਾਰਿਆਂ ਵੱਲੋਂ 8 ਨੁਕਾਤੀ ਐਲਾਨ  ਨਾਮੀ ਦੀ ਪ੍ਰੋਤੜਾ ਕਰਦਿਆਂ ਕਿਹਾ ਕਿ ਜੇਕਰ ਸਾਰੀਆਂ ਫ਼ਸਲਾਂ ਸਮੇਤ ਸਬਜ਼ੀਆਂ, ਫਲ ਤੇ ਦੁੱਧ ਆਦਿਕ ਤੇ ਡਾ. ਸਵਾਮੀਨਾਥਨ ਦੇ ਫਾਰਮੂਲੇ ਅਨੁਸਾਰ ਕਨੂੰਨੀ ਗਰੰਟੀ ਨਾ ਦਿੱਤੀ ਗਈ, ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਕਿਸਾਨਾਂ ਮਜਦੂਰਾਂ ਸਿਰ ਚੜੇ 17.5 ਲੱਖ ਕਰੋੜ ਰੁਪਏ ਦੇ ਕਰਜ਼ੇ ਚੜਨ ਕਾਰਨ, 2014 - 2022 ਦੇ ਬੀਜੇਪੀ ਸਰਕਾਰ ਦੇ ਰਾਜ ਵਿੱਚ 1,00,474 ਕਿਸਾਨਾਂ ਨੇ ਆਤਮ...

ਦਿੱਲੀ ਕਿਸਾਨ- ਮਜ਼ਦੂਰ ਮਹਾਂ ਪੰਚਾਇਤ ਵਿੱਚ ਜਾਣ ਵਾਲੇ ਯੋਧਿਆਂ ਦਾ ਬਾਜ ਸਿੰਘ ਗੰਡੀਵਿੰਡ ਨੇ ਕੀਤਾ ਧੰਨਵਾਦ

Image
ਪੱਟੀ : ਜਮਹੂਰੀ ਕਿਸਾਨ ਸਭਾ ਪੰਜਾਬ ਦੇ ਤਹਿਸੀਲ ਪੱਟੀ ਦੇ ਮੀਤ ਪ੍ਰਧਾਨ ਕਾਮਰੇਡ ਬਾਜ ਸਿੰਘ ਗੰਡੀਵਿੰਡ ਨੇ ਦਿੱਲੀ ਕਿਸਾਨ- ਮਜ਼ਦੂਰ ਮਹਾਂ ਪੰਚਾਇਤ ਵਿੱਚ ਜਾਣ ਵਾਲਿਆਂ ਯੋਧਿਆਂ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਜੋ ਯੋਧੇ ਆਪਣੇ ਘਰਾਂ ਦਾ ਕੰਮ ਕਾਜ ਛੱਡ ਕੇ ਦਿੱਲੀ ਮਹਾਂ ਪੰਚਾਇਤ ਵਿੱਚ ਸ਼ਾਮਿਲ ਹੋਏ ਹਨ ਉਹਨਾਂ ਸਭ ਕਿਸਾਨ, ਮਜ਼ਦੂਰ, ਬੀਬੀਆਂ, ਨੌਜਵਾਨਾਂ ਨੇ ਕਾਰਪੋਰੇਟ ਖ਼ਿਲਾਫ਼ ਚਲਦੀ ਜੰਗ ’ਚ ਆਪਣਾ ਯੋਗਦਾਨ ਪਾਇਆ ਹੈ। ਉਹਨਾਂ ਕਿਹਾ ਕਿ ਅੱਗੇ ਤੋਂ ਵੀ ਮੋਦੀ ਸਰਕਾਰ ਵਿਰੁੱਧ ਜੇ ਕੋਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੋਈ ਐਕਸ਼ਨ ਹੋਵੇਗਾ ਤਾਂ ਜਰੂਰ ਜਮਹੂਰੀ ਕਿਸਾਨ ਸਭਾ ਪੰਜਾਬ ਉਸ ਐਕਸ਼ਨ ਵਿੱਚ ਵੀ ਪੂਰੀ ਤਿਆਰੀ ਨਾਲ ਉਤਰੇਗੀ। ਦਿੱਲੀ ਵਿਖੇ ਵੀ ਜੋ ਕਿਸਾਨ ਮਜ਼ਦੂਰ ਮਹਾ ਪੰਚਾਇਤ ਵਾਸਤੇ ਦਿੱਲੀ ਸਰਕਾਰ ਵੱਲੋਂ ਜੋ ਰੋਕਾਂ ਲਾਈਆਂ ਗਈਆਂ ਸਨ ਇਸ ਦੇ ਬਾਵਜੂਦ ਵੀ ਕਿਸਾਨਾਂ ਨੇ ਬਹੁਤ ਵੱਡੀ ਮਹਾਂ ਪੰਚਾਇਤ ਕਰਕੇ ਮੋਦੀ ਸਰਕਾਰ ਨੂੰ ਵਿਖਾ ਦਿੱਤਾ ਹੈ ਕਿ ਸੰਯੁਕਤ ਕਿਸਾਨ ਮੋਰਚਾ ਇਕ ਜੁੱਟ ਹੈ ਤੇ ਕਿਸਾਨ ਮਜ਼ਦੂਰ ਸਭ ਇੱਕਠੇ ਹਨ। ਉਹਨਾਂ ਕਿਹਾ ਕਿ ਜੋ ਕਿਸਾਨ ਵੀਰ ਇਸ ਵਾਰ ਦਿੱਲੀ ਨਹੀਂ ਪਹੁੰਚ ਸਕੇ ਉਹ ਅਗਲੀ ਵਾਰ ਦਿੱਤੇ ਸੱਦਿਆਂ ਨੂੰ ਕਾਮਯਾਬ ਜ਼ਰੂਰ ਕਰਨ।

ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਮਿਲਿਆ ਜਮਹੂਰੀ ਕਿਸਾਨ ਸਭਾ ਦਾ ਵਫ਼ਦ

Image
ਲੁਧਿਆਣਾ: ਇਲਾਕੇ ਵਿੱਚ ਵੱਧ ਰਹੀਆਂ ਨਸ਼ੇ, ਲੁੱਟ ਖੋਹ, ਠੱਗੀ ਅਤੇ ਚੋਰੀ ਦੀਆਂ ਵਾਰਦਾਤਾ ਰੋਕਣ ਦੀ ਮੰਗ ਨੂੰ ਲੈ ਕੇ ਜਮਹੂਰੀ ਕਿਸਾਨ ਸਭਾ ਪੰਜਾਬ ਦਾ ਵਫ਼ਦ ਅਮਰੀਕ ਸਿੰਘ ਜੜਤੌਲੀ, ਰਾਜਵੀਰ ਸਿੰਘ ਕਿਲ੍ਹਾ ਰਾਏਪੁਰ ਅਤੇ ਗੁਰਉਪਦੇਸ਼ ਸਿੰਘ ਘੁੰਗਰਾਣਾ ਦੀ ਅਗਵਾਈ ‘ਚ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੂੰ ਮਿਲਿਆ। ਇਸ ਮੌਕੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਆਖਿਆ ਕਿ ਜ਼ਿਲ੍ਹੇ ਵਿੱਚ ਨਸ਼ੇ, ਲੁੱਟ-ਖੋਹ, ਚੋਰੀ ਅਤੇ ਠੱਗੀ ਦੀਆਂ ਵਾਰਦਾਤਾਂ ਵਿੱਚ ਵਾਧਾ ਹੋ ਰਿਹਾ ਹੈ। ਕਿਸਾਨਾਂ ਦੀਆਂ ਮੋਟਰਾਂ, ਤਾਰਾਂ, ਖਾਦਾਂ, ਖੇਤੀ ਦੇ ਸੰਦ ਆਦਿ ਉਹਨਾਂ ਦੇ ਖੇਤਾਂ ਵਿੱਚ ਬਣਾਏ ਕੋਠਿਆਂ ਵਿੱਚੋਂ ਚੋਰੀ ਕਰ ਲਈਆਂ ਜਾਂਦੀਆਂ ਹਨ। ਉਹਨਾਂ ਕਿਹਾ ਕਿ ਥਾਣਾ ਡੇਹਲੋ ਦੇ ਪਿੰਡ ਕਿਲ੍ਹਾ ਰਾਏਪੁਰ ਵਿੱਚ ਲੁੱਟ ਦੀਆਂ ਹੋਈਆਂ ਵਾਰਦਾਤਾਂ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਉਹਨਾਂ ਪੁਲਿਸ ਕਮਿਸ਼ਨਰ ਤੋਂ ਮੰਗ ਕੀਤੀ ਕਿ ਲੁਟੇਰਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਮਾੜੇ ਅਨਸਰਾਂ ਦੀ ਮੱਦਦ ਕਰਨ ਵਾਲੇ ਕੁੱਝ ਪੁਲਿਸ ਅਧਿਕਾਰੀਆਂ ਖ਼ਿਲਾਫ਼ ਜਾਂਚ ਕੀਤੀ ਜਾਵੇ। ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਮਾੜੇ ਅਨਸਰਾਂ ਨੂੰ ਸਿਰ ਨਹੀ ਚੁੱਕਣ ਦਿੱਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰਜੀਤ ਸਿੰਘ ਸੀਲੋ, ਚਮਕੌਰ ਸਿੰਘ ਛਪਾਰ, ਬਲਵੀਰ ਸਿੰਘ ਭੁੱਟਾ, ਦਫਤਰ ਸਕੱਤਰ ਨਛੱਤ...

ਕਿਸਾਨ ਮਜ਼ਦੂਰ ਮਹਾਂ ਪੰਚਾਇਤ ਨੇ ਭਾਜਪਾ ਦੀ ਪੋਲ ਖੋਲ੍ਹੋ, ਵਿਰੋਧ ਕਰੋ, ਸਜਾ ਦਿਓ ਦਾ ਦਿੱਤਾ ਸੱਦਾ

Image
ਰਾਮਲੀਲਾ ਮੈਦਾਨ, ਨਵੀਂ ਦਿੱਲੀ: ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ‘ਚ ਕਿਸਾਨ ਮਜ਼ਦੂਰ ਮਹਾਂ ਪੰਚਾਇਤ ਨੇ ਭਾਜਪਾ ਦੀ ਪੋਲ ਖੋਲ੍ਹੋ, ਵਿਰੋਧ ਕਰੋ, ਸਜਾ ਦਿਓ ਦਾ ਸੱਦਾ ਦਿੱਤਾ। ਇਸ ਮਹਾ ਪੰਚਾਇਤ ਦੌਰਾਨ ਪੇਸ਼ ਕੀਤੇ ਸੰਕਲਪ ਪੱਤਰ ਅਧਾਰਿਤ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਜਿਸ ‘ਚ ਕਾਰਪੋਰੇਟ, ਫਿਰਕੂ, ਤਾਨਾਸ਼ਾਹੀ ਸ਼ਾਸਨ ਦੇ ਖਿਲਾਫ ਲੜਾਈ ਤੇਜ਼ ਕਰਨ ਦਾ ਸੱਦਾ ਦਿੱਤਾ। ਭਾਜਪਾ ਦੇ ਖਿਲਾਫ ਦੇਸ਼ ਵਿਆਪੀ ਵਿਸ਼ਾਲ ਵਿਰੋਧ ਪ੍ਰਦਰਸ਼ਨ ਕਰਦਿਆਂ 'ਭਾਜਪਾ ਦੀ ਪੋਲ ਖੋਲ੍ਹੋ, ਵਿਰੋਧ ਕਰੋ, ਸਜਾ ਦਿਓ' ਦਾ ਸਲੋਗਨ ਦਿੱਤਾ। ਬੁਲਾਰਿਆਂ ਨੇ ਐਸਕੇਐਮ ਨਾਲ ਮਿਤੀ 9.12.2021 ਦੇ ਸਮਝੌਤੇ ਨੂੰ ਲਾਗੂ ਨਾ ਕਰਨ ਲਈ, ਜਿਸ ਵਿੱਚ ਜ਼ਿਕਰ ਹੈ ਸਾਰੀਆਂ ਫਸਲਾਂ ਦੀ ਗਾਰੰਟੀਸ਼ੁਦਾ ਖਰੀਦ MSP@C2+50% ਦੇ ਨਾਲ, ਅਤੇ 1,00,474 ਕਿਸਾਨਾਂ ਨੇ ਖੁਦਕੁਸ਼ੀਆਂ ਕਰਨ (2014-2022) ਦੇ ਬਾਵਜੂਦ ਕਰਜ਼ਾ ਮੁਆਫ਼ੀ ਨਾ ਕਰਨਾ, ਬਿਜਲੀ ਦਾ ਤੇਜ਼ੀ ਨਾਲ ਨਿੱਜੀਕਰਨ, ਅਜੈ ਮਿਸ਼ਰ ਟੈਨੀ, ਕੇਂਦਰੀ ਗ੍ਰਹਿ ਮੰਤਰੀ ਜੋ ਲਖੀਮਪੁਰ ਖੇੜੀ ਵਿਖੇ ਕਿਸਾਨਾਂ ਦਾ ਕਾਤਲ ਹੈ, ਉਸਦਾ ਬਚਾਵ ਕਰਨ ਲਈ ਭਾਜਪਾ ਸਰਕਾਰ ਨੂੰ ਫਿਟਕਾਰ ਲਗਾਈ। ਕਿਸਾਨ ਸ਼ੁਭਕਰਨ ਸਿੰਘ ਦੀ ਹੱਤਿਆ ਅਤੇ ਕਿਸਾਨ ਸੰਘਰਸ਼ 'ਤੇ ਰਾਜ ਦੇ ਜਬਰ ਦੇ ਖਿਲਾਫ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਸਤੀਫੇ ਦੀ ਮੰਗ, ਨਿਆਂਇਕ ਜਾਂਚ ਅਤੇ ਅਮਿਤ ਸ਼ਾਹ, ਮਨੋਹਰ ਲਾਲ ਖੱਟਰ, ਅਨਿਲ ਵਿੱਜ ਵਿਰੁੱਧ ਆਈਪੀਸੀ ਦੀ ਧਾਰਾ 302 ਦੇ ਤਹਿ...

