ਮੀਂਹ ਨਾਲ ਪ੍ਰਭਾਵਿਤ ਹੋਈਆਂ ਕਣਕਾਂ ਦਾ ਮੁਆਵਜਾ ਦਿੱਤਾ ਜਾਵੇ: ਗੰਡੀਵਿੰਡ
ਪੱਟੀ: 29-30 ਮਾਰਚ ਦੀ ਰਾਤ ਨੂੰ ਆਏ ਤੇਜ਼ ਮੀਂਹ ਤੇ ਹਨੇਰੀ ਝੱਖੜ ਨਾਲ ਕਿਸਾਨਾਂ ਨੂੰ ਬਹੁਤ ਕਣਕ ਦਾ ਨੁਕਸਾਨ ਹੋਇਆ ਹੈ। ਜਮਹੂਰੀ ਕਿਸਾਨ ਸਭਾ ਦੇ ਆਗੂ ਬਾਜ ਸਿੰਘ ਗਾਡੀਵਿੰਡ ਨੇ ਦੱਸਿਆ ਕਿ ਇਲਾਕੇ ਦੀਆਂ ਸਾਰੀਆਂ ਕਣਕਾਂ ਹੀ ਲੰਮੀਆਂ ਪੈ ਗਈਆਂ ਹਨ। ਇਸ ਕਰਕੇ ਛਿੱਟਿਆਂ ’ਤੇ ਬਹੁਤ ਅਸਰ ਪਵੇਗਾ ਅਤੇ ਝਾੜ ਬਹੁਤ ਘੱਟ ਜਾਵੇਗਾ ਅਤੇ ਤੂੜੀ ਵੀ ਨਹੀਂ ਬਣੇਗੀ। ਉਨ੍ਹਾ ਕਿਹਾ ਕਿ ਕਿੱਲੇ ਦੇ ਵਿੱਚੋਂ ਸਿਰਫ ਇੱਕ ਟਰਾਲੀ ਹੀ ਤੂੜੀ ਦੀ ਬਣੇਗੀ। ਉਨ੍ਹਾ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਘੱਟੋ ਘੱਟ 50 ਹਜਾਰ ਕਿੱਲੇ ਦਾ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਇਸ ਖਰਚੇ ਨਾਲ ਉਹ ਆਪਣੇ ਘਰ ਦੇ ਜੀਅ ਪਾਲ ਸਕਣ। ਉਨ੍ਹਾ ਕਿਹਾ ਕਿ ਜੇ ਪੰਜਾਬ ਸਰਕਾਰ ਕਿਸਾਨਾਂ ਦੀ ਇਹ ਮੰਗ ਨਹੀਂ ਮੰਨਦੀ ਤਾਂ ਸੰਯੁਕਤ ਕਿਸਾਨ ਮੋਰਚੇ ਨਾਲ ਮੀਟਿੰਗ ਕਰਕੇ ਅਗਲਾ ਐਕਸ਼ਨ ਉਲੀਕਿਆ ਜਾਵੇਗਾ।

Comments
Post a Comment