ਸਰਹੱਦੀ ਇਲਾਕੇ ‘ਚ ਜਮਹੂਰੀ ਕਿਸਾਨ ਸਭਾ ਨੇ ਕੀਤੀ ਮੀਟਿੰਗ



ਅਜਨਾਲਾ: ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਪੱਧਰ ਦੀ ਜਿਹੜੀ 14 ਮਾਰਚ ਨੂੰ ਦਿੱਲੀ ਵਿਖੇ ਰਾਮਲੀਲਾ ਗਰਾਉਂਡ ਵਿੱਚ ਮਹਾਂ ਪੰਚਾਇਤ (ਵੱਡੀ ਰੈਲੀ) ਕੀਤੀ ਜਾ ਰਹੀ ਹੈ, ਜਿਸ ਵਿੱਚ ਦੇਸ਼ ਭਰ ਵਿੱਚੋਂ ਲੱਖਾਂ ਕਿਸਾਨ, ਸਨਅਤੀ ਤੇ ਖੇਤ ਮਜ਼ਦੂਰ, ਨੌਜਵਾਨ, ਔਰਤਾਂ ਅਤੇ ਹੋਰ ਕਾਰੋਬਾਰੀ ਲੋਕ ਸ਼ਾਮਲ ਹੋ ਰਹੇ ਹਨ। ਉਸ ਦੀ ਤਿਆਰੀ ਲਈ ਭਾਰਤ- ਪਾਕਿ ਸਰਹੱਦ ਦੇ ਸੈਕੜੇ ਪਿੰਡਾਂ ’ਤੇ ਅਧਾਰਿਤ ਜਮੂਹਰੀ ਕਿਸਾਨ ਸਭਾ ਦੇ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਮੱਲੂਨੰਗਲ ਤੇ ਸੀਤਲ ਸਿੰਘ ਤਲਵੰਡੀ, ਦਿਹਾਤੀ ਮਜ਼ਦੂਰ ਸਭਾ ਦੇ ਪ੍ਰਧਾਨ ਸੁਰਜੀਤ ਸਿੰਘ ਦੁਧਰਾਏ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਪ੍ਰਧਾਨ ਜੱਗਾ ਸਿੰਘ ਡੱਲਾ ਤੇ ਔਰਤ ਮੁਕਤੀ ਮੋਰਚਾ ਦੀ ਪ੍ਰਧਾਨ ਅਜੀਤ ਕੌਰ ਕੋਟ ਰਜਾਦਾ ਦੀ ਪ੍ਰਧਾਨਗੀ ਹੇਠ ਵਿਸ਼ਾਲ ਜਨ ਸਭਾ ਹੋਈ। ਇਸ ਸਭਾ ਨੂੰ ਸੰਬੋਧਨ ਕਰਦਿਆਂ ਐਸਕੇਐਮ ਦੇ ਕੌਮੀ ਆਗੂ ਤੇ ਜਮੂਹਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕਿ ਮੋਰਚੇ  ਦੀਆਂ ਦੇਸ਼ ਪੱਧਰੀ ਮੰਗਾਂ ਐਮਐੱਸਪੀ ਦੀ ਕਾਨੂੰਨੀ ਗਰੰਟੀ, ਕਿਸਾਨਾਂ- ਮਜ਼ਦੂਰਾਂ ਦੀ ਕਰਜ਼ਾ ਮੁਕਤੀ, ਲੋਕ ਵਿਰੋਧੀ ਬਿਜਲੀ ਬਿਲ ਵਾਪਿਸ ਕਰਵਾਉਣ ਅਤੇ ਸੰਘਰਸ਼ਾਂ ਦੌਰਾਨ ਸਰਕਾਰਾਂ ਵੱਲੋਂ ਕੀਤੀ ਗਈ ਹਰ ਪ੍ਰਕਾਰ ਦੀ ਵਿਕਟੇਮਾਈਜੇ਼ਸ਼ਨ ਦੂਰ ਕਰਵਾਉਣ ਅਤੇ ਹੋਰ ਮੰਗਾਂ ਦੀ ਕੇਂਦਰ ਸਰਕਾਰ ਕੋਲੋਂ ਪ੍ਰਾਪਤੀ  ਲਈ ਇਹ ਦਿੱਲੀ ਦੀ ਮਹਾ ਪੰਚਾਇਤ ਮੀਲ ਪੱਥਰ  ਸਾਬਤ ਹੋਵੇਗੀ।

