Posts

Showing posts from July, 2024

ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਕਿਸਾਨਾਂ ਨੇ ਪਾਵਰਕੌਮ ਦੇ ਮੁੱਖ ਇੰਜੀਨੀਅਰ ਨਾਲ ਕੀਤੀ ਮੁਲਾਕਾਤ

Image
ਲੁਧਿਆਣਾ: ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਕਿਸਾਨਾਂ ਦੇ ਵਫ਼ਦ ਵਲੋਂ ਜਮਹੂਰੀ ਕਿਸਾਨ ਸਭਾ ਪੰਜਾਬ ਦੀ ਅਗਵਾਈ ‘ਚ ਪਾਵਰਕੌਮ ਦੇ ਮੁੱਖ ਇੰਜੀਨੀਅਰ ਜਗਦੇਵ ਸਿੰਘ ਹਾਂਸ ਨੂੰ ਲੁਧਿਆਣਾ ‘ਚ ਸਥਿਤ ਉਹਨਾਂ ਦੇ ਦਫਤਰ ਮਿਲ ਕਿ ਬਿਜਲੀ ਦੇ ਲੱਗ ਰਹੇ ਕੱਟਾਂ ਦੇ ਹੱਲ ਕਰਨ ਦੀ ਬੇਨਤੀ ਕੀਤੀ। ਇਸ ਮੌਕੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਸੁਰਜੀਤ ਸਿੰਘ ਸੀਲੋ ਅਤੇ ਅਮਰੀਕ ਸਿੰਘ ਜੜਤੌਲੀ ਨੇ ਆਖਿਆ ਕਿ ਕਿਸਾਨਾਂ ਨੂੰ ਖੇਤੀ ਲਈ ਦਿੱਤੀ ਜਾਣ ਵਾਲੀ ਬਿਜਲੀ ਸਪਲਾਈ ਵਿੱਚ ਬਹੁਤ ਕਟੌਤੀ ਕੀਤੀ ਜਾ ਰਹੀ ਹੈ। ਜਿਸ ਕਾਰਨ ਕਿਸਾਨਾਂ ਦੀ ਝੋਨੇ ਤੇ ਬਾਕੀ ਫਸਲਾਂ ਪਾਣੀ ਨਾ ਮਿਲਣ ਕਾਰਨ ਸੁੱਕ ਰਹੀਆਂ ਹਨ। ਉਹਨਾਂ ਆਖਿਆ ਕਿ ਕਿਸਾਨਾਂ ਨੂੰ ਫਸਲਾਂ ਪਾਲਣ ਲਈ ਬਿਜਲੀ ਦੀ ਸਪਲਾਈ ਲਗਾਤਾਰ ਦਿੱਤੀ ਜਾਵੇ। ਉਹਨਾਂ ਇਸ ਦੇ ਨਾਲ ਘਰੇਲੂ ਸਪਲਾਈ ਨੂੰ ਨਿਰਵਿਘਨ ਚਾਲੂ ਰੱਖਣ ਲਈ ਵੀ ਆਖਿਆ। ਕਿਸਾਨ ਆਗੂਆਂ ਨੇ ਆਖਿਆ ਕਿ ਬਿਜਲੀ ਮਹਿਕਮੇ ਵਿੱਚ ਖਾਲੀ ਪਈਆਂ ਅਸਾਮੀਆਂ ਨੂੰ ਪੱਕੇ ਤੌਰ ’ਤੇ ਭਰਿਆ ਜਾਵੇ। ਓਵਰ ਲੋਡ ਟ੍ਰਾਸਫਾਰਮ ਅੰਡਰ ਲੋਡ ਕੀਤੇ ਜਾਣ। ਢਿੱਲੀਆਂ ਤਾਰਾਂ ਨੂੰ ਜਲਦੀ ਨਾਲ ਕੱਸਿਆ ਜਾਵੇ। ਮੁੱਖ ਇੰਜੀਨੀਅਰ ਸ੍ਰੀ ਹਾਂਸ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਉਹਨਾਂ ਦੀਆਂ ਮੰਗਾਂ ਦਾ ਜਲਦੀ ਨਾਲ ਹੱਲ ਕੀਤਾ ਜਾਵੇਗਾ। ਇਸ ਮੌਕੇ ਹੋਰਨਾ ਤੋਂ ਇਲਾਵਾ ਰਾਜਵੀਰ ਸਿੰਘ ਕਿਲ੍ਹਾ ਰਾਏਪੁਰ, ਗੁਰਉਪਦੇਸ਼ ਸਿੰਘ ਘੁੰਗਰਾਣਾ, ਕੁਲਵੰਤ ਸਿੰਘ ਮੋਹੀ, ਪ੍ਰਦੀਪ ਸਿੰਘ ਪੀਜ਼ਵਾ...

ਅੱਕੇ ਕਿਸਾਨਾਂ ਨੇ ਗੁਰਾਇਆ ਵਿਖੇ ਜੀਟੀ ਰੋਡ ਕੀਤਾ ਜਾਮ

Image
ਗੁਰਾਇਆ: ਬਿਜਲੀ ਦੇ ਕੱਟਾਂ ਅਤੇ ਮਾੜੇ ਪ੍ਰਬੰਧ ਤੋਂ ਅੱਕੇ ਅੱਜ ਕਿਸਾਨਾਂ ਨੇ ਜੀਟੀ ਰੋਡ ਜਾਮ ਕਰਕੇ ਆਪਣੇ ਰੋਹ ਦਾ ਪ੍ਰਗਟਾਵਾ ਕੀਤਾ। ਇਹ ਕਿਸਾਨ ਅੱਜ ਐਕਸੀਅਨ ਗੁਰਾਇਆ ਦੇ ਦਫ਼ਤਰ ਧਰਨਾ ਦੇਣ ਪੁੱਜੇ ਸਨ ਪਰ ਉਥੇ ਐਕਸੀਅਨ ਦੀ ਗੈਰਮੌਜਦੂਗੀ ਕਾਰਨ ਆਪਣੀ ਆਵਾਜ਼ ਸਰਕਾਰ ਦੇ ਕੰਨਾ ਤੱਕ ਪੁੱਜਦੀ ਕਰਨ ਲਈ ਕਿਸਾਨ ਜੀਟੀ ਰੋਡ ‘ਤੇ ਜਾ ਬੈਠੇ, ਜਿਥੇ ਲਗਾਤਾਰ ਨਾਅਰੇਬਾਜ਼ੀ ਕਰਕੇ ਆਪਣੇ ਰੋਹ ਦਾ ਪ੍ਰਗਟਾਵਾ ਕੀਤਾ।  ਜਮਹੂਰੀ ਕਿਸਾਨ ਸਭਾ ਅਤੇ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਸੱਦੇ ’ਤੇ ਅੱਜ ਜਦੋਂ ਵੱਖ-ਵੱਖ ਪਿੰਡਾਂ ’ਚੋਂ ਕਿਸਾਨ ਇਕੱਠੇ ਹੋ ਕੇ ਧਰਨਾ ਲਗਾ ਕੇ ਬੈਠੇ ਤਾਂ ਮੀਂਹ ਨੇ ਜ਼ੋਰ ਫੜ ਲਿਆ। ਦਫ਼ਤਰ ਦੇ ਅੰਦਰ ਜਾ ਕੇ ਬੈਠੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਸਰਕਾਰ ਨੂੰ ਕੋਸਦਿਆਂ ਕਿਹਾ ਕਿ ਮਾਨ ਸਰਕਾਰ ਦੇ ਕੀਤੇ ਹੋਏ ਦਾਅਵੇ ਖੋਖਲੇ ਸਾਬਤ ਹੋ ਗਏ ਹਨ ਕਿਉਂਕਿ ਕਿਸਾਨਾਂ ਨੂੰ ਵਾਅਦੇ ਮੁਤਾਬਿਕ ਬੱਤੀ ਨਹੀਂ ਦਿੱਤੀ ਜਾ ਰਹੀ। ਦੂਜੇ ਪਾਸੇ ਘੱਟ ਮੀਂਹ ਪੈਣ ਕਾਰਨ ਕਿਸਾਨਾਂ ਨੂੰ ਦੋਹਰੀ ਮਾਰ ਝੱਲਣੀ ਪੈ ਰਹੀ ਹੈ। ਬੁਲਾਰਿਆਂ ਨੇ ਕਿਹਾ ਕਿ ਕੱਟਾਂ ਬਾਰੇ ਵਕਤ ਸਿਰ ਸੂਚਿਤ ਵੀ ਨਹੀਂ ਕੀਤਾ ਜਾਂਦਾ ਅਤੇ ਦਿੱਤੇ ਟਾਈਮ ਤੋਂ ਪਛੜ ਕੇ ਬੱਤੀ ਛੱਡੀ ਜਾਂਦੀ ਹੈ, ਜਿਸ ਨਾਲ ਕਿਸਾਨਾਂ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਬੁਲਾਰਿਆਂ ਨੇ ਕਿਹਾ ਲੋਕਲ ਪੱਧਰ ਦੇ ਅਨੇਕਾਂ ਮਸਲੇ ਲਟਕੇ ਹੋਏ ਹਨ, ਜਿਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਮੁਲਾਜ਼ਮਾਂ ਦੀ ਘਾਟ ਕਾਰਨ ਕਿਸੇ...

ਮਾਲਵਾ ਨਹਿਰ ਨਾਲ ਕੈਂਸਰ, ਕਾਲੇ ਪੀਲੀਏ ਦੇ ਮਰੀਜ਼ਾਂ ’ਚ ਵਾਧਾ ਹੋਣ ਦਾ ਖ਼ਦਸ਼ਾ ਪ੍ਰਗਟਾਇਆ

Image
ਜਗਰਾਉਂ: ਹਰੀਕੇ ਹੈਡ ਵਰਕਸ ਤੋਂ ਬਣਨ ਜਾ ਰਹੀ ਮਾਲਵਾ ਨਹਿਰ ਜੋ ਫਿਰੋਜ਼ਪੁਰ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ ਚਾਰ ਜ਼ਿਲ੍ਹਿਆਂ ਦੇ 70 ਦੇ ਕਰੀਬ ਪਿੰਡਾਂ ਨੂੰ ਪਾਣੀ ਵੰਡਣ ਜਾ ਰਹੀ ਹੈ, ਇਸ ਨਹਿਰ ਦੇ ਪਾਣੀ ਵਿੱਚ ਸਤਲੁਜ ਨੂੰ ਪਲੀਤ ਕਰਨ ਵਾਲਾ ਬੁੱਢੇ ਦਰਿਆ ਦਾ ਪਾਣੀ ਵੀ ਜਾਵੇਗਾ ਜੋ ਆਪਣੇ ਨਾਲ ਅਤੀ ਜਹਰੀਲੇ ਕੈਮੀਕਲਾਂ ਨੂੰ ਇਹਨਾਂ   ਪਿੰਡਾਂ ਵਿੱਚ ਪਹੁੰਚਾਵੇਗਾ ਅਤੇ ਪਹਿਲਾਂ ਤੋਂ ਹੀ ਕੈਂਸਰ ਦੇ ਨਾਲ ਜੂਝ ਰਹੇ ਮਾਲਵਾ ਇਲਾਕੇ ’ਚ ਕੈਂਸਰ ਦੇ  ਮਰੀਜ਼ਾਂ ਵਿੱਚ ਬਹੁਤ ਵੱਡੇ ਪੱਧਰ ’ਤੇ ਵਾਧਾ ਹੋ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਬਲਰਾਜ ਸਿੰਘ ਕੋਟ ਉਮਰਾ ਨੇ ਕਿਹਾ ਕਿ ਪੰਜਾਬ ਸਰਕਾਰ ਨਹਿਰ ਬਣਾਉਣ ਤੋਂ ਪਹਿਲਾਂ ਬੁੱਢੇ ਦਰਿਆ ਦੇ ਗੰਦੇ ਪਾਣੀ ਦਾ ਹੱਲ ਕਰੇ। ਉਹਨਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਬੁੱਢੇ ਨਾਲੇ ਦੇ ਗੰਦੇ ਪਾਣੀ ਦੇ ਹਲ੍ਹ ਤੋਂ ਬਗੈਰ ਇਹ ਨਹਿਰ ਬਣਾਉਂਦੀ ਹੈ ਤਾਂ ਮਾਲਵਾ ਨਹਿਰ ਵਰਦਾਨ ਦੀ ਥਾਂ ਸਰਾਫ ਬਣ ਜਾਵੇਗੀ।

ਜਮਹੂਰੀ ਕਿਸਾਨ ਸਭਾ ਵਲੋਂ ਐਕਸੀਅਨ ਗੁਰਾਇਆ ਅੱਗੇ ਧਰਨਾ 30 ਨੂੰ

Image
ਫਿਲੌਰ: ਜਮਹੂਰੀ ਕਿਸਾਨ ਸਭਾ ਵਲੋਂ ਬਿਜਲੀ ਨਾਲ ਸਬੰਧਤ ਮੁਸ਼ਕਲਾਂ ਦੇ ਹੱਲ ਲਈ 30 ਜੁਲਾਈ ਨੂੰ ਪਾਵਰਕੌਮ ਦੇ ਐਕਸੀਅਨ ਗੁਰਾਇਆ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਜਾਵੇਗਾ। ਇਸ ਸਬੰਧੀ ਸਭਾ ਦੇ ਤਹਿਸੀਲ ਪ੍ਰਧਾਨ ਕੁਲਦੀਪ ਫਿਲੌਰ ਅਤੇ ਸਕੱਤਰ ਸਰਬਜੀਤ ਗੋਗਾ ਨੇ ਅੱਜ ਇਥੇ ਦੱਸਿਆ ਕਿ ਉਕਤ ਦਫ਼ਤਰ ਅਧੀਨ ਪੈਂਦੀਆਂ ਸਾਰੀਆਂ ਸਬਡਵੀਜ਼ਨਾਂ ਦੇ ਕਿਸਾਨ ਲਗਾਤਾਰ ਕੱਟਾਂ ਤੋਂ ਪ੍ਰੇਸ਼ਾਨ ਹੋ ਰਹੇ ਹਨ। ਸਿਰਫ ਕੱਟ ਹੀ ਕਿਸਾਨਾਂ ਨੂੰ ਤੰਗ ਨਹੀਂ ਕਰਦੇ ਸਗੋਂ ਤਾਰਾਂ, ਟਰਾਂਸਫਾਰਮਰ ਸਮੇਤ ਹੋਰ ਅਨੇਕਾਂ ਮਸਲਿਆਂ ਨਾਲ ਲੋਕਾਂ ਨੂੰ ਹਰ ਰੋਜ਼ ਦੋ ਚਾਰ ਹੋਣਾ ਪੈ ਰਿਹਾ ਹੈ। ਆਗੂਆਂ ਨੇ ਕਿਹਾ ਕਿ ਸਰਕਾਰ ਅਤੇ ਵਿਭਾਗ ਤੱਕ ਆਪਣੀ ਆਵਾਜ਼ ਪੁੱਜਦੀ ਕਰਨ ਲਈ ਇਲਾਕੇ ਦੇ ਕਿਸਾਨ ਮਜ਼ਬੂਰਨ ਧਰਨਾ ਦੇਣਗੇ। ਆਗੂਆਂ ਨੇ ਕਿਹਾ ਕਿ ਇਲਾਕੇ ਦੇ ਲੋਕ ਆਪਣੀਆਂ ਸਮੱਸਿਆਵਾਂ ਦਾ ਹੱਲ ਲਈ ਹੁੰਮ ਹੁਮਾ ਕੇ ਧਰਨੇ ’ਚ ਪੁੱਜਣ।

