500 ਸੌ ਸਾਲਾਂ ਦੇ ਇਤਹਾਸ ਵਿੱਚ ਦਿੱਲੀ ਦੀ ਕਿਸਾਨ - ਮਜਦੂਰ ਮਹਾਂ ਪੰਚਾਇਤ ਨੇ ਨਵਾਂ ਇਤਿਹਾਸ ਰਚਿਆ
ਅਜਨਾਲਾ: ਸੰਯੁਕਤ ਕਿਸਾਨ ਮੋਰਚਾ ਦੀਆਂ ਸਾਰੇ ਦੇਸ਼ ਦੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 400 ਤੋਂ ਵੱਧ ਜਥੇਬੰਦੀਆਂ ਨੇ ਵੱਧ ਚੜ ਕੇ ਹਿੱਸਾ ਲਿਆ, ਅਜਿਹੇ ਵਿਚਾਰਾਂ ਦਾ ਪ੍ਰਗਟਾਵਾ ਦਿੱਲੀ ਮਹਾਂ ਪੰਚਾਇਤ ਤੋਂ ਪਰਤੇ ਐਸਕੇਐਮ ਦੇ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਦੇ ਪ੍ਰਮੁਖ ਆਗੂ ਅਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਇੱਥੇ ਭਰਵੀਂ ਪ੍ਰੈਸ ਕਾਨਫਰੰਸ ਵਿੱਚ ਕੀਤਾ। ਉਹਨਾਂ ਦੱਸਿਆ ਕਿ ਬੀਜੇਪੀ ਸਰਕਾਰ ਦੇ ਥਾਂ- ਥਾਂ ਰੋਕਾਂ ਲਾਉਣ ਦੇ ਬਾਵਜੂਦ ਵੀ ਲੱਖਾਂ ਕਿਸਾਨ ਮਜ਼ਦੂਰ ਇਸ ਇਤਹਾਸਕ ਮਹਾਂ ਇਕੱਠ ਵਿੱਚ ਪਹੁੰਚੇ। ਸਾਰੀ ਦਿੱਲੀ ਦੇ ਬਜ਼ਾਰ ਤੇ ਸੜਕਾਂ ਰੰਗ ਬਿਰੰਗੇ ਝੰਡੇ ਚੁੱਕੀ ਕਿਸਾਨਾਂ ਮਜਦੂਰਾਂ ਨਾਲ ਭਰੀਆਂ ਪਾਈਆਂ ਸਨ। ਡਾ. ਅਜਨਾਲਾ ਨੇ ਪੱਤਰਕਾਰਾ ਨੂੰ ਅੱਗੇ ਜਾਣਕਾਰੀ ਦਿੱਤੀ ਕਿ ਰਾਮਲੀਲਾ ਦੀ 12 ਏਕੜ ਗਰਾਊਂਡ ਵੀ ਲੋਕਾਂ ਦੇ ਹੜ੍ਹ ਅੱਗੇ ਛੋਟੀ ਪੈ ਗਈ। ਮਹਾਂ ਪੰਚਾਇਤ ਵਿੱਚ ਸਮੂਹ ਬੁਲਾਰਿਆਂ ਵੱਲੋਂ 8 ਨੁਕਾਤੀ ਐਲਾਨ ਨਾਮੀ ਦੀ ਪ੍ਰੋਤੜਾ ਕਰਦਿਆਂ ਕਿਹਾ ਕਿ ਜੇਕਰ ਸਾਰੀਆਂ ਫ਼ਸਲਾਂ ਸਮੇਤ ਸਬਜ਼ੀਆਂ, ਫਲ ਤੇ ਦੁੱਧ ਆਦਿਕ ਤੇ ਡਾ. ਸਵਾਮੀਨਾਥਨ ਦੇ ਫਾਰਮੂਲੇ ਅਨੁਸਾਰ ਕਨੂੰਨੀ ਗਰੰਟੀ ਨਾ ਦਿੱਤੀ ਗਈ, ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਕਿਸਾਨਾਂ ਮਜਦੂਰਾਂ ਸਿਰ ਚੜੇ 17.5 ਲੱਖ ਕਰੋੜ ਰੁਪਏ ਦੇ ਕਰਜ਼ੇ ਚੜਨ ਕਾਰਨ, 2014 - 2022 ਦੇ ਬੀਜੇਪੀ ਸਰਕਾਰ ਦੇ ਰਾਜ ਵਿੱਚ 1,00,474 ਕਿਸਾਨਾਂ ਨੇ ਆਤਮ ਹੱਤਿਆ ਕੀਤੀ।