ਜਮਹੂਰੀ ਕਿਸਾਨ ਸਭਾ ਪੰਜਾਬ ਦਾ ਜਥਾ ਲੁਧਿਆਣਾ ਤੋਂ ਦਿੱਲੀ ਲਈ ਹੋਇਆ ਰਵਾਨਾ

Image
ਲੁਧਿਆਣਾ: ਦਿੱਲੀ ਦੇ ਰਾਮਲੀਲਾ ਗਰਾਊਂਡ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤੀ ਜਾ ਰਹੀ ਕਿਸਾਨਾਂ ਦੀ ਮਹਾਂ ਪੰਚਾਇਤ ਵਿੱਚ ਸ਼ਾਮਿਲ ਹੋਣ ਲਈ ਜਮਹੂਰੀ ਕਿਸਾਨ ਸਭਾ ਪੰਜਾਬ ਜ਼ਿਲ੍ਹਾ ਲੁਧਿਆਣਾ ਦਾ ਜਥਾ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਕੋਟਉਮਰਾ ਦੀ ਅਗਵਾਈ ਹੇਠ ਰੇਲਵੇ ਸਟੇਸ਼ਨ ਲੁਧਿਆਣਾ ਤੋਂ ਅੱਜ ਹੀ ਰਵਾਨਾ ਹੋ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸੂਬਾਈ ਆਗੂਆਂ ਜਗਤਾਰ ਸਿੰਘ ਚਕੌਹੀ, ਗੁਰਮੇਲ ਸਿੰਘ ਰੂਮੀ, ਸੁਖਵਿੰਦਰ ਸਿੰਘ ਰਤਨਗੜ੍ਹ, ਰਾਜਵੀਰ ਸਿੰਘ ਕਿਲ੍ਹਾ ਰਾਏਪੁਰ, ਗੁਰਉਪਦੇਸ਼ ਸਿੰਘ ਘੁੰਗਰਾਣਾ, ਸੁਰਜੀਤ ਸਿੰਘ ਸੀਲੋ ਨੇ ਆਖਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਕਿਸਾਨਾਂ ਦੀਆਂ ਮੰਨੀਆਂ ਮੰਗਾਂ ਲਾਗੂ ਕਰਨ ਤੋਂ ਮੁੱਕਰ ਗਈ ਹੈ। ਉਲਟਾਂ ਉਹ ਲੁਟੇਰੇ ਕਾਰਪੋਰੇਟਾ ਦੇ ਪੱਖ ਦੀਆਂ ਨੀਤੀਆਂ ਨੂੰ ਤੇਜ਼ੀ ਨਾਲ ਲਾਗੂ ਕਰ ਰਹੀ ਹੈ। ਜਿਸ ਕਾਰਨ ਮਜਬੂਰੀ ਵੱਸ ਕਿਰਤੀ ਕਿਸਾਨਾਂ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਜੇ ਸਰਕਾਰ ਨੇ ਕਿਸਾਨਾਂ ਦੀਆਂ ਹੱਕੀ ਮੰਗਾਂ ਨਾ ਮੰਨੀਆਂ ਤਾਂ ਉਹ ਆਉਣ ਵਾਲੀਆਂ ਆਮ ਚੋਣਾਂ ਵਿੱਚ ਭਾਜਪਾ ਨੂੰ ਸੱਤਾ ਤੋਂ ਉਤਾਰ ਦੇਣਗੇ। ਉਹਨਾਂ ਕਿਹਾ ਕਿ ਜ਼ਿਲ੍ਹੇ ਭਰ ਵਿੱਚੋਂ ਕਿਸਾਨਾਂ ਦੇ ਵੱਡੇ ਜੱਥੇ ਦਿੱਲੀ ਦੇ ਇਕੱਠ ਵਿੱਚ ਸ਼ਾਮਿਲ ਹੋਣ ਲਈ ਰਵਾਨਾ ਹੋ ਚੁੱਕੇ ਹਨ। ਇਸ ਮੌਕੇ ਹੋਰਨਾ ਤੋਂ ਇਲਾਵਾ ਪਰਮਜੀਤ ਸਿੰਘ ਮਾਛੀਵਾੜਾ, ਦਿਵਾਨ ਸਿੰਘ ਕੋਟਉਮਰਾ, ਚਮਕੌਰ ਸਿੰਘ ਛਪਾਰ, ਪਰਮਿੰਦਰ ਸਿੰਘ, ਸੁਖਦੇਵ ਸਿੰਘ, ਤਰਲੋਚਨ ਸਿੰਘ ਘੁੰਗਰਾਣਾ ਆਦ...

ਐਸਕੇਐਮ ਦੀ ਆਲ ਇੰਡੀਆ ਕਿਸਾਨ ਮਜ਼ਦੂਰ ਮਹਾਪੰਚਾਇਤ ਲਈ ਕਿਸਾਨ ਮਜ਼ਦੂਰ ਦਿੱਲੀ ਲਈ ਵਧਣੇ ਹੋਏ ਆਰੰਭ

Image
ਨਵੀਂ ਦਿੱਲੀ: 14 ਮਾਰਚ 2024 ਨੂੰ ਦਿੱਲੀ ਦੇ ਇਤਿਹਾਸਕ ਰਾਮਲੀਲਾ ਮੈਦਾਨ ਵਿੱਚ ਸੰਯੁਕਤ ਕਿਸਾਨ ਮੋਰਚਾ ਦੁਆਰਾ ਆਯੋਜਿਤ ਆਲ ਇੰਡੀਆ ਕਿਸਾਨ ਮਜ਼ਦੂਰ ਮਹਾਪੰਚਾਇਤ ਵਿੱਚ ਹਿੱਸਾ ਲੈਣ ਲਈ ਹਜ਼ਾਰਾਂ ਕਿਸਾਨ, ਖੇਤ ਮਜ਼ਦੂਰ ਅਤੇ ਪਿੰਡ ਵਾਸੀ ਦਿੱਲੀ ਵੱਲ ਰਵਾਨਾ ਹੋ ਰਹੇ ਹਨ। ਮਹਾਪੰਚਾਇਤ ਸਥਾਨ 'ਤੇ ਸੰਯੁਕਤ ਕਿਸਾਨ ਮੋਰਚੇ ਦੀਆਂ ਤਿਆਰੀਆਂ ਅੰਤਿਮ ਪੜਾਅ 'ਤੇ ਹਨ। ਐਸਕੇਐਮ ਦਿੱਲੀ ਪਹੁੰਚ ਚੁੱਕੇ ਕਿਸਾਨਾਂ ਦੇ ਪ੍ਰਬੰਧਾਂ ’ਚ ਜੁਟ ਗਈ ਹੈ। ਸੰਯੁਕਤ ਕਿਸਾਨ ਮੋਰਚਾ ਦੀਆਂ ਸਬੰਧਤ ਤਾਲਮੇਲ ਕਮੇਟੀਆਂ ਅਤੇ ਸਬ ਕਮੇਟੀਆਂ ਦੀ ਅੱਜ ਮੀਟਿੰਗ ਹੋਈ ਅਤੇ ਸਾਰੀਆਂ ਤਿਆਰੀਆਂ ਅਤੇ ਪ੍ਰਬੰਧਾਂ ਨੂੰ ਅੰਤਿਮ ਰੂਪ ਦਿੱਤਾ ਗਿਆ। ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਆਮ ਲੋਕਾਂ ਨੂੰ ਐਸਕੇਐਮ ਦੀਆਂ ਤਾਲਮੇਲ ਜਥੇਬੰਦੀਆਂ ਜਿਵੇਂ ਕਿ ਕੇਂਦਰੀ ਟਰੇਡ ਯੂਨੀਅਨਾਂ ਦੇ ਸਾਂਝੇ ਮੰਚ, ਹੋਰ ਟਰੇਡ ਯੂਨੀਅਨਾਂ, ਮਹਿਲਾ ਜਥੇਬੰਦੀਆਂ, ਵਿਦਿਆਰਥੀ ਜਥੇਬੰਦੀਆਂ, ਨੌਜਵਾਨ ਜਥੇਬੰਦੀਆਂ ਅਤੇ ਜਮਹੂਰੀ ਜਥੇਬੰਦੀਆਂ ਨੂੰ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕਰਦਾ ਹੋਇਆ ਇਸ ਇਤਿਹਾਸਕ ਮਹਾਪੰਚਾਇਤ ਨੂੰ ਸਫਲ ਬਣਾਉਣ ਦੀ ਆਸ ਕਰਦਾ ਹੈ।

ਦਿੱਲੀ ਦੀ ਕਿਸਾਨ ਮਹਾਂ ਪੰਚਾਇਤ ‘ਚ ਸ਼ਾਮਲ ਹੋਣ ਲਈ ਕਿਲ੍ਹਾ ਰਾਏਪੁਰ ਤੋਂ ਜਥਾ ਹੋਇਆ ਰਵਾਨਾ

Image
ਡੇਹਲੋ: ਸੰਯੁਕਤ ਕਿਸਾਨ ਮੋਰਚੇ ਵੱਲੋਂ 14 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਗਰਾਊਂਡ ਵਿੱਚ ਕੀਤੀ ਜਾ ਰਹੀ ਮਹਾਂ ਕਿਸਾਨ ਪੰਚਾਇਤ ‘ਚ ਸ਼ਾਮਿਲ ਹੋਣ ਲਈ ਜਮਹੂਰੀ ਕਿਸਾਨ ਸਭਾ ਪੰਜਾਬ ਇਲਾਕਾ ਕਮੇਟੀ ਕਿਲ੍ਹਾ ਰਾਏਪੁਰ ਦਾ ਇੱਕ ਜਥਾ ਸਭਾ ਦੇ ਕਿਲ੍ਹਾ ਰਾਏਪੁਰ ਦਫਤਰ ਤੋਂ ਰਵਾਨਾ ਹੋਇਆ। ਜਥੇ ਦੀ ਅਗਵਾਈ ਇਲਾਕਾ ਕਮੇਟੀ ਦੇ ਪ੍ਰਧਾਨ ਰਾਜਵੀਰ ਸਿੰਘ ਕਿਲ੍ਹਾ ਰਾਏਪੁਰ ਨੇ ਕੀਤੀ। ਰਵਾਨਾ ਹੋਣ ਮੌਕੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਅਮਰੀਕ ਸਿੰਘ ਜੜਤੌਲੀ ਅਤੇ ਗੁਰਉਪਦੇਸ਼ ਸਿੰਘ ਘੁੰਗਰਾਣਾ ਨੇ ਆਖਿਆ ਕਿ ਅੱਜ ਜ਼ਿਲ੍ਹੇ ਭਰ ਵਿੱਚੋਂ ਕਿਸਾਨਾਂ ਦੇ ਜਥੇ ਕਿਸਾਨ ਮਹਾਂ ਪੰਚਾਇਤ ਵਿੱਚ ਸ਼ਾਮਿਲ ਹੋਣ ਲਈ ਰਵਾਨਾ ਹੋ ਗਏ ਹਨ। ਉਹਨਾਂ ਕਿਹਾ ਕਿ ਇਹ ਕਿਸਾਨ ਮਹਾਂ ਪੰਚਾਇਤ ਭਾਜਪਾ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਖ਼ਿਲਾਫ਼ ਲੋਕ ਰੋਹ ਨੂੰ ਹੋਰ ਪ੍ਰਚੰਡ ਕਰੇਗੀ। ਇਹ ਲੋਕ ਰੋਹ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਕਾਫੀ ਹੋਵੇਗਾ। ਉਹਨਾਂ ਕਿਸਾਨ ਮਜ਼ਦੂਰ ਏਕਤਾ ਤੇ ਜੋਰ ਦਿੰਦਿਆਂ ਭਾਜਪਾ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਦੇ ਵਿਰੋਧ ਦਾ ਸੱਦਾ ਦਿੱਤਾ। ਇਸ ਮੌਕੇ ਹੋਰਨਾ ਤੋ ਇਲਾਵਾ ਦਫਤਰ ਸਕੱਤਰ ਕੈਪਟਨ ਨਛੱਤਰ ਸਿੰਘ, ਚਮਕੌਰ ਸਿੰਘ ਛਪਾਰ, ਹਰਦਿਆਲ ਸਿੰਘ, ਦਰਸ਼ਨ ਸਿੰਘ ਛਪਾਰ, ਤਰਲੋਚਨ ਸਿੰਘ ਘੁੰਗਰਾਣਾ, ਪਰਮਿੰਦਰ ਸਿੰਘ ਅਤੇ ਸੁਖਦੇਵ ਸਿੰਘ ਆਦਿ ਦਿੱਲੀ ਲਈ ਰਵਾਨਾ ਹੋਏ।

