ਦਿੱਲੀ ਦੀ ਤਿਆਰੀ ਲਈ ਏਰੀਆ ਕਮੇਟੀ ਦੀ ਮੀਟਿੰਗ ਆਯੋਜਿਤ
ਮਹਿਤਪੁਰ: ਅੱਜ ਪਿੰਡ ਵੇਹਰਾਂ ਵਿੱਚ ਜਮਹੂਰੀ ਕਿਸਾਨ ਸਭਾ ਦੇ ਆਗੂ ਸਾਥੀ ਲਛਮਣ ਸਿੰਘ ਵੇਹਰਾਂ ਦੇ ਘਰ ਏਰੀਏ ਕਮੇਟੀ ਦੀ ਮੀਟਿੰਗ ਹੋਈ। ਮੀਟਿੰਗ ਵਿੱਚ 14 ਮਾਰਚ “ਦਿੱਲੀ ਚੱਲੋ" ਦੇ ਸਬੰਧ ਵਿਚ ਤਿਆਰੀ ਲਈ ਵਿਚਾਰਾਂ ਕੀਤੀਆਂ ਗਈਆਂ। ਜਿਸ ਵਿਚ ਜਮਹੂਰੀ ਕਿਸਾਨ ਸਭਾ ਤਹਿਸੀਲ ਦੇ ਸਕੱਤਰ ਰਾਮ ਸਿੰਘ ਕੈਮਵਾਲਾ, ਤਹਿਸੀਲ ਪ੍ਰਧਾਨ ਮੇਜਰ ਸਿੰਘ ਖੁਰਲਾਪੁਰ, ਮਹਿੰਦਰ ਸਿੰਘ ਸਰਪੰਚ ਬੂਟੇ ਦੀਆ ਛੰਨਾ, ਤਹਿਸੀਲ ਕਮੇਟੀ ਮੈਂਬਰ ਜਰਨੈਲ ਸਿੰਘ ਵੇਹਰਾਂ, ਜੋਗਿੰਦਰ ਸਿੰਘ ਬੂਟੇ ਦੀਆਂ ਛੰਨਾ ਤੇ ਲਛਮਣ ਸਿੰਘ ਸਮੇਤ ਹੋਰਾਂ ਨੇ ਹਿੱਸਾ ਲਿਆ।
ਇਸ ਮੀਟਿੰਗ ’ਚ ਸਾਥੀਆਂ ਨੇ ਫੈਸਲਾ ਕੀਤਾ ਕਿ 14 ਮਾਰਚ ਨੂੰ ਦਿੱਲੀ ਰਾਮਲੀਲਾ ਗਰਾਊਂਡ ਵਿਚ ਹੁਮਹਮਾ ਕੇ ਪੁੱਜਣਗੇ। ਜਿਸ ਲਈ ਟਰਾਂਸਪੋਰਟ ਅਤੇ ਰੋਟੀ ਪਾਣੀ ਦੇ ਪ੍ਰਬੰਧ ਨੂੰ ਵੀ ਅੰਤਿਮ ਛੋਹਾ ਦਿੱਤੀਆਂ ਗਈਆਂ। ਸਾਥੀ ਮੇਜਰ ਸਿੰਘ ਖੁਰਲਾਪੁਰ ਨੇ ਦੱਸਿਆ ਕਿ ਇਲਾਕੇ ਦੇ ਕੁੱਝ ਪਿੰਡਾਂ ’ਚ ਮੀਟਿੰਗਾਂ ਹੋ ਚੁੱਕੀਆਂ ਹਨ, ਜਿਸ ਦੌਰਾਨ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਕੁੱਝ ਪਿੰਡਾਂ ’ਚ ਆਉਣ ਵਾਲੇ ਦਿਨਾਂ ’ਚ ਮੀਟਿੰਗਾਂ ਕੀਤੀਆਂ ਜਾਣਗੀਆਂ, ਜਿਸ ਬਾਰੇ ਵੀ ਤਰੀਕਾਂ ਨਿਸ਼ਚਿਤ ਕਰ ਲਈਆਂ ਹਨ।

Comments
Post a Comment