ਇਸ ਜਨ ਸਭਾ ’ਚ ਫੈਸਲਾ ਲਿਆ ਗਿਆ ਕਿ  ਇਸ ਇਲਾਕੇ ਵਿੱਚੋਂ ਸੈਂਕੜਿਆਂ ਦੀ ਗਿਣਤੀ ’ਚ  ਲੋਕ 13 ਮਾਰਚ ਨੂੰ ਹੀ ਦਿੱਲੀ ਵੱਲ ਨੂੰ ਵਹੀਰਾਂ  ਘੱਤ ਦੇਣਗੇ।

ਅੱਜ ਦੀ ਪੰਚਾਇਤ ਵਿੱਚ ਹੋਰਨਾਂ ਤੋਂ ਇਲਾਵਾ ਵਿਰਸਾ ਸਿੰਘ ਟਪਿਆਲਾ, ਬਲਕਾਰ ਸਿੰਘ  ਗੁੱਲਗੜ, ਸੁਰਜੀਤ ਸਿੰਘ ਭੂਰੇਗਿੱਲ, ਤਰਸੇਮ ਸਿੰਘ ਕਾਮਲਪੁਰਾ, ਸਰਹੱਦੀ ਨੌਜਵਾਨ ਆਗੂ ਸੁੱਚਾ ਸਿੰਘ ਘੋਗਾ ਤੇ ਸ਼ਮਸੇਰ ਸਿੰਘ ਡੱਲਾ, ਸਤਵਿੰਦਰ  ਸਿੰਘ ਉਠੀਆਂ, ਗਾਇਕ ਗੁਰਪਾਲ ਗਿੱਲ, ਧਰਮ  ਸਿੰਘ ਹਰੜ, ਦਲਬੀਰ ਸਿੰਘ ਛੀਨਾ, ਜੱਗਪੀ੍ਤ ਸਿੰਘ ਜੋਸ਼, ਬਿਕਰਮਜੀਤ ਸਿੰਘ ਕੁਹਾਲੀ, ਕਰਨੈਲ  ਸਿੰਘ ਭਿੰਡੀ ਸੈਦਾਂ, ਰੇਸ਼ਮ ਸਿੰਘ ਅਜਨਾਲਾ ਤੇ ਦਵਿੰਦਰ ਸਿੰਘ ਰਿਆੜ ਆਦਿ ਆਗੂਆਂ ਨੇ ਮੀਟਿੰਗ ’ਚ ਪ੍ਰਮੁੱਖਤਾ ਨਾਲ ਹਿੱਸਾ ਲਿਆ।

Comments

ਜ਼ਰੂਰੀ ਸੁਨੇਹੇ

ਜ਼ਰੂਰੀ ਸੁਨੇਹੇ
ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ!

ਪਾਪੂਲਰ ਪੋਸਟਾਂ

ਜਮਹੂਰੀ ਕਿਸਾਨ ਸਭਾ ਪੰਜਾਬ ਸਾਰੇ ਪੰਜਾਬ ‘ਚ 09 ਸਤੰਬਰ ਨੂੰ ਸੋਪੇਗੀ ਜਿਲ੍ਹਾ/ ਤਹਿਸੀਲਾਂ ਤੇ ਮੰਗ ਪੱਤਰ

ਸੈਂਕੜੇ ਕਿਰਤੀ ਕਿਸਾਨ ਇਲਾਕਾ ਕੂੰਮਕਲਾਂ ਵਿੱਚੋਂ ਸ਼ਾਮਿਲ ਹੋਏ ਸਮਰਾਲਾ ਦੀ ਜੇਤੂ ਰੈਲੀ ‘ਚ

ਨੋਸ਼ਹਿਰਾ ਪਨੂੰਆਂ ਵਿਖੇ ਕਿਸਾਨ ਜਥੇਬੰਦੀਆਂ ਨੇ ਸਾੜੇ ਟਰੰਪ ਅਤੇ ਮੋਦੀ ਸਰਕਾਰ ਦੇ ਪੁਤਲੇ