Posts

Showing posts from October, 2024

ਝੋਨੇ ਦਾ ਪੂਰਾ ਰੇਟ ਲਵਾਉਣ ਲਈ ਕਿਸਾਨਾਂ ਵੱਲੋਂ ਡੀ ਸੀ ਦਫਤਰ ਦਾ ਘਿਰਾਓ

Image
ਗੁਰਦਾਸਪੁਰ: ਕਿਸਾਨਾਂ ਦਾ ਝੋਨਾ ਕੁਝ ਮੰਡੀਆਂ ਵਿੱਚ ਰੁਲ ਰਿਹਾ ਹੈ ਤੇ ਕੁਝ ਖੇਤਾਂ ਵਿੱਚ ਕਿਰ ਰਿਹਾ ਹੈ। ਕਿਸਾਨ 17% ਨਵੀਂ ਵਾਲਾ ਝੋਨਾ ਵੀ 200 ਤੋਂ 300 ਰੁਪਏ ਘਾਟੇ ਵਿੱਚ ਵੇਚਣ ਲਈ ਮਜਬੂਰ ਹੋ ਰਹੇ ਹਨ ਅਤੇ ਲਿਫਟਿੰਗ ਵੀ ਨਹੀਂ ਹੋ ਰਹੀ। ਅਜਿਹੀਆਂ ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਸਥਾਨਕ ਡੀਸੀ ਦਫ਼ਤਰ ਅੱਗੇ ਧਰਨਾ ਦਿੱਤਾ।  ਇਸ ਮੌਕੇ ਹਰਜੀਤ ਸਿੰਘ ਕਾਹਲੋਂ, ਮੱਖਣ ਸਿੰਘ ਕੁਹਾੜ, ਤਰਲੋਕ ਸਿੰਘ ਬਹਿਰਾਮਪੁਰ, ਸੁਖਦੇਵ ਸਿੰਘ ਭਾਗੋਕਾਵਾਂ, ਗੁਰਵਿੰਦਰ ਸਿੰਘ ਜੀਵਨ ਚੱਕ ਰਾਜ ਗੁਰਵਿੰਦਰ ਸਿੰਘ ਲਾਡੀ, ਬਲਵਿੰਦਰ ਸਿੰਘ ਔਲਖ, ਪਲਵਿੰਦਰ ਸਿੰਘ ਮਠੋਲਾ, ਕਸ਼ਮੀਰ ਸਿੰਘ ਤੁਗਲਵਾਲ, ਸਤਬੀਰ ਸਿੰਘ ਸੁਲਤਾਨੀ, ਅਸ਼ਵਨੀ ਕੁਮਾਰ ਲਖਣ ਕਲਾਂ, ਬਲਬੀਰ ਸਿੰਘ ਕੱਤੋਵਾਲ, ਬਲਬੀਰ ਸਿੰਘ ਬੈਂਸ, ਕਰਨੈਲ ਸਿੰਘ ਸ਼ੇਰਪੁਰ, ਗੁਰਦੀਪ ਸਿੰਘ ਮੁਸਫਾਬਾਦ ਆਦਿ ਨੇ ਸੰਬੋਧਨ ਕੀਤਾ।

