ਜਮਹੂਰੀ ਕਿਸਾਨ ਸਭਾ ਨੇ ਫ਼ਸਲਾਂ ਦੇ ਭਾਅ ਦਾ ਵਾਧਾ ਕੀਤਾ ਰੱਦ

 


ਜਲੰਧਰ: ਜਮਹੂਰੀ ਕਿਸਾਨ ਸਭਾ ਪੰਜਾਬ ਨੇ ਕੇਂਦਰ ਸਰਕਾਰ ਵਲੋਂ ਫ਼ਸਲਾਂ ਦੇ ਭਾਅ ਦਾ ਵਾਧਾ ਰੱਦ ਕਰਦਿਆਂ ਕਿਹਾ ਕਿ ਸਰਕਾਰ ਦਾ ਦੁਗਣੀ ਆਮਦਨ ਦੇ ਵਾਅਦੇ ਦਾ ਪਰਦਾ ਚਾਕ ਹੋ ਗਿਆ ਹੈ। ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਅਤੇ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਅੱਜ ਇਥੇ ਕਿਹਾ ਕਿ ਝੋਨੇ ਦੇ ਭਾਅ ਦਾ ਵਾਧਾ ਸਿਰਫ਼ 5.31 ਫ਼ੀਸਦ, ਮੱਕੀ ਦਾ ਵਾਧਾ 6.45 ਫ਼ੀਸਦ ਅਤੇ ਮੂੰਗੀ ਦਾ ਵਾਧਾ 1.44 ਫ਼ੀਸਦ ਦੇ ਮੁਕਾਬਲੇ ਮਹਿੰਗਾਈ ਦਾ ਬੇਓੜਕ ਵਾਧਾ ਹੋਇਆ ਹੈ। ਕਿਸਾਨਾਂ ਦੇ ਲਾਗਤ ਖ਼ਰਚੇ ਕਾਫੀ ਵੱਧ ਗਏ ਹਨ, ਜਿਸ ਕਾਰਨ ਇਹ ਨਿਗੂਣਾ ਵਾਧਾ ਊਠ ਤੋਂ ਛਾਨਣੀ ਲਾਹੁਣ ਬਰਾਬਰ ਹੀ ਹੈ। ਆਗੂਆਂ ਨੇ ਕਿਹਾ ਕਿ ਝੋਨੇ ਨੂੰ ਛੱਡ ਕੇ ਕਿਸੇ ਵੀ ਹੋਰ ਫ਼ਸਲ ਦੀ ਸਰਕਾਰੀ ਖਰੀਦ ਦੀ ਕੋਈ ਗਾਰੰਟੀ ਨਾ ਹੋਣ ਕਾਰਨ ਬਾਕੀ ਫ਼ਸਲਾਂ ਦੇ ਭਾਅ ਦੇ ਵਾਧੇ ਦਾ ਵੀ ਮਹਿਜ਼ ਐਲਾਨ ਹੀ ਰਹਿ ਜਾਂਦਾ ਹੈ। ਇਸ ਐਲਾਨ ਦਾ ਕਿਸਾਨਾਂ ਦੀ ਜੇਬ ਨੂੰ ਕੋਈ ਫਾਇਦਾ ਨਹੀਂ ਮਿਲਦਾ, ਸਗੋਂ ਇਸ ਨਾਮ ਹੇਠ ਮਹਿੰਗਾਈ ਜ਼ਰੂਰ ਵੱਧਦੀ ਹੈ।

ਆਗੂਆਂ ਨੇ ਮੰਗ ਕੀਤੀ ਕਿ ਖਰੀਦ ਦੀ ਗਾਰੰਟੀ ਦੇ ਨਾਲ-ਨਾਲ ਮਹਿੰਗਾਈ ਅਤੇ ਲਾਗਤ ਖਰਚਿਆਂ ਨੂੰ ਦੇਖਦੇ ਹੋਏ ਸਵਾਮੀਨਾਥਨ ਕਮਿਸ਼ਨ ਦੀ ਸਿਫਾਰਸ਼ਾਂ ਮੁਤਾਬਿਕ ਸੀ2+50 ਪ੍ਰਤੀਸ਼ਤ ਅਨੁਸਾਰ ਫ਼ਸਲਾਂ ਦੇ ਭਾਅ ਦਿੱਤੇ ਜਾਣ, ਜਿਸ ਨਾਲ ਹੀ ਕਿਸਾਨਾਂ ਦੀ ਆਮਦਨ ਵਧਾਈ ਜਾ ਸਕਦੀ ਹੈ।


ਕੇਂਦਰ ਸਰਕਾਰ ਨੇ ਕਿੰਨਾ ਕੀਤਾ ਵਾਧਾ?



Comments

ਜ਼ਰੂਰੀ ਸੁਨੇਹੇ

ਜ਼ਰੂਰੀ ਸੁਨੇਹੇ
ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ!

ਪਾਪੂਲਰ ਪੋਸਟਾਂ

ਦੋ ਕਿਸਾਨ ਜਥੇਬੰਦੀਆਂ ਦੀ ਏਕਤਾ ਲਈ ਸਾਂਝੀ ਜਨਰਲ ਬਾਡੀ ਮੀਟਿੰਗ 9 ਅਗਸਤ ਨੂੰ

*20-21 ਸਤੰਬਰ ਨੂੰ ਜਲੰਧਰ ਵਿਖੇ ਹੋਣ ਵਾਲੀ ਕਿਸਾਨਾਂ ਦੀ ਦੇਸ਼ ਪੱਧਰ ਦੀ ਕਾਨਫਰੰਸ ਅਤੇ ਰੈਲੀ ਦੀ ਸਫਲਤਾ ਲਈ ਕਿਸਾਨ ਆਗੂਆਂ ਦੀ ਵਿਸ਼ਾਲ ਤਿਆਰੀ ਮੀਟਿੰਗ

ਦੋ ਕਿਸਾਨ ਜਥੇਬੰਦੀਆਂ ਦੀ ਏਕਤਾ ਨਾਲ ਕਿਸਾਨਾਂ ਦੀ ਤਾਕਤ ਵਿੱਚ ਵਾਧਾ ਹੋਵੇਗਾ- ਸੰਧੂ