ਪੰਜਾਬ ਦੇ ਮੁਖ ਮੰਤਰੀ ਲਈ ਐਕਸੀਅਨ ਗੁਰਾਇਆ ਨੂੰ ਦਿੱਤਾ ਮੰਗ ਪੱਤਰ
ਗੁਰਾਇਆ: ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੱਦੇ ਤਹਿਤ ਅੱਜ ਪਾਵਰਕੌਮ ਦੀ ਸਥਾਨਕ ਡਵੀਜ਼ਨ ਦੇ ਐਕਸੀਅਨ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ। ਮੰਗ ਪੱਤਰ ਦੇਣ ਤੋਂ ਪਹਿਲਾ ਕਿਸਾਨ ਆਗੂਆਂ ਨੇ ਇਲਾਕੇ ਦੀਆਂ ਸਮੱਸਿਆਵਾਂ ਬਾਰੇ ਚਰਚਾ ਕੀਤੀ। ਢਿੱਲੀਆਂ ਤਾਰਾਂ, ਟਰਾਂਸਫਾਰਮਾਰਾਂ ਦਾ ਰੱਖ ਰਖਾਵ, ਖੇਤਾਂ ’ਚ ਰਿਹਾਇਸ਼ੀ ਲੋੜ ਲਈ 24 ਘੰਟੇ ਬਿਜਲੀ ਸਪਲਾਈ ਵਰਗੇ ਮੁਦੇ ਵਿਚਾਰੇ ਗਏ। ਇਸ ਦੌਰਾਨ ਝੋਨੇ ਦੇ ਸੀਜ਼ਨ ਲਈ ਕਿਸਾਨਾਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਦੇ ਹੱਲ੍ਹ ਲਈ ਵੀ ਚਰਚਾ ਕੀਤੀ ਗਈ।
ਅੱਜ ਦੇ ਜਨਤਕ ਵਫ਼ਦ ਦੀ ਅਗਵਾਈ ਜਮਹੂਰੀ ਕਿਸਾਨ ਸਭਾ ਦੇ ਸੂਬਾ ਕਮੇਟੀ ਮੈਂਬਰ ਜਸਵਿੰਦਰ ਸਿੰਘ ਢੇਸੀ, ਸੁਰਿੰਦਰ ਸਿੰਘ ਰੁੜਕੀ, ਜਸਬੀਰ ਸਿੰਘ ਆਦਿ ਨੇ ਕੀਤੀ। ਗੱਲਬਾਤ ਸੁਣਨ ਉਪਰੰਤ ਐਕਸੀਅਨ ਸੁਖਬੀਰ ਸਿੰਘ ਧੀਮਾਨ ਨੇ ਯਕੀਨ ਦਵਾਇਆ ਕਿ ਝੋਨੇ ਦੌਰਾਨ ਕਿਸੇ ਵੀ ਕਿਸਾਨ ਨੂੰ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾ ਕਿਹਾ ਕਿ ਹਰ ਸਬ ਡਵੀਜ਼ਨ ਤੇ ਦੋ-ਦੋ ਵਾਧੂ ਟਰਾਂਸਫਾਰਮਰ ਰੱਖੇ ਜਾਣਗੇ ਤਾਂ ਜੋ ਲੋੜ ਪੈਣ ’ਤੇ ਤੁਰੰਤ ਬਦਲੇ ਜਾ ਸਕਣ।
ਮਗਰੋਂ ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਅਤੇ ਪਾਵਰਕੌਮ ਦੇ ਚੇਅਰਮੈਨ ਦੇ ਨਾਮ ਮੰਗ ਪੱਤਰ ਦਿੱਤਾ ਗਿਆ।, ਜਿਸ ਚ ਮੁਲਾਜ਼ਮਾਂ ਦੀ ਨਵੀਂ ਭਰਤੀ ਕਰਨ, ਚਿੱਪ ਵਾਲੇ ਮੀਟਰ ਲਾਉਣੇ ਬੰਦ ਕਰਨ, ਬਿਨ੍ਹਾਂ ਫੀਸ ਤੋਂ ਲੋਡ ਵਧਾਉਣ ਸਮੇਤ ਹੋਰ ਮੰਗਾਂ ਸ਼ਾਮਲ ਸਨ। ਇਸ ਮੌਕੇ ਮਨਜਿੰਦਰ ਸਿੰਘ ਢੇਸੀ, ਮੱਖਣ ਸੰਗਰਾਮੀ, ਮਨਜੀਤ ਸੂਰਜਾ, ਗਿਆਨ ਸਿੰਘ ਰੁੜਕਾ, ਬਲਜੀਤ ਸਿੰਘ ਪੀਤੂ, ਮੱਖਣ ਸਿੰਘ ਰੁੜਕਾ, ਸੰਤੋਖ ਸਿੰਘ ਰੁੜਕੀ, ਤਰਸੇਮ ਸਿੰਘ ਰੁੜਕੀ ਆਦਿ ਉਚੇਚੇ ਤੌਰ ’ਤੇ ਹਾਜ਼ਰ ਸਨ।

Comments
Post a Comment