23 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਲੱਖਾਂ ਕਿਸਾਨ, ਮਜ਼ਦੂਰ, ਔਰਤਾਂ ਤੇ ਨੌਜਵਾਨ ਰੈਲੀ ‘ਚ ਭਾਗ ਲੈਣਗੇ: ਡਾ. ਅਜਨਾਲਾ



ਜਲੰਧਰ: ਸੰਯੁਕਤ ਕਿਸਾਨ ਮੋਰਚੇ ਦੇਸ਼ ਪੱਧਰੀ ਸੱਦੇ ’ਤੇ ਜਿਹੜੀ ਮਹਾਂ ਪੰਚਾਇਤ ਰਾਮਲੀਲਾ ਮੈਦਾਨ ਨਵੀਂ ਦਿੱਲੀ ਵਿੱਚ ਅਯੋਜਿਤ ਕੀਤੀ ਜਾ ਰਹੀ ਹੈ, ਜਿਸ ਦੀਆਂ ਤਿਆਰੀਆਂ ਪੂਰੇ ਭਾਰਤ ਵਿੱਚ ਮੁਕੰਮਲ ਹੋ ਚੁਕੀਆਂ ਹਨ। ਅਜਿਹੀ ਜਾਣਕਾਰੀ  ਦਿੰਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਨੈਸ਼ਨਲ ਕੋਆਰਡੀਨੇਟਰ ਕੌਂਸਲ ਦੇ ਪ੍ਰਮੁਖ ਆਗੂ ਡਾ. ਸਤਨਾਮ ਸਿੰਘ ਅਜਨਾਲਾ ਨੇ ਦੱਸਿਆ ਕਿ ਦੇਸ਼ ਭਰ ਦੇ 23 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਲੱਖਾਂ ਕਿਸਾਨ, ਮਜ਼ਦੂਰ, ਨੌਜਵਾਨ ਤੇ ਔਰਤਾਂ ਭਾਗ ਲੈ ਰਹੇ ਹਨ। ਜਿਹਨਾਂ ’ਚ ਇਕੱਲੇ ਪੰਜਾਬ ਤੋਂ ਹੀ ਲੱਗਭੱਗ  50 ਹਜ਼ਾਰ ਕਿਸਾਨ ਮਜ਼ਦੂਰ ਪਹੁੰਚ ਰਹੇ ਹਨ। ਮਿਲੀ ਸੂਚਨਾ ਮੁਤਾਬਕ ਦੂਰ ਦੇ ਸੂਬਿਆਂ ਦੇ ਲੋਕ ਗੱਡੀਆਂ ਰਾਹੀਂ 11-12 ਮਾਰਚ ਨੂੰ ਚੱਲੇ ਹੋਏ ਹਨ। ਡਾ. ਅਜਨਾਲਾ ਨੇ ਅੱਗੇ ਦੱਸਿਆ ਕਿ ਕਿਸਾਨਾਂ ਮਜਦੂਰਾਂ ਦੇ ਐਨੇ ਵੱਡੇ ਦਬਾ ਕਾਰਨ ਰਾਮਲੀਲਾ ਗਰਾਉਂਡ ਵਿੱਚ ਮਹਾਂ ਪੰਚਾਇਤ ਕਰਨ ਲਈ 13 - 14 ਮਾਰਚ ਦੀ ਮਨਜ਼ੂਰੀ ਵੀ ਮਿਲ ਗਈ ਹੈ। ਉਹਨਾਂ ਅੱਗੇ ਮੀਡੀਆ ਨੂੰ ਜਾਣਕਾਰੀ ਦਿੰਤੀ ਕਿ  ਇਹ ਮਹਾਨ ਇਕੱਠ ਕੇਂਦਰ ਸਰਕਾਰ ਵੱਲੋਂ ਐਸਕੇਐਮ ਨਾਲ ਦਿੱਲੀ ਮੋਰਚੇ ਚੇ 9 ਦਸੰਬਰ, 2021 ਨੂੰ ਕੇਂਦਰ ਸਰਕਾਰ ਨੇ ਜਿਹੜਾ ਲਿਖਤੀ ਵਾਅਦਾ ਐਮਐਸਪੀ ਦੀ ਗਰੰਟੀ ਦੇਣ, ਕਰਜ਼ੇ ਰੱਦ ਕਰਨ, ਬਿਜਲੀ ਬਿੱਲ ਵਾਪਿਸ ਲੈਣ ਅਤੇ  ਲਖੀਮਪੁਰ - ਖੀਰੀ ਸਮੇਤ ਹਰ ਪ੍ਰਕਾਰ ਦੀ ਵਿਕਟੇਮਾਈਜੇ਼ਸ਼ਨ ਦੂਰ ਕਰਨ ਦੇ ਵਾਅਦੇ ਕੀਤੇ  ਸਨ। ਇਹਨਾਂ ਵਾਅਦਿਆਂ ਨੂੰ ਲਾਗੂ ਕਰਵਾਉਣ ਲਈ ਇਹ ਮਹਾਨ ਇਤਿਹਾਸ ਇਕੱਠ ਮੀਲ ਪੱਥਰ ਸਾਬਤ ਹੋਵੇਗਾ।

Comments

ਜ਼ਰੂਰੀ ਸੁਨੇਹੇ

ਜ਼ਰੂਰੀ ਸੁਨੇਹੇ
ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ!

ਪਾਪੂਲਰ ਪੋਸਟਾਂ

ਜਮਹੂਰੀ ਕਿਸਾਨ ਸਭਾ ਪੰਜਾਬ ਸਾਰੇ ਪੰਜਾਬ ‘ਚ 09 ਸਤੰਬਰ ਨੂੰ ਸੋਪੇਗੀ ਜਿਲ੍ਹਾ/ ਤਹਿਸੀਲਾਂ ਤੇ ਮੰਗ ਪੱਤਰ

ਸੈਂਕੜੇ ਕਿਰਤੀ ਕਿਸਾਨ ਇਲਾਕਾ ਕੂੰਮਕਲਾਂ ਵਿੱਚੋਂ ਸ਼ਾਮਿਲ ਹੋਏ ਸਮਰਾਲਾ ਦੀ ਜੇਤੂ ਰੈਲੀ ‘ਚ

ਨੋਸ਼ਹਿਰਾ ਪਨੂੰਆਂ ਵਿਖੇ ਕਿਸਾਨ ਜਥੇਬੰਦੀਆਂ ਨੇ ਸਾੜੇ ਟਰੰਪ ਅਤੇ ਮੋਦੀ ਸਰਕਾਰ ਦੇ ਪੁਤਲੇ