ਮਾਲਵਾ ਨਹਿਰ ਨਾਲ ਕੈਂਸਰ, ਕਾਲੇ ਪੀਲੀਏ ਦੇ ਮਰੀਜ਼ਾਂ ’ਚ ਵਾਧਾ ਹੋਣ ਦਾ ਖ਼ਦਸ਼ਾ ਪ੍ਰਗਟਾਇਆ
ਜਗਰਾਉਂ: ਹਰੀਕੇ ਹੈਡ ਵਰਕਸ ਤੋਂ ਬਣਨ ਜਾ ਰਹੀ ਮਾਲਵਾ ਨਹਿਰ ਜੋ ਫਿਰੋਜ਼ਪੁਰ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ ਚਾਰ ਜ਼ਿਲ੍ਹਿਆਂ ਦੇ 70 ਦੇ ਕਰੀਬ ਪਿੰਡਾਂ ਨੂੰ ਪਾਣੀ ਵੰਡਣ ਜਾ ਰਹੀ ਹੈ, ਇਸ ਨਹਿਰ ਦੇ ਪਾਣੀ ਵਿੱਚ ਸਤਲੁਜ ਨੂੰ ਪਲੀਤ ਕਰਨ ਵਾਲਾ ਬੁੱਢੇ ਦਰਿਆ ਦਾ ਪਾਣੀ ਵੀ ਜਾਵੇਗਾ ਜੋ ਆਪਣੇ ਨਾਲ ਅਤੀ ਜਹਰੀਲੇ ਕੈਮੀਕਲਾਂ ਨੂੰ ਇਹਨਾਂ ਪਿੰਡਾਂ ਵਿੱਚ ਪਹੁੰਚਾਵੇਗਾ ਅਤੇ ਪਹਿਲਾਂ ਤੋਂ ਹੀ ਕੈਂਸਰ ਦੇ ਨਾਲ ਜੂਝ ਰਹੇ ਮਾਲਵਾ ਇਲਾਕੇ ’ਚ ਕੈਂਸਰ ਦੇ ਮਰੀਜ਼ਾਂ ਵਿੱਚ ਬਹੁਤ ਵੱਡੇ ਪੱਧਰ ’ਤੇ ਵਾਧਾ ਹੋ ਜਾਵੇਗਾ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਬਲਰਾਜ ਸਿੰਘ ਕੋਟ ਉਮਰਾ ਨੇ ਕਿਹਾ ਕਿ ਪੰਜਾਬ ਸਰਕਾਰ ਨਹਿਰ ਬਣਾਉਣ ਤੋਂ ਪਹਿਲਾਂ ਬੁੱਢੇ ਦਰਿਆ ਦੇ ਗੰਦੇ ਪਾਣੀ ਦਾ ਹੱਲ ਕਰੇ। ਉਹਨਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਬੁੱਢੇ ਨਾਲੇ ਦੇ ਗੰਦੇ ਪਾਣੀ ਦੇ ਹਲ੍ਹ ਤੋਂ ਬਗੈਰ ਇਹ ਨਹਿਰ ਬਣਾਉਂਦੀ ਹੈ ਤਾਂ ਮਾਲਵਾ ਨਹਿਰ ਵਰਦਾਨ ਦੀ ਥਾਂ ਸਰਾਫ ਬਣ ਜਾਵੇਗੀ।

Comments
Post a Comment