ਸੰਧੂ ਨੇ ਦਿੱਲੀ ਲਈ ਜਥਾ ਕੀਤਾ ਰਵਾਨਾ

Image
ਫਿਲੌਰ: ਅੱਜ ਇਥੋਂ ਤੋਂ ਜਮਹੂਰੀ ਕਿਸਾਨ ਸਭਾ ਦਾ ਇੱਕ ਜਥਾ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੇ ਸਟੈਚੂ ਤੇ ਨਤਮਸਤਕ ਹੋ ਕੇ ਕੁਲਵੰਤ ਸਿੰਘ ਸੰਧੂ ਦੀ ਅਗਵਾਈ ਵਿੱਚ ਦਿੱਲੀ ਨੂੰ ਰਵਾਨਾ ਹੋਇਆ। ਇਸ ਮੌਕੇ ਉਹਨਾਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਉਨ੍ਹਾ ਕਿਹਾ ਹੈ ਕਿ ਮੋਦੀ ਸਰਕਾਰ ਆਪਣਾ ਅੜੀਅਲ ਰੁੱਖ ਨਿਭਾ ਰਹੀ ਹੈ। 14 ਮਾਰਚ ਨੂੰ ਕੀਤੀ ਜਾ ਰਹੀ ਰੈਲੀ ਸਬੰਧੀ ਉਨ੍ਹਾ ਕਿਹਾ ਕਿ ਦਿੱਲੀ ਦੀ ਪੁਲੀਸ ਬੁਰੀ ਤਰ੍ਹਾਂ ਬੁਖਲਾਈ ਹੋਈ ਹੈ, ਜਿਵੇਂ ਕਿਸਾਨ ਕਿਸੇ ਹੋਰ ਦੇਸ਼ ‘ਚ ਗਏ ਹੋਣ। ਉਨ੍ਹਾ ਕਿਹਾ ਕਿ ਉਹ ਆਪਣੀਆ ਜਾਇਜ ਤੇ ਹੱਕੀ ਮੰਗਾਂ ਨੂੰ ਹੀ ਮੰਗ ਰਹੇ ਹਨ ਜਿਸ ਦੇ ਚਲਦੇ ਕੱਲ 14 ਮਾਰਚ ਨੂੰ ਦਿੱਲੀ ਵਿਖੇ ਮਹਾਂ ਪੰਚਾਇਤ ਕੀਤੀ ਜਾ ਰਹੀ ਹੈ ਤਾਂ ਉਸ ਦੇ ਸੰਬੰਧ ਵਿੱਚ ਅੱਜ ਫਿਲੌਰ ਤੋ ਵੱਡੀ ਗਿਣਤੀ ਵਿੱਚ ਜਮਹੂਰੀ ਕਿਸਾਨ ਸਭਾ ਦਾ ਜਥਾ ਅੱਜ ਦਿੱਲੀ ਨੂੰ ਰਵਾਨਾ ਹੋ ਰਿਹਾ ਹੈ। ਉਨ੍ਹਾ ਪੰਜਾਬ ਦੇ ਸਮੂਹ ਕਿਸਾਨ ਭਰਾਵਾਂ ਨੂੰ ਮਹਾਂ ਪੰਚਾਇਤ ’ਚ ਵੱਡੀ ਗਿਣਤੀ ਚ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਹਾਜ਼ਰ ਸੰਤੋਖ ਸਿੰਘ ਬਿਲਗਾ, ਮਨੋਹਰ ਸਿੰਘ ਗਿੱਲ, ਜਸਵਿੰਦਰ ਸਿੰਘ ਢੇਸੀ, ਕੁਲਦੀਪ ਸਿੰਘ ਫਿਲੌਰ, ਸਰਬਜੀਤ ਸੰਗੋਵਾਲ, ਜਰਨੈਲ ਫਿਲੌਰ ਆਦਿ ਸਮੇਤ ਵੱਡੀ ਗਿਣਤੀ ‘ਚ ਕਿਸਾਨ ਮਜ਼ਦੂਰ, ਨੌਜਵਾਨ ਹਾਜ਼ਰ ਸਨ।  ਜਮਹੂਰੀ ਕਿਸਾਨ ਸਭਾ ਦੀ ਸਥਾਨਕ ਇਕਾਈ ਨੇ ਲੰਗਰ ਦਾ ਉਚੇਚਾ ਪ੍ਰਬੰਧ ਕੀਤਾ ਹੋਇਆ ਸੀ।  ਆਖਰ ’ਚ ਕੁਲਵੰਤ ਸਿੰਘ ਸੰਧੂ ਨੇ ਸਥਾਨਕ ਦਿੱਲੀ ਮੋਰਚ...

14 ਮਾਰਚ ਨੂੰ ਰਾਮਲੀਲਾ ਮੈਦਾਨ 'ਚ ਹੋਵੇਗੀ ਕਿਸਾਨ ਮਹਾਪੰਚਾਇਤ, ਦਿੱਲੀ ਪੁਲੀਸ ਨੇ ਦਿੱਤੀ ਇਜਾਜ਼ਤ

Image
ਨਵੀਂ ਦਿੱਲੀ: ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਕਿ ਦਿੱਲੀ ਪੁਲੀਸ ਨੇ 14 ਮਾਰਚ ਨੂੰ ਰਾਮਲੀਲਾ ਮੈਦਾਨ 'ਚ 'ਕਿਸਾਨ ਮਜ਼ਦੂਰ ਮਹਾਪੰਚਾਇਤ' ਆਯੋਜਿਤ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਮੋਰਚੇ ਨੇ ਕਿਹਾ ਕਿ ਮਹਾਪੰਚਾਇਤ ਵਿਚ ਮੋਦੀ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ‘ਲੜਾਈ ਤੇਜ਼’ ਕਰਨ ਦਾ ਮਤਾ ਪਾਸ ਕੀਤਾ ਜਾਵੇਗਾ।

23 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਲੱਖਾਂ ਕਿਸਾਨ, ਮਜ਼ਦੂਰ, ਔਰਤਾਂ ਤੇ ਨੌਜਵਾਨ ਰੈਲੀ ‘ਚ ਭਾਗ ਲੈਣਗੇ: ਡਾ. ਅਜਨਾਲਾ

Image
ਜਲੰਧਰ: ਸੰਯੁਕਤ ਕਿਸਾਨ ਮੋਰਚੇ ਦੇਸ਼ ਪੱਧਰੀ ਸੱਦੇ ’ਤੇ ਜਿਹੜੀ ਮਹਾਂ ਪੰਚਾਇਤ ਰਾਮਲੀਲਾ ਮੈਦਾਨ ਨਵੀਂ ਦਿੱਲੀ ਵਿੱਚ ਅਯੋਜਿਤ ਕੀਤੀ ਜਾ ਰਹੀ ਹੈ, ਜਿਸ ਦੀਆਂ ਤਿਆਰੀਆਂ ਪੂਰੇ ਭਾਰਤ ਵਿੱਚ ਮੁਕੰਮਲ ਹੋ ਚੁਕੀਆਂ ਹਨ। ਅਜਿਹੀ ਜਾਣਕਾਰੀ  ਦਿੰਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਨੈਸ਼ਨਲ ਕੋਆਰਡੀਨੇਟਰ ਕੌਂਸਲ ਦੇ ਪ੍ਰਮੁਖ ਆਗੂ ਡਾ. ਸਤਨਾਮ ਸਿੰਘ ਅਜਨਾਲਾ ਨੇ ਦੱਸਿਆ ਕਿ ਦੇਸ਼ ਭਰ ਦੇ 23 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਲੱਖਾਂ ਕਿਸਾਨ, ਮਜ਼ਦੂਰ, ਨੌਜਵਾਨ ਤੇ ਔਰਤਾਂ ਭਾਗ ਲੈ ਰਹੇ ਹਨ। ਜਿਹਨਾਂ ’ਚ ਇਕੱਲੇ ਪੰਜਾਬ ਤੋਂ ਹੀ ਲੱਗਭੱਗ  50 ਹਜ਼ਾਰ ਕਿਸਾਨ ਮਜ਼ਦੂਰ ਪਹੁੰਚ ਰਹੇ ਹਨ। ਮਿਲੀ ਸੂਚਨਾ ਮੁਤਾਬਕ ਦੂਰ ਦੇ ਸੂਬਿਆਂ ਦੇ ਲੋਕ ਗੱਡੀਆਂ ਰਾਹੀਂ 11-12 ਮਾਰਚ ਨੂੰ ਚੱਲੇ ਹੋਏ ਹਨ। ਡਾ. ਅਜਨਾਲਾ ਨੇ ਅੱਗੇ ਦੱਸਿਆ ਕਿ ਕਿਸਾਨਾਂ ਮਜਦੂਰਾਂ ਦੇ ਐਨੇ ਵੱਡੇ ਦਬਾ ਕਾਰਨ ਰਾਮਲੀਲਾ ਗਰਾਉਂਡ ਵਿੱਚ ਮਹਾਂ ਪੰਚਾਇਤ ਕਰਨ ਲਈ 13 - 14 ਮਾਰਚ ਦੀ ਮਨਜ਼ੂਰੀ ਵੀ ਮਿਲ ਗਈ ਹੈ। ਉਹਨਾਂ ਅੱਗੇ ਮੀਡੀਆ ਨੂੰ ਜਾਣਕਾਰੀ ਦਿੰਤੀ ਕਿ  ਇਹ ਮਹਾਨ ਇਕੱਠ ਕੇਂਦਰ ਸਰਕਾਰ ਵੱਲੋਂ ਐਸਕੇਐਮ ਨਾਲ ਦਿੱਲੀ ਮੋਰਚੇ ਚੇ 9 ਦਸੰਬਰ, 2021 ਨੂੰ ਕੇਂਦਰ ਸਰਕਾਰ ਨੇ ਜਿਹੜਾ ਲਿਖਤੀ ਵਾਅਦਾ ਐਮਐਸਪੀ ਦੀ ਗਰੰਟੀ ਦੇਣ, ਕਰਜ਼ੇ ਰੱਦ ਕਰਨ, ਬਿਜਲੀ ਬਿੱਲ ਵਾਪਿਸ ਲੈਣ ਅਤੇ  ਲਖੀਮਪੁਰ - ਖੀਰੀ ਸਮੇਤ ਹਰ ਪ੍ਰਕਾਰ ਦੀ ਵਿਕਟੇਮਾਈਜੇ਼ਸ਼ਨ ਦੂਰ ਕਰਨ ਦੇ ਵਾਅਦੇ ਕੀਤੇ  ਸਨ। ਇਹਨਾਂ ਵਾ...

ਪਠਾਨਕੋਟ ਤੋਂ ਵੱਡੇ ਜਥੇ ਦਿੱਲੀ ਲਈ ਹੋਣਗੇ ਰਵਾਨਾ

Image
  ਪਠਾਨਕੋਟ: ਅੱਜ ਸੰਯੁਕਤ ਕਿਸਾਨ ਮੋਰਚਾ ਜਿਲਾ ਪਠਾਨਕੋਟ ਦੀ ਮੀਟਿੰਗ ਸ੍ਰੀ ਬਾਠ ਸਾਹਿਬ ਵਿਖੇ ਹੋਈ। ਜਿਸ ਦੀ ਪ੍ਰਧਾਨਗੀ ਕੇਵਲ ਸਿੰਘ ਕੰਗ, ਬਲਦੇਵ ਰਾਜ ਭੋਆ, ਪ੍ਰੇਮ ਸਿੰਘ, ਸਤਿਆ ਦੇਵ ਸੈਣੀ, ਆਈ ਐਸ ਗੁਲਾਟੀ ਨੇ ਸਾਂਝੇ ਤੌਰ ’ਤੇ ਕੀਤੀ। ਇਸ ਵਿੱਚ ਹੋਰਨਾਂ ਤੋਂ ਇਲਾਵਾ ਕੇਵਲ ਕਾਲੀਆਂ, ਬਲਵੰਤ ਘੋ, ਅਵਿਨਾਸ਼ ਸੈਣੀ, ਨੰਬਰਦਾਰ ਗੁਰਦੀਪ ਸਿੰਘ, ਬਲਕਾਰ ਸਿੰਘ, ਬਲਬੀਰ ਸਿੰਘ ਗੁਰਬਾਜ ਸਿੰਘ ਹਾਜਰ ਸਨ। ਪ੍ਰੈਸ ਨੂੰ ਜਾਣਕਾਰੀ ਦੇਦਿਆ ਆਗੂਆਂ ਨੇ ਦਸਿਆ ਕਿ ਜ਼ਿਲੇ ਵਿਚੋਂ ਦੋ ਜਥੇ ਜਾਣਗੇ, ਇੱਕ ਜਥਾ ਪਠਾਨਕੋਟ ਸ਼ਹਿਰ ਦੇ ਰੇਲਵੇ ਸਟੇਸ਼ਨ ’ਤੇ 4: 00 ਵਜੇ ਇਕੱਠਾ ਹੋ ਕੇ ਜਾਵੇਗਾ। ਦੂਸਰਾ ਜਥਾ 4: 15 ਤੇ ਦੀਨਾਨਗਰ ਤੇ ਇਕੱਠਾ ਹੋ ਕੇ ਤੁਰੇਗਾ। ਉਹਨਾਂ ਕਿਹਾ ਕਿ ਮਹਾਂਪੰਚਾਇਤ ਇਤਿਹਾਸਕ ਹੋਵੇਗੀ ਅਤੇ ਜ਼ਿਲ੍ਹਾ ਪਠਾਨਕੋਟ ਦੀ ਸ਼ਮੂਲੀਅਤ ਯਾਦਗਰੀ ਹੋਵੇਗੀ। ਇਹ ਮਹਾਂਪੰਚਾਇਤ ਮੋਦੀ ਸਰਕਾਰ ਵਾਸਤੇ ਚਿਤਾਵਨੀ ਹੋਵੇਗੀ। ਉਹਨਾਂ ਮੰਗ ਕੀਤੀ ਕਿ ਦਿੱਲੀ ਅੰਦੋਲਨ ਤੋਂ ਬਾਅਦ ਹੋਏ ਸਮਝੌਤੇ ਨੂੰ ਮੋਦੀ ਦੀ ਸਰਕਾਰ ਲਾਗੂ ਨਹੀਂ ਕਰ ਰਹੀ। ਉਹਨਾਂ ਨੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਸਮਝੌਤੇ ਨੂੰ ਲਾਗੂ ਕਰਨ ਨੂੰ ਕਿਹਾ ਨਹੀਂ ਤਾਂ ਉਹਨਾਂ ਨੂੰ ਕਿਸਾਨੀ ਤੇ ਮਜਦੂਰਾਂ ਦੇ ਰੋਹ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਨੇ ਸੰਭੂ ਤੇ ਖਨੌਰੀ ਬਾਰਡਰ 'ਤੇ ਹੋਏ ਤਸ਼ੱਦਦ ਦੀ ਨਿਖੇਧੀ ਕੀਤੀ ਤੇ ਸ਼ਹੀਦ ਸ਼ੁਭਕਰਨ ਦੇ ਕਤਲ ਜ਼ੁੰਮੇਵਾਰ ਤੇ ਮੁਕਦਮਾ ਦਰਜ ਕੀਤਾ ਜਾਵੇ। ਐਮਐਸਪੀ ਨੂੰ ਕਨੂੰਨੀ ਦਰ...

