14 ਦੀ ਤਿਆਰੀ ਲਈ ਗੋਬਿੰਦਪੁਰ ‘ਚ ਮੀਟਿੰਗ ਕੀਤੀ
ਮਹਿਤਪੁਰ: ਅੱਜ ਪਿੰਡ ਗੋਬਿੰਦਪੁਰ ਵਿਚ ਜ਼ਮਹੂਰੀ ਕਿਸਾਨ ਸਭਾ ਦੀ ਇਕਾਈ ਦੀ ਮੀਟਿੰਗ ਗੁਰਿੰਦਰ ਸਿੰਘ ਪੱਡਾ ਬਲਾਕ ਪ੍ਰਧਾਨ ਜਮਹੂਰੀ ਕਿਸਾਨ ਸਭਾ ਤੇ ਜਗਨਿੰਦਰ ਸਿੰਘ ਚਤਰਥ ਸਕੱਤਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ’ਚ ਐਸਕੇਐਮ ਦੇ ਸੱਦੇ ’ਤੇ 14 ਮਾਰਚ ਦਿੱਲੀ ਚੱਲੋ ਦੇ ਪ੍ਰੋਗਰਾਮ ਸੰਬੰਧੀ ਚਰਚਾ ਕੀਤੀ ਗਈ।
ਇਸ ਮੀਟਿੰਗ ਨੂੰ ਸਾਥੀ ਮੇਜਰ ਸਿੰਘ ਸੂਬਾ ਕਮੇਟੀ ਮੈਂਬਰ ਜਮਹੂਰੀ ਕਿਸਾਨ ਸਭਾ ਨੇ ਸੰਬੋਧਨ ਕੀਤਾ। ਇਸ ਮੀਟਿੰਗ ਵਿਚ ਸਾਹਿਬ ਸਿੰਘ, ਸ਼ੇਰ ਸਿੰਘ, ਜਗਤਾਰ ਸਿੰਘ, ਬਲਦੇਵ ਸਿੰਘ, ਨਰਿੰਦਰ ਸਿੰਘ ਖ਼ਾਲਸਾ, ਡਾਕਟਰ ਗੁਰਮੀਤ ਸਿੰਘ ਤੇ ਹੋਰ ਸਾਥੀ ਸ਼ਾਮਿਲ ਸਨ। ਜਮਹੂਰੀ ਕਿਸਾਨ ਸਭਾ ਦੀ ਇਕਾਈ ਨੇ ਭਰੋਸਾ ਦਿੱਤਾ ਕਿ ਉਹ ਆਪਣੀ ਇਕਾਈ ਵਿਚੋਂ ਪੂਰੀ ਤਿਆਰੀ ਕਰਕੇ ਦਿੱਲੀ ਚਲੋ ਮੋਰਚੇ ਵਿਚ ਜਾਣਗੇ।

Comments
Post a Comment