ਵੋਟਾਂ ਲੰਘਦੇ ਹੀ ਟੌਲ ਦੇ ਰੇਟ ਵਧਾਏ, ਜਾਣੋ ਕਿੱਥੋਂ ਕਿੱਥੋਂ ਦੇ ਵਧੇ ਨੇ ਰੇਟ





ਚੰਡੀਗੜ੍ਹ: ਵੋਟਾਂ ਲੰਘਣ ਸਾਰ ਨੈਸ਼ਨਲ ਹਾਈਵੇ ਅਥਾਰਟੀ ਨੇ ਝਟਕਾ ਦਿੰਦਿਆ ਰੇਟ ਵਧਾ ਦਿੱਤੇ ਹਨ। ਇਸ ਤੋਂ ਪਹਿਲਾ ਚੋਣ ਜਾਬਤਾ ਲੱਗਣ ਵੇਲੇ ਵੀ ਰੇਟ ਵਧਾ ਦਿੱਤੇ ਸਨ ਪਰ ਇਸ ਨੂੰ ਛੇਤੀ ਹੀ ਵਾਪਸ ਲੈ ਲਿਆ ਗਿਆ ਸੀ। ਵੋਟਾਂ ਦਾ ਕੰਮ ਨਿਪਟਣ ਉਪਰੰਤ ਅਥਾਰਟੀ ਨੇ ਇਸ਼ਤਿਹਾਰ ਜਾਰੀ ਕੀਤਾ ਹੈ, ਜਿਸ ਤਹਿਤ 3 ਜੂਨ 2024 ਤੋਂ ਟੋਲ ਪਲਾਜ਼ਾ ਦੀਆਂ ਦਰਾਂ ਵਧਣਗੀਆਂ। ਇਸ ਦੇ ਨਾਲ ਹੀ ਮਹੀਨਾਵਾਰ ਪਾਸ ਵੀ ਮਹਿੰਗਾ ਹੋ ਗਿਆ ਹੈ।