ਦਿੱਲੀ ਕੂਚ ਦੀ ਤਿਆਰੀ ਲਈ ਜਮਹੂਰੀ ਕਿਸਾਨ ਸਭਾ ਨੇ ਕੀਤੀ ਮੀਟਿੰਗ

Image
ਡੇਹਲੋ: ਸੰਯੁਕਤ ਕਿਸਾਨ ਮੋਰਚੇ ਵੱਲੋਂ 14 ਮਾਰਚ ਨੂੰ ਕੇਂਦਰੀ ਰਾਜਧਾਨੀ ਦਿੱਲੀ ਦੀ ਰਾਮਲੀਲਾ ਗਰਾਊਂਡ ਵਿੱਚ ਕੀਤੀ ਜਾ ਰਹੀ ਕਿਸਾਨਾਂ ਦੀ ਮਹਾਂ ਪੰਚਾਇਤੀ ਦੀ ਤਿਆਰੀ ਨੂੰ ਅੰਤਿਮ ਛੋਹਾਂ ਦੇਣ ਲਈ ਜਮਹੂਰੀ ਕਿਸਾਨ ਸਭਾ ਪੰਜਾਬ ਏਰੀਆਂ ਕਮੇਟੀ ਕਿਲ੍ਹਾ ਰਾਏਪੁਰ ਦੀ ਮੀਟਿੰਗ ਕਮੇਟੀ ਦੇ ਪ੍ਰਧਾਨ ਰਾਜਵੀਰ ਸਿੰਘ ਕਿਲ੍ਹਾ ਰਾਏਪੁਰ ਦੀ ਪ੍ਰਧਾਨਗੀ ਹੇਠ ਸਭਾ ਦੇ ਕਿਲ੍ਹਾ ਰਾਏਪੁਰ ਵਿਖੇ ਸਥਿਤ ਦਫਤਰ ਵਿੱਚ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਜ਼ਿਲ੍ਹਾ ਲੁਧਿਆਣਾ ਦੇ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਆਖਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਕਿਰਤੀ ਕਿਸਾਨਾਂ ਦੀਆਂ ਹੱਕੀ ਮੰਗਾਂ ਮੰਨਣ ਦੀ ਥਾਂ ਉਹਨਾਂ ਉੱਪਰ ਡਾਂਗਾਂ, ਅੱਥਰੂ ਗੈਸ ਦੇ ਗੋਲਿਆਂ, ਗੰਦੇ ਪਾਣੀ ਦੀਆਂ ਬੁਛਾੜਾਂ, ਅਤੇ ਗੋਲੀਆਂ ਨਾਲ ਹਮਲੇ ਕੀਤੇ ਜਾ ਰਹੇ ਹਨ। ਜਿਸ ਕਾਰਨ ਸੰਘਰਸ਼ ਕਰ ਰਹੇ ਲੋਕ ਜ਼ਖਮੀ ਹੋ ਰਹੇ ਹਨ, ਅਤੇ ਕਈ ਲੋਕ ਸ਼ਹੀਦ ਵੀ ਹੋ ਗਏ ਹਨ। ਕਿਰਤੀ ਕਿਸਾਨ ਆਪਣੀ ਮੰਗਾਂ ਮਨਵਾਉਣ ਲਈ 14 ਮਾਰਚ ਨੂੰ ਦਿੱਲੀ ਦੀ ਰਾਮਲੀਲਾ ਗਰਾਊਂਡ ਵਿੱਚ ਵਿਸ਼ਾਲ ਮਹਾਂ ਪੰਚਾਇਤ ਕਰਕੇ ਆਪਣੀਆਂ ਮੰਗਾਂ ਮਨਵਾਉਣ ਲਈ ਕੇਦਰ ਸਰਕਾਰ ਵਿਰੁੱਧ ਮੋਰਚਾ ਖੋਹਲਣਗੇ। ਇਸ ਸਬੰਧੀ ਕਿਸਾਨਾਂ ਵੱਲੋਂ ਦਿੱਲੀ ਨੂੰ 13 ਮਾਰਚ ਨੂੰ ਹੀ ਰਵਾਨਗੀ ਕਰ ਦੇਣੀ ਹੈ। ਜਿਸ ਲਈ ਕਿਸਾਨਾਂ ਵੱਲੋ ਆਪਣੇ ਸਾਧਨਾ ਨੂੰ ਤਿਆਰ ਕਰ ਲਿਆ ਹੈ। ਕੁੱਝ ਕਿਸਾਨ ਰੇਲ ਗੱਡੀ ਰਾਹੀਂ ਦਿੱਲੀ ਨੂੰ ਰਵਾਨਾ ਹੋਣਗੇ। ਉਹਨਾਂ ਆਖਿਆ ਕਿ...

14 ਦੀ ਤਿਆਰੀ ਲਈ ਗੋਬਿੰਦਪੁਰ ‘ਚ ਮੀਟਿੰਗ ਕੀਤੀ

Image
ਮਹਿਤਪੁਰ: ਅੱਜ ਪਿੰਡ ਗੋਬਿੰਦਪੁਰ ਵਿਚ ਜ਼ਮਹੂਰੀ ਕਿਸਾਨ ਸਭਾ ਦੀ ਇਕਾਈ ਦੀ ਮੀਟਿੰਗ ਗੁਰਿੰਦਰ ਸਿੰਘ ਪੱਡਾ ਬਲਾਕ ਪ੍ਰਧਾਨ ਜਮਹੂਰੀ ਕਿਸਾਨ ਸਭਾ ਤੇ ਜਗਨਿੰਦਰ ਸਿੰਘ ਚਤਰਥ ਸਕੱਤਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ’ਚ ਐਸਕੇਐਮ ਦੇ ਸੱਦੇ ’ਤੇ 14 ਮਾਰਚ ਦਿੱਲੀ ਚੱਲੋ ਦੇ ਪ੍ਰੋਗਰਾਮ ਸੰਬੰਧੀ ਚਰਚਾ ਕੀਤੀ ਗਈ। ਇਸ ਮੀਟਿੰਗ ਨੂੰ ਸਾਥੀ ਮੇਜਰ ਸਿੰਘ ਸੂਬਾ ਕਮੇਟੀ ਮੈਂਬਰ ਜਮਹੂਰੀ ਕਿਸਾਨ ਸਭਾ ਨੇ ਸੰਬੋਧਨ ਕੀਤਾ। ਇਸ ਮੀਟਿੰਗ ਵਿਚ ਸਾਹਿਬ ਸਿੰਘ, ਸ਼ੇਰ ਸਿੰਘ, ਜਗਤਾਰ ਸਿੰਘ, ਬਲਦੇਵ ਸਿੰਘ, ਨਰਿੰਦਰ ਸਿੰਘ ਖ਼ਾਲਸਾ, ਡਾਕਟਰ ਗੁਰਮੀਤ ਸਿੰਘ ਤੇ ਹੋਰ ਸਾਥੀ ਸ਼ਾਮਿਲ ਸਨ। ਜਮਹੂਰੀ ਕਿਸਾਨ ਸਭਾ ਦੀ ਇਕਾਈ ਨੇ ਭਰੋਸਾ ਦਿੱਤਾ ਕਿ ਉਹ ਆਪਣੀ ਇਕਾਈ ਵਿਚੋਂ ਪੂਰੀ ਤਿਆਰੀ ਕਰਕੇ ਦਿੱਲੀ ਚਲੋ ਮੋਰਚੇ ਵਿਚ ਜਾਣਗੇ।

ਦਿੱਲੀ ਜਾਣ ਲਈ ਨੂਰਪੁਰ ਬੇਦੀ ‘ਚ ਕੀਤੀ ਮੀਟਿੰਗ

Image
ਨੂਰਪੁਰਬੇਦੀ: ਸੰਯੁਕਤ ਕਿਸਾਨ ਮੋਰਚੇ ਦੇ ਉਲੀਕੇ ਹੋਏ ਪ੍ਰੋਗਰਾਮ ਅਨੁਸਾਰ 14 ਮਾਰਚ ਨੂੰ ਦਿੱਲੀ ਰਾਮਲੀਲਾ ਮੈਦਾਨ ਵਿੱਚ ਭਾਰਤ ਦੇ ਕਿਸਾਨ ਵੱਡੀ ਗਿਣਤੀ ਵਿੱਚ ਇਕੱਠ ਕਰਕੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੇ ਵਾਅਦੇ ਯਾਦ ਕਰਵਾਉਣਗੇ। ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਦਿੱਲੀ ਦੇ ਪਹਿਲੇ ਮੋਰਚੇ ਦੌਰਾਨ ਕੇਂਦਰ ਸਰਕਾਰ ਨੂੰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਦਿਆਂ ਗੱਲਬਾਤ ਦੌਰਾਨ ਸਰਕਾਰੀ ਤੰਤਰ ਨੂੰ ਝੂਠਾ ਕਰ ਚੁੱਕੀ ਹੈ। ਮੋਦੀ ਵਲੋਂ ਕਿਸਾਨਾਂ ਤੋਂ ਮੁਆਫੀ ਮੰਗੀ ਗਈ ਸੀ ਤੇ ਕਿਸਾਨ ਵਿਰੋਧੀ ਕਾਲੇ ਕਾਨੂੰਨ ਵਾਪਸ ਵੀ ਲੈ ਲਏ ਸਨ ਪਰ 22 ਫ਼ਸਲਾਂ ਦੀ ਐਮਐਸਪੀ ਰਾਹੀਂ ਖਰੀਦ ਕਰਨ ਦੀ ਯੋਜਨਾ ਤਿਆਰ ਨਹੀਂ ਕੀਤੀ। ਅਜਿਹੀ ਖਰੀਦ ਕਰਨ ਨੂੰ ਕੋਈ ਗਰੰਟੀ ਕਾਨੂੰਨ ਬਣਾਉਣ ਦਾ ਕੰਮ ਕਰਨ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਈ ਤੇ ਕਾਨੂੰਨ ਬਣਾਉਣ ਲਈ ਕੋਈ ਕਮੇਟੀ ਦਾ ਗਠਨ ਨਹੀਂ ਕੀਤਾ ਜਿਸ ਕਰਕੇ ਸੰਯੁਕਤ ਕਿਸਾਨ ਮੋਰਚਾ ਲਗਾਤਾਰ ਵੱਖ-ਵੱਖ ਐਕਸ਼ਨ ਕਰਕੇ ਲੜਾਈ ਲੜ ਰਿਹਾ ਹੈ। ਐਮਐਸਪੀ ਨੂੰ ਕਾਨੂੰਨੀ ਮਾਨਤਾ ਦੇਣ ਤੋਂ ਇਲਾਵਾ ਹੋਰ ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਹਨ। ਸੰਯੁਕਤ ਮੋਰਚੇ ਦੀ ਲੀਡਰਸ਼ਿਪ ਪੰਜਾਬ ਦੀਆਂ 37 ਕਿਸਾਨ ਜਥੇਬੰਦੀਆਂ ਵੱਲੋਂ ਪੂਰਾ ਸਹਿਯੋਗ ਪ੍ਰਾਪਤ ਕਰਕੇ ਕਿਸਾਨੀ ਮਸਲਿਆਂ ਨੂੰ ਹੱਲ ਕਰਨ ਦੀ ਲੜਾਈ ਵਿੱਚ ਤੇਜੀ ਲਿਆਉਣ ਲਈ ਯਤਨ ਕਰਕੇ ਕਿਸਾਨਾਂ ਦਾ ਜੀਵਣ ਖੁਸ਼ਹਾਲ ਬਣਾਉਣ ਲਈ ਜਿਹੜੀ ਮਹਾ ਪੰਚਾਇਤ ਦਿੱਲੀ ਵਿੱਚ ਕਰ ਰਹੀ...

