14 ਮਾਰਚ ਦੀ ਮਹਾਂ ਪੰਚਾਇਤ ਨੂੰ ਸਫਲ ਬਣਾਉਣ ਲਈ ਮੀਟਿੰਗ ਹੋਈ
ਅਟਾਰੀ: ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਸੱਦੇ ’ਤੇ ਸੈਂਕੜੇ ਕਿਸਾਨਾਂ ਮਜ਼ਦੂਰਾਂ ਨੇ 14 ਮਾਰਚ ਨੂੰ ਦਿੱਲੀ ਵਿਖੇ ਹੋ ਰਹੀ ਮਹਾਂਪੰਚਾਇਤ ਨੂੰ ਸਫਲ ਕਰਨ ਲਈ ਦਿੱਲੀ 13 ਮਾਰਚ ਦੀ ਰਾਤ ਨੂੰ ਪਹੁੰਚਣ ਦਾ ਫੈਸਲਾ ਕੀਤਾ ਹੈ। ਅੱਜ ਗੁਰਦੁਆਰਾ ਗੁਰੂਸਰ ਸਤਲਾਣੀ ਸਾਹਿਬ ਵਿਖੇ ਇੱਕ ਮੀਟਿੰਗ ਨੂੰ ਸੰਬੋਧਨ ਕਰਨ ਪੁੱਜੇ ਡਾ. ਸਤਨਾਮ ਸਿੰਘ ਅਜਨਾਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿੰਨਾਂ ਚਿਰ ਤੱਕ ਕੇਂਦਰੀ ਮੰਤਰੀ ਟੈਨੀ ਦੀ ਗ੍ਰਿਫ਼ਤਾਰੀ ਨਹੀਂ ਹੁੰਦੀ ਜਿਸਨੇ ਲਖੀਮਪੁਰ ਖੀਰੀ ਦੇ ਭੋਲੇ-ਭਾਲੇ ਪੰਜ ਕਿਸਾਨਾਂ ’ਤੇ ਗੱਡੀ ਹੇਠ ਦਰੜ ਕੇ ਸ਼ਹੀਦ ਕੀਤਾ ਸੀ, ਉਸਦੀ ਗ੍ਰਿਫ਼ਤਾਰੀ ਤੱਕ ਸੰਘਰਸ਼ ਜਾਰੀ ਰਹੇਗਾ। ਡਾ. ਅਜਨਾਲਾ ਨੇ ਫ਼ਸਲਾਂ, ਫ਼ਲਾਂ, ਸਬਜ਼ੀਆਂ ਆਦਿ ’ਤੇ ਸੀ ਟੂ ਫਾਰਮੂਲੇ ਜਮ੍ਹਾਂ 50 ਪ੍ਰਤੀਸ਼ਤ ਮੁਨਾਫਾ ਲੈਣ, ਫ਼ਸਲੀ ਬੀਮਾਂ ਲਾਗੂ ਕਰਨ, 10 ਹਜ਼ਾਰ ਰੁਪਏ ਖੇਤ ਮਜ਼ਦੂਰਾਂ ਤੇ ਕਿਸਾਨਾਂ ਦੀ ਪੈਨਸ਼ਨ ਲਾਗੂ ਕਰਨ ਤੇ ਸਮੁੱਚੇ ਕਰਜੇ ਮੁਆਫ਼ੀ ਤੱਕ ਸੰਘਰਸ਼ ਜਾਰੀ ਰਹੇਗਾ।
ਅੱਜ ਦੇ ਵਿਸ਼ਾਲ ਇਕੱਠ ਨੂੰ ਮੁਖਤਾਰ ਸਿੰਘ ਮੁਹਾਵਾ, ਰਤਨ ਸਿੰਘ ਰੰਧਾਵਾ, ਬਲਵਿੰਦਰ ਸਿੰਘ ਝਬਾਲ, ਬਾਬਾ ਅਰਜਨ ਸਿੰਘ ਨਗਰ, ਦਵਿੰਦਰ ਸਿੰਘ ਘਰਿੰਡੀ, ਸਰਪੰਚ ਮਨਜੀਤ ਸਿੰਘ ਖਾਸਾ, ਸਰਪੰਚ ਸੁਰਿੰਦਰ ਸਿੰਘ ਚੀਚਾ, ਜਸਬੀਰ ਸਿੰਘ ਦਾਉਕੇ, ਨਿਰਮਲ ਸਿੰਘ ਮੋਦੇ, ਸ਼ਰਨਜੀਤ ਸਿੰਘ ਧਨੋਏ, ਭੁਪਿੰਦਰ ਸਿੰਘ ਰਤਨ, ਬਲਦੇਵ ਸਿੰਘ ਧਾਰੀਵਾਲ, ਮਨਿੰਦਰ ਸਿੰਘ ਸ਼ਹੂਰਾ ਆਦਿ ਨੇ ਵੀ 14 ਮਾਰਚ ਨੂੰ ਹੋਣ ਜਾ ਰਹੀ ਮਹਾਂਪੰਚਾਇਤ ਨੂੰ ਸਫਲ ਕਰਨ ਦੀ ਅਪੀਲ ਕੀਤੀ।

Comments
Post a Comment