ਅਮੂਲ ਦਾ ਮੁਕਾਬਲਾ ਕਰਨ ਲਈ ਵੇਰਕਾ ਨੂੰ ਬਚਾਉਣ ਦੀ ਲੋੜ

Image
ਜਲੰਧਰ : ਲੰਘੇ ਕੁੱਝ ਦਿਨ੍ਹਾਂ ਤੋਂ ਅਮੂਲ ਦੇ ਵਧਦੇ ਕਦਮਾਂ ਤੋਂ ਵੇਰਕਾ ਨੂੰ ਪੈਦਾ ਹੋਏ ਖ਼ਤਰੇ ਦੇ ਤੌਖਲੇ ਦੀ ਚਰਚਾ ਕਾਫੀ ਸੁਣਨ ਨੂੰ ਮਿਲ ਰਹੀ ਹੈ। ਸਹਿਕਾਰੀ ਖੇਤਰ ਦੇ ਦੁੱਧ ਦੇ ਕਾਰੋਬਾਰ ’ ਚ ਲੱਗੇ ਇਹ ਦੋਨੋਂ ਬਰਾਂਡ ਕਰਮਵਾਰ ਗੁਜ਼ਰਾਤ ਅਤੇ ਪੰਜਾਬ ਦੇ ਹਨ। ਕਿਵੇਂ ਚਲਦਾ ਹੈ ਇਹ ਕਾਰੋਬਾਰ ਉਪਰੇਸ਼ਨ ਫਲੱਡ ਤਹਿਤ ਨੈਸ਼ਨਲ ਡੇਅਰੀ ਡਿਵਲਪਮੈਂਟ ਬੋਰਡ (ਐੱਨਡੀਡੀਬੀ) ਦੀ ਪਹਿਲਕਦਮੀ ’ ਤੇ ਇਸ ਕਾਰੋਬਾਰ ਦਾ ਅਗਾਜ਼ ਗੁਜ਼ਰਾਤ ਤੋਂ ਆਰੰਭ ਹੋਇਆ ਸੀ। ਜਿਥੋਂ ਦੀ ਛੋਟੀ ਕਿਸਾਨੀ ਨੂੰ ਇਸ ਨਾਲ ਕਾਫੀ ਰਾਹਤ ਮਿਲੀ। ਉਥੋਂ ਦੇ ਦੁੱਧ ਉਤਪਾਦਕ ਕਿਸਾਨ ਥੋੜ੍ਹਾ ਥੋੜ੍ਹਾ ਦੁੱਧ ਵੇਚਦੇ ਅਤੇ ਚੌਵੀਂ ਘੰਟੇ ਬਾਅਦ ਉਨ੍ਹਾਂ ਨੂੰ ਪੈਸੇ ਮਿਲ ਜਾਂਦੇ। ਦੁੱਧ ਉਤਪਾਦਕ ਕਿਸਾਨ ਉਨ੍ਹਾਂ ਪੈਸਿਆਂ ਦੀ ਮੌਕੇ ’ ਤੇ ਚਾਹੇ ਉਹ ਪਸ਼ੂਆਂ ਲਈ ਫੀਡ ਲੈ ਲੈਂਦੇ, ਚਾਹੇ ਉਹ ਨਗਦੀ ਦੇ ਰੂਪ ’ ਚ ਲੈ ਲੈਂਦੇ। ਇਸ ਤਰ੍ਹਾਂ ਪ੍ਰਾਈਵੇਟ ਖੇਤਰ ਦੀ ਲੁੱਟ ਤੋਂ ਇਨ੍ਹਾਂ ਕਿਸਾਨਾਂ ਦਾ ਬਚਾਅ ਹੋਣ ਲੱਗ ਪਿਆ ਅਤੇ ਪੈਸੇ ਵੀ ਵਕਤ ਸਿਰ ਮਿਲਣ ਲੱਗ ਪਏ। ਦੂਜੇ ਪਾਸੇ ਪ੍ਰਾਈਵੇਟ ਖੇਤਰ ’ ਚ ਨਾ ਤਾਂ ਦੁੱਧ ਦਾ ਭਾਅ ਅਤੇ ਨਾ ਹੀ ਪੈਸੇ ਮਿਲਣ ਦੀ ਗਾਰੰਟੀ ਹੁੰਦੀ ਸੀ। ਕਿਵੇਂ ਚਲਦਾ ਹੈ ਇਸ ਦਾ ਢਾਂਚਾ ਸਹਿਕਾਰੀ ਖੇਤਰ ਦਾ ਅਦਾਰਾ ਹੋਣ ਕਾਰਨ ਲੋਕਾਂ ਦੀ ਭਾਈਵਾਲੀ ਨਾਲ ਇਸ ਨੂੰ ਚਲਾਇਆ ਜਾਂਦਾ ਹੈ। ਰਾਜ ਪੱਧਰ ’ ਤੇ ਗਠਤ ਸੰਸਥਾ ਨੂੰ ਫੈਡਰੇਸ਼ਨ ਕਿਹਾ ਜਾਂਦਾ ਹੈ। ਮਿਲਕ ਪਲਾਂਟ ਅਧਾਰ ’ ਤੇ ਬਣੀ ਸੰਸਥਾ ਨੂੰ ਯੂਨੀਅ...

ਸੰਗੋਵਾਲ ਇਕਾਈ ਦੀ ਕੀਤੀ ਚੋਣ

Image
  ਬਿਲਗਾ: ਜਮਹੂਰੀ ਕਿਸਾਨ ਸਭਾ ਪੰਜਾਬ ਦੀ ਇਕਾਈ ਸੰਗੋਵਾਲ-ਭੁੱਲਰ-ਕਾਦੀਆਂ ਦੀ ਕਮੇਟੀ ਦੀ ਚੋਣ ਦੌਰਾਨ ਬਲਕਾਰ ਸਿੰਘ ਨੂੰ ਪ੍ਰਧਾਨ, ਹਰਜਿੰਦਰ ਸਿੰਘ ਸਕੱਤਰ ਅਤੇ ਬਲਵਿੰਦਰ ਸਿੰਘ ਨੂੰ ਖ਼ਜ਼ਾਨਚੀ ਚੁਣਿਆ ਗਿਆ।  ਇਸ ਮੀਟਿੰਗ ਨੂੰ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਸੰਤੋਖ ਸਿੰਘ ਬਿਲਗਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਮੰਡ ਏਰੀਏ ‘ਚ ਲੋਕਾਂ ਦਾ ਜੀਵਨ ਪੱਧਰ ਆਮ ਲੋਕਾਂ ਦੇ ਮੁਕਾਬਲੇ ਬਹੁਤ ਪਿੱਛੇ ਰਹਿ ਗਿਆ ਹੈ। ਇਸ ਇਲਾਕੇ ‘ਚ ਹਰ ਸਹੂਲਤ ਪਛੜ ਜਾਂਦੀ ਹੈ, ਜਿਸ ਕਾਰਨ ਇਸ ਇਲਾਕੇ ਦੇ ਲੋਕਾਂ ਕੋਲ ਅੱਗੇ ਵੱਧਣ ਦੇ ਮੌਕੇ ਘੱਟ ਜਾਂਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਜਮਹੂਰੀ ਕਿਸਾਨ ਸਭਾ ਖੇਤੀ ਨੂੰ ਉਪਰ ਚੁੱਕਣ ਲਈ ਲਗਾਤਾਰ ਆਪਣਾ ਰੋਲ ਨਿਭਾ ਰਹੀਂ ਹੈ। ਇਸ ਮੌਕੇ ਤਹਿਸੀਲ ਸਕੱਤਰ ਸਰਬਜੀਤ ਸੰਗੋਵਾਲ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਮੀਟਿੰਗ ‘ਚ ਉਕਤ ਅਹੁਦੇਦਾਰਾਂ ਤੋਂ ਬਿਨ੍ਹਾਂ ਸੁਖਦੇਵ ਸਿੰਘ, ਰਜਿੰਦਰ ਸਿੰਘ, ਬੂਟਾ ਸਿੰਘ, ਮਨਜੀਤ ਸਿੰਘ, ਚਰਨਜੀਤ ਸਿੰਘ, ਹਰਜੀਤ ਸਿੰਘ ਕਾਦੀਆ, ਜੋਗਾ ਸਿੰਘ, ਈਸ਼ਰ ਸਿੰਘ, ਸੁਖਦੇਵ ਸਿੰਘ ਸੁਖਾ ਕਮੇਟੀ ਮੈਂਬਰ ਚੁਣੇ ਗਏ। 

ਜਮਹੂਰੀ ਕਿਸਾਨ ਸਭਾ ਵਲੋਂ ਰੁੜਕੀ ਇਕਾਈ ਦਾ ਨਵੀਨੀਕਰਨ ਕੀਤਾ

Image
ਗੁਰਾਇਆ: ਜਮਹੂਰੀ ਕਿਸਾਨ ਸਭਾ ਪੰਜਾਬ ਵਲੋਂ ਪਿੰਡ ਰੁੜਕੀ ਵਿਖੇ ਸਰਗਰਮ ਵਰਕਰਾਂ ਦੀ ਮੀਟਿੰਗ ਕਰਕੇ ਇਕਾਈ ਦੀ ਚੋਣ ਕੀਤੀ ਗਈ। ਇਸ ਮੌਕੇ ਇਲਾਕੇ ਭਰ ਦੀਆਂ ਮੁਸ਼ਕਲਾਂ 'ਤੇ ਚਰਚਾ ਵੀ ਕੀਤੀ ਗਈ।   ਇਸ ਮੌਕੇ ਸਭਾ ਦੇ ਸੂਬਾ ਕਮੇਟੀ ਮੈਂਬਰ ਜਸਵਿੰਦਰ ਸਿੰਘ ਢੇਸੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿਥੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕਰੋੜਾਂ ਰੁਪਏ ਦੇ ਇਸ਼ਤਿਹਾਰ ਲਗਾ ਕੇ ਵਾਧੂ ਬਿਜਲੀ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਪਰ ਇਸਦੇ ਉਲਟ ਜ਼ਮੀਨੀ ਹਕੀਕਤ ਇਹ ਕਿ ਪੂਰੇ ਇਲਾਕੇ ਭਰ 'ਚ ਬਿਜਲੀ ਦਾ ਸੰਕਟ ਦਿਨੋ ਦਿਨ ਵੱਧਦਾ ਜਾ ਰਿਹਾ। ਇਸ ਮਸਲੇ ਦੇ ਪੱਕੇ ਹੱਲ ਕਰਨ ਵਾਸਤੇ 30 ਜੁਲਾਈ ਨੂੰ ਐਕਸੀਅਨ ਦਫ਼ਤਰ ਗੁਰਾਇਆ ਵਿਖੇ ਧਰਨਾ ਦਿੱਤਾ ਜਾਵੇਗਾ।

ਕੇਂਦਰੀ ਬਜਟ ‘ਚ ਖੇਤੀ ਸੈਕਟਰ ਨੂੰ ਅਣਗੋਲਿਆਂ ਕਰਨਾ ਕਿਸਾਨਾਂ ਨਾਲ ਧੋਖਾ ਹੈ: ਡਾ. ਅਜਨਾਲਾ, ਸੰਧੂ

Image
ਡੇਹਲੋਂ: ਵਿੱਤ ਮੰਤਰੀ ਸ਼੍ਰੀਮਤੀ ਸੀਤਾਰਮਨ ਨੇ  ਜਿਹੜਾ ਵਿਤੀ ਬਜ਼ਟ 2024 ਪੇਸ਼ ਕੀਤਾ ਉਸ ਉੱਪਰ ਟਿੱਪਣੀ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾਕਟਰ ਸਤਨਾਮ ਸਿੰਘ ਅਜਨਾਲਾ ਅਤੇ ਜਰਨਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਆਖਿਆ ਕਿ ਇਸ ’ਚ ਖੇਤੀ ਸੈਕਟਰ ਨੂੰ ਅਣਗੌਲਿਆ ਰੱਖਿਆ ਗਿਆ ਹੈ। ਜਦਕਿ ਇਹ ਕਿੱਤਾ ਅੱਜ ਵੀ ਦੇਸ਼ ਤੇ 53 ਫੀਸਦੀ ਲੋਕਾਂ ਲਈ ਸਿੱਧਾ ਤੇ ਅਸਿੱਧਾ ਰੁਜ਼ਗਾਰ ਦੇ ਰਿਹਾ ਹੈ ਅਤੇ ਕੌਮੀ ਆਮਦਨ ਜੀਡੀਪੀ ਵਿੱਚ 25%  ਤੋਂ  ਵੱਧ ਹਿੱਸਾ ਪਾ ਰਿਹਾ ਹੈ। ਉੱਘੇ ਖੇਤੀ ਮਾਹਿਰ ਅਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਦੱਸਿਆ ਕਿ ਇਸ ਬਜਟ ਵਿੱਚ ਖੇਤੀ ਸੈਕਟਰ ਨੂੰ ਕੇਂਦਰ ਸਰਕਾਰ ਵੱਲੋਂ ਤਜਰੀਹ ਨਾ ਦੇਦਿਆਂ 47.65 ਲੱਖ ਕਰੋੜ ਦੇ ਬਜਟ ਵਿੱਚੋਂ ਸਿਰਫ ਤੇ ਸਿਰਫ ਖੇਤੀ ਅਤੇ ਇਸ ਨਾਲ ਜੁੜੇ ਧੰਦਿਆਂ ਡੇਅਰੀ, ਪੋਲਟਰੀ, ਫਿਸ਼ਰੀ ਆਦਿ ਲਈ 1.52 ਲੱਖ ਕਰੋੜ ਦਾ ਬਜ਼ਟ ਹੀ ਰੱਖਿਆ ਹੈ ਜਿਹੜਾ ਸਮੂੱਚੇ ਬਜ਼ਟ ਦਾ 3.1 ਫੀਸਦੀ ਬਣਦਾ ਹੈ ਜਦਕਿ ਘੱਟੋਘੱਟ ਖੇਤੀ ਲਈ 10% ਹੋਣਾ ਚਾਹੀਦਾ ਹੈ। ਆਗੂਆਂ ਨੇ ਕਿਹਾ ਕਿ ਪਿਛਲੇ ਸਾਲ ਵੀ ਅਜਿਹਾ ਹੀ ਕੀਤਾ ਗਿਆ ਸੀ, ਉਹਨਾਂ ਅੱਗੇ ਦੱਸਿਆ ਕਿ ਕਿਸਾਨ ਬੜੇ ਲੰਬੇ ਸਮੇਂ ਤੋਂ ਐੱਮਐੱਪੀ ਤੇ ਕਾਨੂੰਨ ਬਣਾਉਣ ਦੀ ਮੰਗ ਕਰ ਰਹੇ ਹਨ ਪ੍ਰੰਤੂ ਇਸ  ਬਜਟ ਵਿੱਚ ਇਸ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ। ਉਲਟਾ ਵਿੱਤ ਮੰਤਰੀ ਕੇ ਕਹਿ ਦਿੱਤਾ ਕਿ ਏਪੀਐੱਮਪੀ ਮੰਡੀਆ...

ਝੋਨੇ ਥਾਂ ਦੂਜੀਆਂ ਫ਼ਸਲਾਂ ’ਤੇ ਬੋਨਸ ਦੇਣ ਦੇ ਫ਼ੈਸਲੇ ਨੇ ਕੀਤਾ ਕਿਸਾਨਾਂ ਨਾਲ ਕੋਝਾ ਮਜਾਕ

Image
  ਅਜਨਾਲਾ: ਪੰਜਾਬ ਦੀ ਸਮੁੱਚੀ ਸਰਕਾਰ ’ਚੋਂ ਦੋ - ਚਾਰ ਲੀਡਰਾਂ ਨੂੰ ਛੱਡਕੇ ਬਾਕੀ ਸੰਘਰਸ਼ਾਂ ਵਿੱਚੋਂ ਨਹੀਂ ਆਏ, ਜਿਸ ਕਰਕੇ ਇਹ ਜਿਹੜਾ ਵੀ ਫ਼ੈਸਲਾ ਲੈਂਦੇ ਹਨ ਉਹ ਲੋਕਾਂ ਦੀਆਂ ਭਾਵਨਾਂ ਤੇ ਸਮੇਂ ਦੇ ਅਨੁਕੂਲ ਨਹੀਂ ਹੁੰਦਾ। ਇਹ ਸਰਕਾਰ ਕਿਸੇ ਵੀ ਮਾਹਰ-ਸਿਆਣੇ ਤੋਂ ਸਲਾਹ ਲੈਣ ਨੂੰ ਆਪਣੀ ਹੇਠੀ ਸਮਝਦੀ ਹੈ। ਉਕਤ ਟਿੱਪਣੀ ਕਰਦਿਆਂ ਉੱਘੇ ਖੇਤੀ ਮਾਹਿਰ ਅਤੇ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕਿ ਕੱਲ੍ਹ ਹੀ ਪੰਜਾਬ ਸਰਕਾਰ ਨੇ ਇੱਕ ਅਜਿਹਾ ਫ਼ੈਸਲਾ ਸੋਚੇ ਸਮਝੇ ਤੋਂ ਬਗੈਰ ਕੀਤਾ ਹੈ। ਸਰਕਾਰ ਨੇ ਹਾਲ ’ਚ ਹੀ ਐਲਾਨ ਕੀਤਾ ਸੀ ਕਿ ਜਿਹੜਾ ਕਿਸਾਨ ਇੱਕ ਹੈਕਟੇਅਰ ਝੋਨਾ ਲਾਉਣ ਦੀ ਬਜਾਏ ਹੋਰ ਫ਼ਸਲ ਬੀਜੇਗਾ, ਉਸ ਨੂੰ ਸਰਕਾਰ 17500  ਰੁਪਏ ਪ੍ਰਤੀ ਹੈਕਟੇਅਰ ਬੋਨਸ ਦੇਵੇਗੀ। ਡਾ. ਅਜਨਾਲਾ ਨੇ ਕਿਹਾ ਕਿ ਪੰਜਾਬ ਵਿਚ ਤਕਰੀਬਨ ਝੋਨੇ ਦੀ ਲਵਾਈ ਹੋ ਚੁੱਕੀ ਹੈ ਅਤੇ ਇਹ ਫ਼ੈਸਲਾ ਈਂਦ ਤੋਂ ਬਾਅਦ ਤੰਬਾਂ ਫ਼ੂਕਣ ਵਾਲੀ ਗੱਲ ਹੈ। ਡਾ. ਅਜਨਾਲਾ ਨੇ ਅੱਗੇ ਕਿਹਾ ਕਿ ਅਜਿਹਾ ਫ਼ੈਸਲਾ ਘੱਟੋ-ਘੱਟ ਦੋ ਮਹੀਨੇ ਪਹਿਲਾ ਕਰਨਾ ਚਾਹੀਦਾ ਸੀ ਤਾਂ ਹੀ ਕਿਸਾਨ ਬਦਲਵੀਂ ਫ਼ਸਲ ਬੀਜ ਸਕਦੇ ਸਨ। ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਵਿੱਚ ਹਰ ਸਾਲ ਤਕਰੀਬਨ 31.5 ਲੱਖ ਹੈਕਟੇਅਰ ਝੋਨੇ ਦੀ ਲਵਾਈ ਹੁੰਦੀ ਹੈ। ਪੰਜਾਬ ਦੇ ਜ਼ਮੀਨਦੋਜ਼ ਪਾਣੀ ਦਾ ਪੱਧਰ ਉੱਚਾ ਚੁੱਕਣ ਲਈ 15 ਲੱਖ ਹੈਕਟੇਅਰ ਝੋਨੇ ਥੱਲਿਓਂ ਰਕਬਾ ਕੱਢ ਕੇ ਦੂਸਰੀਆਂ ਫ਼ਸਲਾਂ ਜਿਵੇਂ ਦਾ...

ਸੰਯੁਕਤ ਕਿਸਾਨ ਮੋਰਚੇ ਨੇ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਦਿੱਤਾ ਮੰਗ ਪੱਤਰ

Image
ਲੁਧਿਆਣਾ: ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਸੱਦੇ ’ਤੇ ਕਿਸਾਨਾਂ ਨੇ ਆਪਣੀ ਰਹਿੰਦੀਆ ਮੰਗਾਂ ਦੀ ਪੂਰਤੀ ਲਈ ਡਿਪਟੀ ਕਮਿਸ਼ਨਰ ਲੁਧਿਆਣਾ ਸ਼ਾਕਸੀ ਸਾਹਨੀ ਰਾਹੀਂ ਭਾਰਤ ਸਰਕਾਰ ਨੂੰ ਆਪਣਾ ਮੰਗ ਪੱਤਰ ਭੇਜਿਆ। ਮੰਗ ਪੱਤਰ ਦੇਣ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਦੇ ਦਫ਼ਤਰ ਸਾਹਮਣੇ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਵੀ ਕੀਤਾ। ਅੱਜ ਦੇ ਪ੍ਰੋਗਰਾਮ ਦੀ ਅਗਵਾਈ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਕੋਟਉਮਰਾ, ਆਲ ਇੰਡੀਆ ਕਿਸਾਨ ਸਭਾ 1936 ਦੇ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਝੱਜ, ਭਾਰਤੀ ਕਿਸਾਨ ਯੂਨੀਅਨ ਡਕੌਦਾ (ਧਨੇਰ) ਦੇ ਜ਼ਿਲ੍ਹਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ, ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਕਰਮਜੀਤ ਸਿੰਘ ਕਾਉਕੇ, ਬੀਕੇਯੂ ਡਕੌਦਾ (ਬੁੱਰਜ ਗਿੱਲ) ਦੇ ਰਾਜਵੀਰ ਸਿੰਘ ਘੁੰਗਰਾਲੀ ਨੇ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਹਰਨੇਕ ਸਿੰਘ ਗੁੱਜਰਵਾਲ, ਕੰਵਲਜੀਤ ਖੰਨਾ, ਚਮਕੌਰ ਸਿੰਘ ਬਰਮੀ, ਗੁਰਮੇਲ ਸਿੰਘ ਰੂਮੀ, ਸੁਰਜੀਤ ਸਿੰਘ ਸੀਲੋ, ਰਜਿੰਦਰਪਾਲ ਸਿੰਘ ਔਲ਼ਖ, ਮਨਜੀਤ ਸਿੰਘ ਮਨਸੂਰਾਂ, ਨਿਰਮਲ ਸਿੰਘ ਮੁਸ਼ਕਾਬਾਦ ਨੇ ਆਖਿਆ ਕਿ ਕੇਂਦਰ ਤੇ ਸੂਬਾ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਖੇਤੀ ਦਾ ਧੰਦਾ ਘਾਟੇ ਦਾ ਸਾਬਤ ਹੋ ਰਿਹਾ ਹੈ। ਜਿਸ ਕਾਰਨ ਕਿਸਾਨ ਖੇਤੀ ਛੱਡ ਰਹੇ ਹਨ ਅਤੇ ਫਸਲਾ ਦਾ ਲਾਹੇਬੰਦ ਭਾਅ ਨਾ ਮਿਲਣ ਕਾਰਨ ਉਹ ਕਰਜ਼ੇ ਦੇ ਜਾਲ ਵਿੱਚ ਫਸ ਰਹੇ ਹਨ। ਉਹਨਾਂ ਆਖਿਆ ਕਿ ਕਿਸਾਨਾਂ ਨੂੰ ਡਾ. ਸਵਾਮੀਨਾਥਨ ਕਮੇਟੀ ਦੀ ਸਿਫਾਰਸ਼ ...

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਐੱਮਪੀ ਰਾਜਾ ਵੜਿੰਗ ਨੂੰ ਸੌਂਪਿਆ ਮੰਗ ਪੱਤਰ

Image
ਜੋਧਾਂ: ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨਾਂ ਨੇ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪਿੰਡ ਲੱਲਤੋ ਕਲਾਂ ’ਚ ਮੰਗ ਪੱਤਰ ਸੌਂਪਿਆ। ਇਸ ਮੌਕੇ ਉਹਨਾਂ ਨਾਲ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਵੀ ਸਨ। ਮੰਗ ਪੱਤਰ ਦੇਣ ਸਮੇਂ ਵਫ਼ਦ ਦੀ ਅਗਵਾਈ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂਆਂ ਜਗਮਿੰਦਰ ਸਿੰਘ ਬਿੱਟੂ ਲੱਲਤੋ ਖ਼ੁਰਦ, ਡਾ. ਅਜੀਤ ਰਾਮ ਸ਼ਰਮਾ ਝਾਡੇ, ਰਾਜਵੀਰ ਸਿੰਘ ਕਿਲ੍ਹਾ ਰਾਏਪੁਰ, ਗੁਰਉਪਦੇਸ਼ ਸਿੰਘ ਘੁੰਗਰਾਣਾ, ਸੁਖਦੀਪ ਸਿੰਘ ਰਾਜੂ ਆੜ੍ਹਤੀਆਂ ਨੇ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਅਤੇ ਸੁਰਜੀਤ ਸਿੰਘ ਸੀਲੋ ਨੇ ਆਖਿਆ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਦੀਆਂ ਮੰਨੀਆਂ ਮੰਗਾਂ ਲਾਗੂ ਕਰਨ ਤੋਂ ਮੁੱਕਰ ਰਹੀ ਹੈ। ਉਹਨਾਂ ਕਿਹਾ ਕਿ ਜੇ ਸਰਕਾਰ ਨੇ ਫਸਲਾਂ ਦੀ ਖਰੀਦ ਸਵਾਮੀਨਾਥਨ ਕਮੇਟੀ ਦੀਆਂ ਸਿਫ਼ਾਰਸ਼ਾਂ ਮੁਤਾਬਕ ਨਾ ਕੀਤੀ ਤਾਂ ਕਿਸਾਨ ਦੇਸ਼ ਪੱਧਰੀ ਅੰਦੋਲਨ ਕਰਨ ਲਈ ਮਜਬੂਰ ਹੋਣਗੇ। ਉਹਨਾਂ ਕਿਹਾ ਦੇ ਸਰਕਾਰ ਨੂੰ ਕਿਰਤੀ ਕਿਸਾਨਾਂ ਦੇ ਪੱਖ ਦੀਆਂ ਨੀਤੀ ਬਣਾ ਕੇ ਆਮ ਲੋਕਾਂ ਦੀ ਬਾਂਹ ਫੜਨੀ ਚਾਹੀਦੀ ਹੈ। ਐੱਮਪੀ ਰਾਜਾ ਵੜਿੰਗ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਉਹ ਕਿਸਾਨਾਂ ਦੀਆਂ ਮੰਗਾਂ ਮੁਸ਼ਕਲਾਂ ਦੇ ਹੱਲ ਲਈ ਪਾਰਲੀਮੈਂਟ ਵਿੱਚ ਅਵਾਜ ਬੁਲੰਦ ਕਰਨਗੇ।  ਇਸ ਮੌਕੇ ਮਲਕੀਤ ਸਿੰਘ ਗਰੇਵਾਲ, ਦਫਤਰ ਸਕੱਤਰ ਨਛੱਤਰ ਸਿੰਘ, ਕੁਲਦੀਪ ਸਿੰਘ...