ਜਮਹੂਰੀ ਕਿਸਾਨ ਸਭਾ ਵੱਲੋਂ 14 ਮਾਰਚ ਨੂੰ ਦਿੱਲੀ ਜਾਣ ਦੀਆਂ ਤਿਆਰੀਆਂ ਜ਼ੋਰਾਂ ‘ਤੇ

Image
ਪੱਟੀ: ਅੱਜ ਪਿੰਡ ਮਹਰਾਣਾ ਵਿੱਚ ਜਮਹੂਰੀ ਕਿਸਾਨ ਸਭਾ ਤਹਿਸੀਲ ਪੱਟੀ ਦੀ ਮੀਟਿੰਗ ਜਗੀਰ ਸਿੰਘ ਗੰਡੀਵਿੰਡ ਦੀ ਪ੍ਰਧਾਨਗੀ ਵਿੱਚ ਹੋਈ। ਇਸ ਮੌਕੇ ਸਭਾ ਦੇ ਆਗੂ ਹਰਭਜਨ ਸਿੰਘ ਚੂਸਲੇਵੜ ਨੇ ਕਿਹਾ ਕਿ ਮੋਦੀ ਸਰਕਾਰ ਨੇ ਕਿਸਾਨਾਂ ਨਾਲ ਵਾਅਦਾ ਖ਼ਿਲਾਫ਼ੀ ਕੀਤੀ ਹੈ ਤੇ ਹੱਕ ਮੰਗਦੇ ਕਿਸਾਨਾਂ ਉੱਪਰ ਬੇਤਹਾਸ਼ਾ ਜ਼ੁਲਮ ਕੀਤਾ ਹੈ, ਸੰਯੁਕਤ ਕਿਸਾਨ ਮੋਰਚਾ ਇਸ ਦੀ ਨਿਖੇਧੀ ਕਰਦਾ ਹੈ ਤੇ ਲਗਾਤਾਰ ਕਿਸਾਨਾਂ ਦੀਆਂ ਫਸਲਾਂ ’ਤੇ ਐਮਐਸਪੀ, ਸਵਾਮੀ ਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ, ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਤੇ ਬੁਢਾਪੇ ਵਿੱਚ ਕਿਸਾਨਾਂ ਨੂੰ 10000 ਰੁਪਏ ਮਹੀਨਾ ਪੈਨਸ਼ਨ ਦੇਣ ਦੀ ਮੰਗ ਆਦਿ ਨੂੰ ਲੈ ਕੇ ਲਗਾਤਾਰ ਸੰਘਰਸ਼ ਵਿੱਚ ਹੈ ਤੇ ਹੁਣ 14 ਮਾਰਚ ਨੂੰ ਦਿੱਲੀ ਰਾਮ ਲੀਲਾ ਗਰਾਉਂਡ ਵਿੱਚ ਸਾਰੇ ਭਾਰਤ ਵਿੱਚੋ ਹਜ਼ਾਰਾਂ  ਕਿਸਾਨਾਂ ਦਾ ਇਕੱਠ ਸੱਦਕੇ ਮਹਾ ਪੰਚਾਇਤ ਕਰ ਰਿਹਾ ਹੈ। ਵੱਖ ਵੱਖ ਪਿੰਡਾਂ ਦੇ ਹਾਜ਼ਰ ਕਿਸਾਨਾਂ ਨੇ ਪ੍ਰਣ ਕੀਤਾ ਕਿ ਉਹ ਵੱਡੀ ਗਿਣਤੀ ਵਿੱਚ ਕਾਫਲੇ ਲੈਕੇ 14 ਮਾਰਚ ਨੂੰ ਦਿੱਲੀ ਕਿਸਾਨ ਮਹਾਪੰਚਾਇਤ ਵਿੱਚ ਪੁੱਜਣਗੇ ਤੇ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਪ੍ਰਵਾਨ ਕਰਨਗੇ। ਇਸ ਮੌਕੇ ਦਿਲਬਾਗ ਸਿੰਘ, ਬਾਜ਼ ਸਿੰਘ ਗੰਡੀਵਿੰਡ ਦਿਲਬਾਗ ਸਿੰਘ, ਲਾਭ ਸਿੰਘ ਗੁਰਭੇਜ ਸਿੰਘ, ਮਾਸਟਰ ਸੁਖਦੇਵ ਸਿੰਘ ਮਹਰਾਣਾ, ਜਗਦੇਵ ਸਿੰਘ, ਸ਼ਮਸ਼ੇਰ ਸਿੰਘ ਕਬੋਢਾਹੇ ਵਾਲਾ, ਦਰਬਾਰਾ ਸਿੰਘ, ਬਾਜ਼ ਸਿੰਘ ਤੇ ਕਰਮਜੀਤ ਸਿੰਘ ਬਾਹਮਣੀਵਾਲਾ ਆਦਿ ਪਿੰਡਾਂ ਦੇ ਕਿਸਾਨ ਹਾ...

ਦਿੱਲੀ ਦੀ ਤਿਆਰੀ ਲਈ ਬੂਟੇ ਦੀਆਂ ਛੰਨਾ ‘ਚ ਕੀਤੀ ਮੀਟਿੰਗ

Image
ਮਹਿਤਪੁਰ: ਅੱਜ ਇੱਥੇ ਪਿੰਡ ਬੂਟੇ ਦੀਆ ਛੰਨਾ (ਕੈਮਵਾਲਾ) ਦੀ ਜਮਹੂਰੀ ਕਿਸਾਨ ਸਭਾ ਦੀ ਇਕਾਈ ਦੀ ਮੀਟਿੰਗ ਸਰਪੰਚ ਮਹਿੰਦਰ ਸਿੰਘ ਦੇ ਘਰ ਹੋਈ। ਇਸ ਮੀਟਿੰਗ ਦਾ ਮੰਤਵ ਐਸਕੇਐਮ ਦੀ ਕਾਲ “14 ਮਾਰਚ ਦਿੱਲੀ ਚੱਲੋ" ਦੀ ਤਿਆਰੀ ਵਜੋਂ ਸੀ। ਇਸ ਮੀਟਿੰਗ ਵਿਚ ਜਮਹੂਰੀ ਕਿਸਾਨ ਸਭਾ ਦੇ ਤਹਿਸੀਲ ਸਕੱਤਰ ਰਾਮ ਸਿੰਘ ਕੈਮਵਾਲਾ, ਤਹਿਸੀਲ ਪ੍ਰਧਾਨ ਮੇਜਰ ਸਿੰਘ ਖੁਰਲਾਪੁਰ, ਸਰਪੰਚ ਮਹਿੰਦਰ ਸਿੰਘ, ਤਹਿਸੀਲ ਕਮੇਟੀ ਮੈਂਬਰ ਤੇ ਇਕਾਈ ਦੇ ਮੈਂਬਰ ਜੋਗਿੰਦਰ ਸਿੰਘ, ਪ੍ਰੇਮ ਸਿੰਘ, ਪੂਰਨ ਸਿੰਘ, ਵਜੀਰ ਸਿੰਘ, ਸੁਰਜੀਤ ਸਿੰਘ, ਪਲਵਿੰਦਰ ਸਿੰਘ, ਗੁਰਮੇਜ ਸਿੰਘ, ਫੁੰਮਣ ਸਿੰਘ, ਓਮ ਸਿੰਘ ਤੇ ਹੋਰ ਅਨੇਕਾਂ ਇਕਾਈ ਮੈਂਬਰਾ ਨੇ ਹਿੱਸਾ ਲਿਆ। ਮੀਟਿੰਗ ਦੌਰਾਨ ਜਮਹੂਰੀ ਕਿਸਾਨ ਸਭਾ ਦੀ ਇਕਾਈ ਨੇ ਭਰੋਸਾ ਦਿੱਤਾ ਕਿ ਉਹ ਆਪਣੀ ਇਕਾਈ ਵਿਚੋਂ ਪੂਰੀ ਤਿਆਰੀ ਕਰਕੇ ਹਾਜਰੀ ਅਤੇ ਖਰਚੇ ਪੱਖੋ ਵੱਧ ਚੜ੍ਹ ਕੇ ਹਿੱਸਾ ਪਾਉਣਗੇ।

ਦਿੱਲੀ ਦੀ ਤਿਆਰੀ ਲਈ ਏਰੀਆ ਕਮੇਟੀ ਦੀ ਮੀਟਿੰਗ ਆਯੋਜਿਤ

Image
ਮਹਿਤਪੁਰ: ਅੱਜ ਪਿੰਡ ਵੇਹਰਾਂ ਵਿੱਚ ਜਮਹੂਰੀ ਕਿਸਾਨ ਸਭਾ ਦੇ ਆਗੂ ਸਾਥੀ ਲਛਮਣ ਸਿੰਘ ਵੇਹਰਾਂ ਦੇ ਘਰ ਏਰੀਏ ਕਮੇਟੀ ਦੀ ਮੀਟਿੰਗ ਹੋਈ। ਮੀਟਿੰਗ ਵਿੱਚ 14 ਮਾਰਚ “ਦਿੱਲੀ ਚੱਲੋ" ਦੇ ਸਬੰਧ ਵਿਚ ਤਿਆਰੀ ਲਈ ਵਿਚਾਰਾਂ ਕੀਤੀਆਂ ਗਈਆਂ। ਜਿਸ ਵਿਚ ਜਮਹੂਰੀ ਕਿਸਾਨ ਸਭਾ ਤਹਿਸੀਲ ਦੇ ਸਕੱਤਰ ਰਾਮ ਸਿੰਘ ਕੈਮਵਾਲਾ, ਤਹਿਸੀਲ ਪ੍ਰਧਾਨ ਮੇਜਰ ਸਿੰਘ ਖੁਰਲਾਪੁਰ, ਮਹਿੰਦਰ ਸਿੰਘ ਸਰਪੰਚ ਬੂਟੇ ਦੀਆ ਛੰਨਾ, ਤਹਿਸੀਲ ਕਮੇਟੀ ਮੈਂਬਰ ਜਰਨੈਲ ਸਿੰਘ ਵੇਹਰਾਂ, ਜੋਗਿੰਦਰ ਸਿੰਘ ਬੂਟੇ ਦੀਆਂ ਛੰਨਾ ਤੇ ਲਛਮਣ ਸਿੰਘ ਸਮੇਤ ਹੋਰਾਂ ਨੇ ਹਿੱਸਾ ਲਿਆ। ਇਸ ਮੀਟਿੰਗ ’ਚ ਸਾਥੀਆਂ ਨੇ ਫੈਸਲਾ ਕੀਤਾ ਕਿ 14 ਮਾਰਚ ਨੂੰ ਦਿੱਲੀ ਰਾਮਲੀਲਾ ਗਰਾਊਂਡ ਵਿਚ ਹੁਮਹਮਾ ਕੇ ਪੁੱਜਣਗੇ। ਜਿਸ ਲਈ ਟਰਾਂਸਪੋਰਟ ਅਤੇ ਰੋਟੀ ਪਾਣੀ ਦੇ ਪ੍ਰਬੰਧ ਨੂੰ ਵੀ ਅੰਤਿਮ ਛੋਹਾ ਦਿੱਤੀਆਂ ਗਈਆਂ। ਸਾਥੀ ਮੇਜਰ ਸਿੰਘ ਖੁਰਲਾਪੁਰ ਨੇ ਦੱਸਿਆ ਕਿ ਇਲਾਕੇ ਦੇ ਕੁੱਝ ਪਿੰਡਾਂ ’ਚ ਮੀਟਿੰਗਾਂ ਹੋ ਚੁੱਕੀਆਂ ਹਨ, ਜਿਸ ਦੌਰਾਨ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਕੁੱਝ ਪਿੰਡਾਂ ’ਚ ਆਉਣ ਵਾਲੇ ਦਿਨਾਂ ’ਚ ਮੀਟਿੰਗਾਂ ਕੀਤੀਆਂ ਜਾਣਗੀਆਂ, ਜਿਸ ਬਾਰੇ ਵੀ ਤਰੀਕਾਂ ਨਿਸ਼ਚਿਤ ਕਰ ਲਈਆਂ ਹਨ।

