ਘੁੰਗਰਾਲੀ ਰਾਜਪੂਤਾਂ ’ਚ ਚਲਦੇ ਘੋਲ ਦੌਰਾਨ ਪੱਕੀ ਸਟੇਜ ਬਣਾ ਕੇ ਮੋਰਚਾ ਮਘਾਇਆ



ਖੰਨਾ: ਜਦੋਂ ਲੋਕ ਆਪਣੀ ਆਈ ’ਤੇ ਆ ਜਾਣ ਤਾਂ ਉਹ ਕੀ ਤੋਂ ਕੀ ਕਰ ਦਿੰਦੇ ਹਨ, ਇਸ ਦੀ ਤਾਜ਼ਾ  ਉਦਾਹਰਣ ਘੁੰਗਰਾਲੀ ਰਾਜਪੂਤਾਂ ’ਚ ਚੱਲ ਰਹੇ ਗੈਸ ਫੈਕਟਰੀ ਵਿਰੋਧੀ ਧਰਨੇ ਤੋਂ ਮਿਲਦੀ ਹੈ।


ਇਸ ਦੌਰਾਨ ਪਤਾ ਲੱਗਾ ਹੈ ਕਿ ਇਹ ਜਿਹੀਆਂ ਗੈਸ ਫੈਕਟਰੀਆਂ ਹੋਰ ਵੀ ਲੱਗ ਰਹੀਆਂ ਹਨ। ਜਿਹੋ ਜਿਹੀ ਫੈਕਟਰੀ ਘੁੰਗਰਾਲੀ ਰਾਜਪੂਤਾ ’ਚ ਲੱਗੀ ਹੋਈ ਹੈ। ਇਲਾਕੇ ਦੇ ਲੋਕਾਂ ਵਲੋਂ ਲਗਾਇਆ ਇਹ ਮੋਰਚਾ ਕਈ ਦਿਨ ਤੋਂ ਚੱਲ ਰਿਹਾ ਹੈ।


ਪ੍ਰਦਰਸ਼ਨ ਕਾਰੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਦੀ  ਹਠਧਰਮੀ ਨੂੰ ਭਾਂਪਦਿਆਂ ਲਗਾਤਾਰ ਮੋਰਚਾ ਮਘਦਾ ਰੱਖਣ ਲਈ ਬਾਰਸ਼ਾਂ ਤੇ ਧੁੱਪ ਦਾ ਖਿਆਲ ਰੱਖਦੇ ਹੋਏ ਪਹਿਲਾਂ ਹੀ ਦਿੱਲੀ ਮੋਰਚੇ ਦੀ ਤਰਜ ਤੇ ਪਕਾ ਸੈਡ ਬਣਾ ਲਿਆ, ਜਦੋ ਮੀਹ ਪਿਆ ਤਾਂ ਬੈਠਣ ਵਾਲੀ ਜਗਾਹ ਨੀਵੀ ਹੋਣ ਕਾਰਨ ਪਾਣੀ ਖੜ ਗਿਆ ਪਰ ਬੁਲੰਦ ਹੌਸਲੇ ਵਾਲੀ ਆਗੂ ਟੀਮ ਨੇ ਫਟਾਫਟ ਇਸ ਦਾ ਬਦਲ ਭਾਲ ਲਿਆ, ਪਰਾਲੀ ਦੀਆ ਗਠਾਂ ਢੋਣ ਵਾਲੀਆ ਦਰਸ਼ਨਾਂ ਟਰਾਲੀਆਂ ਲਾਕੇ ਕਹਿੰਦਾ ਕਹਾਉਦਾ ਪੰਡਾਲ ਤਿਆਰ ਕਰ ਲਿਆ। ਇਹ ਲੋਕ ਸ਼ਕਤੀ ਦੀ ਕੁਝ ਕਰ ਗੁਜਰਨ ਦੀ ਇੱਛਾ ’ਚੋਂ ਹੀ ਨਿਕਲਦਾ ਹੈ ਅਤੇ ਘੋਲ ਦੇ ਜੇਤੂ ਹੋਣ ਵਲ ਜਾਦਾਂ ਸੰਕੇਤ ਹੈ।

Comments

ਜ਼ਰੂਰੀ ਸੁਨੇਹੇ

ਜ਼ਰੂਰੀ ਸੁਨੇਹੇ
ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ!

ਪਾਪੂਲਰ ਪੋਸਟਾਂ

ਦੋ ਕਿਸਾਨ ਜਥੇਬੰਦੀਆਂ ਦੀ ਏਕਤਾ ਲਈ ਸਾਂਝੀ ਜਨਰਲ ਬਾਡੀ ਮੀਟਿੰਗ 9 ਅਗਸਤ ਨੂੰ

*20-21 ਸਤੰਬਰ ਨੂੰ ਜਲੰਧਰ ਵਿਖੇ ਹੋਣ ਵਾਲੀ ਕਿਸਾਨਾਂ ਦੀ ਦੇਸ਼ ਪੱਧਰ ਦੀ ਕਾਨਫਰੰਸ ਅਤੇ ਰੈਲੀ ਦੀ ਸਫਲਤਾ ਲਈ ਕਿਸਾਨ ਆਗੂਆਂ ਦੀ ਵਿਸ਼ਾਲ ਤਿਆਰੀ ਮੀਟਿੰਗ

ਦੋ ਕਿਸਾਨ ਜਥੇਬੰਦੀਆਂ ਦੀ ਏਕਤਾ ਨਾਲ ਕਿਸਾਨਾਂ ਦੀ ਤਾਕਤ ਵਿੱਚ ਵਾਧਾ ਹੋਵੇਗਾ- ਸੰਧੂ