ਅੰਮ੍ਰਿਤਸਰ ਵਿਖੇ ਡੀਸੀ ਦਫ਼ਤਰ ਦਾ ਕੀਤਾ ਘਿਰਾਓ

Image
ਅੰਮ੍ਰਿਤਸਰ : ਪੰਜਾਬ ਅੰਦਰ ਝੋਨੇ ਅਤੇ ਬਾਸਮਤੀ ਦੀ ਹੋ ਰਹੀ ਲੁੱਟ ਖਿਲਾਫ ਸੰਯੁਕਤ ਕਿਸਾਨ ਮੋਰਚੇ ਦੇ ਸੂਬਾਈ ਸੱਦੇ ’ਤੇ ਅੱਜ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸੈਂਕੜੇ ਕਿਸਾਨਾਂ ਮਜ਼ਦੂਰਾਂ ਵੱਲੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਾ 11 ਤੋਂ 3 ਵਜੇ ਦੁਪਹਿਰ ਤੱਕ ਘਿਰਾਓ ਕੀਤਾ। ਇਸ ਮੌਕੇ ਹੋਏ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਪ੍ਰਧਾਨ ਡਾਕਟਰ ਸਤਨਾਮ ਸਿੰਘ ਅਜਨਾਲਾ, ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾਈ ਆਗੂ ਧਨਵੰਤ ਸਿੰਘ ਖਤਰਾਏ ਕਲਾਂ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਜਤਿੰਦਰ ਸਿੰਘ ਛੀਨਾ, ਕੁੱਲ ਹਿੰਦ ਕਿਸਾਨ ਸਭਾ (ਅਜੈ ਭਵਨ) ਦੇ ਸੂਬਾਈ ਆਗੂ ਲਖਬੀਰ ਸਿੰਘ ਨਿਜਾਮਪੁਰਾ, ਆਲ ਇੰਡੀਆ ਕਿਸਾਨ ਸਭਾ ਦੇ ਆਗੂ ਭੁਪਿੰਦਰ ਸਿੰਘ ਛੀਨਾ, ਪੰਜਾਬ ਕਿਸਾਨ ਯੂਨੀਅਨ ਦੇ ਆਗੂ ਮੰਗਲ ਸਿੰਘ ਧਰਮਕੋਟ, ਅਜਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਨਿਸ਼ਾਨ ਸਿੰਘ ਸਾਂਘਣਾ ਨੇ ਕਿਹਾ ਕਿ ਪ੍ਰਾਂਤ ਅੰਦਰ ਝੋਨੇ ਦੀ ਖਰੀਦ ਸਰਕਾਰੀ ਏਜੰਸੀਆਂ ਵੱਲੋਂ ਨਹੀਂ ਕੀਤੀ ਜਾ ਰਹੀ ਜਿਸ ਕਰਕੇ ਪ੍ਰਾਈਵੇਟ ਵਪਾਰੀਆਂ ਵੱਲੋਂ 2 ਸੌ ਤੋਂ ਸੌ ਰੁਪਏ ਪ੍ਰਤੀ ਕੁਇੰਟਲ ਝੋਨਾ ਘੱਟ ਕੀਮਤ ਤੇ ਅਤੇ ਬਾਸਮਤੀ 15 ਸੌ ਤੋਂ 2 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਘੱਟ ਕੀਮਤ ਤੇ ਖਰੀਦੀ ਗਈ ਹੈ ਜਿਸ ਨਾਲ ਕਰਜੇ ਦੇ ਬੋਝ ਹੇਠ ਦੱਬੀ ਕਿਸਾਨੀ ਹੋਰ ਡੂੰਘੇ ਸੰਕਟ ਵਿੱਚ ਫਸ ਗਈ ਹੈ ਜਿਸਦੀ ਦੋਸ਼ੀ ਕੇਂਦਰ ਅਤੇ ਪੰਜਾਬ ਦੀ ਸਰਕਾਰ ਹੈ। ਉਨ੍ਹਾਂ ਕਿਹਾ ਕ...

ਸੰਯੁਕਤ ਕਿਸਾਨ ਮੋਰਚਾ ਰੂਪਨਗਰ ਵੱਲੋਂ ਕਿਸਾਨਾਂ ਦੀ ਲੁੱਟ ਖਿਲਾਫ਼ ਡਿਪਟੀ ਕਮਿਸ਼ਨਰ ਦਫਤਰ ਦਾ ਘਿਰਾਓ

Image
  ਰੂਪਨਗਰ: ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਪੰਜਾਬ ਦੀਆਂ ਅਨਾਜ ਮੰਡੀਆਂ ਵਿੱਚ ਕਿਸਾਨਾਂ ਦੀ ਹੋ ਰਹੀ ਖੱਜਲ ਖੁਆਰੀ ਅਤੇ ਲੁੱਟ ਖਿਲਾਫ਼ ਪੂਰੇ ਪੰਜਾਬ ਵਿੱਚ ਡਿਪਟੀ ਕਮਿਸ਼ਨਰ ਦਫਤਰਾਂ ਦਾ ਘਿਰਾਓ ਕਰਨ ਦਾ ਸੱਦਾ ਦਿੱਤਾ ਗਿਆ ਸੀ, ਉਸ ਤਹਿਤ ਅੱਜ ਸੰਯੁਕਤ ਕਿਸਾਨ ਮੋਰਚਾ ਰੂਪਨਗਰ ਵੱਲੋਂ ਡਿਪਟੀ ਕਮਿਸ਼ਨਰ ਦਫਤਰ ਰੂਪ ਨਗਰ ਦਾ ਘਿਰਾਓ ਕੀਤਾ ਗਿਆ। ਘਿਰਾਓ ਵਿੱਚ ਸ਼ਾਮਿਲ ਲੋਕਾਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀ ਬਦ ਇੰਤਜ਼ਾਮੀ ਕਾਰਨ ਅੱਜ ਕਿਸਾਨ ਆਪਣੀ ਪੁੱਤਾਂ ਵਾਂਗ ਪਾਲੀ ਝੋਨੇ ਦੀ ਫਸਲ ਨੂੰ ਲੈ ਕੇ ਮੰਡੀਆਂ ਵਿੱਚ ਰੁਲ ਰਿਹਾ ਹੈ ਪਰੰਤੂ ਕੇਂਦਰ ਤੇ ਸੂਬਾ ਸਰਕਾਰ ਇੱਕ ਦੂਜੇ ਤੇ ਦੂਸ਼ਣਬਾਜੀ ਕਰ ਰਹੀਆਂ ਹਨ ਅਤੇ ਕਿਸਾਨ ਦੀ ਕੋਈ ਬਾਂਹ ਨਹੀਂ ਫੜ ਰਿਹਾ।ਉਹਨਾਂ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਇੱਕ ਪਾਸੇ ਤਾਂ ਦੇਸ਼ ਭੁੱਖਮਰੀ ਵਾਲੇ ਦੇਸ਼ਾਂ ਵਿੱਚ ਸਭ ਤੋਂ ਬੁਰੀ ਹਾਲਤ ਵਿੱਚ ਹੈ ਅਤੇ ਦੂਜੇ ਪਾਸੇ ਦੇਸ਼ ਦੇ ਬਹਾਦਰ ਤੇ ਮਿਹਨਤੀ ਕਿਸਾਨਾਂ ਮਜ਼ਦੂਰਾਂ ਦੀ ਮਿਹਨਤ ਨਾਲ ਪੈਦਾ ਕੀਤਾ ਹੋਇਆ ਅਨਾਜ ਮੰਡੀਆਂ ਵਿੱਚ ਰੁਲ ਰਿਹਾ ਜੋ ਕਿ ਦੋਵਾਂ ਸਰਕਾਰਾਂ ਦੀ ਨਲਾਇਕੀ ਹੈ। ਉਹਨਾਂ ਨੇ ਸਰਕਾਰਾਂ ਨੂੰ ਚੇਤਾਵਨੀ ਦਿੱਤੀ ਕਿ ਕਿਸਾਨਾਂ ਦੀ ਫਸਲ ਤੇ ਕੱਟ ਲਾਉਣਾ ਬੰਦ ਕੀਤਾ ਜਾਵੇ ਅਤੇ ਫਸਲ ਸਹੀ ਸਮੇਂ ਤੇ ਸੁਚਾਰੂ ਢੰਗ ਨਾਲ ਚੁੱਕੀ ਜਾਵੇ ਅਤੇ ਕਿਸਾਨਾਂ ਨੂੰ ਕਣਕ ਦੀ ਫਸਲ ਦੀ ਬਿਜਾਈ ਲਈ ਜਰੂਰੀ ਖਾਦਾਂ ਅਤੇ ਬੀਜ ਮੁਹ...