ਪਿੰਡ ਖਹਿਰਾ ਮੁਸਤਰਕਾ ‘ਚ ਦਿੱਲੀ ਜਾਣ ਦੀ ਤਿਆਰੀ ਵਜੋਂ ਕੀਤੀ ਮੀਟਿੰਗ

Image
ਮਹਿਤਪੁਰ: ਸੰਯੁਕਤ ਕਿਸਾਨ ਮੋਰਚਾ ਸੱਦੇ ’ਤੇ ਦਿੱਲੀ ਜਾਣ ਵਾਸਤੇ ਪਿੰਡ ਖਹਿਰਾ ਮੁਸਤਰਕਾ (ਬਲਾਕ ਮਹਿਤਪੁਰ) ਵਿਖੇ ਜਮਹੂਰੀ ਕਿਸਾਨ ਸਭਾ ਪੰਜਾਬ ਦੀ ਮੀਟਿੰਗ ਕੀਤੀ ਗਈ। ਇਹ ਮੀਟਿੰਗ ਮੇਜਰ ਸਿੰਘ ਸੂਬਾ ਕਮੇਟੀ ਮੈਂਬਰ, ਸਾਥੀ ਸ਼ੇਰ ਸਿੰਘ ਤਹਿਸੀਲ ਕਮੇਟੀ ਮੈਂਬਰ, ਸਾਥੀ ਗੁਰਿੰਦਰ ਸਿੰਘ ਪੱਡਾ ਬਲਾਕ ਪ੍ਰਧਾਨ ਜਮਹੂਰੀ ਕਿਸਾਨ ਸਭਾ ਪੰਜਾਬ, ਸਾਥੀ ਜਗਨਿੰਦਰ ਸਿੰਘ ਚਤਰੱਥ ਬਲਾਕ ਸਕੱਤਰ ਜਮਹੂਰੀ ਕਿਸਾਨ ਸਭਾ ਪੰਜਾਬ, ਸਾਥੀ ਗੁਰਪਾਲ ਸਿੰਘ ਗਰੇਵਾਲ ਪ੍ਰੈੱਸ ਸਕੱਤਰ, ਸਾਥੀ ਜਸਕਰਨ ਸਿੰਘ ਮੀਤ ਪ੍ਰਧਾਨ ਨੇ ਹਾਜ਼ਰੀ ਲਵਾਈ। ਇਸ ਮੀਟਿੰਗ ਦੌਰਾਨ ਲੋਕਾਂ ਨੂੰ ਦਿੱਲੀ ਜਾਣ ਵਾਸਤੇ ਲਾਮਬੰਦ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਜਿਹੜੇ ਤਿੰਨ ਕਾਲੇ ਕਾਨੂੰਨ 13 ਮਹੀਨੇ ਦਿੱਲੀ ਦੀਆਂ ਬਰੂਹਾਂ ’ਤੇ ਬੈਠ ਕੇ ਮੋਦੀ ਸਰਕਾਰ ਤੋਂ ਰੱਦ ਕਰਵਾਏ ਸਨ, ਉਨ੍ਹਾਂ ’ਚੋਂ ਕੁੱਝ ਮੰਗਾਂ ਦਾ ਭਰੋਸਾ ਲਿਆ ਸੀ। ਜਿਵੇਂ ਸ਼ਹੀਦ ਪਰਿਵਾਰਾਂ ਨੂੰ ਮੁਆਵਜ਼ਾ, ਸਾਰੀਆਂ ਫਸਲਾਂ ’ਤੇ ਐਮਐਸਪੀ ਲਾਗੂ ਕਰਵਾਉਣੀ ਸ਼ਾਮਲ ਸੀI ਐਮਐਸਪੀ ਲੈਣ ਲਈ ਇੱਥੋਂ 13 ਮਾਰਚ ਨੂੰ ਦਿੱਲੀ ਨੂੰ ਰਵਾਨਾ ਹੋਇਆ ਜਾਵੇਗਾ, 14 ਮਾਰਚ ਨੂੰ ਦਿੱਲੀ ਰਾਮਲੀਲਾ ਗਰਾਊਂਡ ਵਿਚ ਮਹਾਂਪੰਚਾਇਤ ਹੋ ਰਹੀ ਹੈ। ਜਿਸ ਵਿਚ 450 ਦੇ ਕਰੀਬ ਜਥੇਬੰਦੀਆਂ ਓਸ ਮਹਾਪੰਚਾਇਤ ’ਚ ਇਕੱਠੀਆ ਹੋ ਰਹੀਆਂ ਹਨ। ਆਗੂਆਂ ਨੇ ਇਸ ਮਹਾਪੰਚਾਇਤ ਵਿਚ ਕਿਸਾਨਾਂ ਤੇ ਮਜ਼ਦੂਰਾਂ ਨੂੰ ਪਹੁੰਚਣ ਦੀ ਅਪੀਲ ਕੀਤੀ।

14 ਮਾਰਚ ਦੀ ਮਹਾਂ ਪੰਚਾਇਤ ਨੂੰ ਸਫਲ ਬਣਾਉਣ ਲਈ ਮੀਟਿੰਗ ਹੋਈ

Image
  ਅਟਾਰੀ: ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਸੱਦੇ ’ਤੇ ਸੈਂਕੜੇ ਕਿਸਾਨਾਂ ਮਜ਼ਦੂਰਾਂ ਨੇ 14 ਮਾਰਚ ਨੂੰ ਦਿੱਲੀ ਵਿਖੇ ਹੋ ਰਹੀ ਮਹਾਂਪੰਚਾਇਤ ਨੂੰ ਸਫਲ ਕਰਨ ਲਈ ਦਿੱਲੀ 13 ਮਾਰਚ ਦੀ ਰਾਤ ਨੂੰ ਪਹੁੰਚਣ ਦਾ ਫੈਸਲਾ ਕੀਤਾ ਹੈ। ਅੱਜ ਗੁਰਦੁਆਰਾ ਗੁਰੂਸਰ ਸਤਲਾਣੀ ਸਾਹਿਬ ਵਿਖੇ ਇੱਕ ਮੀਟਿੰਗ ਨੂੰ ਸੰਬੋਧਨ ਕਰਨ ਪੁੱਜੇ ਡਾ. ਸਤਨਾਮ ਸਿੰਘ ਅਜਨਾਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿੰਨਾਂ ਚਿਰ ਤੱਕ ਕੇਂਦਰੀ ਮੰਤਰੀ ਟੈਨੀ ਦੀ ਗ੍ਰਿਫ਼ਤਾਰੀ ਨਹੀਂ ਹੁੰਦੀ ਜਿਸਨੇ ਲਖੀਮਪੁਰ ਖੀਰੀ ਦੇ ਭੋਲੇ-ਭਾਲੇ ਪੰਜ ਕਿਸਾਨਾਂ ’ਤੇ ਗੱਡੀ ਹੇਠ ਦਰੜ ਕੇ ਸ਼ਹੀਦ ਕੀਤਾ ਸੀ, ਉਸਦੀ ਗ੍ਰਿਫ਼ਤਾਰੀ ਤੱਕ ਸੰਘਰਸ਼ ਜਾਰੀ ਰਹੇਗਾ। ਡਾ. ਅਜਨਾਲਾ ਨੇ ਫ਼ਸਲਾਂ, ਫ਼ਲਾਂ, ਸਬਜ਼ੀਆਂ ਆਦਿ ’ਤੇ ਸੀ ਟੂ ਫਾਰਮੂਲੇ ਜਮ੍ਹਾਂ 50 ਪ੍ਰਤੀਸ਼ਤ ਮੁਨਾਫਾ ਲੈਣ, ਫ਼ਸਲੀ ਬੀਮਾਂ ਲਾਗੂ ਕਰਨ, 10 ਹਜ਼ਾਰ ਰੁਪਏ ਖੇਤ ਮਜ਼ਦੂਰਾਂ ਤੇ ਕਿਸਾਨਾਂ ਦੀ ਪੈਨਸ਼ਨ ਲਾਗੂ ਕਰਨ ਤੇ ਸਮੁੱਚੇ ਕਰਜੇ ਮੁਆਫ਼ੀ ਤੱਕ ਸੰਘਰਸ਼ ਜਾਰੀ ਰਹੇਗਾ। ਅੱਜ ਦੇ ਵਿਸ਼ਾਲ ਇਕੱਠ ਨੂੰ ਮੁਖਤਾਰ ਸਿੰਘ ਮੁਹਾਵਾ, ਰਤਨ ਸਿੰਘ ਰੰਧਾਵਾ, ਬਲਵਿੰਦਰ ਸਿੰਘ ਝਬਾਲ, ਬਾਬਾ ਅਰਜਨ ਸਿੰਘ ਨਗਰ, ਦਵਿੰਦਰ ਸਿੰਘ ਘਰਿੰਡੀ, ਸਰਪੰਚ ਮਨਜੀਤ ਸਿੰਘ ਖਾਸਾ, ਸਰਪੰਚ ਸੁਰਿੰਦਰ ਸਿੰਘ ਚੀਚਾ, ਜਸਬੀਰ ਸਿੰਘ ਦਾਉਕੇ, ਨਿਰਮਲ ਸਿੰਘ ਮੋਦੇ, ਸ਼ਰਨਜੀਤ ਸਿੰਘ ਧਨੋਏ, ਭੁਪਿੰਦਰ ਸਿੰਘ ਰਤਨ, ਬਲਦੇਵ ਸਿੰਘ ਧਾਰੀਵਾਲ, ਮਨਿੰਦਰ ਸਿੰਘ ਸ਼ਹੂਰਾ ਆਦਿ ਨੇ ਵੀ 14 ਮਾਰਚ ਨੂੰ ਹੋਣ ਜਾ ਰਹੀ ...

ਕਿਸਾਨਾਂ ਨੇ ਦਿੱਲੀ ਕੂਚ ਦੀਆਂ ਤਿਆਰੀਆਂ ਕੀਤੀਆਂ ਤੇਜ਼

Image
ਡੇਹਲੋ: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਦੇਸ਼ ਭਰ ਦੇ ਕਿਸਾਨਾਂ ਵੱਲੋਂ 14 ਮਾਰਚ ਨੂੰ ਕੀਤੀ ਜਾ ਰਹੀ ਵਿਸ਼ਾਲ ਰੈਲੀ ਦੀਆਂ ਤਿਆਰੀਆਂ ਜ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ। ਜਮਹੂਰੀ ਕਿਸਾਨ ਸਭਾ ਪੰਜਾਬ ਏਰੀਆ ਕਮੇਟੀ ਕਿਲ੍ਹਾ ਰਾਏਪੁਰ ਵੱਲੋਂ ਇਲਾਕੇ ਦੇ ਪਿੰਡਾਂ ਦੇ ਕਿਸਾਨਾਂ ਨੂੰ ਮੀਟਿੰਗਾਂ, ਰੈਲੀਆਂ ਤੇ ਜਲਸੇ ਕਰਕੇ ਦਿੱਲੀ ਕੂਚ ਕਰਨ ਦਾ ਸੱਦਾ ਦਿੱਤਾ ਜਾ ਰਿਹਾ ਹੈ। ਜਿਸ ਦਾ ਕਿਸਾਨਾਂ ਵੱਲੋਂ ਭਰਪੂਰ ਹੁੰਗਾਰਾ ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਜਮਹੂਰੀ ਕਿਸਾਨ ਸਭਾ ਪੰਜਾਬ ਏਰੀਆ ਕਮੇਟੀ ਕਿਲ੍ਹਾ ਰਾਏਪੁਰ ਦੇ ਪ੍ਰਧਾਨ ਰਾਜਵੀਰ ਸਿੰਘ ਕਿਲ੍ਹਾ ਰਾਏਪੁਰ ਤੇ ਸਕੱਤਰ ਗੁਰਉਪਦੇਸ਼ ਸਿੰਘ ਘੁੰਗਰਾਣਾ ਨੇ ਦਿੱਲੀ ਵਿਖੇ ਹੋ ਰਹੀ ਰੈਲੀ ਦੀਆਂ ਤਿਆਰੀਆਂ ਸਬੰਧੀ ਜਾਣਕਾਰੀ ਪ੍ਰੈੱਸ ਨਾਲ ਸਾਂਝੀ ਕਰਦਿਆਂ ਕਰਦਿਆ ਕਿਹਾ ਕਿ ਭਾਜਪਾ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਦੀ ਇਹ ਰੈਲੀ ਮੂੰਹ ਤੋੜਵਾ ਜਵਾਬ ਦੇਵੇਗੀ। ਆਗੂਆਂ ਨੇ ਦਿੱਲੀ ਰੈਲੀ ਦੀਆਂ ਚੱਲ ਰਹੀਆਂ ਤਿਆਰੀਆਂ ’ਤੇ ਤਸੱਲੀ ਪ੍ਰਗਟ ਕਰਦਿਆਂ ਇਤਿਹਾਸਕ ਇੱਕਠ ਹੋਣ ਦੀ ਗੱਲ ਕਹੀ। ਉਹਨਾਂ ਕਿਹਾ ਕਿ ਕਿਲ੍ਹਾ ਰਾਏਪੁਰ ਦੇ ਕਿਸਾਨ ਵੱਡੀ ਗਿਣਤੀ ਵਿੱਚ ਦਿੱਲੀ ਰੈਲੀ ਦਾ ਹਿੱਸਾ ਬਣਨਗੇ।

ਹਰਿਆਣਾ ਸਰਕਾਰ ਵਲੋਂ ਕਿਸਾਨਾਂ ਖ਼ਿਲਾਫ਼ ਅਪਣਾਈ ਦਮਨਕਾਰੀ ਨੀਤੀ ਦੀ ਜਮਹੂਰੀ ਕਿਸਾਨ ਸਭਾ ਨੇ ਕੀਤੀ ਨਿਖੇਧੀ

