ਦਿੱਲੀ ਕਿਸਾਨ- ਮਜ਼ਦੂਰ ਮਹਾਂ ਪੰਚਾਇਤ ਵਿੱਚ ਜਾਣ ਵਾਲੇ ਯੋਧਿਆਂ ਦਾ ਬਾਜ ਸਿੰਘ ਗੰਡੀਵਿੰਡ ਨੇ ਕੀਤਾ ਧੰਨਵਾਦ
ਪੱਟੀ : ਜਮਹੂਰੀ ਕਿਸਾਨ ਸਭਾ ਪੰਜਾਬ ਦੇ ਤਹਿਸੀਲ ਪੱਟੀ ਦੇ ਮੀਤ ਪ੍ਰਧਾਨ ਕਾਮਰੇਡ ਬਾਜ ਸਿੰਘ ਗੰਡੀਵਿੰਡ ਨੇ ਦਿੱਲੀ ਕਿਸਾਨ- ਮਜ਼ਦੂਰ ਮਹਾਂ ਪੰਚਾਇਤ ਵਿੱਚ ਜਾਣ ਵਾਲਿਆਂ ਯੋਧਿਆਂ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਜੋ ਯੋਧੇ ਆਪਣੇ ਘਰਾਂ ਦਾ ਕੰਮ ਕਾਜ ਛੱਡ ਕੇ ਦਿੱਲੀ ਮਹਾਂ ਪੰਚਾਇਤ ਵਿੱਚ ਸ਼ਾਮਿਲ ਹੋਏ ਹਨ ਉਹਨਾਂ ਸਭ ਕਿਸਾਨ, ਮਜ਼ਦੂਰ, ਬੀਬੀਆਂ, ਨੌਜਵਾਨਾਂ ਨੇ ਕਾਰਪੋਰੇਟ ਖ਼ਿਲਾਫ਼ ਚਲਦੀ ਜੰਗ ’ਚ ਆਪਣਾ ਯੋਗਦਾਨ ਪਾਇਆ ਹੈ। ਉਹਨਾਂ ਕਿਹਾ ਕਿ ਅੱਗੇ ਤੋਂ ਵੀ ਮੋਦੀ ਸਰਕਾਰ ਵਿਰੁੱਧ ਜੇ ਕੋਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੋਈ ਐਕਸ਼ਨ ਹੋਵੇਗਾ ਤਾਂ ਜਰੂਰ ਜਮਹੂਰੀ ਕਿਸਾਨ ਸਭਾ ਪੰਜਾਬ ਉਸ ਐਕਸ਼ਨ ਵਿੱਚ ਵੀ ਪੂਰੀ ਤਿਆਰੀ ਨਾਲ ਉਤਰੇਗੀ। ਦਿੱਲੀ ਵਿਖੇ ਵੀ ਜੋ ਕਿਸਾਨ ਮਜ਼ਦੂਰ ਮਹਾ ਪੰਚਾਇਤ ਵਾਸਤੇ ਦਿੱਲੀ ਸਰਕਾਰ ਵੱਲੋਂ ਜੋ ਰੋਕਾਂ ਲਾਈਆਂ ਗਈਆਂ ਸਨ ਇਸ ਦੇ ਬਾਵਜੂਦ ਵੀ ਕਿਸਾਨਾਂ ਨੇ ਬਹੁਤ ਵੱਡੀ ਮਹਾਂ ਪੰਚਾਇਤ ਕਰਕੇ ਮੋਦੀ ਸਰਕਾਰ ਨੂੰ ਵਿਖਾ ਦਿੱਤਾ ਹੈ ਕਿ ਸੰਯੁਕਤ ਕਿਸਾਨ ਮੋਰਚਾ ਇਕ ਜੁੱਟ ਹੈ ਤੇ ਕਿਸਾਨ ਮਜ਼ਦੂਰ ਸਭ ਇੱਕਠੇ ਹਨ। ਉਹਨਾਂ ਕਿਹਾ ਕਿ ਜੋ ਕਿਸਾਨ ਵੀਰ ਇਸ ਵਾਰ ਦਿੱਲੀ ਨਹੀਂ ਪਹੁੰਚ ਸਕੇ ਉਹ ਅਗਲੀ ਵਾਰ ਦਿੱਤੇ ਸੱਦਿਆਂ ਨੂੰ ਕਾਮਯਾਬ ਜ਼ਰੂਰ ਕਰਨ।

Comments
Post a Comment