ਡੀਏਪੀ ਦੇ ਫੇਲ੍ਹ ਹੋਏ ਸੈਂਪਲਾਂ ਨੇ ਸਰਕਾਰ ਨੂੰ ਕਟਹਿਰੇ ਵਿੱਚ ਖੜਾ ਕੀਤਾ: ਕੋਟ ਉਮਰਾ, ਗੁੱਜਰਵਾਲ
ਜਗਰਾਉਂ: ਆਮ ਆਦਮੀ ਪਾਰਟੀ ਦੀ ਸਰਕਾਰ ਵਾਲੇ ਪਹਿਲੀਆਂ ਸਰਕਾਰਾਂ ਨੂੰ ਘਪਲੇਬਾਜਾਂ ਦੀਆਂ ਸਰਕਾਰਾਂ ਕਹਿ ਕੇ ਭੰਡ ਦੇ ਰਹੇ ਅਤੇ ਹੁਣ ਵੀ ਭੰਡ ਰਹੇ ਹਨ। ਹੁਣ ਇਸ ਪਾਰਟੀ ਦੀ ਸਰਕਾਰ ਵੇਲੇ ਸੁਸਾਇਟੀਆਂ ਨੂੰ ਭੇਜੇ ਹਜ਼ਾਰਾਂ ਟਨ ਡੀਏਪੀ ਖਾਦ ਦੇ ਲਏ 40 ਸੈਂਪਲਾਂ ’ਚੋਂ 24 ਸੈਂਪਲ ਫੇਲ੍ਹ ਹੋ ਗਏ ਹਨ। ਸਰਕਾਰ ਨੇ ਕਿਸਾਨਾਂ ਤੋਂ 1450 ਰੁਪਏ ਪ੍ਰਤੀ ਗੱਟੂ ਦੇ ਭਾਅ ਨਾਲ ਪੈਸੇ ਲਏ ਪ੍ਰੰਤੂ ਫੇਲ੍ਹ ਹੋਏ ਸੈਂਪਲਾਂ ਨੇ ਇਹ ਸਾਬਤ ਕਰ ਦਿੱਤਾ ਡੀਏਪੀ ਦੇ ਨਾਂ ’ਤੇ ਕਿਸਾਨਾਂ ਨੂੰ ਮਿੱਟੀ ਵੇਚ ਦਿੱਤੀ।
ਇਸ ਸਬੰਧੀ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਕੋਟ ਉਮਰਾ, ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਕਰੜੇ ਸ਼ਬਦਾਂ ਵਿੱਚ ਸਰਕਾਰ ਦੀ ਨਿੰਦਿਆ ਕਰਦੇ ਹੋਏ ਕਿਹਾ ਕਿ ਕਿਸਾਨਾਂ ਨਾਲ ਵੱਡਾ ਧਰੋਹ ਕਮਾਇਆ ਗਿਆ ਹੈ। ਕਿਸਾਨਾਂ ਨੂੰ ਡੀਏਪੀ ਦੀ ਥਾਂ ਮਿੱਟੀ ਦੇ ਕੇ ਵੱਡਾ ਘਪਲਾ ਕੀਤਾ ਗਿਆ ਹੈ। ਇਨ੍ਹਾਂ ਆਗੂਆਂ ਨੇ ਮੰਗ ਕੀਤੀ ਕਿ ਸਬੰਧਤ ਅਧਿਕਾਰੀ ਅਹੁਦੇਦਾਰਾਂ ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਜਿੰਨਾ ਕਿਸਾਨਾਂ ਨੂੰ ਨਕਲੀ ਡੀਏਪੀ ਦਿੱਤੀ ਗਈ ਹੈ, ਉਹਨਾਂ ਦੇ ਪੈਸੇ ਵਾਪਸ ਕੀਤੇ ਜਾਣ ਤਾਂ ਕਿ ਉਹ ਆਪਣੀਆਂ ਫਸਲਾਂ ਵਿੱਚ ਅਸਲੀ ਡੀਏਪੀ ਖਾਦ ਖਰੀਦ ਕੇ ਪਾ ਸਕਣ।

Comments
Post a Comment