Image
ਜਲੰਧਰ: ਜਮਹੂਰੀ ਕਿਸਾਨ ਸਭਾ ਪੰਜਾਬ ਦੇ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਅਤੇ ਜਨਰਲ ਸਕੱਤਰ ਤੇ ਮੈਂਬਰ ਸੰਯੁਕਤ ਕਿਸਾਨ ਮੋਰਚਾ ਕੁਲਵੰਤ ਸਿੰਘ ਸੰਧੂ ਨੇ ਹਰਿਆਣਾ ਸਰਕਾਰ ਦੀ ਸਖਤ ਸ਼ਬਦਾਂ ‘ਚ ਨਿਖੇਧੀ ਕੀਤੀ ਹੈ, ਜਿਸ ਨੇ ਪੱਗੜੀ ਸੰਭਾਲ ਜੱਟਾ, ਕਿਸਾਨ ਸੰਘਰਸ਼ ਸਮਿਤੀ ਹਰਿਆਣਾ ਦੇ ਕਾਰਕੁਨਾ ਨੂੰ ਅਗਰੋਹਾ ਟੌਲ ਪਲਾਜ਼ੇ ‘ਤੇ ਅੱਗੇ ਵੱਧਣ ਤੋਂ ਰੋਕ ਦਿੱਤਾ ਹੈ।  ਆਗੂਆਂ ਨੇ ਕਿਹਾ ਕਿ ਇੱਕ ਪਾਸੇ ਇਹ ਕਿਹਾ ਜਾ ਰਿਹਾ ਹੈ ਕਿ ਕਿਸਾਨ ਟਰੈਕਟਰਾਂ ਤੋਂ ਬਿਨ੍ਹਾਂ ਬੱਸਾਂ, ਰੇਲ ਗੱਡੀਆਂ ਜਾਂ ਪੈਦਲ ਦਿੱਲੀ ਜਾ ਸਕਦੇ ਹਨ ਤਾਂ ਦੂਜੇ ਪਾਸੇ ਪੈਦਲ ਜਾ ਰਹੇ ਕਿਸਾਨਾਂ ਨੂੰ ਵੀ ਰੋਕਿਆ ਜਾ ਰਿਹਾ ਹੈ।  ਜਿਕਰਯੋਗ ਹੈ ਕਿ ਪਗੜੀ ਸੰਭਾਲ ਜੱਟਾ, ਕਿਸਾਨ ਸੰਘਰਸ਼ ਸਮਿਤੀ ਵਲੋਂ 14 ਮਾਰਚ ਨੂੰ ਦਿੱਲੀ ਵਿਖੇ ਕੀਤੀ ਜਾਣ ਵਾਲੀ ਮਹਾਪੰਚਾਇਤ ‘ਚ ਸ਼ਾਮਲ ਹੋਣ ਲਈ ਪੈਦਲ ਯਾਤਰਾ ਆਰੰਭ ਕੀਤੀ ਹੋਈ ਹੈ। ਇਹ ਯਾਤਰਾ ਰੋਕਣ ਲਈ ਹਰਿਆਣਾ ਪੁਲੀਸ ਵਲੋਂ ਆਗੂਆਂ ਨੂੰ ਗ੍ਰਿਫਤਾਰ ਕਰਨ ਲਈ ਘਰੋਂ ਘਰੀ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ।  ਇਸ ਤੋਂ ਬਿਨ੍ਹਾਂ ਲੰਘੀ ਰਾਤ ਹਰਿਆਣਾ ਪੁਲੀਸ ਪੰਜਾਬ ਦੇ ਖੇਤਰ ‘ਚ ਦਾਖਲ ਹੋ ਕੇ ਆਗੂਆਂ ਦੀ ਭਾਲ ਕਰਦੀ ਰਹੀ, ਜਿਸ ਦਾ ਲੋਕਾਂ ਨੇ ਵਿਰੋਧ ਕੀਤਾ, ਵਿਰੋਧ ਕਾਰਨ ਪੁਲੀਸ ਨੂੰ ਪਿਛਲਖੁਰੀ ਵਾਪਸ ਮੁੜਨਾ ਪਿਆ।  ਡਾ. ਅਜਨਾਲਾ ਤੇ ਸੰਧੂ ਨੇ ਕਿਹਾ ਕਿ 14 ਮਾਰਚ ਨੂੰ ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ਵਲੋਂ ਦਿੱਲੀ ਦੀ ਰਾਮਲੀਲਾ ਗਰਾਊਂਡ ‘ਚ ਮ...

ਵੀਡੀਓ ਸੰਦੇਸ਼ ਜਾਰੀ ਕਰਕੇ ਹਰਿਆਣਾ ਸਰਕਾਰ ਦੀ ਕੀਤੀ ਨਿਖੇਧੀ

Image
ਜਲੰਧਰ: ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜਨਰਲ ਸਕੱਤਰ ਅਤੇ ਮੈਂਬਰ ਸੰਯੁਕਤ ਕਿਸਾਨ ਮੋਰਚਾ ਕੁਲਵੰਤ ਸਿੰਘ ਸੰਧੂ ਨੇ ਹਰਿਆਣਾ ਸਰਕਾਰ ਦੀ ਸਖਤ ਸ਼ਬਦਾਂ ‘ਚ ਨਿਖੇਧੀ ਕੀਤੀ ਹੈ। ਸੰਦੇਸ਼ ਨੂੰ ਸੁਣਨ ਲਈ ਹੇਠਾਂ ਵਾਲੀ ਲਾਈਨ ਨੂੰ ਕਲਿੱਕ ਕਰੋ! ਕੁਲਵੰਤ ਸਿੰਘ ਸੰਧੂ ਵਲੋਂ ਜਾਰੀ ਵੀਡੀਓ ਸੰਦੇਸ਼

ਜੇਪੀਐਮਓ ਨੇ ਪੁਲੀਸ ਖ਼ਿਲਾਫ਼ ਧਰਨਾ ਲਾਉਣ ਦੀ ਦਿੱਤੀ ਚਿਤਾਵਨੀ

Image
ਫਿਲੌਰ: ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ (ਜੇਪੀਐਮਓ) ਨੇ ਫਿਲੌਰ ਪੁਲੀਸ ਦੀਆਂ ਲੋਕ ਵਿਰੋਧੀ ਕਾਰਗੁਜ਼ਾਰੀਆਂ ਕਾਰਨ ਧਰਨਾ ਲਾਉਣ ਦੀ ਚਿਤਾਵਨੀ ਦਿੱਤੀ ਹੈ। ਅੱਜ ਇਥੇ ਦਿੱਲੀ ਮੋਰਚੇ ਦੇ ਸ਼ਹੀਦਾਂ ਦੀ ਯਾਦਗਰ ‘ਚ ਵੱਖ-ਵੱਖ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਕੀਤੀ ਗਈ, ਜਿਸ ‘ਚ ਪੁਲੀਸ ਦੀਆਂ ਕਾਰਗੁਜ਼ਾਰੀਆਂ ‘ਤੇ ਚਰਚਾ ਕੀਤੀ ਗਈ।  ਮੀਟਿੰਗ ਉਪਰੰਤ ਆਗੂਆਂ ਨੇ ਦੱਸਿਆ ਕਿ ਇਲਾਕੇ ਦੇ ਅਨੇਕਾਂ ਅਜਿਹੇ ਮਸਲੇ ਹਨ, ਜਿਸ ਲਈ ਪੁਲੀਸ ਨੂੰ ਲਿਖਤੀ ਸ਼ਿਕਾਇਤਾਂ ਕਰਨ ਦੇ ਬਾਵਜੂਦ ਮਸਲੇ ਲੰਬਿਤ ਪਏ ਹਨ। ਇਸ ਸਬੰਧੀ ਜਮਹੂਰੀ ਕਿਸਾਨ ਸਭਾ ਦੇ ਤਹਿਸੀਲ ਪ੍ਰਧਾਨ ਕੁਲਦੀਪ ਫਿਲੌਰ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਤਹਿਸੀਲ ਪ੍ਰਧਾਨ ਜਰਨੈਲ ਫਿਲੌਰ ਨੇ ਦੱਸਿਆ ਕਿ ਉਹ ਕੁੱਝ ਦਿਨ ਪਹਿਲਾ ਪੁਲੀਸ ਦੇ ਉਚ ਅਧਿਕਾਰੀਆਂ ਨੂੰ ਮਿਲੇ ਸਨ ਪਰ ਘੱਟ ਨਫ਼ਰੀ ਦਾ ਬਹਾਨਾ ਬਣਾ ਕੇ ਪੁਲੀਸ ਨੇ ਪੱਲਾ ਝਾੜ ਦਿੱਤਾ। ਆਗੂਆਂ ਨੇ ਕਿਹਾ ਕਿ ਇਲਾਕੇ ‘ਚ ਲੁੱਟਾਂ ਖੋਹਾਂ, ਨਸ਼ੇ ਆਦਿ ਦਾ ਪੂਰੀ ਤਰਾਂ ਬੋਲ ਬਾਲਾ ਹੈ। ਇਸ ਤੋਂ ਬਿਨ੍ਹਾਂ ਪੁਲੀਸ ਵਲੋਂ ਸਮਾਜਿਕ ਮਸਲਿਆਂ ਸਬੰਧੀ ਕੀਤੀਆ ਸ਼ਿਕਾਇਤਾਂ ‘ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਪੁਲੀਸ ਸਿਰਫ ਸ਼ਿਕਾਇਤ ਦਾ ਨੰਬਰ ਲਾਉਣ ਤੱਕ ਹੀ ਸੀਮਤ ਹੋ ਕੇ ਰਹਿ ਗਈ ਹੈ।  ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਸੰਤੋਖ ਸਿੰਘ ਬਿਲਗਾ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਪਰਮਜੀਤ ਰੰਧਾਵਾ ਨੇ ਕਿਹਾ ਕਿ ਅੱਠ ਮਸਲੇ ਪੁਲੀਸ ਦੇ ਧਿਆਨ ‘ਚ ...

ਫਿਲੌਰ ਤੋਂ ਦਿੱਲੀ ਲਈ ਜਾਏਗਾ ਵੱਡਾ ਕਾਫਲਾ

Image
  ਫਿਲੌਰ: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਜਮਹੂਰੀ ਕਿਸਾਨ ਸਭਾ ਵਲੋਂ 14 ਮਾਰਚ ਨੂੰ ਦਿੱਲੀ ਚਲੋਂ ਲਈ ਲਈ ਵੱਡੇ ਪੱਧਰ ‘ਤੇ ਤਿਆਰੀਆਂ ਆਰੰਭ ਕਰ ਦਿੱਤੀਆਂ ਹਨ। ਐਸਕੇਐਮ ਵਲੋਂ ਪਹਿਲਾ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਦਿੱਲੀ ਦੇ ਰਾਮ ਲੀਲਾ ਮੈਦਾਨ ‘ਚ ਵੱਡੀ ਰੈਲੀ ਕੀਤੀ ਜਾ ਰਹੀ ਹੈ, ਜਿਸ ‘ਚ ਦੇਸ਼ ਭਰ ‘ਚੋਂ ਕਿਸਾਨ ਅਤੇ ਮਜ਼ਦੂਰ ਭਾਗ ਲੈਣਗੇ।  ਮੀਟਿੰਗ ਉਪਰੰਤ ਆਗੂਆਂ ਨੇ ਦੱਸਿਆ ਕਿ ਦਿੱਲੀ ਅੰਦੋਲਨ ਨੂੰ ਮੁਲਤਵੀ ਕਰਨ ਵੇਲੇ ਮੋਦੀ ਸਰਕਾਰ ਨੇ ਕਿਸਾਨਾਂ ਨਾਲ ਕੁੱਝ ਵਾਅਦੇ ਕੀਤੇ ਸਨ, ਜਿਨ੍ਹਾਂ ਨੂੰ ਹੁਣ ਤੱਕ ਨਹੀਂ ਗੌਲਿਆ ਗਿਆ। ਐਮਐਸਪੀ ਦੇ ਸਵਾਲ ‘ਤੇ ਵੀ ਮੋਦੀ ਸਰਕਾਰ ਨੇ ਆਪਣੀ ਮਨ ਮਰਜ਼ੀ ਦੀ ਕਮੇਟੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ।  ਆਗੂਆਂ ਨੇ ਕਿਹਾ ਕਿ ਐਸਕੇਐਮ ਵਲੋਂ ਰਾਜਧਾਨੀਆਂ ‘ਚ ਤਿੰਨ ਦਿਨ ਦੇ ਧਰਨੇ, ਟਰੈਕਟਰ ਮਾਰਚ, ਰੇਲ ਰੋਕੋ, ਭਾਰਤ ਬੰਦ ਕਰਕੇ ਆਪਣੀਆਂ ਮੰਗਾਂ ਦੁਹਰਾਈਆਂ ਗਈਆਂ ਹਨ। ਅਤੇ, ਹੁਣ ਦਿੱਲੀ ‘ਚ ਵੱਡੀ ਰੈਲੀ ਕੀਤੀ ਜਾ ਰਹੀ ਹੈ। ਆਗੂਆਂ ਨੇ ਆਮ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਦਿੱਲੀ ਹੁਮ ਹੁਮਾ ਕੇ ਪੁੱਜਣ। ਅਪੀਲ ਕਰਨ ਵੇਲੇ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਸੰਤੋਖ ਸਿੰਘ ਬਿਲਗਾ, ਤਹਿਸੀਲ ਸਕੱਤਰ ਸਰਬਜੀਤ ਸੰਗੋਵਾਲ, ਦਿਹਾਤੀ ਮਜ਼ਦੂਰ ਸਭਾ ਦੇ ਤਹਿਸੀਲ ਪ੍ਰਧਾਨ ਜਰਨੈਲ ਫਿਲੌਰ ਅਤੇ ਕੁਲਵੰਤ ਖਹਿਰਾ ਹਾਜ਼ਰ ਸਨ। ਉਕਤ ਆਗੂਆਂ ਨੇ ਮੌਸਮ ਖਰਾਬੀ ਕਾਰਨ ਹੋਏ ਨੁਕਸਾਨ ਲਈ ਗੁਰਦਵਾਰੀ ਕਰਨ ਦ...

