ਬਾਰਡਰ ਏਰੀਏ ਨਾਲ ਸਬੰਧਿਤ ਕਿਸਾਨੀ ਮੰਗਾਂ ਲਈ ਵਫਦ ਅਧਿਕਾਰੀਆਂ ਨੂੰ ਮਿਲਿਆ



ਤਰਨ ਤਾਰਨ: ਜਮਹੂਰੀ ਕਿਸਾਨ ਸਭਾ ਵੱਲੋਂ ਬਾਰਡਰ ਏਰੀਆ ਦੇ ਕਿਸਾਨੀ ਮਸਲਿਆਂ ਨੂੰ ਲੈ ਕੇ ਸਿਟੀ ਕਾਰਜਕਾਰੀ ਇੰਜੀਨੀਅਰ ਹਰਪ੍ਰੀਤ ਸਿੰਘ ਨੂੰ ਇਕ ਵਫਦ ਮਿਲਿਆ ਅਤੇ ਮੁਸ਼ਕਲਾਂ ਸਬੰਧੀ ਵਿਚਾਰ ਚਰਚਾ ਕੀਤੀ। ਵਫਦ ਦੀ ਅਗਵਾਈ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਬੱਗੂ, ਬਲਦੇਵ ਸਿੰਘ ਪੰਡੋਰੀ, ਹਰਦੀਪ ਸਿੰਘ ਰਸੂਲਪੁਰ, ਰੇਸ਼ਮ ਸਿੰਘ ਫੈਲੋਕੇ ਨੇ ਕੀਤੀ। ਵਫਦ ਨੇ ਇਕ ਮੰਗ ਪੱਤਰ ਰਾਹੀਂ ਦੱਸਿਆ ਕਿ ਬਾਰਡਰ ਏਰੀਏ ਨਾਲ ਸਬੰਧਿਤ ਪਿੰਡਾਂ ਚੀਮਾ ਕਲਾਂ, ਚੀਮਾ ਖੁਰਦ, ਰਸੂਲਪੁਰ ਹਵੇਲੀਆ ਆਦਿ ਪਿੰਡਾਂ ’ਚ ਬਿਜਲੀ ਸਪਲਾਈ ਦੀ ਸਮੱਸਿਆਂ ਬਹੁਤ ਰਹਿੰਦੀ ਹੈ। ਵਫਦ ਨੇ ਚੋਰੀ ਹੋ ਚੁੱਕੇ ਟਰਾਂਸਫਾਰਮਰ 24 ਘੰਟੇ ਵਿੱਚ ਬਦਲ ਕੇ ਸਪਲਾਈ ਯਕੀਨੀ ਬਣਾਉਣ ਦੀ ਮੰਗ ਕੀਤੀ। ਸੜੇ ਟਰਾਂਸਫਾਰਮਰ ਤੁਰੰਤ ਬਦਲੇ ਜਾਣ ਅਤੇ ਟਰਾਂਸਫਾਰਮਰ ਲਿਆਉਣ ਦੀ ਸੁਵਿਧਾ ਸਰਕਾਰੀ ਗੱਡੀ ਰਾਹੀ ਕਰਨ ਦੀ ਮੰਗ ਕੀਤੀ। ਪੈਡੀ ਸੀਜਨ ਦੌਰਾਨ ਮੋਟਰਾਂ ’ਤੇ ਬਿਜਲੀ ਦੀ ਸਪਲਾਈ 12 ਘੰਟੇ ਨਿਰਵਿਘਨ ਦਿੱਤੀ ਜਾਵੇ ਅਤੇ ਘਰੇਲੂ ਬਿਜਲੀ ਦੀ ਸਪਲਾਈ ਯਕੀਨੀ ਬਣਾਈ ਜਾਵੇ। ਫਾਲਟ ਕੱਢਣ ਸਮੇਂ ਸਾਰੇ ਫੀਡਰ ਬੰਦ ਨਾ ਕੀਤੇ ਜਾਣ। ਪਾਵਰਕੌਮ ’ਚ ਮੁਲਾਜ਼ਮਾਂ ਦੀ ਭਰਤੀ ਰੈਗੂਲਰ ਤੌਰ ‘ਤੇ ਕੀਤੀ ਜਾਵੇ ਤਾਂ ਜੋ ਬਿਜਲੀ ਦੀ ਸਪਲਾਈ ਖਪਤਕਾਰਾਂ ਨੂੰ ਸਮੇਂ ਸਿਰ ਨਿਰਵਿਘਨ  ਦਿੱਤੀ ਜਾ ਸਕੇ।

ਇਸ ਮੌਕੇ ਕਰਮ ਸਿੰਘ ਪੰਡੋਰੀ, ਹਰਭਜਨ ਸਿੰਘ ਚੀਮਾ, ਹਰਪਾਲ ਸਿੰਘ ਚੀਮਾ ਕਲਾਂ, ਗੁਰਬਿੰਦਰ ਸਿੰਘ ਚੀਮਾ ਕਲਾਂ, ਸਿਮਰਨਜੀਤ ਸਿੰਘ ਰਸੂਲਪੁਰ ਆਦਿ ਆਗੂ ਹਾਜ਼ਰ ਸਨ।

Comments

ਜ਼ਰੂਰੀ ਸੁਨੇਹੇ

ਜ਼ਰੂਰੀ ਸੁਨੇਹੇ
ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ!

ਪਾਪੂਲਰ ਪੋਸਟਾਂ

ਜਮਹੂਰੀ ਕਿਸਾਨ ਸਭਾ ਪੰਜਾਬ ਸਾਰੇ ਪੰਜਾਬ ‘ਚ 09 ਸਤੰਬਰ ਨੂੰ ਸੋਪੇਗੀ ਜਿਲ੍ਹਾ/ ਤਹਿਸੀਲਾਂ ਤੇ ਮੰਗ ਪੱਤਰ

ਸੈਂਕੜੇ ਕਿਰਤੀ ਕਿਸਾਨ ਇਲਾਕਾ ਕੂੰਮਕਲਾਂ ਵਿੱਚੋਂ ਸ਼ਾਮਿਲ ਹੋਏ ਸਮਰਾਲਾ ਦੀ ਜੇਤੂ ਰੈਲੀ ‘ਚ

ਨੋਸ਼ਹਿਰਾ ਪਨੂੰਆਂ ਵਿਖੇ ਕਿਸਾਨ ਜਥੇਬੰਦੀਆਂ ਨੇ ਸਾੜੇ ਟਰੰਪ ਅਤੇ ਮੋਦੀ ਸਰਕਾਰ ਦੇ ਪੁਤਲੇ