ਇਸੇ ਤਰ੍ਹਾਂ ਬੁਲਾਰਿਆਂ ਨੇ ਅੱਗੇ ਦੱਸਿਆ ਕਿ ਬਿਜਲੀ ਦਾ 2022 ਬਿੱਲ ਨੂੰ ਵਾਪਿਸ ਕਰਵਾਉਣ , ਲਖੀਮਪੁਰ ਖੀਰੀ ਦੇ ਕਿਸਾਨਾਂ ਦੇ ਹੱਤਿਆਰੇ ਕੇਁਦਰੀ ਰਾਜ ਮੰਤਰੀ ਅਜੇ ਮਿਸ਼ਰਾ ਟੈਨੀ ਨੂੰ ਜੇਲ੍ਹ ਭੇਜਣ, ਹਰੇਕ ਪ੍ਰਕਾਰ ਦੀ ਕਿਸਾਨਾਂ ਮਜ਼ਦੂਰਾਂ ਦੀ ਵਿਕਟੇਮਾਈਜੇ਼ਸ਼ਨ ਰੱਦ ਕਰਾਉਣ ਅਤੇ ਮਜ਼ਦੂਰਾਂ ਦੀਆਂ ਪ੍ਰਮੁੱਖ ਮੰਗਾਂ ਦੀ ਹਮਾਇਤ ਕਰਦਿਆਂ ਐਸਕੇਐਮ ਨੇ ਜ਼ੋਰਦਾਰ ਮੰਗ ਕੀਤੀ ਕਿ ਇਹਨਾਂ ਦੀ ਦਿਹਾੜੀ ਦਾ ਸਮਾਂ 12 ਘੰਟੇ ਦੀ ਬਜਾਏ 8 ਘੰਟੇ ਰੱਖਿਆ ਜਾਵੇ ਤੇ ਮਨਰੇਗਾ ਸਕੀਮ ਸਾਰਾ ਸਾਲ ਚਲਾਈ ਜਾਵੇ ਤੇ ਦਿਹਾੜੀ 700 ਰੁਪਏ ਕੀਤੀ ਜਾਵੇ। ਡਾ.ਅਜਨਾਲਾ ਨੇ ਪੱਤਰਕਾਰ ਸੰਮੇਲਨ ’ਚ ਜ਼ੋਰ ਦੇ ਕਿਹਾ ਕਿ ਜੇਕਰ ਐਲਾਨ ਨਾਮੇ ਦੀਆਂ ਉਕਤ ਮੰਗਾ ਨਾਂ ਮੰਨਣ ਦੀ ਸੂਰਤ ਵਿੱਚ ਬੀਜੇਪੀ ਸਰਕਾਰ ਨੂੰ ਦੰਡਿਤ ਕੀਤਾ ਜਾਵੇਗਾ (ਗੱਦੀ ਤੋਂ ਲਾਇਆ ਜਾਵੇ)।
ਪ੍ਰੈਸ ਕਾਨਫਰੰਸ ਵਿੱਚ ਹੋਰਨਾਂ ਤੋਂ ਇਲਾਵਾ ਸੀਤਲ ਸਿੰਘ ਤਲਵੰਡੀ, ਸੁਰਜੀਤ ਸਿੰਘ ਦੁਧਰਾਏ, ਸਤਵਿੰਦਰ ਸਿੱਘ ਉਠੀਆਂ, ਸੁਰਜੀਤ ਸਿੰਘ ਭੂਰੇਗਿੱਲ, ਬਲਤੇਜ ਸਿੰਘ ਦਿਆਲਪੁਰਾ, ਰੇਸ਼ਮ ਸਿੰਘ ਅਜਨਾਲਾ, ਰਜਿੰਦਰ ਸਿੰਘ ਭਲਾ ਪਿੰਡ ਦਵਿੰਦਰ ਸਿੰਘ ਰਿਆੜ, ਹਰਨੇਕ ਸਿੰਘ ਨੇਪਾਲ ਤੇ ਗਾਇਕ ਗੁਰਪਾਲ ਗਿੱਲ ਆਦਿ ਨੇ ਭਾਗ ਲਿਆ।

Comments
Post a Comment