ਮੱਲੀਆਂ ਕਲਾਂ ਵਿਖੇ ਬਾਬਾ ਬੰਦਾ ਬਹਾਦਰ ਨੂੰ ਕੀਤਾ ਯਾਦ
ਨਕੋਦਰ: ਅੱਜ ਮੱਲੀਆਂ ਕਲਾਂ ਵਿਚ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਜਿਸ ਵਿਚ ਜਲੰਧਰ ਦੇ ਜ਼ਿਲ੍ਹਾ ਪ੍ਰਧਾਨ ਜਮਹੂਰੀ ਕਿਸਾਨ ਸਭਾ ਵਲੋਂ ਬਾਬਾ ਜੀ ਦੀਆਂ ਲਾਸਾਨੀ ਕੁਰਬਾਨੀਆਂ ਬਾਰੇ ਦੱਸਿਆ ਗਿਆ। ਬਾਬਾ ਜੀ ਦੁਆਰਾ ਛੋਟੇ ਕਿਸਾਨਾਂ ਲਈ ਜ਼ਮੀਨਾਂ ਨਾਂ ਕਰਵਾਉਣ ਲਈ ਵੱਡੀ ਜੰਗ ਲੜੀ ਗਈ ਤੇ ਜ਼ਮੀਨਾਂ ਨਾਮ ਕਰਵਾਈਆਂ ਗਈਆਂ। ਉਨ੍ਹਾਂ ਅੱਗੇ ਕਿਹਾ ਕਿ ਬਾਬਾ ਜੀ ਤੋਂ ਪ੍ਰੇਰਣਾ ਲੈਂਦੇ ਹੋਏ ਅੱਜ ਵੀ ਜ਼ਮੀਨਾਂ ਕਾਰਪੋਰੇਟਾਂ ਤੋਂ ਬਚਾਉਣ ਲਈ ਸੰਘਰਸ਼ ਦੀ ਜ਼ਰੂਰਤ ਹੈ।
ਇਸ ਮੌਕੇ ਲਹਿੰਬਰ ਸਿੰਘ ਕੰਗ, ਹਰਮੇਲ ਸਿੰਘ ਆਧੀ, ਸੁੱਖਾ ਮੱਲੀਆਂ ਤੇ ਦੇਵ ਮੱਲੀਆਂ ਮੰਗਤ ਰਾਏ, ਕਮਲਜੀਤ ਖੀਵਾ, ਜੋਗਿੰਦਰ ਸਿੰਘ ਬਿੱਲੀ ਚਹਾਰਮੀ ਆਦਿ ਨੇ ਸੰਬੋਧਨ ਕੀਤਾ।

Comments
Post a Comment