ਬਾਇਓ ਗੈਸ ਫ਼ੈਕਟਰੀਆਂ ਬੰਦ ਕਰਾਓਣ ਲਈ ਲੁਧਿਆਣਾ ਡੀਸੀ ਦਫ਼ਤਰ ਦਾ ਕੀਤਾ ਘਿਰਾਓ



ਲੁਧਿਆਣਾ: ਪਿੰਡ ਘੁੰਗਰਾਲੀ ਰਾਜਪੂਤਾਂ ’ਚ ਚੱਲ ਰਹੀ ਅਤੇ ਪਿੰਡ ਭੂੰਦੜੀ, ਅਖਾੜਾ, ਮੁਸ਼ਕਾਬਾਦ, ਪਾਇਲ, ਸੇਹ, ਗੋਹ ਵਿਖੇ ਉਸਾਰੀ ਅਧੀਨ ਪਰਦੁਸ਼ਿਤ ਗੈਸ ਫ਼ੈਕਟਰੀਆਂ ਬੰਦ ਕਰਾਉਣ ਦੀ ਮੰਗ ਨੂੰ ਲੈ ਕੇ ਡੀਸੀ ਲੁਧਿਆਣਾ ਦੇ ਦਫ਼ਤਰ ਦਾ ਹਜ਼ਾਰਾਂ ਦੀ ਗਿਣਤੀ ’ਚ ਮਰਦ ਔਰਤਾਂ ਨੇ ਰੋਸ ਧਰਨਾ ਦਿੱਤਾ। ਵੱਖ ਵੱਖ ਥਾਵਾਂ ’ਤੇ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੇ ਦਿਨ ਰਾਤ ਦੇ ਸੰਘਰਸ਼ ਮੋਰਚਿਆਂ ਦੀ ਤਾਲਮੇਲ ਕਮੇਟੀ ਦੀ ਅਗਵਾਈ ’ਚ ਤਪਦੀ ਗਰਮੀ ’ਚ ਦਿੱਤੇ ਇਸ ਵਿਸ਼ਾਲ ਰੋਸ ਧਰਨੇ ’ਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਕਾਰਖਾਨਾ ਮਜ਼ਦੂਰ ਯੂਨੀਅਨ, ਜਮਹੂਰੀ ਕਿਸਾਨ ਸਭਾ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ, ਬੀਕੇਯੂ ਲੱਖੋਵਾਲ, ਰਾਜੇਵਾਲ, ਸਿੱਧੂਪੁਰ ਦੇ ਵਰਕਰਾਂ ਨੇ ਭਾਗ ਲਿਆ।

ਇਸ ਸਮੇਂ ਬੋਲਦਿਆਂ ਕਿਸਾਨ ਆਗੂਆਂ ਜਗਤਾਰ ਸਿੰਘ ਦੇਹੜਕਾ, ਸੁਦਾਗਰ ਸਿੰਘ ਘੁਡਾਣੀ , ਰਘਬੀਰ ਸਿੰਘ ਬੈਨੀਪਾਲ, ਕੰਵਲਜੀਤ ਖੰਨਾ, ਗੁਰਦਿਅਲ ਸਿੰਘ ਤਲਵੰਡੀ, ਗੁਰਪ੍ਰੀਤ ਸਿੰਘ  ਗੁਰੀ, ਰੂਪ ਸਿੰਘ ਮੁਸ਼ਕਾਬਾਦ, ਕੈਪਟਨ ਹਰਜਿੰਦਰ ਸਿੰਘ ਟੱਪਰੀਆਂ, ਜਸਵੰਤ ਜੀਰਖ, ਸੁਰਿੰਦਰ ਸ਼ਰਮਾ, ਮਜ਼ਦੂਰ ਆਗੂ ਹਰਜਿੰਦਰ ਸਿੰਘ, ਬਲਵੰਤ ਸਿੰਘ ਅਖਾੜਾ, ਡਾ ਬਲਵਿੰਦਰ ਔਲਖ, ਤਰਸੇਮ ਸਿੰਘ ਬੱਸੂਵਾਲ, ਭਿੰਦਰ ਸਿੰਘ ਭਿੰਦੀ ਭੂੰਦੜੀ, ਗੁਰਤੇਜ ਸਿੰਘ ਅਖਾੜਾ, ਸੁਖਦੇਵ ਸਿੰਘ ਭੂੰਦੜੀ ਨੇ ਸੰਬੋਧਨ ਕੀਤਾ।

