ਸ਼ਹੀਦ ਭਗਤ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਜਮੂਹਰੀਅਤ ਬਚਾਓ ਦਿਵਸ ਵਜੋਂ ਮਨਾਇਆ
ਅਜਨਾਲਾ: ਸੰਯੁਕਤ ਕਿਸਾਨ ਮੋਰਚੇ ’ਚ ਸ਼ਾਮਿਲ ਜਨਤਕ ਜਥੇਬੰਦੀਆਂ ਦੇ ਸੈਂਕੜੇ ਆਗੂਆਂ, ਕਾਰਕੁੰਨਾ, ਔਰਤਾਂ ਤੇ ਹਮਦਰਦਾਂ ਨੇ ਬੜੇ ਜੋਸ਼ -ਖਰੋਸ਼ ਤੇ ਇਨਕਲਾਬੀ ਭਾਵਨਾ ਨਾਲ ਜਮਹੂਰੀਅਤ ਬਚਾਓ ਦਿਵਸ ਮਨਾਇਆ। ਜਿਸ ਨੂੰ ਸੰਬੋਧਨ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਕੋਮੀ ਆਗੂ ਤੇ ਜਮੂਹਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਕੁਲਵੰਤ ਸਿੰਘ ਮੱਲੂਨੰਗਲ ਨੇ ਦੱਸਿਆ ਕਿ ਪਿਛਲੇ ਦਸਾਂ ਸਾਲਾਂ ਦੇ ਬੀਜੇਪੀ ਦੇ ਰਾਜ ਵਿੱਚ ਜਮੂਹਰੀਅਤ ਦਾ ਇਕ ਤਰ੍ਹਾਂ ਨਾਲ ਗਲਾ ਘੁੱਟ ਦਿੱਤਾ ਗਿਆ ਹੈ, ਮੋਦੀ ਸਰਕਾਰ ਕਿਸੇ ਪ੍ਰਕਾਰ ਦੇ ਵਿਰੋਧੀ ਵਿਚਾਰਾਂ ਤੇ ਲਿਖਤਾਂ ਆਦਿ ਨੂੰ ਬਤਦਾਸ਼ਤ ਨਹੀਂ ਕਰਦੀ। ਆਗੂਆਂ ਨੇ ਅੱਗੇ ਕਿਹਾ ਕਿ ਮੋਦੀ ਨੇ ਵਿਰੋਧੀ ਨੂੰ ਦਬਾਉਣ ਲਈ ਕੋਝੇ ਹੱਥ -ਕੰਡੇ ਯਾਨੀ ਈਡੀ, ਸੀਬੀਆਈ ਤੇ ਅਜਿਹੀਆਂ ਹੋਰ ਏਜੰਸੀਆਂ ਨੂੰ ਆਪਣੇ ਸੌੜੇ ਹਿੱਤਾ ਲਈ ਵਰਤਿਆਂ ਗਿਆ ਹੈ। ਜਿਸ ਦੀ ਤਾਜਾ ਮਿਸਾਲ ਕੇਜਰੀਵਾਲ ਦੀ ਗਿ੍ਫ਼ਤਾਰੀਆਂ ਸਾਡੇ ਸਾਹਮਣੇ ਹੈ। ਉਕਤ ਨੇਤਾਵਾਂ ਨੇ ਇੰਕਸ਼ਾਫ਼ ਕੀਤਾ ਕਿ ਉਹ ਵੋਟਾਂ ਦੀ ਖਾਤਰ ਵਿਰੋਧੀ ਪਾਰਟੀਆਂ ਨੂੰ ਇਹਨਾਂ ਸੰਸਥਾਵਾਂ ਦਾ ਡਰਾਵਾ ਦੇਕੇ ਕੁੱਝ ਪਾਰਟੀਆਂ ਨੂੰ ਆਪਣੇ ਵਿੱਚ ਰਲਾ ਰਹੀ ਹੈ, ਜਿਹੜੀ ਜਮੂਹਰੀਅਤ ਲਈ ਬਹੁਤ ਵੱਡਾ ਖਤਰੇ ਹੈ। ਇਸ ਲਈ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਜਾਦੀ ਹੈ ਕਿ ਇਹਨਾਂ ਪਾਰਲੀਮਾਨੀ ਚੋਣਾਂ ਵਿੱਚ ਜਮੂਹਰੀਅਤ ਤੇ ਵਿਧਾਨ ਬਚਾਉਣ ਲਈ ਬੀਜੇਪੀ ਦੀ ਮੋਦੀ ਸਰਕਾਰ ਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਨੂੰ ਹਰ ਹਾਲਤ ਭਾਂਜ ਦੇਣ। ਰੈਲੀ ਉਪਰੰਤ ਇਹਨਾਂ ਸ਼ਹੀਦਾਂ ਦੀ ਫੋਟੋ ਲੈ ਕੇ ਅਜਨਾਲਾ ਦੇ ਬਜਾਰਾਂ ਵਿੱਚ ਜੋਰਦਾਰ ਪਰਦਰਸ਼ਨ ਕੀਤਾ ਅਤੇ ਪਰਦਰਸ਼ਨ ਕਾਰੀਆਂ ਦਾ ਧੰਨਵਾਦ ਕਰਦਿਆਂ ਸੀਤਲ ਸਿੰਘ ਤਲਵੰਡੀ ਤੇ ਸੁਰਜੀਤ ਸਿੰਘ ਦੁਧਰਾਏ ਨੇ ਹੋਕਾ ਦਿੱਤਾ ਕਿ ਪਿੰਡ -ਪਿੰਡ ਇਹਨਾਂ ਸ਼ਹੀਦਾਂ ਦਾ ਸੁਪਨਾ ਸਕਾਰ ਕਰਨ ਲਈ ਅਜਿਹੇ ਇਕੱਠ ਲਾਮਬੰਦ ਕੀਤੇ ਜਾਣ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਨਾਮ ਸਿੰਘ ਉਮਰਪੁਰਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਪ੍ਰਧਾਨ ਜੱਗਾ ਸਿੰਘ ਡੱਲਾ, ਨੌਜਵਾਨ ਆਗੂ ਸਤਵਿੰਦਰ ਸਿੰਘ ਉਠੀਆਂ, ਸ਼ਮਸੇਰ ਸਿੰਘ ਗਾਇਕ ਗੁਰਪਾਲ ਗਿੱਲ ਸੈਦਪੁਰ, ਔਰਤ ਮੁਕਤੀ ਮੋਰਚਾ ਦੀ ਪ੍ਰਧਾਨ ਅਜੀਤ ਕੌਰ ਕੋਟਰਜਾਦਾ ਕੁਲਜੀਤ ਕੌਰ, ਤਰਸੇਮ ਸਿੰਘ ਕਾਮਲਪੁਰਾ, ਸੁਰਜੀਤ ਸਿੰਘ ਭੂਰੇਗਿੱਲ, ਕਾਕੂ ਗੁੱਝੇਪੀਰਿਆ, ਗਗਨਦੀਪ ਸਿੰਘ ਅਜਨਾਲਾ, ਪਰਮਜੀਤ ਕੌਰ ਬੋਲੀਆਂ, ਪ੍ਰਭਜੋਤ ਕੌਰ ਦੁਧਰਾਏ, ਕਰਨੈਲ ਸਿੰਘ ਭਿੰਡੀਆਂ, ਰਣਜੀਤ ਸਿੰਘ ਰਾਏਪੁਰ, ਇਦਰਜੀਤ ਸਿੰਘ ਹਰੜ, ਅਮਿ੍ੰਤਪਾਲ ਸਿੰਘ ਮੱਲੂਨੰਗਲ ਆਦਿ ਨੇ ਵੀ ਰੈਲੀ ਵਿੱਚ ਆਪਣੇ ਵਿਚਾਰ ਰੱਖੇ।

Comments
Post a Comment