ਕੀ ਕਿਹਾ ਸਭ ਤੋਂ ਮਹਿੰਗੇ ਟੌਲ ਪਲਾਜ਼ਾ ਦੇ ਮੈਨੇਜ਼ਰ ਨੇ

ਇਸ ਸਬੰਧੀ ਜਾਣਕਾਰੀ ਦਿੰਦਿਆਂ ਲਾਡੋਵਾਲ ਟੋਲ ਪਲਾਜ਼ਾ ਦੇ ਮੈਨੇਜਰ ਦਪਿੰਦਰ ਕੁਮਾਰ ਨੇ ਦੱਸਿਆ ਕਿ ਨਵੀਂ ਦਰਾਂ ਵਿੱਚ ਮਾਮੂਲੀ ਵਾਧਾ ਕੀਤਾ ਗਿਆ ਹੈ। ਇਸ ਸਬੰਧੀ ਸੂਤਰ ਜਾਣਕਾਰੀ ਅਨੁਸਾਰ ਕਾਰ ਦਾ ਪੁਰਾਣਾ ਰੇਟ ਵਨ ਵੇਅ ਲਈ 215 ਰੁਪਏ, ਰਿਟਰਨ ਲਈ 325 ਰੁਪਏ ਅਤੇ ਮਾਸਿਕ ਪਾਸ 7175 ਰੁਪਏ ਸੀ, ਰਿਟਰਨ ਲਈ ਨਵਾਂ ਰੇਟ 220 ਰੁਪਏ ਅਤੇ 330 ਰੁਪਏ ਅਤੇ ਮਾਸਿਕ ਪਾਸ 7360 ਰੁਪਏ ਹੋਵੇਗਾ। ਇਸੇ ਤਰ੍ਹਾਂ ਲਾਈਟ ਵਹੀਕਲ ਦਾ ਪੁਰਾਣਾ ਰੇਟ ਵਨ ਵੇਅ ਲਈ 350 ਰੁਪਏ, ਆਉਣ-ਜਾਣ ਲਈ 520 ਰੁਪਏ ਅਤੇ ਮਾਸਿਕ ਪਾਸ 11590 ਰੁਪਏ ਸੀ।ਇਕ ਤਰਫਾ ਲਈ ਨਵਾਂ ਰੇਟ 355 ਰੁਪਏ, ਆਉਣ-ਜਾਣ ਲਈ 535 ਰੁਪਏ ਅਤੇ ਮਾਸਿਕ ਪਾਸ 11885 ਰੁਪਏ ਹੋਵੇਗਾ। ਬੱਸ ਟਰੱਕ ਦੋ ਐਕਸਲ ਦਾ ਪੁਰਾਣਾ ਰੇਟ ਵਨ ਵੇਅ ਦਾ 730 ਰੁਪਏ ਸੀ ਅਤੇ ਵਨ ਵੇਅ ਦਾ ਕਿਰਾਇਆ 1095 ਰੁਪਏ ਅਤੇ ਮਾਸਿਕ ਪਾਸ 24285 ਰੁਪਏ ਸੀ। ਨਵਾਂ ਰੇਟ 745 ਰੁਪਏ ਵਨ ਵੇਅ ਅਤੇ ਮਾਸਿਕ ਪਾਸ 1120 ਰੁਪਏ ਹੋਵੇਗਾ। ਮਾਸਿਕ ਪਾਸ 24905 ਰੁਪਏ ਹੋਵੇਗਾ। ਤਿੰਨ ਐਕਸਲ ਵਾਹਨਾਂ ਦਾ ਪੁਰਾਣਾ ਰੇਟ 795 ਰੁਪਏ ਇੱਕ ਤਰਫਾ ਅਤੇ ਮਾਸਿਕ ਪਾਸ 1190 ਰੁਪਏ ਅਤੇ ਮਾਸਿਕ ਪਾਸ 26490 ਰੁਪਏ ਸੀ। ਨਵਾਂ ਰੇਟ 815 ਇੱਕ ਤਰਫਾ ਕਿਰਾਇਆ 1225 ਰੁਪਏ ਅਤੇ ਮਾਸਿਕ ਪਾਸ ਹੋਵੇਗਾ। ਹੈਵੀ ਕੰਸਟ੍ਰਕਸ਼ਨ ਮਸ਼ੀਨਰੀ ਫੋਰ ਐਕਸਲ ਵਾਹਨਾਂ ਦਾ ਪੁਰਾਣਾ ਰੇਟ 1140 ਰੁਪਏ ਵਨ ਵੇਅ ਅਤੇ 1715 ਰੁਪਏ ਅਤੇ ਮਾਸਿਕ ਪਾਸ 38085 ਰੁਪਏ ਸੀ। ਨਵਾਂ ਰੇਟ 1170 ਰੁਪਏ ਅਤੇ ਵਨ ਵੇਅ ਲਈ 1755 ਰੁਪਏ ਹੋਵੇਗਾ 39055 ਹੈ।

ਸੱਤ ਹੋਰ, ਐਕਸਲ ਦੀ ਪੁਰਾਣੀ ਦਰ ਵਨ ਵੇਅ ਲਈ 1390 ਰੁਪਏ, ਰਾਊਂਡ ਟ੍ਰਿਪ ਲਈ 2085 ਰੁਪਏ ਅਤੇ ਮਾਸਿਕ ਪਾਸ 46360 ਰੁਪਏ, ਵਨ ਵੇਅ ਲਈ ਨਵੀਂ ਦਰ 1425 ਰੁਪਏ, ਰਾਊਂਡ ਟ੍ਰਿਪ ਲਈ 2140 ਰੁਪਏ ਅਤੇ ਮਾਸਿਕ ਪਾਸ 47545 ਰੁਪਏ ਦੇ ਨਾਲ ਹੈ। ਇਸ ਨਾਲ ਟੋਲ ਪਲਾਜ਼ਾ ਦੇ 20 ਕਿਲੋਮੀਟਰ ਦੇ ਅੰਦਰ ਰਹਿਣ ਵਾਲੇ ਲੋਕਾਂ ਦਾ ਕਿਰਾਇਆ ਵੀ 3 ਜੂਨ ਤੋਂ 330 ਰੁਪਏ ਤੋਂ ਵਧਾ ਕੇ 340 ਰੁਪਏ ਕਰ ਦਿੱਤਾ ਗਿਆ ਹੈ।