ਬੁਲਾਰਿਆਂ ਨੇ ਅਪਣੇ ਸੰਬੋਧਨ ’ਚ ਕਿਹਾ ਕਿ ਲੋਕ ਸਭਾ ਚੋਣਾਂ ’ਚ ਸੰਬੰਧਿਤ ਪਿੰਡਾਂ ਦੇ ਲੋਕਾਂ ਨੇ ਵੋਟਾਂ ਦਾ ਪੂਰਨ ਬਾਈਕਾਟ ਕਰਕੇ ਸਭ ਤੋਂ ਤਿੱਖਾ ਤੇ ਵਿਸ਼ਾਲ ਰੋਸ ਜ਼ਾਹਰ ਕੀਤਾ ਹੈ ਪਰ ਇਸ ਦੇ ਬਾਵਜੂਦ ਅਜੇ ਤੱਕ ਪੰਜਾਬ ਸਰਕਾਰ ਦੇ ਕੰਨ ’ਤੇ ਜੂੰ ਨਹੀਂ ਸਰਕੀ। ਬੁਲਾਰਿਆਂ ਨੇ ਕਿਹਾ ਕਿ ਘੁੰਗਰਾਲੀ ਰਾਜਪੂਤਾਂ ਦੇ ਲੋਕ ਗੈਸ ਫੈਕਟਰੀ ਦੀ ਬਦਬੂ ਦੇ ਨਰਕ ’ਚ ਦਿਨ ਰਾਤ ਤੜਪ ਰਹੇ ਹਨ। ਉਸਾਰੀ ਅਧੀਨ ਫ਼ੈਕਟਰੀਆਂ ਦੇ ਖ਼ਿਲਾਫ਼ ਲੜ ਰਹੇ ਲੋਕ ਇਹ ਫੈਕਟਰੀਆ ਪੱਕੇ ਤੋਰ ’ਤੇ ਬੰਦ ਕਰਾਉਣ ਤੱਕ ਸੰਘਰਸ਼ ਜਾਰੀ ਰੱਖਣਗੇ।

ਇਸ ਉਪਰੰਤ ਐੱਸਡੀਐੱਮ ਵੈਸਟ ਨੇ ਧਰਨੇ ’ਚ ਆ ਕੇ ਮੰਗ ਪੱਤਰ ਹਾਸਲ ਕੀਤਾ। ਮਗਰੋਂ ਤਾਲਮੇਲ ਕਮੇਟੀ ਦੀ ਬਚਤ ਭਵਨ ’ਚ ਡੀਸੀ ਲੁਧਿਆਣਾ ਨਾਲ ਚੱਲੀ ਲੰਮੀ ਮੀਟਿੰਗ ’ਚ ਇਸ ਗੰਭੀਰ ਮੁੱਦੇ ਦੇ ਸਾਰੇ ਪੱਖਾਂ ਬਾਰੇ ਖੁਲ ਕੇ ਵਿਚਾਰ-ਵਟਾਂਦਰਾ ਹੋਇਆl ਡੀਸੀ ਲੁਧਿਆਣਾ ਨੇ ਪੂਰੀ ਗੱਲ-ਬਾਤ ਤੋਂ ਬਾਅਦ ਇਕ ਹਫ਼ਤੇ ’ਚ ਇਸ ਮਸਲੇ ਤੇ ਪੂਰੀ ਰਿਪੋਰਟ ਤਿਆਰ ਕਰਕੇ ਤਾਲਮੇਲ ਕਮੇਟੀ ਨਾਲ ਵਿਚਾਰਨ ਉਪਰੰਤ ਪੰਜਾਬ ਸਰਕਾਰ ਨੂੰ ਭੇਜਣ, ਸਾਰੀਆਂ ਫੈਕਟਰੀਆਂ ਦੀ ਪੈਦਾਵਾਰ ਅਤੇ ਉਸਾਰੀ ਦਾ ਕੰਮ ਬੰਦ ਕਰਨ ਅਤੇ ਮੁੱਖ ਮੰਤਰੀ ਨਾਲ ਮੀਟਿੰਗ ਕਰਾਉਣ ਦਾ ਫੈਸਲਾ ਲਿਆ ਗਿਆ।

ਤਾਲਮੇਲ ਕਮੇਟੀ ਨੇ ਜੋਰ ਦੇ ਕੇ ਕਿਹਾ ਕਿ ਇਹ ਸਾਰੀਆਂ ਗੈਸ ਫੈਕਟਰੀਆਂ ਪੱਕੇ ਤੋਰ ’ਤੇ ਬੰਦ ਕਰਾਉਣ ਤਕ ਸੰਘਰਸ਼ ਜਾਰੀ ਰਹੇਗਾl ਮੰਗਾਂ ਨਾ ਮੰਨਣ ਦੀ ਸੂਰਤ ਚ ਸੰਘਰਸ ਹੋਰ ਤਿੱਖਾ ਕੀਤਾ ਜਾਵੇਗਾl

Comments

ਜ਼ਰੂਰੀ ਸੁਨੇਹੇ

ਜ਼ਰੂਰੀ ਸੁਨੇਹੇ
ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ!

ਪਾਪੂਲਰ ਪੋਸਟਾਂ

ਜਮਹੂਰੀ ਕਿਸਾਨ ਸਭਾ ਪੰਜਾਬ ਸਾਰੇ ਪੰਜਾਬ ‘ਚ 09 ਸਤੰਬਰ ਨੂੰ ਸੋਪੇਗੀ ਜਿਲ੍ਹਾ/ ਤਹਿਸੀਲਾਂ ਤੇ ਮੰਗ ਪੱਤਰ

ਸੈਂਕੜੇ ਕਿਰਤੀ ਕਿਸਾਨ ਇਲਾਕਾ ਕੂੰਮਕਲਾਂ ਵਿੱਚੋਂ ਸ਼ਾਮਿਲ ਹੋਏ ਸਮਰਾਲਾ ਦੀ ਜੇਤੂ ਰੈਲੀ ‘ਚ

ਨੋਸ਼ਹਿਰਾ ਪਨੂੰਆਂ ਵਿਖੇ ਕਿਸਾਨ ਜਥੇਬੰਦੀਆਂ ਨੇ ਸਾੜੇ ਟਰੰਪ ਅਤੇ ਮੋਦੀ ਸਰਕਾਰ ਦੇ ਪੁਤਲੇ