ਸਰਹੱਦੀ ਇਲਾਕੇ ‘ਚ ਜਮਹੂਰੀ ਕਿਸਾਨ ਸਭਾ ਨੇ ਕੀਤੀ ਮੀਟਿੰਗ

Image
ਅਜਨਾਲਾ: ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਪੱਧਰ ਦੀ ਜਿਹੜੀ 14 ਮਾਰਚ ਨੂੰ ਦਿੱਲੀ ਵਿਖੇ ਰਾਮਲੀਲਾ ਗਰਾਉਂਡ ਵਿੱਚ ਮਹਾਂ ਪੰਚਾਇਤ (ਵੱਡੀ ਰੈਲੀ) ਕੀਤੀ ਜਾ ਰਹੀ ਹੈ, ਜਿਸ ਵਿੱਚ ਦੇਸ਼ ਭਰ ਵਿੱਚੋਂ ਲੱਖਾਂ ਕਿਸਾਨ, ਸਨਅਤੀ ਤੇ ਖੇਤ ਮਜ਼ਦੂਰ, ਨੌਜਵਾਨ, ਔਰਤਾਂ ਅਤੇ ਹੋਰ ਕਾਰੋਬਾਰੀ ਲੋਕ ਸ਼ਾਮਲ ਹੋ ਰਹੇ ਹਨ। ਉਸ ਦੀ ਤਿਆਰੀ ਲਈ ਭਾਰਤ- ਪਾਕਿ ਸਰਹੱਦ ਦੇ ਸੈਕੜੇ ਪਿੰਡਾਂ ’ਤੇ ਅਧਾਰਿਤ ਜਮੂਹਰੀ ਕਿਸਾਨ ਸਭਾ ਦੇ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਮੱਲੂਨੰਗਲ ਤੇ ਸੀਤਲ ਸਿੰਘ ਤਲਵੰਡੀ, ਦਿਹਾਤੀ ਮਜ਼ਦੂਰ ਸਭਾ ਦੇ ਪ੍ਰਧਾਨ ਸੁਰਜੀਤ ਸਿੰਘ ਦੁਧਰਾਏ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਪ੍ਰਧਾਨ ਜੱਗਾ ਸਿੰਘ ਡੱਲਾ ਤੇ ਔਰਤ ਮੁਕਤੀ ਮੋਰਚਾ ਦੀ ਪ੍ਰਧਾਨ ਅਜੀਤ ਕੌਰ ਕੋਟ ਰਜਾਦਾ ਦੀ ਪ੍ਰਧਾਨਗੀ ਹੇਠ ਵਿਸ਼ਾਲ ਜਨ ਸਭਾ ਹੋਈ। ਇਸ ਸਭਾ ਨੂੰ ਸੰਬੋਧਨ ਕਰਦਿਆਂ ਐਸਕੇਐਮ ਦੇ ਕੌਮੀ ਆਗੂ ਤੇ ਜਮੂਹਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕਿ ਮੋਰਚੇ  ਦੀਆਂ ਦੇਸ਼ ਪੱਧਰੀ ਮੰਗਾਂ ਐਮਐੱਸਪੀ ਦੀ ਕਾਨੂੰਨੀ ਗਰੰਟੀ, ਕਿਸਾਨਾਂ- ਮਜ਼ਦੂਰਾਂ ਦੀ ਕਰਜ਼ਾ ਮੁਕਤੀ, ਲੋਕ ਵਿਰੋਧੀ ਬਿਜਲੀ ਬਿਲ ਵਾਪਿਸ ਕਰਵਾਉਣ ਅਤੇ ਸੰਘਰਸ਼ਾਂ ਦੌਰਾਨ ਸਰਕਾਰਾਂ ਵੱਲੋਂ ਕੀਤੀ ਗਈ ਹਰ ਪ੍ਰਕਾਰ ਦੀ ਵਿਕਟੇਮਾਈਜੇ਼ਸ਼ਨ ਦੂਰ ਕਰਵਾਉਣ ਅਤੇ ਹੋਰ ਮੰਗਾਂ ਦੀ ਕੇਂਦਰ ਸਰਕਾਰ ਕੋਲੋਂ ਪ੍ਰਾਪਤੀ  ਲਈ ਇਹ ਦਿੱਲੀ ਦੀ ਮਹਾ ਪੰਚਾਇਤ ਮੀਲ ਪੱਥਰ  ਸਾਬਤ ਹੋਵੇਗੀ। ਇਸ ਜਨ ਸਭਾ ’ਚ ਫ...

ਸੂਬਾ ਕਮੇਟੀ ਦੀ ਮੀਟਿੰਗ: ਦਿੱਲੀ ਰੈਲੀ ‘ਚ ਹਜ਼ਾਰਾਂ ਕਿਸਾਨ ਹੋਣਗੇ ਸ਼ਾਮਲ

Image
ਜਲੰਧਰ: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਜਮਹੂਰੀ ਕਿਸਾਨ ਸਭਾ ਵਲੋਂ 14 ਮਾਰਚ ਨੂੰ ਦਿੱਲੀ ਚਲੋਂ ਲਈ ਲਈ ਵੱਡੇ ਪੱਧਰ ’ਤੇ ਤਿਆਰੀਆਂ ਦੀ ਰੂਪ ਰੇਖਾ ਤੈਅ ਕਰ ਦਿੱਤੀ, ਜਿਸ ’ਚ ਰਾਜਭਰ ’ਚੋਂ ਹਜ਼ਾਰਾਂ ਕਿਸਾਨ ਅਤੇ ਮਜ਼ਦੂਰ ਭਾਗ ਲੈਣਗੇ। ਇਹ ਫੈਸਲਾ ਜਮਹੂਰੀ ਕਿਸਾਨ ਸਭਾ ਦੀ ਅੱਜ ਇਥੇ ਹੋਏ ਸੂਬਾ ਕਮੇਟੀ ਦੀ ਮੀਟਿੰਗ ’ਚ ਕੀਤਾ ਗਿਆ। ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਦੀ ਪ੍ਰਧਾਨਗੀ ਹੇਠ ਗੋਈ ਮੀਟਿੰਗ ਉਪਰੰਤ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਦੱਸਿਆ ਕਿ ਐਸਕੇਐਮ ਵਲੋਂ ਪਹਿਲਾ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਦਿੱਲੀ ਦੇ ਰਾਮ ਲੀਲਾ ਮੈਦਾਨ ’ਚ ਵੱਡੀ ਰੈਲੀ ਕੀਤੀ ਜਾ ਰਹੀ ਹੈ, ਜਿਸ ’ਚ ਦੇਸ਼ ਭਰ ’ਚੋਂ ਲੱਖਾਂ ਕਿਸਾਨ ਅਤੇ ਮਜ਼ਦੂਰ ਭਾਗ ਲੈਣਗੇ।  ਮੀਟਿੰਗ ਉਪਰੰਤ ਆਗੂਆਂ ਨੇ ਦੱਸਿਆ ਕਿ ਦਿੱਲੀ ਅੰਦੋਲਨ ਨੂੰ ਮੁਲਤਵੀ ਕਰਨ ਵੇਲੇ ਮੋਦੀ ਸਰਕਾਰ ਨੇ ਕਿਸਾਨਾਂ ਨਾਲ ਕੁੱਝ ਵਾਅਦੇ ਕੀਤੇ ਸਨ, ਜਿਨ੍ਹਾਂ ਨੂੰ ਹੁਣ ਤੱਕ ਨਹੀਂ ਗੌਲਿਆ ਗਿਆ। ਐਮਐਸਪੀ ਦੇ ਸਵਾਲ ‘ਤੇ ਵੀ ਮੋਦੀ ਸਰਕਾਰ ਨੇ ਆਪਣੀ ਮਨ ਮਰਜ਼ੀ ਦੀ ਕਮੇਟੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ।  ਆਗੂਆਂ ਨੇ ਕਿਹਾ ਕਿ ਐਸਕੇਐਮ ਵਲੋਂ ਰਾਜਧਾਨੀਆਂ ‘ਚ ਤਿੰਨ ਦਿਨ ਦੇ ਧਰਨੇ, ਟਰੈਕਟਰ ਮਾਰਚ, ਰੇਲ ਰੋਕੋ, ਭਾਰਤ ਬੰਦ ਕਰਕੇ ਆਪਣੀਆਂ ਮੰਗਾਂ ਦੁਹਰਾਈਆਂ ਗਈਆਂ ਹਨ। ਅਤੇ, ਹੁਣ ਦਿੱਲੀ ‘ਚ ਵੱਡੀ ਰੈਲੀ ਕੀਤੀ ਜਾ ਰਹੀ ਹੈ। ਆਗੂਆਂ ਨੇ ਆਮ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਦਿੱਲੀ ਹੁਮ ...

Exposes Corporate -Criminal Nexus that Grip Modi Rule

Image
New Delhi: SKM strongly protested and condemned BJP for fielding Ajay Mishra Teni, father of main accused Ashish Mishra Teni and also the main conspirator of the dreadful Lakhimpur Kheri Farmers’ Massacre in the Lok Sabha Election 2024 from Kheri Seat in Uttar Pradesh. The peaceful protest of farmers on 3rd October 2021 as part of the historic struggle against the three farm acts and on other demands was brutally attacked by running vehicles over farmers, thus killing Nakshtra Singh, Lavjeet Singh, Daljeet Singh and Gurvinder Singh and one journalist Raman Kashyap. The farmers movement has demanded dismissal and prosecution of Ajay Mishra Teni under section 102 IPC and ensured punishment but the Modi Government has been protecting the Home Minister of State during this entire period. After intervention of the Supreme Court only, the main accused Ashish Mishra Teni was arrested and the prosecution started by the infamous Yogi Adityanath led state government of BJP. The duress over BJP a...

ਮੋਦੀ ਸ਼ਾਸਨ ਦੇ ਕਾਰਪੋਰੇਟ-ਅਪਰਾਧਿਕ ਗਠਜੋੜ ਦਾ ਪਰਦਾਫਾਸ਼ ਕਰਨ ਦਾ ਸੱਦਾ

Image
ਨਵੀਂ ਦਿੱਲੀ: ਐੱਸਕੇਐੱਮ ਨੇ ਉੱਤਰ ਪ੍ਰਦੇਸ਼ ਦੀ ਖੀਰੀ ਸੀਟ ਤੋਂ ਲੋਕ ਸਭਾ ਚੋਣਾਂ 2024 ਵਿੱਚ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਟੈਨੀ ਦੇ ਪਿਤਾ ਅਤੇ ਲਖੀਮਪੁਰ ਖੀਰੀ ਕਿਸਾਨ ਕਤਲੇਆਮ ਦੇ ਮੁੱਖ ਸਾਜ਼ਿਸ਼ਕਰਤਾ ਅਜੇ ਮਿਸ਼ਰਾ ਟੈਨੀ ਨੂੰ ਚੋਣ ਮੈਦਾਨ ਵਿੱਚ ਉਤਾਰਨ ਲਈ ਭਾਜਪਾ ਦਾ ਸਖ਼ਤ ਵਿਰੋਧ ਕੀਤਾ ਅਤੇ ਨਿੰਦਾ ਕੀਤੀ। 3 ਅਕਤੂਬਰ 2021 ਨੂੰ ਕਿਸਾਨਾਂ ਦੇ ਸ਼ਾਂਤਮਈ ਧਰਨੇ 'ਤੇ ਤਿੰਨ ਕਿਸਾਨ ਐਕਟਾਂ ਵਿਰੁੱਧ ਅਤੇ ਹੋਰ ਮੰਗਾਂ ਨੂੰ ਲੈ ਕੇ ਇਤਿਹਾਸਕ ਸੰਘਰਸ਼ ਦੇ ਹਿੱਸੇ ਵਜੋਂ ਕਿਸਾਨਾਂ 'ਤੇ ਗੱਡੀਆਂ ਚਲਾ ਕੇ ਬੇਰਹਿਮੀ ਨਾਲ ਹਮਲਾ ਕੀਤਾ ਗਿਆ, ਇਸ ਤਰ੍ਹਾਂ ਨਛੱਤਰ ਸਿੰਘ, ਲਵਜੀਤ ਸਿੰਘ, ਦਲਜੀਤ ਸਿੰਘ ਅਤੇ ਗੁਰਵਿੰਦਰ ਸਿੰਘ ਅਤੇ ਇੱਕ ਪੱਤਰਕਾਰ ਰਮਨ ਕਸ਼ਯਪ ਦੀ ਮੌਤ ਹੋ ਗਈ ਸੀ। ਕਿਸਾਨ ਅੰਦੋਲਨ ਨੇ ਅਜੈ ਮਿਸ਼ਰਾ ਟੈਣੀ ਨੂੰ ਬਰਖਾਸਤ ਕਰਨ ਅਤੇ ਆਈਪੀਸੀ ਦੀ ਧਾਰਾ 302 ਤਹਿਤ ਮੁਕੱਦਮਾ ਚਲਾਉਣ ਅਤੇ ਸਜ਼ਾ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ ਪਰ ਮੋਦੀ ਸਰਕਾਰ ਇਸ ਪੂਰੇ ਅਰਸੇ ਦੌਰਾਨ ਗ੍ਰਹਿ ਰਾਜ ਮੰਤਰੀ ਦਾ ਬਚਾਅ ਕਰਦੀ ਰਹੀ ਹੈ। ਸੁਪਰੀਮ ਕੋਰਟ ਦੇ ਦਖਲ ਤੋਂ ਬਾਅਦ ਹੀ, ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਟੈਨੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਬਦਨਾਮ ਯੋਗੀ ਆਦਿਤਿਆਨਾਥ ਦੀ ਅਗਵਾਈ ਵਾਲੀ ਭਾਜਪਾ ਦੀ ਰਾਜ ਸਰਕਾਰ ਦੁਆਰਾ ਮੁਕੱਦਮਾ ਸ਼ੁਰੂ ਕੀਤਾ ਗਿਆ। ਅਜੈ ਮਿਸ਼ਰਾ ਟੈਨੀ ਦੀ ਉਮੀਦਵਾਰੀ ਦਾ ਐਲਾਨ ਕਰਨ ਲਈ ਇੱਕ ਸਿਆਸੀ ਪਾਰਟੀ ਵਜੋਂ ਭਾਜਪਾ ਉੱਤੇ ਦਬਾਅ ਕਾਰਪੋਰੇਟ-ਅਪ...

ਜ਼ਰੂਰੀ ਸੁਨੇਹੇ

ਜ਼ਰੂਰੀ ਸੁਨੇਹੇ
ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ!