ਸੰਗੋਵਾਲ ਇਕਾਈ ਦੀ ਕੀਤੀ ਚੋਣ
ਬਿਲਗਾ: ਜਮਹੂਰੀ ਕਿਸਾਨ ਸਭਾ ਪੰਜਾਬ ਦੀ ਇਕਾਈ ਸੰਗੋਵਾਲ-ਭੁੱਲਰ-ਕਾਦੀਆਂ ਦੀ ਕਮੇਟੀ ਦੀ ਚੋਣ ਦੌਰਾਨ ਬਲਕਾਰ ਸਿੰਘ ਨੂੰ ਪ੍ਰਧਾਨ, ਹਰਜਿੰਦਰ ਸਿੰਘ ਸਕੱਤਰ ਅਤੇ ਬਲਵਿੰਦਰ ਸਿੰਘ ਨੂੰ ਖ਼ਜ਼ਾਨਚੀ ਚੁਣਿਆ ਗਿਆ।
ਇਸ ਮੀਟਿੰਗ ਨੂੰ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਸੰਤੋਖ ਸਿੰਘ ਬਿਲਗਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਮੰਡ ਏਰੀਏ ‘ਚ ਲੋਕਾਂ ਦਾ ਜੀਵਨ ਪੱਧਰ ਆਮ ਲੋਕਾਂ ਦੇ ਮੁਕਾਬਲੇ ਬਹੁਤ ਪਿੱਛੇ ਰਹਿ ਗਿਆ ਹੈ। ਇਸ ਇਲਾਕੇ ‘ਚ ਹਰ ਸਹੂਲਤ ਪਛੜ ਜਾਂਦੀ ਹੈ, ਜਿਸ ਕਾਰਨ ਇਸ ਇਲਾਕੇ ਦੇ ਲੋਕਾਂ ਕੋਲ ਅੱਗੇ ਵੱਧਣ ਦੇ ਮੌਕੇ ਘੱਟ ਜਾਂਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਜਮਹੂਰੀ ਕਿਸਾਨ ਸਭਾ ਖੇਤੀ ਨੂੰ ਉਪਰ ਚੁੱਕਣ ਲਈ ਲਗਾਤਾਰ ਆਪਣਾ ਰੋਲ ਨਿਭਾ ਰਹੀਂ ਹੈ। ਇਸ ਮੌਕੇ ਤਹਿਸੀਲ ਸਕੱਤਰ ਸਰਬਜੀਤ ਸੰਗੋਵਾਲ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਮੀਟਿੰਗ ‘ਚ ਉਕਤ ਅਹੁਦੇਦਾਰਾਂ ਤੋਂ ਬਿਨ੍ਹਾਂ ਸੁਖਦੇਵ ਸਿੰਘ, ਰਜਿੰਦਰ ਸਿੰਘ, ਬੂਟਾ ਸਿੰਘ, ਮਨਜੀਤ ਸਿੰਘ, ਚਰਨਜੀਤ ਸਿੰਘ, ਹਰਜੀਤ ਸਿੰਘ ਕਾਦੀਆ, ਜੋਗਾ ਸਿੰਘ, ਈਸ਼ਰ ਸਿੰਘ, ਸੁਖਦੇਵ ਸਿੰਘ ਸੁਖਾ ਕਮੇਟੀ ਮੈਂਬਰ ਚੁਣੇ ਗਏ।

Comments
Post a Comment