ਸੰਯੁਕਤ ਕਿਸਾਨ ਮੋਰਚਾ ਵਲੋਂ ਕਿਸਾਨਾਂ ਨੇ ਪਠਾਨਕੋਟ ਡੀਸੀ ਦਫਤਰ ਦਾ ਕੀਤਾ ਘਿਰਾਓ

Image
ਪਠਾਨਕੋਟ: ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਪਠਾਨਕੋਟ ਦੇ ਡੀਸੀ ਦਫਤਰ ਦਾ ਘਿਰਾਓ ਕੀਤਾ ਗਿਆ। ਜਿਸ ਧਰਨੇ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਕੇਵਲ ਸਿੰਘ ਕੰਗ, ਜਮਹੂਰੀ ਕਿਸਾਨ ਯੂਨੀਅਨ ਵਲੋਂ ਬਲਵੰਤ ਸਿੰਘ ਘੋਂ, ਕੁੱਲ ਹਿੰਦ ਕਿਸਾਨ ਸਭਾ ਵਲੋਂ ਪਰਸ਼ੋਤਮ ਕੁਮਾਰ, ਕਿਰਤੀ ਕਿਸਾਨ ਯੂਨੀਅਨ ਵਲੋਂ ਪਰਮਜੀਤ ਸਿੰਘ, ਮਾਜਾ ਸੰਘਰਸ਼ ਕਮੇਟੀ ਵਲੋਂ ਗੁਰਸ਼ਰਨ ਸਿੰਘ ਨੇ ਕੀਤੀ। ਇਸ ਧਰਨੇ ਨੂੰ ਹੋਰਨਾਂ ਤੋਂ ਇਲਾਵਾ ਕੇਵਲ ਕਾਲੀਆ, ਸੁਰਿੰਦਰ ਸਹਿਗਲ, ਅਵਿਨਾਸ਼ ਕੁਮਾਰ, ਬਲਵੰਤ ਸਿੰਘ, ਅਵਤਾਰ ਸਿੰਘ, ਉੱਤਮ ਸਿੰਘ, ਭਗਵਾਨ ਸਿੰਘ, ਗੁਰਦੀਪ ਸਿੰਘ, ਗੁਰਬਾਜ ਸਿੰਘ, ਜੋਗਾ ਸਿੰਘ ਮਿਆਣੀ, ਮੁਖਤਾਰ ਸਿੰਘ, ਸੋਮ ਨਾਥ, ਬਲਦੇਵ ਰਾਜ ਭੋਅ, ਬਲਕਾਰ ਸਿੰਘ, ਸੋਮ ਰਾਜ ਨੇ ਵੀ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਪੁੱਤਰਾਂ ਵਾਂਗ ਪਾਲੀ ਝੋਨੇ ਦੀ ਫ਼ਸਲ ਮੰਡੀਆਂ ਵਿੱਚ ਰੁਲ ਰਹੀ ਹੈ। ਬੜੀ ਮੱਠੀ ਚਾਲ ਨਾਲ ਖਰੀਦ ਕੀਤੀ ਜਾ ਰਹੀ ਹੈ। ਚੁਕਾਈ ਵੀ ਪੂਰੀ ਤਰਾ ਨਹੀਂ ਹੋ ਰਹੀ ਹੈ। ਨਮੀ ਦੇ ਨਾ ’ਤੇ ਝੋਨੇ ਦੀ ਫ਼ਸਲ ਵਿੱਚ ਕਟੌਤੀ ਕੀਤੀ ਜਾ ਰਹੀ ਹੈ। ਕਿਸਾਨ ਨੂੰ ਸਸਤੇ ਭਾਅ ’ਤੇ ਝੋਨਾ ਵੇਚਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਕਿਸਾਨਾਂ ਨੂੰ ਲੁੱਟਣ ਲਈ ਪ੍ਰਾਈਵੇਟ ਖਰੀਦਦਾਰ ਅਧਿਕਾਰੀ ਤੇ ਮੰਡੀ ਵਾਲੇ ਰਲੇ ਹੋਏ ਹਨ। ਇਹ ਸਾਰੇ ਕਿਸਾਨ ਨੂੰ ਸਸਤੇ ‘’ਚ ਝੋਨਾ ਵੇਚਣ ਲਈ ਮਜਬੂਰ ਕਰ ਰਹੇ ਹਨ। ਮੋਦੀ ਦੀ ਕੇਂਦਰ ਸਰਕਾਰ ਕਿਸਾਨ ਵਿਰੋਧੀ ਨੀਤੀਆਂ ਕਰਕੇ ਕਿਸਾਨ ਨੂੰ ਮੰਡੀਆਂ ਵਿ...

