ਜਮਹੂਰੀ ਕਿਸਾਨ ਸਭਾ ਵਲੋਂ ਐਕਸੀਅਨ ਗੁਰਾਇਆ ਅੱਗੇ ਧਰਨਾ 30 ਨੂੰ
ਫਿਲੌਰ: ਜਮਹੂਰੀ ਕਿਸਾਨ ਸਭਾ ਵਲੋਂ ਬਿਜਲੀ ਨਾਲ ਸਬੰਧਤ ਮੁਸ਼ਕਲਾਂ ਦੇ ਹੱਲ ਲਈ 30 ਜੁਲਾਈ ਨੂੰ ਪਾਵਰਕੌਮ ਦੇ ਐਕਸੀਅਨ ਗੁਰਾਇਆ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਜਾਵੇਗਾ। ਇਸ ਸਬੰਧੀ ਸਭਾ ਦੇ ਤਹਿਸੀਲ ਪ੍ਰਧਾਨ ਕੁਲਦੀਪ ਫਿਲੌਰ ਅਤੇ ਸਕੱਤਰ ਸਰਬਜੀਤ ਗੋਗਾ ਨੇ ਅੱਜ ਇਥੇ ਦੱਸਿਆ ਕਿ ਉਕਤ ਦਫ਼ਤਰ ਅਧੀਨ ਪੈਂਦੀਆਂ ਸਾਰੀਆਂ ਸਬਡਵੀਜ਼ਨਾਂ ਦੇ ਕਿਸਾਨ ਲਗਾਤਾਰ ਕੱਟਾਂ ਤੋਂ ਪ੍ਰੇਸ਼ਾਨ ਹੋ ਰਹੇ ਹਨ। ਸਿਰਫ ਕੱਟ ਹੀ ਕਿਸਾਨਾਂ ਨੂੰ ਤੰਗ ਨਹੀਂ ਕਰਦੇ ਸਗੋਂ ਤਾਰਾਂ, ਟਰਾਂਸਫਾਰਮਰ ਸਮੇਤ ਹੋਰ ਅਨੇਕਾਂ ਮਸਲਿਆਂ ਨਾਲ ਲੋਕਾਂ ਨੂੰ ਹਰ ਰੋਜ਼ ਦੋ ਚਾਰ ਹੋਣਾ ਪੈ ਰਿਹਾ ਹੈ। ਆਗੂਆਂ ਨੇ ਕਿਹਾ ਕਿ ਸਰਕਾਰ ਅਤੇ ਵਿਭਾਗ ਤੱਕ ਆਪਣੀ ਆਵਾਜ਼ ਪੁੱਜਦੀ ਕਰਨ ਲਈ ਇਲਾਕੇ ਦੇ ਕਿਸਾਨ ਮਜ਼ਬੂਰਨ ਧਰਨਾ ਦੇਣਗੇ। ਆਗੂਆਂ ਨੇ ਕਿਹਾ ਕਿ ਇਲਾਕੇ ਦੇ ਲੋਕ ਆਪਣੀਆਂ ਸਮੱਸਿਆਵਾਂ ਦਾ ਹੱਲ ਲਈ ਹੁੰਮ ਹੁਮਾ ਕੇ ਧਰਨੇ ’ਚ ਪੁੱਜਣ।

Comments
Post a Comment