ਪਠਾਨਕੋਟ ਤੋਂ ਵੱਡੇ ਜਥੇ ਦਿੱਲੀ ਲਈ ਹੋਣਗੇ ਰਵਾਨਾ
ਪਠਾਨਕੋਟ: ਅੱਜ ਸੰਯੁਕਤ ਕਿਸਾਨ ਮੋਰਚਾ ਜਿਲਾ ਪਠਾਨਕੋਟ ਦੀ ਮੀਟਿੰਗ ਸ੍ਰੀ ਬਾਠ ਸਾਹਿਬ ਵਿਖੇ ਹੋਈ। ਜਿਸ ਦੀ ਪ੍ਰਧਾਨਗੀ ਕੇਵਲ ਸਿੰਘ ਕੰਗ, ਬਲਦੇਵ ਰਾਜ ਭੋਆ, ਪ੍ਰੇਮ ਸਿੰਘ, ਸਤਿਆ ਦੇਵ ਸੈਣੀ, ਆਈ ਐਸ ਗੁਲਾਟੀ ਨੇ ਸਾਂਝੇ ਤੌਰ ’ਤੇ ਕੀਤੀ। ਇਸ ਵਿੱਚ ਹੋਰਨਾਂ ਤੋਂ ਇਲਾਵਾ ਕੇਵਲ ਕਾਲੀਆਂ, ਬਲਵੰਤ ਘੋ, ਅਵਿਨਾਸ਼ ਸੈਣੀ, ਨੰਬਰਦਾਰ ਗੁਰਦੀਪ ਸਿੰਘ, ਬਲਕਾਰ ਸਿੰਘ, ਬਲਬੀਰ ਸਿੰਘ ਗੁਰਬਾਜ ਸਿੰਘ ਹਾਜਰ ਸਨ। ਪ੍ਰੈਸ ਨੂੰ ਜਾਣਕਾਰੀ ਦੇਦਿਆ ਆਗੂਆਂ ਨੇ ਦਸਿਆ ਕਿ ਜ਼ਿਲੇ ਵਿਚੋਂ ਦੋ ਜਥੇ ਜਾਣਗੇ, ਇੱਕ ਜਥਾ ਪਠਾਨਕੋਟ ਸ਼ਹਿਰ ਦੇ ਰੇਲਵੇ ਸਟੇਸ਼ਨ ’ਤੇ 4: 00 ਵਜੇ ਇਕੱਠਾ ਹੋ ਕੇ ਜਾਵੇਗਾ। ਦੂਸਰਾ ਜਥਾ 4: 15 ਤੇ ਦੀਨਾਨਗਰ ਤੇ ਇਕੱਠਾ ਹੋ ਕੇ ਤੁਰੇਗਾ।
ਉਹਨਾਂ ਕਿਹਾ ਕਿ ਮਹਾਂਪੰਚਾਇਤ ਇਤਿਹਾਸਕ ਹੋਵੇਗੀ ਅਤੇ ਜ਼ਿਲ੍ਹਾ ਪਠਾਨਕੋਟ ਦੀ ਸ਼ਮੂਲੀਅਤ ਯਾਦਗਰੀ ਹੋਵੇਗੀ। ਇਹ ਮਹਾਂਪੰਚਾਇਤ ਮੋਦੀ ਸਰਕਾਰ ਵਾਸਤੇ ਚਿਤਾਵਨੀ ਹੋਵੇਗੀ। ਉਹਨਾਂ ਮੰਗ ਕੀਤੀ ਕਿ ਦਿੱਲੀ ਅੰਦੋਲਨ ਤੋਂ ਬਾਅਦ ਹੋਏ ਸਮਝੌਤੇ ਨੂੰ ਮੋਦੀ ਦੀ ਸਰਕਾਰ ਲਾਗੂ ਨਹੀਂ ਕਰ ਰਹੀ। ਉਹਨਾਂ ਨੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਸਮਝੌਤੇ ਨੂੰ ਲਾਗੂ ਕਰਨ ਨੂੰ ਕਿਹਾ ਨਹੀਂ ਤਾਂ ਉਹਨਾਂ ਨੂੰ ਕਿਸਾਨੀ ਤੇ ਮਜਦੂਰਾਂ ਦੇ ਰੋਹ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਨੇ ਸੰਭੂ ਤੇ ਖਨੌਰੀ ਬਾਰਡਰ 'ਤੇ ਹੋਏ ਤਸ਼ੱਦਦ ਦੀ ਨਿਖੇਧੀ ਕੀਤੀ ਤੇ ਸ਼ਹੀਦ ਸ਼ੁਭਕਰਨ ਦੇ ਕਤਲ ਜ਼ੁੰਮੇਵਾਰ ਤੇ ਮੁਕਦਮਾ ਦਰਜ ਕੀਤਾ ਜਾਵੇ। ਐਮਐਸਪੀ ਨੂੰ ਕਨੂੰਨੀ ਦਰਜਾ ਦੇ ਕੇ ਲਾਗੂ ਕੀਤਾ ਜਾਵੇ ਐਮਐਸਪੀ ਨਾ ਮਿਲਣ ਕਰਕੇ ਕਿਸਾਨਾਂ ਤੇ ਮਜਦੂਰਾਂ ਦਾ ਕਰਜ਼ਾ ਮੁਆਫ ਕੀਤਾ ਜਾਵੇ। ਉਨ੍ਹਾਂ ਕਿਹਾ ਮਹਾਂਪੰਚਾਇਤ 'ਚ ਹੋਏ ਫੈਸਲਿਆਂ ਨੂੰ ਸੰਯੁਕਤ ਕਿਸਾਨ ਮੋਰਚੇ ਵਲੋਂ ਪੂਰੀ ਤਾਕਤ ਨਾਲ ਲਾਗੂ ਕੀਤਾ ਜਾਵੇਗਾ।

Comments
Post a Comment