ਜਮਹੂਰੀ ਕਿਸਾਨ ਸਭਾ ਵਲੋਂ ਰੁੜਕੀ ਇਕਾਈ ਦਾ ਨਵੀਨੀਕਰਨ ਕੀਤਾ
ਗੁਰਾਇਆ: ਜਮਹੂਰੀ ਕਿਸਾਨ ਸਭਾ ਪੰਜਾਬ ਵਲੋਂ ਪਿੰਡ ਰੁੜਕੀ ਵਿਖੇ ਸਰਗਰਮ ਵਰਕਰਾਂ ਦੀ ਮੀਟਿੰਗ ਕਰਕੇ ਇਕਾਈ ਦੀ ਚੋਣ ਕੀਤੀ ਗਈ। ਇਸ ਮੌਕੇ ਇਲਾਕੇ ਭਰ ਦੀਆਂ ਮੁਸ਼ਕਲਾਂ 'ਤੇ ਚਰਚਾ ਵੀ ਕੀਤੀ ਗਈ।
ਇਸ ਮੌਕੇ ਸਭਾ ਦੇ ਸੂਬਾ ਕਮੇਟੀ ਮੈਂਬਰ ਜਸਵਿੰਦਰ ਸਿੰਘ ਢੇਸੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿਥੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕਰੋੜਾਂ ਰੁਪਏ ਦੇ ਇਸ਼ਤਿਹਾਰ ਲਗਾ ਕੇ ਵਾਧੂ ਬਿਜਲੀ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਪਰ ਇਸਦੇ ਉਲਟ ਜ਼ਮੀਨੀ ਹਕੀਕਤ ਇਹ ਕਿ ਪੂਰੇ ਇਲਾਕੇ ਭਰ 'ਚ ਬਿਜਲੀ ਦਾ ਸੰਕਟ ਦਿਨੋ ਦਿਨ ਵੱਧਦਾ ਜਾ ਰਿਹਾ। ਇਸ ਮਸਲੇ ਦੇ ਪੱਕੇ ਹੱਲ ਕਰਨ ਵਾਸਤੇ 30 ਜੁਲਾਈ ਨੂੰ ਐਕਸੀਅਨ ਦਫ਼ਤਰ ਗੁਰਾਇਆ ਵਿਖੇ ਧਰਨਾ ਦਿੱਤਾ ਜਾਵੇਗਾ।

Comments
Post a Comment