ਇਨਸਾਫ਼ ਲੈਣ ਲਈ 2 ਨੂੰ ਧਰਨਾ ਦੇਣ ਦਾ ਐਲਾਨ
ਮਹਿਤਪੁਰ: ਪਿੰਡ ਖਹਿਰਾ ਮੁਸ਼ਤਰਕਾ, ਖੁਰਲਾਪੁਰ, ਬਲੋਕੀ ਕਲਾਂ ਦੇ ਜਮਹੂਰੀ ਕਿਸਾਨ ਸਭਾ ਦੇ ਆਹੁਦੇਦਾਰਾ ਦੀ ਮੀਟਿੰਗ ਸਾਬਕਾ ਸਰਪੰਚ ਅਮਰਜੀਤ ਸਿੰਘ ਦੇ ਘਰ ਹੋਈ। ਮੀਟਿੰਗ ਵਿਚ 2 ਅਪਰੈਲ ਨੂੰ ਪੁਲਿਸ ਪ੍ਰਸ਼ਾਸ਼ਨ ਮਹਿਤਪੁਰ ਖ਼ਿਲਾਫ਼ ਲਗਾਏ ਜਾ ਰਹੇ ਰੋਸ ਧਰਨੇ ਸਬੰਧੀ ਵਿਚਾਰ ਵਿਟਾਂਦਰਾ ਕੀਤਾ ਗਿਆ। ਰੋਸ ਧਰਨੇ ਨੂੰ ਕਾਮਯਾਬ ਕਰਨ ਅਤੇ ਧਰਨੇ ਦੇ ਮਕਸਦ ਬਾਰੇ ਆਗੂਆਂ ਨੇ ਦੱਸਿਆ ਕਿ ਪਿੰਡ ਬੂਟੇ ਦੀਆਂ ਛੰਨਾ ਜਿੱਥੇ ਭਰਾਵਾਂ ਦੇ ਆਪਸੀ ਝਗੜੇ ’ਚ ਆਮ ਆਦਮੀ ਪਾਰਟੀ ਦੀ ਸ਼ਹਿ ’ਤੇ ਪੁਲਿਸ ਪ੍ਰਸ਼ਾਸਨ ਵਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਆਗੂਆਂ ਨੇ ਕਿਹਾ ਕਿ ਪੁਲਿਸ ਜਿੰਨਾ ਚਿਰ ਨਿਆ ਨਹੀਂ ਦਿੰਦੀ, ਉਨਾ ਟਾਈਮ ਪੁਲਿਸ ਥਾਣਾ ਮਹਿਤਪੁਰ ਅੱਗੇ ਧਰਨਾ ਜਾਰੀ ਰਹੇਗਾ। ਧਰਨੇ ਨੂੰ ਸੰਬੋਧਨ ਕਰਨ ਵਾਸਤੇ ਉਚੇਚੇ ਤੌਰ ’ਤੇ ਸਾਥੀ ਕੁਲਵੰਤ ਸਿੰਘ ਸੰਧੂ ਜਰਨਲ ਸਕੱਤਰ ਜਮਹੂਰੀ ਕਿਸਾਨ ਸਭਾ ਪੰਜਾਬ, ਸਾਥੀ ਜਸਵਿੰਦਰ ਸਿੰਘ ਢੇਸੀ ਸੂਬਾ ਆਗੂ, ਸਾਥੀ ਸੰਤੋਖ ਸਿੰਘ ਬਿਲਗਾ ਸੂਬਾ ਆਗੂ, ਸਾਥੀ ਮਨੋਹਰ ਸਿੰਘ ਗਿੱਲ ਸੂਬਾ ਆਗੂ, ਸਾਥੀ ਰਾਮ ਸਿੰਘ ਕੈਮਵਾਲਾ, ਸਾਥੀ ਦਰਸ਼ਨ ਨਾਹਰ ਸੂਬਾ ਪ੍ਰਧਾਨ ਦਿਹਾਤੀ ਮਜ਼ਦੂਰ ਸਭਾ ਪੰਜਾਬ ਪਹੁੰਚ ਰਹੇ ਹਨ।
ਇਸ ਤੋਂ ਇਲਾਵਾ ਮੀਟਿੰਗ ਵਿਚ ਸਾਥੀ ਪਹਿਲਵਾਨ ਸਿੰਘ ਸਕੱਤਰ ਇਕਾਈ ਖਹਿਰਾ ਮੁਸਤਰਕਾ, ਸਾਥੀ ਸਤਨਾਮ ਸਿੰਘ, ਜੋਗਿੰਦਰ ਸਿੰਘ, ਬਖਤਾਵਰ ਸਿੰਘ, ਮਹਿੰਦਰ ਸਿੰਘ, ਸਾਬਕਾ ਸਰਪੰਚ ਅਮਰਜੀਤ ਸਿੰਘ ਖਹਿਰਾ ਮੁਸਤਰਕਾ ਹਾਜ਼ਿਰ ਸਨ।

Comments
Post a Comment