ਜਲੰਧਰ ਵਿਖੇ ਕਿਸਾਨਾਂ ਨੇ ਲਗਾਇਆ ਧਰਨਾ

Image
  ਜਲੰਧਰ: ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਲਗਾਇਆ ਗਿਆ। ਇਸ ਧਰਨੇ ਨੂੰ ਜਮਹੂਰੀ ਕਿਸਾਨ ਸਭਾ, ਕਿਰਤੀ ਕਿਸਾਨ ਯੂਨੀਅਨ, ਬੀਕੇਯੂ ਰਾਜੇਵਾਲ ਸਮੇਤ ਹੋਰ ਜਥੇਬੰਦੀਆਂ ਦੇ ਆਗੂਆਂ ਨੇ ਸੰਬੋਧਨ ਕੀਤਾ।

ਚੁਕਾਈ ਨਾ ਹੋਈ ਤਾਂ ਸ਼ੈਲਰਾਂ ਨੂੰ ਮਾਰੇ ਜਾਣਗੇ ਜਿੰਦਰੇ: ਕਿਸਾਨ ਆਗੂਆਂ ਨੇ ਦਿੱਤੀ ਚਿਤਾਵਨੀ

Image
  ਗੁਰਾਇਆ: ਪੰਜਾਬ ਵਿੱਚ ਝੋਨੇ ਦੀ ਖਰੀਦ ਨੂੰ ਲੈ ਕੇ ਲਗਾਤਾਰ ਕਿਸਾਨ ਸੜਕਾਂ ’ਤੇ ਹਨ। ਸ਼ੈਲਰ ਮਾਲਕਾਂ ਵਲੋਂ ਕਥਿਤ ਤੌਰ ’ਤੇ ਸਤਾਏ ਕਿਸਾਨਾਂ ਨੇ ਕਿਹਾ ਕਿ ਜੇ ਇਨ੍ਹਾਂ ਨੇ ਕਿਸਾਨਾਂ ਦਾ ਇਹੀ ਹਾਲ ਕਰਨਾ ਹੈ ਤਾਂ ਕਿਸਾਨ ਜਥੇਬੰਦੀਆਂ ਸ਼ੈਲਰਾਂ ਨੂੰ ਜਿੰਦਰੇ ਮਾਰਨ ਨੂੰ ਮਜਬੂਰ ਹੋਣਗੀਆਂ। ਦੂਜੇ ਪਾਸੇ ਸ਼ੈਲਰ ਮਾਲਕਾਂ ਨੇ ਲੇਬਰ ਦੀ ਮੁਸ਼ਕਲ ਦੱਸਦੇ ਹੋਏ ਕਿਹਾ ਕਿ ਹੁਣ ਲੇਬਰ ਮਿਲ ਗਈ ਹੈ, ਜਿਸ ਉਪਰੰਤ ਹੁਣ ਲੁਹਾਈ ਆਰੰਭ ਹੋ ਜਾਏਗੀ।  ਪਿਛਲੇ ਇੱਕ ਹਫਤੇ ਤੋਂ ਫਗਵਾੜਾ ਦੇ ਸ਼ੂਗਰ ਮਿਲ ਚੌਂਕ ਵਿੱਚ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਜੋ ਕੱਲ ਸਰਕਾਰ ਦੇ ਦੋ ਮੰਤਰੀਆਂ ਵੱਲੋਂ ਫਗਵਾੜਾ ਵਿੱਚ ਪਹੁੰਚ ਕੇ ਧਰਨਾ ਖਤਮ ਕਰਵਾਇਆ ਗਿਆ ਸੀ ਤੇ ਜਥੇਬੰਦੀਆਂ ਨੂੰ ਭਰੋਸਾ ਦਵਾਇਆ ਗਿਆ ਸੀ। ਪਰ ਅੱਜ ਮੁੜ ਤੋਂ ਤਹਿਸੀਲ ਫਿਲੌਰ ਦੇ ਪਿੰਡ ਦੁਸਾਂਝ ਕਲਾਂ ਦੀ ਦਾਣਾ ਮੰਡੀ ਵਿੱਚ ਕਿਸਾਨਾਂ ਵੱਲੋਂ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਅਤੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਭਾਰ ਸਿੰਘਪੁਰਾ, ਜਮਹੂਰੀ ਕਿਸਾਨ ਸਭਾ ਦੇ ਆਗੂ ਸੰਤੋਖ ਸਿੰਘ ਬਿਲਗਾ ਨੇ ਦੱਸਿਆ ਐਤਵਾਰ ਤੋਂ ਦੁਸਾਂਝ ਕਲਾਂ ਵਿੱਚ ਆੜਤੀਆਂ ਵੱਲੋਂ ਝੋਨੇ ਦੀ ਖਰੀਦ ਬੰਦ ਕਰਕੇ ਕੰਢਾ ਬੰਦ ਕੀਤਾ ਹੋਇਆ ਹੈ ਤੇ ਸ਼ੈਲਰ ਮਾਲਕਾਂ ਵੱਲੋਂ ਲਿਫਟਿੰਗ ਨਹੀਂ ਕੀਤੀ ਜਾ ਰਹੀ। ਜਿਸਦੇ ਰੋਸ ਵਜੋਂ ਅੱਜ ਇੱਥੇ ਧਰਨਾ ਲਗ...