ਦੂਜੇ ਟੌਲ ਪਲਾਜ਼ਿਆਂ ਦੀ ਕੀ ਹੈ ਸਥਿਤੀ

ਪੰਜਾਬ ਦੇ ਨੈਸ਼ਨਲ ਹਾਈਵੇ ਅਧੀਨ ਪੈਂਦੇ ਸਾਰੇ ਹੀ ਟੌਲ ਪਲਾਜ਼ਿਆਂ ਦੇ ਰੇਟ ਕੱਲ੍ਹ ਤੋਂ ਵੱਧਣ ਜਾ ਰਹੇ ਹਨ। ਇਨ੍ਹਾਂ ਚ ਚੱਕ ਬਾਹਮਣੀਆ, ਬੱਛੂਆ, ਘੁਲਾਲ, ਮੰਨਣ, ਨਿੱਜਰਪੁਰਾ, ਛਿੱਡਣ, ਉਸਮਾ, ਢਿੱਲਵਾਂ, ਭਾਗੂਪੁਰ, ਬਹਿਰਾਮ, ਖੂਹੀਆ ਸਰਵਰ ਸ਼ਾਮਲ ਹਨ।


ਕੀ ਕਿਹਾ ਜਮਹੂਰੀ ਕਿਸਾਨ ਸਭਾ ਨੇ

ਟੌਲ ਰੇਟ ਦੇ ਵਾਧੇ ਉੱਪਰ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਅਤੇ ਸੂਬਾ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਟੌਲ ਰੇਟ ਦੇ ਵਾਧੇ ਲੋਕਾਂ ਸਿਰ ਸਿੱਧੋ ਸਿੱਧੀ ਵੱਡਾ ਭਾਰ ਹਨ। ਜਦੋਂ ਹਰ ਵਾਹਨ ਚਾਲਕ ਰੋਡ ਟੈਕਸ ਦੇ ਰਿਹਾ ਹੈ ਤਾਂ ਇਹ ਰੋਡ 'ਤੇ ਚੱਲਣ ਦਾ ਇੱਕ ਹੋਰ ਟੈਕਸ ਕਿਉਂ ਲਗਾਇਆ ਜਾ ਰਿਹਾ ਹੈ। ਜਿਸ ਦਾ ਵਾਧਾ ਤਾਂ ਕਰਨਾ ਇੱਕ ਪਾਸੇ ਇਹ ਬਿਲਕੁਲ ਬੰਦ ਕੀਤਾ ਜਾਣਾ ਚਾਹੀਦਾ ਹੈ।

ਇਨ੍ਹਾਂ ਆਗੂਆਂ ਨੇ ਹੈਰਾਨੀ ਪ੍ਰਗਟਾਈ ਕਿ ਟੌਲ ਦੇ ਵਾਧੇ ਲਈ ਵੋਟਾਂ ਦਾ ਕੰਮ ਖਤਮ ਹੋਣ ਦੀ ਉਡੀਕ ਕੀਤੀ ਜਾ ਰਹੀ ਸੀ। ਇਸ ਤੋਂ ਪਹਿਲਾ ਇਹ ਵਾਧਾ ਲੰਘੀ ਅਪਰੈਲ ਨੂੰ ਹੀ ਕੀਤਾ ਜਾਣਾ ਸੀ, ਜਿਸ ਨੂੰ ਚੋਣਾਂ ਕਾਰਨ ਵਾਪਸ ਲੈ ਲਿਆ ਗਿਆ ਸੀ।


ਨਿਗੂਣੀਆਂ ਨੇ ਸਹੂਲਤਾਂ

ਹੈਰਾਨੀ ਇਸ ਗੱਲ ਦੀ ਵੀ ਹੈ ਕਿ ਇਹ ਟੌਲ ਵਾਧੂ ਸਹੂਲਤਾਂ ਲਈ ਵੀ ਲਗਾਉਣ ਦਾ ਦਾਅਵਾ ਕੀਤਾ ਜਾਂਦਾ ਹੈ। ਜਦੋਂ ਕਿ ਹਕੀਕਤ ਹੈ ਕਿ ਅਵਾਰਾ ਜਾਨਵਰ ਸੜਕ ਵਿਚਕਾਰ ਆ ਜਾਂਦੇ ਹਨ। ਪੁਲਾਂ ਹੇਠ ਕਿਤੇ ਵੀ ਲਾਈਟਾਂ ਜਗਦੀਆਂ ਦਿਖਾਈ ਨਹੀਂ ਦਿੰਦੀਆ। ਸੜਕਾਂ ਟੁੱਟੀਆਂ ਪਈਆਂ ਹਨ। ਓਵਰ ਫੁੱਟ ਬ੍ਰਿਜ ਵੀ ਬਹੁਤੇ ਥਾਵਾਂ 'ਤੇ ਕੰਮ ਨਹੀਂ ਕਰ ਰਹੇ। ਹਾਦਸਿਆਂ 'ਚ ਕੋਈ ਕਮੀ ਨਹੀਂ ਆ ਰਹੀ। ਕੀਮਤੀ ਜਾਨਾਂ ਦੇ ਨਾਲ-ਨਾਲ ਆਰਥਿਕ ਤੌਰ 'ਤੇ ਭਾਰੀ ਨੁਕਸਾਨ ਹੋ ਰਿਹਾ ਹੈ।

ਸਹੂਲਤਾਂ ਦੇਣ ਦੀ ਚਿੰਤਾ ਕਿਸੇ ਨੂੰ ਨਹੀਂ ਹੈ, ਸਗੋਂ ਟੌਲ ਵਧਾਉਣ ਦੀ ਚਿੰਤਾ ਹੀ ਲੱਗੀ ਰਹਿੰਦੀ ਹੈ। ਚਾਹੀਦਾ ਤਾਂ ਹੈ ਕਿ ਜਦੋਂ ਰੋਡ ਟੈਕਸ ਲੈ ਲਿਆ ਤਾਂ ਬਿਨ੍ਹਾਂ ਟੌਲ ਟੈਕਸ ਲਏ ਸਾਰੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ। ਜਮਹੂਰੀ ਕਿਸਾਨ ਸਭਾ ਦੇ ਆਗੂਆਂ ਨੇ ਕਿਹਾ ਕਿ ਹਾਕਮ ਧਿਰ ਨੂੰ ਹਮੇਸ਼ਾਂ ਲੋਕਾਂ ਦੀਆਂ ਜੇਬਾਂ 'ਤੇ ਡਾਕੇ ਮਾਰਨ ਦਾ ਕੰਮ ਰਹਿੰਦਾ ਹੈ।


ਲੋਕਲ ਪਾਸਾਂ ਦੀ ਕੀ ਹੈ ਸਥਿਤੀ

ਕਿਸੇ ਵੇਲੇ ਟੌਲ ਪਾਲਜ਼ੇ ਦੇ ਦਸ ਕਿਲੋਮੀਟਰ ਅੰਦਰ ਸਿਰਫ 150 ਰੁਪਏ ਪ੍ਰਤੀ ਮਹੀਨਾ ਦੇ ਲਿਹਾਜ ਨਾਲ ਹੀ ਪਾਸ ਬਣ ਜਾਂਦਾ ਸੀ ਅਤੇ 11 ਤੋਂ 20 ਕਿਲੋਮੀਟਰ ਤੱਕ 300 ਰੁਪਏ ਚ ਪਾਸ ਬਣ ਜਾਂਦਾ ਸੀ। ਇਸ ਤੋਂ ਪਹਿਲਾ ਕੀਤੇ ਵਾਧੇ ਚ ਇਹ ਰੇਟ ਜ਼ੀਰੋ ਤੋਂ 20 ਕਿਲੋਮੀਟਰ ਤੱਕ 330 ਰੁਪਏ ਕਰ ਦਿੱਤਾ ਸੀ, ਜਿਸ ਨੂੰ ਹੁਣ ਵਧਾ ਕੇ 340 ਰੁਪਏ ਕਰ ਦਿੱਤਾ ਹੈ।












Comments

ਜ਼ਰੂਰੀ ਸੁਨੇਹੇ

ਜ਼ਰੂਰੀ ਸੁਨੇਹੇ
ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ!

ਪਾਪੂਲਰ ਪੋਸਟਾਂ

ਜਮਹੂਰੀ ਕਿਸਾਨ ਸਭਾ ਪੰਜਾਬ ਸਾਰੇ ਪੰਜਾਬ ‘ਚ 09 ਸਤੰਬਰ ਨੂੰ ਸੋਪੇਗੀ ਜਿਲ੍ਹਾ/ ਤਹਿਸੀਲਾਂ ਤੇ ਮੰਗ ਪੱਤਰ

ਸੈਂਕੜੇ ਕਿਰਤੀ ਕਿਸਾਨ ਇਲਾਕਾ ਕੂੰਮਕਲਾਂ ਵਿੱਚੋਂ ਸ਼ਾਮਿਲ ਹੋਏ ਸਮਰਾਲਾ ਦੀ ਜੇਤੂ ਰੈਲੀ ‘ਚ

ਨੋਸ਼ਹਿਰਾ ਪਨੂੰਆਂ ਵਿਖੇ ਕਿਸਾਨ ਜਥੇਬੰਦੀਆਂ ਨੇ ਸਾੜੇ ਟਰੰਪ ਅਤੇ ਮੋਦੀ ਸਰਕਾਰ ਦੇ ਪੁਤਲੇ