ਮਹਿਤਪੁਰ ਦੇ ਐੱਸਡੀਓ ਨੂੰ ਦਿੱਤਾ ਮੰਗ ਪੱਤਰ
ਮਹਿਤਪੁਰ: ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੱਦੇ ਤਹਿਤ ਪਾਵਰਕੌਮ ਦੀ ਸਥਾਨਕ ਸਬ ਡਵੀਜ਼ਨ ਦੇ ਐੱਸਡੀਓ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ। ਮੰਗ ਪੱਤਰ ਦੇਣ ਤੋਂ ਪਹਿਲਾ ਕਿਸਾਨ ਆਗੂਆਂ ਨੇ ਇਲਾਕੇ ਦੀਆਂ ਸਮੱਸਿਆਵਾਂ ਬਾਰੇ ਚਰਚਾ ਕੀਤੀ। ਢਿੱਲੀਆਂ ਤਾਰਾਂ, ਟਰਾਂਸਫਾਰਮਾਰਾਂ ਦਾ ਰੱਖ ਰਖਾਵ, ਖੇਤਾਂ ’ਚ ਰਿਹਾਇਸ਼ੀ ਲੋੜ ਲਈ 24 ਘੰਟੇ ਬਿਜਲੀ ਸਪਲਾਈ ਵਰਗੇ ਮੁਦੇ ਵਿਚਾਰੇ ਗਏ। ਇਸ ਦੌਰਾਨ ਝੋਨੇ ਦੇ ਸੀਜ਼ਨ ਲਈ ਕਿਸਾਨਾਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਦੇ ਹੱਲ੍ਹ ਲਈ ਵੀ ਚਰਚਾ ਕੀਤੀ ਗਈ।
ਅੱਜ ਦੇ ਜਨਤਕ ਵਫ਼ਦ ਦੀ ਅਗਵਾਈ ਜਮਹੂਰੀ ਕਿਸਾਨ ਸਭਾ ਦੇ ਸੂਬਾ ਕਮੇਟੀ ਮੈਂਬਰ ਮੇਜਰ ਖੁਰਲਾਪੁਰ, ਰਾਮ ਸਿੰਘ ਕੈਮਵਾਲਾ ਨੇ ਅਗਵਾਈ ਕੀਤੀ।

Comments
Post a Comment