ਸੂਬਾ ਕਮੇਟੀ ਦੀ ਮੀਟਿੰਗ: ਦਿੱਲੀ ਰੈਲੀ ‘ਚ ਹਜ਼ਾਰਾਂ ਕਿਸਾਨ ਹੋਣਗੇ ਸ਼ਾਮਲ
ਜਲੰਧਰ: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਜਮਹੂਰੀ ਕਿਸਾਨ ਸਭਾ ਵਲੋਂ 14 ਮਾਰਚ ਨੂੰ ਦਿੱਲੀ ਚਲੋਂ ਲਈ ਲਈ ਵੱਡੇ ਪੱਧਰ ’ਤੇ ਤਿਆਰੀਆਂ ਦੀ ਰੂਪ ਰੇਖਾ ਤੈਅ ਕਰ ਦਿੱਤੀ, ਜਿਸ ’ਚ ਰਾਜਭਰ ’ਚੋਂ ਹਜ਼ਾਰਾਂ ਕਿਸਾਨ ਅਤੇ ਮਜ਼ਦੂਰ ਭਾਗ ਲੈਣਗੇ। ਇਹ ਫੈਸਲਾ ਜਮਹੂਰੀ ਕਿਸਾਨ ਸਭਾ ਦੀ ਅੱਜ ਇਥੇ ਹੋਏ ਸੂਬਾ ਕਮੇਟੀ ਦੀ ਮੀਟਿੰਗ ’ਚ ਕੀਤਾ ਗਿਆ। ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਦੀ ਪ੍ਰਧਾਨਗੀ ਹੇਠ ਗੋਈ ਮੀਟਿੰਗ ਉਪਰੰਤ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਦੱਸਿਆ ਕਿ ਐਸਕੇਐਮ ਵਲੋਂ ਪਹਿਲਾ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਦਿੱਲੀ ਦੇ ਰਾਮ ਲੀਲਾ ਮੈਦਾਨ ’ਚ ਵੱਡੀ ਰੈਲੀ ਕੀਤੀ ਜਾ ਰਹੀ ਹੈ, ਜਿਸ ’ਚ ਦੇਸ਼ ਭਰ ’ਚੋਂ ਲੱਖਾਂ ਕਿਸਾਨ ਅਤੇ ਮਜ਼ਦੂਰ ਭਾਗ ਲੈਣਗੇ।
ਮੀਟਿੰਗ ਉਪਰੰਤ ਆਗੂਆਂ ਨੇ ਦੱਸਿਆ ਕਿ ਦਿੱਲੀ ਅੰਦੋਲਨ ਨੂੰ ਮੁਲਤਵੀ ਕਰਨ ਵੇਲੇ ਮੋਦੀ ਸਰਕਾਰ ਨੇ ਕਿਸਾਨਾਂ ਨਾਲ ਕੁੱਝ ਵਾਅਦੇ ਕੀਤੇ ਸਨ, ਜਿਨ੍ਹਾਂ ਨੂੰ ਹੁਣ ਤੱਕ ਨਹੀਂ ਗੌਲਿਆ ਗਿਆ। ਐਮਐਸਪੀ ਦੇ ਸਵਾਲ ‘ਤੇ ਵੀ ਮੋਦੀ ਸਰਕਾਰ ਨੇ ਆਪਣੀ ਮਨ ਮਰਜ਼ੀ ਦੀ ਕਮੇਟੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ।
ਆਗੂਆਂ ਨੇ ਕਿਹਾ ਕਿ ਐਸਕੇਐਮ ਵਲੋਂ ਰਾਜਧਾਨੀਆਂ ‘ਚ ਤਿੰਨ ਦਿਨ ਦੇ ਧਰਨੇ, ਟਰੈਕਟਰ ਮਾਰਚ, ਰੇਲ ਰੋਕੋ, ਭਾਰਤ ਬੰਦ ਕਰਕੇ ਆਪਣੀਆਂ ਮੰਗਾਂ ਦੁਹਰਾਈਆਂ ਗਈਆਂ ਹਨ। ਅਤੇ, ਹੁਣ ਦਿੱਲੀ ‘ਚ ਵੱਡੀ ਰੈਲੀ ਕੀਤੀ ਜਾ ਰਹੀ ਹੈ। ਆਗੂਆਂ ਨੇ ਆਮ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਦਿੱਲੀ ਹੁਮ ਹੁਮਾ ਕੇ ਪੁੱਜਣ।
ਇਸ ਮੀਟਿੰਗ ’ਚ ਦਿੱਲੀ ਜਾਣ ਲਈ ਟਰਾਂਸਪੋਰਟ ਸਮੇਤ ਹੋਰ ਨੁਕਤਿਆਂ ‘ਤੇ ਵੀ ਮਹੱਤਵਪੂਰਨ ਫੈਸਲੇ ਕੀਤੇ ਗਏ।
ਉਕਤ ਆਗੂਆਂ ਨੇ ਮੌਸਮ ਖਰਾਬੀ ਕਾਰਨ ਹੋਏ ਨੁਕਸਾਨ ਲਈ ਗੁਰਦਵਾਰੀ ਕਰਨ ਦੀ ਮੰਗ ਕਰਦਿਆਂ ਹੋਰ ਗੋਏ ਨੁਕਸਾਨ ਦੀ ਤੁਰੰਤ ਪੂਰਤੀ ਕਰਨ ਦੀ ਮੰਗ ਕੀਤੀ।

Comments
Post a Comment