ਗੁਰਜੀਤ ਸਿੰਘ ਔਜਲਾ ਨੂੰ ਕਿਸਾਨਾਂ ਨੇ ਮੰਗ ਪੱਤਰ ਦਿੱਤਾ

Image
ਅੰਮ੍ਰਿਤਸਰ : ਸੰਯੁਕਤ ਕਿਸਾਨ ਮੋਰਚੇ ਦੀ ਕੌਮੀ ਤਾਲਮੇਲ ਕਮੇਟੀ ਵਿੱਚ ਸ਼ਾਮਲ ਜ਼ਿਲ੍ਹੇ ਅੰਮ੍ਰਿਤਸਰ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਸੈਂਕੜੇ ਕਿਸਾਨਾਂ ਦੇ ਵਫਦ ਨੇ ਮੈਂਬਰ ਪਾਰਲੀਮੈਂਟ ਸ਼੍ਰੀ ਗੁਰਜੀਤ ਸਿੰਘ ਔਜਲਾ ਨੂੰ ਦੋ ਮੰਗ ਪੱਤਰ ਦਿੱਤੇ ਗਏ, ਜਿਨ੍ਹਾਂ ਵਿੱਚ ਪੁਰ-ਜ਼ੋਰ ਮੰਗ ਕੀਤੀ ਕਿ ਸੰਸਦ ਦੇ ਆ ਰਹੇ ਬਜਟ ਸੈਸ਼ਨ ਵਿੱਚ ਕਿਸਾਨਾਂ ਦੀਆਂ ਸਮੂਹ ਫਸਲਾਂ ਲਈ ਡਾਕਟਰ ਸਵਾਮੀਨਾਥਨ ਦੇ ਫਾਰਮੂਲੇ ਅਨੁਸਾਰ ਐੱਮਐੱਸਪੀ ਮਿਥੀ ਜਾਵੇ ਅਤੇ ਇਸ ਉਪਰ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਇਆ ਜਾਵੇ, ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਕਿਸਾਨਾਂ ਮਜਦੂਰਾਂ ਸਿਰ ਚੜਿਆ ਕਰਜਾ ਮੁਆਫ ਕੀਤਾ ਜਾਵੇ, ਲੋਕ ਵਿਰੋਧੀ ਬਿਜਲੀ ਬਿੱਲ ਵਾਪਸ ਲਿਆ ਜਾਵੇ ਆਦਿਕ ਦੀ ਅਵਾਜ ਬੁਲੰਦ ਕੀਤੀ ਜਾਵੇ ਅਤੇ ਇਨ੍ਹਾਂ ਮੰਗਾਂ ਦੀ ਪੂਰਤੀ ਲਈ ਪ੍ਰਾਈਵੇਟ ਬਿੱਲ ਲਿਆਂਦਾ ਜਾਵੇ। ਵਫਦ ਨਾਲ ਵਿਚਾਰ ਵਟਾਂਦਰਾ ਕਰਦਿਆਂ ਸ਼੍ਰੀ ਔਜਲਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਵਿਚਾਰ ਚਰਚਾ ਕਰਕੇ ਕਿਸਾਨਾਂ ਲਈ ਐੱਮਐੱਸਪੀ ਦਾ ਗਰੰਟੀ ਕਾਨੂੰਨ ਅਤੇ ਕਰਜਾ ਰੱਦ ਕਰਨ ਲਈ ਪ੍ਰਾਈਵੇਟ ਬਿੱਲ ਲਿਆਵੇਗੀ। ਵਫਦ ਨੇ ਇਹ ਵੀ ਮੰਗ ਕੀਤੀ ਕਿ ਦੂਸਰਾ ਮੰਗ ਪੱਤਰ ਜੋ ਪ੍ਰਧਾਨ ਮੰਤਰੀ ਦੇ ਨਾਮ ਹੈ ਉਹ ਪ੍ਰਧਾਨ ਮੰਤਰੀ ਨੂੰ ਦਿੱਤਾ ਜਾਵੇ ਅਤੇ ਅਤੇ ਮੰਗ ਕੀਤੀ ਜਾਵੇ ਕਿ ਮਹਾਨ ਦਿੱਲੀ ਅੰਦੋਲਨ ਸਮੇਂ ਸਰਕਾਰ ਵੱਲੋਂ ਮੰਗਾਂ ਮੰਨਣ ਦਾ ਲਿਖਤੀ ਵਾਅਦਾ ਕੀਤਾ ਸੀ ਪਰ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਵਫਦ ਨੇ ਪੁਰਜੋਰ ਮ...

ਡੀਏਪੀ ਦੇ ਫੇਲ੍ਹ ਹੋਏ ਸੈਂਪਲਾਂ ਨੇ ਸਰਕਾਰ ਨੂੰ ਕਟਹਿਰੇ ਵਿੱਚ ਖੜਾ ਕੀਤਾ: ਕੋਟ ਉਮਰਾ, ਗੁੱਜਰਵਾਲ

Image
ਜਗਰਾਉਂ: ਆਮ ਆਦਮੀ ਪਾਰਟੀ ਦੀ ਸਰਕਾਰ ਵਾਲੇ ਪਹਿਲੀਆਂ ਸਰਕਾਰਾਂ ਨੂੰ ਘਪਲੇਬਾਜਾਂ ਦੀਆਂ ਸਰਕਾਰਾਂ ਕਹਿ ਕੇ ਭੰਡ ਦੇ ਰਹੇ ਅਤੇ ਹੁਣ ਵੀ ਭੰਡ ਰਹੇ ਹਨ। ਹੁਣ ਇਸ ਪਾਰਟੀ ਦੀ ਸਰਕਾਰ ਵੇਲੇ ਸੁਸਾਇਟੀਆਂ ਨੂੰ ਭੇਜੇ ਹਜ਼ਾਰਾਂ ਟਨ ਡੀਏਪੀ ਖਾਦ ਦੇ ਲਏ 40 ਸੈਂਪਲਾਂ ’ਚੋਂ 24 ਸੈਂਪਲ ਫੇਲ੍ਹ ਹੋ ਗਏ ਹਨ। ਸਰਕਾਰ ਨੇ ਕਿਸਾਨਾਂ ਤੋਂ 1450 ਰੁਪਏ ਪ੍ਰਤੀ ਗੱਟੂ ਦੇ ਭਾਅ ਨਾਲ ਪੈਸੇ ਲਏ ਪ੍ਰੰਤੂ ਫੇਲ੍ਹ ਹੋਏ ਸੈਂਪਲਾਂ ਨੇ ਇਹ ਸਾਬਤ ਕਰ ਦਿੱਤਾ ਡੀਏਪੀ ਦੇ ਨਾਂ ’ਤੇ ਕਿਸਾਨਾਂ ਨੂੰ ਮਿੱਟੀ ਵੇਚ ਦਿੱਤੀ।  ਇਸ ਸਬੰਧੀ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਕੋਟ ਉਮਰਾ, ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਕਰੜੇ ਸ਼ਬਦਾਂ ਵਿੱਚ ਸਰਕਾਰ ਦੀ ਨਿੰਦਿਆ ਕਰਦੇ ਹੋਏ ਕਿਹਾ ਕਿ ਕਿਸਾਨਾਂ ਨਾਲ ਵੱਡਾ ਧਰੋਹ ਕਮਾਇਆ ਗਿਆ ਹੈ। ਕਿਸਾਨਾਂ ਨੂੰ ਡੀਏਪੀ ਦੀ ਥਾਂ ਮਿੱਟੀ ਦੇ ਕੇ ਵੱਡਾ ਘਪਲਾ ਕੀਤਾ ਗਿਆ ਹੈ। ਇਨ੍ਹਾਂ ਆਗੂਆਂ ਨੇ ਮੰਗ ਕੀਤੀ ਕਿ ਸਬੰਧਤ ਅਧਿਕਾਰੀ ਅਹੁਦੇਦਾਰਾਂ ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਜਿੰਨਾ ਕਿਸਾਨਾਂ ਨੂੰ ਨਕਲੀ ਡੀਏਪੀ ਦਿੱਤੀ ਗਈ ਹੈ, ਉਹਨਾਂ ਦੇ ਪੈਸੇ ਵਾਪਸ ਕੀਤੇ ਜਾਣ ਤਾਂ ਕਿ ਉਹ ਆਪਣੀਆਂ ਫਸਲਾਂ ਵਿੱਚ ਅਸਲੀ ਡੀਏਪੀ ਖਾਦ ਖਰੀਦ ਕੇ ਪਾ ਸਕਣ।

