ਬਿਜਲੀ ਨਾਲ ਸਬੰਧਤ ਮਸਲੇ ਹੱਲ੍ਹ ਕਰਵਾਉਣ ਲਈ ਜਮਹੂਰੀ ਕਿਸਾਨ ਸਭਾ ਦਾ ਵਫ਼ਦ ਮਿਲਿਆ ਅਧਿਕਾਰੀਆਂ ਨੂੰ
ਗੁਰਾਇਆ: ਜਮਹੂਰੀ ਕਿਸਾਨ ਸਭਾ ਦੀ ਅਗਵਾਈ ਹੇਠ ਅੱਜ ਪਾਵਰਕੌਮ ਦੀ ਰੁੜਕਾ ਕਲਾਂ ਸਬਡਵੀਜ਼ਨ ਨਾਲ ਸਬੰਧਤ ਸਮੱਸਿਆਵਾਂ ਦੇ ਹੱਲ ਲਈ ਇਲਾਕੇ ਦੇ ਕਿਸਾਨਾਂ ਵਲੋਂ ਇੱਕ ਵਫ਼ਦ ਅਦਿਕਾਰੀਆਂ ਨੂੰ ਮਿਲਿਆ। ਇਸ ਵਫ਼ਦ ਦੀ ਅਗਵਾਈ ਜਮਹੂਰੀ ਕਿਸਾਨ ਸਭਾ ਦੇ ਸੂਬਾ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਅਤੇ ਸੂਬਾ ਕਮੇਟੀ ਮੈਂਬਰ ਜਸਵਿੰਦਰ ਸਿੰਘ ਢੇਸੀ ਨੇ ਕੀਤੀ। ਆਗੂਆਂ ਅਤੇ ਇਲਾਕੇ ਦੇ ਕਿਸਾਨਾਂ ਨੇ ਦੱਸਿਆ ਕਿ ਢਿੱਲੀਆਂ ਤਾਰਾਂ, ਚੋਰੀ ਹੋਏ ਟਰਾਂਸਫਾਰਮਰ ਅਤੇ ਖੰਭਿਆਂ ਨਾਲ ਸਬੰਧਤ ਹੋਰ ਮੁਸ਼ਕਲਾਂ ਕਾਰਨ ਇਲਾਕੇ ਦੇ ਲੋਕ ਕਾਫੀ ਪ੍ਰੇਸ਼ਾਨ ਸਨ। ਪ੍ਰੇਸ਼ਾਨੀ ਇਸ ਗੱਲੋਂ ਵੀ ਹੈ ਕਿ ਇਨ੍ਹਾਂ ਦਿਨ੍ਹਾਂ ਦਿਨ੍ਹਾਂ ’ਚ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ। ਅਜਿਹੀਆਂ ਮੁਸ਼ਕਲਾਂ ਪਾਵਰਕੌਮ ਦੇ ਐਸਡੀਓ ਦੀ ਧਿਆਨ ’ਚ ਲਿਆਉਣ ਮੌਕੇ ਇਕੱਲੀ ਇਕੱਲੀ ਮੰਗ ’ਤੇ ਵੀ ਚਰਚਾ ਕੀਤੀ ਗਈ। ਐਸਡੀਓ ਨੇ ਵਫ਼ਦ ਨੂੰ ਯਕੀਨ ਦਵਾਇਆ ਕਿ ਕੁੱਝ ਮੰਗਾਂ ਤਾਂ ਅੱਜ ਹੀ ਹੱਲ੍ਹ ਹੋ ਜਾਣਗੀਆਂ ਅਤੇ ਬਾਕੀ ਮੰਗਾਂ ਦੋ ਤਿੰਨ ਦਿਨ ’ਚ ਹੱਲ ਹੋ ਜਾਣਗੀਆਂ।
ਇਸ ਮੌਕੇ ਸੁਰਿੰਦਰ ਸਿੰਘ ਰੁੜਕੀ, ਮੇਜਰ ਸਿੰਘ ਘੁੜਕਾ, ਸਰਪੰਚ ਰਜਿੰਦਰ ਕੁਮਾਰ, ਮਨਜਿੰਦਰ ਸਿੰਘ ਬਾਸੀ, ਅਮਰਜੀਤ ਸਿੰਘ ਭਾਰਦਵਾਜੀਆਂ, ਅਮਰੀਕ ਸਿੰਘ ਰੁੜਕਾ, ਜਸਪ੍ਰੀਤ ਸਿੰਘ ਰੁੜਕਾ, ਧੀਰਾ ਪੰਚ ਪਾਸਲਾ, ਪ੍ਰਮਿੰਦਰ ਸਿੰਘ ਰੁੜਕਾ ਆਦਿ ਉਚੇਚੇ ਤੌਰ ’ਤੇ ਹਾਜ਼ਰ ਸਨ।

Comments
Post a Comment