ਭੋਗ ’ਤੇ ਵਿਸ਼ੇਸ਼ : ਸੰਘਰਸ਼ਸ਼ੀਲ ਇਨਸਾਨ ਸਨ ਬਾਬੂ ਸਿੰਘ ਗਰੇਵਾਲ

Image
6 ਜੂਨ 1941 ਨੂੰ ਪਿਤਾ ਸ. ਨਾਜਰ ਸਿੰਘ ਮਾਤਾ ਕਿਸ਼ਨ ਕੌਰ ਦੇ ਘਰ ਪਿੰਡ ਆਸੀ ਕਲਾਂ ਜ਼ਿਲ੍ਹਾ ਲੁਧਿਆਣਾ ’ ਚ ਜਨਮੇ ਸ. ਬਾਬੂ ਸਿੰਘ ਗਰੇਵਾਲ ਸੰਘਰਸ਼ਸ਼ੀਲ ਇਨਸਾਨ ਸਨ। ਉਹਨਾ ਦੇ ਦੋ ਹੋਰ ਭਰਾ ਹਰਨੇਕ ਸਿੰਘ ਤੇ ਰਣਜੀਤ ਸਿੰਘ ਵੀ ਹਨ , ਜਿੰਨਾਂ ਨਾਲ ਮਿਲ ਕੇ ਉਹਨਾਂ ਨੇ ਘਰ ਦੀ ਕਬੀਲਦਾਰੀ ਦਾ ਭਾਰ ਸੰਭਾਲ਼ਿਆ। ਸ. ਬਾਬੂ ਸਿੰਘ ਦੀ ਸ਼ਾਦੀ ਜਸਵੀਰ ਕੌਰ ਨਾਲ ਹੋਈ ਜਿੰਨਾਂ ਦੇ ਤਿੰਨ ਬੱਚੇ ਰਘਵੀਰ ਸਿੰਘ ਆਸੀ ਕਲਾਂ ਜੋ ਕਿ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੀਨੀਅਰ ਆਗੂ ਹਨ , ਦੂਜੇ ਸ. ਅਰਜਣ ਸਿੰਘ ਤੇ ਤੀਜੀ ਬੇਟੀ ਹਰਵਿੰਦਰ ਕੌਰ ਹਨ। ਜਿੰਨਾਂ ਦੇ ਬੱਚੇ ਅੱਗੇ ਵਿਦੇਸ਼ਾਂ ਵਿੱਚ ਸੈਟ ਹਨ। ਸ. ਬਾਬੂ ਸਿੰਘ ਗਰੇਵਾਲ ਜਿੱਥੇ ਸਫ਼ਲ ਕਿਸਾਨ ਸਨ , ਉੱਥੇ ਉਹ ਸਮਾਜ ਦੇ ਭਲੇ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਦੇ ਸਨ। 1984 ਵੇਲੇ ਲੱਗੇ ਧਰਮ ਯੁੱਧ ਮੋਰਚੇ ਵਿੱਚ ਉਹ ਲਗਾਤਾਰ ਜਾਂਦੇ ਰਹੇ ਸਨ। ਜਿਸ ਵਿੱਚ ਉਹਨਾਂ ਨੂੰ ਜੇਲ੍ਹ ਵੀ ਕੱਟਣੀ ਪਈ। ਪਿੰਡ ਦੇ ਉਹ ਲਗਾਤਾਰ ਕਈ ਵਾਰ ਪੰਚ ਬਣੇ। ਜਿਸ ਦੌਰਾਨ ਉਹਨਾਂ ਵਿਕਾਸ ਕਾਰਜਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਇਆ। ਉਹਨਾਂ ਤੋਂ ਬਾਅਦ ਉਹਨਾਂ ਦੇ ਪਰਿਵਾਰ ਦਾ ਕੋਈ ਨਾ ਕੋਈ ਮੈਂਬਰ ਪੰਚਾਇਤ ਦਾ ਹਿੱਸਾ ਰਿਹਾ ਹੈ। ਉਹ ਜਮਹੂਰੀ ਕਿਸਾਨ ਸਭਾ ਦੇ ਮੈਂਬਰ ਸਨ। ਉਹਨਾ ਦਾ ਪਰਿਵਾਰ ਹਰ ਕਿਸਮ ਦੇ ਨਸ਼ੇ ਤੋਂ ਰਹਿਤ ਤੇ ਸ਼ੁੱਧ ਸ਼ਾਕਾਹਾਰੀ ਹੈ। ਸ. ਬਾਬੂ ਸਿੰਘ ਗਰੇਵਾਲ ਬਲਦਾ ਤੇ ਘੋੜੀਆਂ ਦੀਆਂ ਦੌੜਾ ਦੇ ਸ਼ੌਕੀਨ ਸਨ। ਉਹਨਾਂ ਬਲਦ ...

