ਵੋਟਾਂ ਲੰਘਣ ਉਪਰੰਤ ਬਿਜਲੀ ਸਪਲਾਈ ਰਹਿ ਗਈ ਚਾਰ ਘੰਟੇ, ਅੱਠ ਘੰਟੇ ਸਪਲਾਈ ਦੇਣ ਦੀ ਮੰਗ
![]() |
| ਪਾਵਰਕੌਮ ਵਲੋਂ ਵਟਸਐਪ ਦੇ ਇੱਕ ਗਰੁੱਪ ’ਚ ਭੇਜਿਆ ਮੈਸੇਜ਼ |
ਚੰਡੀਗੜ੍ਹ: ਲੋਕ ਸਭਾ ਚੋਣਾਂ ਤੋਂ ਤੁਰੰਤ ਬਾਅਦ ਹੀ ਖੇਤੀ ਸੈਕਟਰ ਲਈ ਚਾਰ ਘੰਟੇ ਦੀ ਸਪਲਾਈ ਕਰ ਦਿੱਤੀ ਹੈ। ਇਸ ਤੋਂ ਪਹਿਲਾ ਇਹ ਸਪਲਾਈ ਘੱਟੋਂ ਘੱਟ ਅੱਠ ਘੰਟੇ ਦਿੱਤੀ ਜਾ ਰਹੀਂ ਸੀ। ਅੱਠ ਘੰਟੇ ਬਿਜਲੀ ਸਪਲਾਈ ਨਾਲ ਸਿਰਫ਼ ਰੌਣੀ ਹੀ ਨਹੀਂ ਸਗੋਂ ਹੋਰ ਫਸ਼ਲਾਂ ਦੀ ਸਿਚਾਈ ਵੀ ਬਿਹਤਰ ਢੰਗ ਨਾਲ ਹੋ ਰਹੀਂ ਸੀ। ਖੇਤਾਂ ‘ਚ ਪਸ਼ੂ ਰੱਖਣ ਵਾਲਿਆਂ ਨੂੰ ਵੀ ਫਾਇਦਾ ਮਿਲ ਰਿਹਾ ਸੀ ਕਿ ਪਸ਼ੂਆਂ ਨੂੰ ਭਰ ਗਰਮੀ ‘ਚ ਤਾਜ਼ਾ ਪਾਣੀ ਮਿਲ ਰਿਹਾ ਸੀ।
ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਅਤੇ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਵੋਟਾਂ ਲੰਘਣ ਤੋਂ ਬਾਅਦ ਹੀ ਕਿਹੜੀਆਂ ਲਾਈਨਾਂ ਓਵਰਲੋਡ ਹੋਣ ਲੱਗ ਪਈਆਂ ਅਤੇ ਵੋਟਾਂ ਵੇਲੇ ਲਾਈਟ ਕਿਵੇਂ ਆ ਰਹੀਂ ਸੀ।
ਆਗੂਆਂ ਨੇ ਕਿਹਾ ਕਿ ਪੰਜਾਬ ਦੇ ਮੁਖ ਮੰਤਰੀ ਵੋਟਾਂ ਤੋਂ ਪਹਿਲਾ ਇਹ ਦਾਅਵਾ ਕਰਦੇ ਸਨ ਕਿ ਬਿਜਲੀ ਦੀ ਸਪਲਾਈ ਹੋਰ ਰਾਜਾਂ ਨੂੰ ਦੇ ਕੇ ਕਮਾਈ ਕੀਤੀ ਜਾ ਰਹੀ ਹੈ ਅਤੇ ਔਸਤਨ ਪੱਚੀ ਦਿਨ ਦਾ ਕੋਇਲਾ ਕੋਲ ਪਿਆ ਹੈ। ਵੋਟਾਂ ਲੰਘਣ ਸਾਰ ਅੱਠ ਘੰਟੇ ਤੋਂ ਘੱਟ ਕੇ ਚਾਰ ਘੰਟੇ ਬਿਜਲੀ ਸਪਲਾਈ ਕਿਵੇਂ ਰਹਿ ਗਈ?
ਆਗੂਆਂ ਨੇ ਕਿਹਾ ਕਿ ਜਿਵੇਂ ਜਿਵੇਂ ਝੋਨਾ ਲਗਾਉਣ ਦਾ ਸਮਾਂ ਨੇੜੇ ਆ ਰਿਹਾ ਹੈ ਅਤੇ ਕਿਸਾਨਾਂ ਨੇ ਖੇਤਾਂ ਦੀ ਤਿਆਰੀ ਕਰਨੀ ਹੈ ਤਾਂ ਸਪਲਾਈ ਦੇ ਘੰਟੇ ਘਟਾ ਦਿੱਤੇ ਹਨ। ਆਗੂਆਂ ਨੇ ਮੰਗ ਕੀਤੀ ਕਿ ਅੱਠ ਘੰਟੇ ਬਿਜਲੀ ਸਪਲਾਈ ਮੁੜ ਬਹਾਲ ਕੀਤੀ ਜਾਵੇ।

Comments
Post a Comment