ਨਵੀਂ ਦਿੱਲੀ ਤੋਂ ਐੱਸਕੇਐੱਮ ਨੇ ਕੇਂਦਰ ਸਰਕਾਰ ਦੇ ਖ਼ਿਲਾਫ਼ ਕਿਸਾਨਾਂ ਦੇ ਅੰਦੋਲਨ ਆਰੰਭ ਕਰਨ ਦਾ ਕੀਤਾ ਐਲਾਨ

Image
ਨਵੀਂ ਦਿੱਲੀ : ਸੰਯੁਕਤ ਕਿਸਾਨ ਮੋਰਚਾ ਦੀ ਜਨਰਲ ਬਾਡੀ ਦੀ ਮੀਟਿੰਗ ਨੇ ਭਾਰਤ ਭਰ ਦੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਫਿਰਕੂ ਅਤੇ ਕਾਰਪੋਰੇਟ ਪੱਖੀ ਲੋਕਾਂ ਦਾ ਮੁਕਾਬਲਾ ਕਰਨ ਲਈ ਰੋਜ਼ੀ-ਰੋਟੀ ਦੇ ਭਖਦੇ ਮੁੱਦਿਆਂ ਨੂੰ ਸਫਲਤਾਪੂਰਵਕ ਸਾਹਮਣੇ ਲਿਆਉਣ ਲਈ ਵਧਾਈ ਦਿੱਤੀ। ਜਿਸ ਦੇ ਸਿੱਟੇ ਵਜੋਂ ਭਾਜਪਾ ' 400 ਪਾਰ ' ਦੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਨਾਕਾਮ ਰਹੀ। ਭਾਜਪਾ ਨੇ ਪਹਿਲਾਂ ਨਾਲੋਂ 63 ਸੀਟਾਂ ਗੁਆ ਦਿੱਤੀਆਂ ਅਤੇ 10 ਸਾਲਾਂ ਵਿੱਚ ਪਹਿਲੀ ਵਾਰ ਸਿਰਫ਼ 240 ਸੀਟਾਂ ਹਾਸਲ ਕਰ ਸਕੀ , ਜਿਸ ਕਾਰਨ ਭਾਜਪਾ ਨੂੰ ਸੰਸਦ ਵਿੱਚ ਸਧਾਰਨ ਬਹੁਮਤ ਵੀ ਨਹੀਂ ਮਿਲਿਆ। "ਭਾਜਪਾ ਦਾ ਪਰਦਾਫਾਸ਼ ਕਰੋ , ਵਿਰੋਧ ਕਰੋ ਅਤੇ ਸਜ਼ਾ ਦਿਓ" ਦੀ ਐੱਸਕੇਐੱਮ ਵਲੋਂ ਆਰੰਭੀ ਮੁਹਿੰਮ ਨੇ ਵੱਡਾ ਪ੍ਰਭਾਵ ਪਾਇਆ ਹੈ। ਪੰਜਾਬ , ਹਰਿਆਣਾ , ਉੱਤਰ ਪ੍ਰਦੇਸ਼ , ਰਾਜਸਥਾਨ ਅਤੇ ਮਹਾਰਾਸ਼ਟਰ ਦੀਆਂ 38 ਦਿਹਾਤੀ ਸੀਟਾਂ ' ਤੇ ਭਾਜਪਾ ਦੀ ਹਾਰ ਅਤੇ ਲਖੀਮਪੁਰ ਖੇੜੀ , ਯੂਪੀ ਵਿੱਚ ਤਤਕਾਲੀ ਕੇਂਦਰੀ ਮੰਤਰੀ ਅਜੈ ਮਿਸ਼ਰਾ ਟੈਨੀ (ਕਿਸਾਨਾਂ ਦਾ ਕਸਾਈ) ਅਤੇ ਅਰਜੁਨ ਮੁੰਡਾ (ਖੇਤੀਬਾੜੀ ਮੰਤਰੀ) ਦੀ ਹਾਰ ਸਮੇਤ ਖੁੰਟੀ , ਝਾਰਖੰਡ , ਕਿਸਾਨ ਸੰਘਰਸ਼ ਦੇ ਪ੍ਰਭਾਵ ਨੂੰ ਪ੍ਰਗਟ ਕਰਦਾ ਹੈ। 159 ਪੇਂਡੂ ਦਬਦਬੇ ਵਾਲੇ ਹਲਕਿਆਂ ਵਿੱਚ ਭਾਜਪਾ ਹਾਰੀ ਹੈ। ਰੋਜ਼ੀ-ਰੋਟੀ ਦੇ ਮੁੱਦਿਆਂ ' ਤੇ ਅਧਾਰਤ ਸੰਘਰਸ਼ ਦੀ ਨਿਰੰਤਰਤਾ ਅਤੇ ਤੀਬਰਤਾ ਨੇ ਲੋਕਾਂ ਦੇ ਵੱਡੇ ਹਿੱਸਿਆਂ ਵਿੱਚ ਵਿ...

ਸੰਯੁਕਤ ਕਿਸਾਨ ਮੋਰਚੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਮੰਤਰੀਆਂ ਦੇ ਘਰਾਂ ਵੱਲ ਮੁਜ਼ਾਹਰੇ ਕਰਨ ਦਾ ਕੀਤਾ ਐਲਾਨ

Image
  ਚੰਡੀਗੜ੍ਹ: ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਪੰਜਾਬ ਦੀਆਂ ਪ੍ਰਮੁੱਖ ਮੰਗਾਂ ਨੂੰ ਲੈ ਕੇ 17 ਅਗਸਤ ਨੂੰ ਪੰਜਾਬ ਦੀ ਆਪ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਸਾਰੇ ਮੰਤਰੀਆਂ ਦੇ ਘਰਾਂ ਵੱਲ ਮੁਜ਼ਾਹਰੇ ਕਰਕੇ ਤਿੰਨ ਘੰਟੇ ਲਈ ਧਰਨੇ ਦਿੱਤੇ ਜਾਣਗੇ। ਇਹ ਫੈਸਲਾ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਿਲ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੀ ਮਨਜੀਤ ਸਿੰਘ ਧਨੇਰ, ਜੰਗਵੀਰ ਸਿੰਘ ਚੌਹਾਨ, ਕੰਵਲਪ੍ਰੀਤ ਸਿੰਘ ਪੰਨੂ ਅਤੇ ਰਾਮਿੰਦਰ ਸਿੰਘ ਪਟਿਆਲਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਕੀਤਾ ਗਿਆ। ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਵਿੱਚ ਪੰਜਾਬ ਦੇ ਮੌਜੂਦਾ ਹਾਲਾਤਾਂ ਉੱਪਰ ਨਿੱਠ ਕੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਮਹਿਸੂਸ ਕੀਤਾ ਗਿਆ ਕਿ ਪੰਜਾਬ ਵਿੱਚ ਪਾਣੀ ਦਾ ਸੰਕਟ ਦਿਨੋਂ-ਦਿਨ ਗੰਭੀਰ ਹੁੰਦਾ ਜਾ ਰਿਹਾ ਹੈ। ਜ਼ਮੀਨ ਹੇਠਲਾ ਪਾਣੀ ਮਾਹਰਾਂ ਮੁਤਾਬਕ 2039 ਤੱਕ ਖਤਮ ਹੋ ਜਾਵੇਗਾ। ਦੂਸਰੀ ਤੱਘੀ ਵਿਚੋਂ ਪਾਣੀ ਖਤਮ ਹੋਣ ਕੰਢੇ ਪੁੱਜ ਗਿਆ ਹੈ। ਦੂਸਰੇ ਪਾਸੇ ਬਹੁਤ ਸਾਰੇ ਇਲਾਕਿਆਂ ਵਿੱਚ ਪੀਣ ਵਾਲੇ ਸਾਫ ਪਾਣੀ ਦਾ ਸੰਕਟ ਦਰਪੇਸ਼ ਹੈ। ਨਹਿਰੀ ਢਾਂਚਾ ਤਹਿਸ ਨਹਿਸ ਹੋ ਗਿਆ ਹੈ ਸਿੱਟੇ ਵਜੋਂ 1970 ਵਿੱਚ ਜਿਹੜਾ 45% ਰਕਬਾ ਨਹਿਰੀ ਸਿੰਜਾਈ ਹੇਠ ਸੀ, ਉਹ ਹੁਣ ਘੱਟ ਕੇ 27% ਰਹਿ ਗਿਆ ਹੈ। ਇਸ ਲਈ ਨਹਿਰੀ ਢਾਂਚੇ ਨੂੰ ਦੁਬਾਰਾ ਨਵੇਂ ਸਿਰੇ ਤੋਂ ਪੈਰਾਂ ਸਿਰ ਕਰਨ ਲਈ ਵੱਡੇ ਵਿੱਤ ਦੀ ਲੋੜ ਹੈ। ਕਿਸਾਨ ਜ਼ਮੀਨ ਹੇਠਲਾ ਪਾਣੀ ਕੱਢਣ ਲਈ ਮਜ਼ਬੂਰ ਹੈ। ਪ...

ਚਾਚਾ ਅਜੀਤ ਸਿੰਘ ਨੂੰ ਯਾਦ ਕਰਦਿਆਂ ਕਰਵਾਏ ਜਾਣਗੇ ਸੈਮੀਨਾਰ

Image
  ਗੁਰਾਇਆ : ਜਮਹੂਰੀ ਕਿਸਾਨ ਸਭਾ ਜ਼ਿਲ੍ਹਾ ਕਮੇਟੀ ਜਲੰਧਰ ਦੀ ਇੱਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਮਨੋਹਰ ਗਿੱਲ ਦੀ ਪ੍ਰਧਾਨਗੀ ਹੇਠ ਪਿੰਡ ਰੁੜਕਾ ਕਲਾਂ ਵਿਖੇ ਕੀਤੀ ਗਈ। ਜਿਸ ਨੂੰ ਸੰਬੋਧਨ ਕਰਦੇ ਹੋਏ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਮੋਦੀ ਸਰਕਾਰ ਦੇ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਦੇਣ ਦਾ ਕੋਈ ਪ੍ਰੋਗਰਾਮ ਨਹੀਂ ਹੈ ਅਤੇ ਇਹ ਸਰਕਾਰ ਹਾਲੇ ਵੀ ਕਾਰਪੋਰੇਟ ਘਰਾਣਿਆਂ ਦੇ ਹੱਥਾਂ 'ਚ ਖੇਡ ਰਹੀ ਹੈ। ਉਨ੍ਹਾਂ ਕਿਹਾ ਕਿ ਜਮਹੂਰੀ ਕਿਸਾਨ ਸਭਾ ਸੰਯੁਕਤ ਕਿਸਾਨ ਮੋਰਚੇ ਨਾਲ ਮਿਲ ਕੇ ਆਪਣਾ ਸੰਘਰਸ਼ ਲਗਾਤਾਰ ਜਾਰੀ ਰੱਖੇਗੀ। ਮੀਟਿੰਗ ਦੇ ਵੇਰਵੇ ਦਿੰਦਿਆ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਸੰਤੋਖ ਸਿੰਘ ਬਿਲਗਾ ਨੇ ਦੱਸਿਆ ਕਿ ਚਾਚਾ ਅਜੀਤ ਸਿੰਘ ਨੂੰ ਯਾਦ ਕਰਨ ਲਈ ਜ਼ਿਲ੍ਹੇ ਅੰਦਰ 15 ਅਗਸਤ ਨੂੰ ਫਿਲੌਰ ਅਤੇ 16 ਅਗਸਤ ਨੂੰ ਮਹਿਤਪੁਰ ਵਿਖੇ ਸੈਮੀਨਾਰ ਕੀਤੇ ਜਾਣਗੇ। ਇਸ ਤੋਂ ਇਲਾਵਾ ਜਥੇਬੰਦੀ ਦੇ ਪਸਾਰੇ ਵਾਸਤੇ ਵੀ ਮੀਟਿੰਗ ਦੌਰਾਨ ਚਰਚਾ ਕੀਤੀ ਗਈ। ਮੀਟਿੰਗ 'ਚ ਸੂਬਾ ਕਮੇਟੀ ਮੈਂਬਰ ਜਸਵਿੰਦਰ ਸਿੰਘ ਢੇਸੀ, ਕੁਲਦੀਪ ਫਿਲੌਰ, ਮੇਜਰ ਖੁਰਲਾਪੁਰ, ਰਾਮ ਸਿੰਘ ਕੈਮਵਾਲਾ, ਕੁਲਜੀਤ ਫਿਲੌਰ, ਹਰਮੇਲ ਸਿੰਘ ਆਧੀ, ਕੁਲਜਿੰਦਰ ਤਲਵਣ, ਕੁਲਵੰਤ ਖਹਿਰਾ, ਗੁਰਜੀਤ ਜੀਤਾ ਆਦਿ ਹਾਜ਼ਰ ਸਨ।

ਘੁੰਗਰਾਲੀ ਰਾਜਪੂਤਾਂ ’ਚ ਚਲਦੇ ਘੋਲ ਦੌਰਾਨ ਪੱਕੀ ਸਟੇਜ ਬਣਾ ਕੇ ਮੋਰਚਾ ਮਘਾਇਆ

Image
ਖੰਨਾ: ਜਦੋਂ ਲੋਕ ਆਪਣੀ ਆਈ ’ਤੇ ਆ ਜਾਣ ਤਾਂ ਉਹ ਕੀ ਤੋਂ ਕੀ ਕਰ ਦਿੰਦੇ ਹਨ, ਇਸ ਦੀ ਤਾਜ਼ਾ  ਉਦਾਹਰਣ ਘੁੰਗਰਾਲੀ ਰਾਜਪੂਤਾਂ ’ਚ ਚੱਲ ਰਹੇ ਗੈਸ ਫੈਕਟਰੀ ਵਿਰੋਧੀ ਧਰਨੇ ਤੋਂ ਮਿਲਦੀ ਹੈ। ਇਸ ਦੌਰਾਨ ਪਤਾ ਲੱਗਾ ਹੈ ਕਿ ਇਹ ਜਿਹੀਆਂ ਗੈਸ ਫੈਕਟਰੀਆਂ ਹੋਰ ਵੀ ਲੱਗ ਰਹੀਆਂ ਹਨ। ਜਿਹੋ ਜਿਹੀ ਫੈਕਟਰੀ ਘੁੰਗਰਾਲੀ ਰਾਜਪੂਤਾ ’ਚ ਲੱਗੀ ਹੋਈ ਹੈ। ਇਲਾਕੇ ਦੇ ਲੋਕਾਂ ਵਲੋਂ ਲਗਾਇਆ ਇਹ ਮੋਰਚਾ ਕਈ ਦਿਨ ਤੋਂ ਚੱਲ ਰਿਹਾ ਹੈ। ਪ੍ਰਦਰਸ਼ਨ ਕਾਰੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਦੀ  ਹਠਧਰਮੀ ਨੂੰ ਭਾਂਪਦਿਆਂ ਲਗਾਤਾਰ ਮੋਰਚਾ ਮਘਦਾ ਰੱਖਣ ਲਈ ਬਾਰਸ਼ਾਂ ਤੇ ਧੁੱਪ ਦਾ ਖਿਆਲ ਰੱਖਦੇ ਹੋਏ ਪਹਿਲਾਂ ਹੀ ਦਿੱਲੀ ਮੋਰਚੇ ਦੀ ਤਰਜ ਤੇ ਪਕਾ ਸੈਡ ਬਣਾ ਲਿਆ, ਜਦੋ ਮੀਹ ਪਿਆ ਤਾਂ ਬੈਠਣ ਵਾਲੀ ਜਗਾਹ ਨੀਵੀ ਹੋਣ ਕਾਰਨ ਪਾਣੀ ਖੜ ਗਿਆ ਪਰ ਬੁਲੰਦ ਹੌਸਲੇ ਵਾਲੀ ਆਗੂ ਟੀਮ ਨੇ ਫਟਾਫਟ ਇਸ ਦਾ ਬਦਲ ਭਾਲ ਲਿਆ, ਪਰਾਲੀ ਦੀਆ ਗਠਾਂ ਢੋਣ ਵਾਲੀਆ ਦਰਸ਼ਨਾਂ ਟਰਾਲੀਆਂ ਲਾਕੇ ਕਹਿੰਦਾ ਕਹਾਉਦਾ ਪੰਡਾਲ ਤਿਆਰ ਕਰ ਲਿਆ। ਇਹ ਲੋਕ ਸ਼ਕਤੀ ਦੀ ਕੁਝ ਕਰ ਗੁਜਰਨ ਦੀ ਇੱਛਾ ’ਚੋਂ ਹੀ ਨਿਕਲਦਾ ਹੈ ਅਤੇ ਘੋਲ ਦੇ ਜੇਤੂ ਹੋਣ ਵਲ ਜਾਦਾਂ ਸੰਕੇਤ ਹੈ।

ਜ਼ਰੂਰੀ ਸੁਨੇਹੇ

ਜ਼ਰੂਰੀ ਸੁਨੇਹੇ
ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ!