ਵਿਛੜੇ ਸਾਥੀਆਂ ਦੀ ਬਰਸੀ ਮਨਾਈ
ਅਜਨਾਲਾ: ਜਨਤਕ ਜਥੇਬੰਦੀਆਂ ਵੱਲੋਂ ਅੱਜ ਦੇਸ਼ ਭਗਤ ਕਾ. ਹਜ਼ਾਰਾ ਸਿੰਘ ਜੱਸੜ ਅਤੇ ਉੱਘੀਆਂ ਸਮਾਜ ਸੇਵਕਾਵਾਂ ਗੁਰਮੀਤ ਕੌਰ ਸੂਫ਼ੀਆਂ ਤੇ ਕੰਵਲਜੀਤ ਕੌਰ ਉਮਰਪੁਰਾ ਦੀ ਸਾਂਝੀ ਬਰਸੀ ਮਨਾਈ ਗਈ। ਅਜੀਤ ਕੌਰ ਕੋਟਰਜਾਦਾ, ਸਤਵਿੰਦਰ ਸਿੰਘ ਓਠੀਆਂ, ਗੁਰਨਾਮ ਸਿੰਘ ਉਮਰਪੁਰਾ, ਬਲਕਾਰ ਸਿੰਘ ਗੁੱਲਗੜ੍ਹ ਤੇ ਵਿਰਸਾ ਸਿੰਘ ਟਪਿਆਲਾ ਦੀ ਸਾਂਝੀ ਪ੍ਰਧਾਨਗੀ ਹੇਠ ਕਰਵਾਏ ਸਮਾਗਮ ਚ ਇਲਾਕੇ ਭਰ ਵਿੱਚੋਂ ਔਰਤ ਮੁਕਤੀ ਮੋਰਚਾ, ਦਿਹਾਤੀ ਮਜ਼ਦੂਰ ਸਭਾ, ਜਮੂਹਰੀ ਕਿਸਾਨ ਸਭਾ ਪੰਜਾਬ ਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਤੇ ਕਾਰਕੁਨ ਸ਼ਾਮਲ ਹੋਏ। ਇਸ ਸਮਾਗਮ ਨੂੰ ਬਾਰਡਰ ਏਰੀਆ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਾਥੀ ਰਤਨ ਸਿੰਘ ਰੰਧਾਵਾ ਨੇ ਵਿਛੜੇ ਆਗੂਆਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਕਾ. ਜੱਸੜ ਜੀ ਦੀ ਦੇਸ਼ ਤੇ ਸਮਾਜ ਲਈ ਜਿਹੜੀ ਨਿਰਸਵਾਰਥ ਸੇਵਾ ਕੀਤੀ ਹੈ ਉਸ ਤੋਂ ਪਰੇਰਿਤ ਹੋਕੇ ਉਹ ਲੋਕਾਂ ਦੀਆਂ ਲਹਿਰਾਂ ਚ ਸ਼ਾਮਲ ਹੋਏ ਸਨ। ਸਾਥੀ ਰੰਧਾਵਾ ਨੇ ਅੱਗੇ ਕਿਹਾ ਕਿ ਅੱਜ ਦੇ ਬਹੁਤੇ ਆਗੂ ਸਮਾਜ ਸੇਵਾ ਦੀ ਥਾਂ ਆਪਣੇ ਕੁੰਨਬੇ ਨੂੰ ਉੱਚਾ ਚੁੱਕਣ ਵਿੱਚ ਲੱਗ ਜਾਂਦੇ ਹਨ ਤੇ ਸਮਾਜ ਸੇਵਾ ਭੁੱਲ ਜਾਦੇ ਹਨ। ਇਸ ਸਮੇ ਡਾ. ਸਤਨਾਮ ਸਿੰਘ ਅਜਨਾਲਾ ਸੂਬਾ ਪ੍ਰਧਾਨ ਜਮੂਹਰੀ ਕਿਸਾਨ ਸਭਾ ਪੰਜਾਬ ਨੇ ਕਾ. ਜੱਸੜ ਅਤੇ ਸਮਾਜ ਸੇਵਕਾਵਾਂ ਗੁਰਮੀਤ ਕੌਰ ਸੂਫ਼ੀਆਂ ਤੇ ਕੰਵਲਜੀਤ ਕੌਰ ਉਮਰਪੁਰਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਉਪਰੰਤ ਕਿਹਾ ਕਿ ਜਿਹੜੇ ਲੋਕ ਆਪਣੇ ...