ਫਿਲੌਰ ਤੋਂ ਦਿੱਲੀ ਲਈ ਜਾਏਗਾ ਵੱਡਾ ਕਾਫਲਾ

 


ਫਿਲੌਰ: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਜਮਹੂਰੀ ਕਿਸਾਨ ਸਭਾ ਵਲੋਂ 14 ਮਾਰਚ ਨੂੰ ਦਿੱਲੀ ਚਲੋਂ ਲਈ ਲਈ ਵੱਡੇ ਪੱਧਰ ‘ਤੇ ਤਿਆਰੀਆਂ ਆਰੰਭ ਕਰ ਦਿੱਤੀਆਂ ਹਨ। ਐਸਕੇਐਮ ਵਲੋਂ ਪਹਿਲਾ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਦਿੱਲੀ ਦੇ ਰਾਮ ਲੀਲਾ ਮੈਦਾਨ ‘ਚ ਵੱਡੀ ਰੈਲੀ ਕੀਤੀ ਜਾ ਰਹੀ ਹੈ, ਜਿਸ ‘ਚ ਦੇਸ਼ ਭਰ ‘ਚੋਂ ਕਿਸਾਨ ਅਤੇ ਮਜ਼ਦੂਰ ਭਾਗ ਲੈਣਗੇ। 

ਮੀਟਿੰਗ ਉਪਰੰਤ ਆਗੂਆਂ ਨੇ ਦੱਸਿਆ ਕਿ ਦਿੱਲੀ ਅੰਦੋਲਨ ਨੂੰ ਮੁਲਤਵੀ ਕਰਨ ਵੇਲੇ ਮੋਦੀ ਸਰਕਾਰ ਨੇ ਕਿਸਾਨਾਂ ਨਾਲ ਕੁੱਝ ਵਾਅਦੇ ਕੀਤੇ ਸਨ, ਜਿਨ੍ਹਾਂ ਨੂੰ ਹੁਣ ਤੱਕ ਨਹੀਂ ਗੌਲਿਆ ਗਿਆ। ਐਮਐਸਪੀ ਦੇ ਸਵਾਲ ‘ਤੇ ਵੀ ਮੋਦੀ ਸਰਕਾਰ ਨੇ ਆਪਣੀ ਮਨ ਮਰਜ਼ੀ ਦੀ ਕਮੇਟੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। 

ਆਗੂਆਂ ਨੇ ਕਿਹਾ ਕਿ ਐਸਕੇਐਮ ਵਲੋਂ ਰਾਜਧਾਨੀਆਂ ‘ਚ ਤਿੰਨ ਦਿਨ ਦੇ ਧਰਨੇ, ਟਰੈਕਟਰ ਮਾਰਚ, ਰੇਲ ਰੋਕੋ, ਭਾਰਤ ਬੰਦ ਕਰਕੇ ਆਪਣੀਆਂ ਮੰਗਾਂ ਦੁਹਰਾਈਆਂ ਗਈਆਂ ਹਨ। ਅਤੇ, ਹੁਣ ਦਿੱਲੀ ‘ਚ ਵੱਡੀ ਰੈਲੀ ਕੀਤੀ ਜਾ ਰਹੀ ਹੈ। ਆਗੂਆਂ ਨੇ ਆਮ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਦਿੱਲੀ ਹੁਮ ਹੁਮਾ ਕੇ ਪੁੱਜਣ। ਅਪੀਲ ਕਰਨ ਵੇਲੇ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਸੰਤੋਖ ਸਿੰਘ ਬਿਲਗਾ, ਤਹਿਸੀਲ ਸਕੱਤਰ ਸਰਬਜੀਤ ਸੰਗੋਵਾਲ, ਦਿਹਾਤੀ ਮਜ਼ਦੂਰ ਸਭਾ ਦੇ ਤਹਿਸੀਲ ਪ੍ਰਧਾਨ ਜਰਨੈਲ ਫਿਲੌਰ ਅਤੇ ਕੁਲਵੰਤ ਖਹਿਰਾ ਹਾਜ਼ਰ ਸਨ। ਉਕਤ ਆਗੂਆਂ ਨੇ ਮੌਸਮ ਖਰਾਬੀ ਕਾਰਨ ਹੋਏ ਨੁਕਸਾਨ ਲਈ ਗੁਰਦਵਾਰੀ ਕਰਨ ਦੀ ਮੰਗ ਕਰਦਿਆਂ ਹੋਰ ਗੋਏ ਨੁਕਸਾਨ ਦੀ ਤੁਰੰਤ ਪੂਰਤੀ ਕਰਨ ਦੀ ਮੰਗ ਕੀਤੀ।

Comments

ਜ਼ਰੂਰੀ ਸੁਨੇਹੇ

ਜ਼ਰੂਰੀ ਸੁਨੇਹੇ
ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ!

ਪਾਪੂਲਰ ਪੋਸਟਾਂ

ਵਿਗੜੇ ਮੌਸਮ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾਏ, ਮੁਆਵਜ਼ੇ ਦੀ ਕੀਤੀ ਮੰਗ

ਬਰਨਾਲਾ ਰੈਲੀ ਲਈ ਜਮਹੂਰੀ ਕਿਸਾਨ ਸਭਾ ਦਾ ਜੱਥਾ ਹੋਇਆ ਸ਼ਾਮਲ

ਭੋਗ ’ਤੇ ਵਿਸ਼ੇਸ਼: ਕਿਸਾਨ ਆਗੂ ਕੁਲੈਕਟਰ ਸਿੰਘ ਨਾਰੰਗਵਾਲ