ਸੰਯੁਕਤ ਕਿਸਾਨ ਮੋਰਚੇ ਵਲੋਂ ਭਲਕੇ ਕੀਤੇ ਜਾਣਗੇ ਡਿਪਟੀ ਕਮਿਸ਼ਨਰ ਦਫ਼ਤਰਾਂ ਦੇ ਘਿਰਾਓ

Image
ਚੰਡੀਗੜ੍ਹ : ਸੰਯੁਕਤ ਕਿਸਾਨ ਮੋਰਚਾ ਨੇ ਐਮਰਜੈਂਸੀ ਆਨਲਾਈਨ ਮੀਟਿੰਗ ਕਰਕੇ ਝੋਨੇ ਦੀ ਖਰੀਦ ਅਤੇ ਲਿਫਟਿੰਗ ਦੇ ਕੰਮ ਦੀ ਸੁਸਤ ਰਫਤਾਰ ਦਾ ਜਾਇਜ਼ਾ ਲੈਂਦਿਆਂ ਪੰਜਾਬ ਸਰਕਾਰ ਨੂੰ ਇਸ ਕੰਮ ਵਿੱਚ ਤੇਜ਼ੀ ਲਿਆਉਣ ਦੀ ਮੰਗ ਕੀਤੀ ਹੈ। ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਹੈ ਕਿ ਪ੍ਰਸਥਿਤੀਆਂ ਨੇ ਘੱਟ ਰੇਟ ’ ਤੇ ਝੋਨਾ ਵੇਚਣ ਲਈ ਕਿਸਾਨਾਂ ਨੂੰ ਮਜਬੂਰ ਕਰ ਦਿੱਤਾ ਹੈ। ਮੰਡੀਆਂ ਵਿੱਚ ਕਿਸਾਨ ਦੀ ਮਿਹਨਤ ਨੂੰ ਲੁੱਟਣ ਲਈ ਲੁਟੇਰਾ ਗਠਜੋੜ ਸਰਗਰਮ ਹੋ ਗਿਆ ਹੈ ਪਰ ਪੰਜਾਬ ਸਰਕਾਰ ਇਸ ਹਾਲਤ ਨੂੰ ਮੂਕ ਦਰਸ਼ਕ ਬਣ ਕੇ ਦੇਖ ਰਹੀ ਹੈ।ਇਸ ਲਈ ਸੰਯੁਕਤ ਕਿਸਾਨ ਮੋਰਚਾ ਭਲਕੇ 29 ਅਕਤੂਬਰ ਨੂੰ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰ ਦਫ਼ਤਰਾਂ ਦੇ 11 ਵਜੇ ਤੋਂ 3 ਵਜੇ ਤੱਕ ਘਿਰਾਓ ਕਰਕੇ ਇਸ ਲੁੱਟ ਵਿਰੁੱਧ ਆਵਾਜ਼ ਬੁਲੰਦ ਕੀਤੀ ਜਾਵੇਗੀ। ਸੰਯੁਕਤ ਕਿਸਾਨ ਮੋਰਚਾ ਵਲੋਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਖ੍ਰੀਦ ਦੀ ਡੈਡਲਾਈਨ ਮਿਤੀ ਨੂੰ ਫੌਰੀ ਵਧਾਉਣ ਦਾ ਐਲਾਨ ਕੀਤਾ ਜਾਵੇ। ਨਾਲੋਂ ਨਾਲ ਡੀਏਪੀ ਦੀ ਥੁੜ ਨੂੰ ਦੂਰ ਕਰਨ ਅਤੇ ਕਾਲਾਬਜ਼ਾਰੀ ਨੂੰ ਨੱਥ ਪਾਉਣ ਲਈ ਸਖਤ ਕਦਮ ਚੁੱਕਣ ਦੀ ਮੰਗ ਕੀਤੀ ਹੈ। ਸੰਯੁਕਤ ਕਿਸਾਨ ਮੋਰਚਾ ਨੇ ਪੰਜਾਬ ਸਰਕਾਰ ਨੂੰ ਪਰਾਲੀ ਦੇ ਮਾਮਲੇ ਵਿੱਚ ਕਿਸਾਨਾਂ ਵਿਰੁੱਧ ਕੀਤੀ ਜਾ ਰਹੀ ਸਖਤੀ ਨੂੰ ਬੇਲੋੜੀ ਕਰਾਰ ਦਿੰਦਿਆਂ ਕਿਹਾ ਹੈ ਕਿ ਇਸ ਵਾਰ ਝੋਨੇ ਦੀ ਖਰੀਦ ਦੇ ਪ੍ਰਬੰਧਾਂ ਦੇ ਫੇਲ੍ਹ ਹੋ ਜਾਣ ਕਾਰਨ ਪ੍ਰੇਸ਼ਾਨ ਕਿਸਾਨਾਂ ਕੋਲ ਅਗਲੀ ਫਸਲ ਦੀ ਬਿਜਾਈ ਲਈ ਸਮੇਂ ਦੀ ਘਾਟ...

ਕੇਂਦਰ ਤੇ ਸੂਬਾ ਸਰਕਾਰਾਂ ਦੀ ਬਦਨੀਤੀ ਕਾਰਨ ਕਿਸਾਨ ਤੇ ਉਹਨਾਂ ਦੀ ਫ਼ਸਲ ਮੰਡੀਆਂ 'ਚ ਰੁਲੀ: ਡਾ. ਅਜਨਾਲਾ

Image
  ਡੇਹਲੋ : “ ਕੇਂਦਰ ਤੇ ਸੂਬਾ ਸਰਕਾਰਾਂ ਦੀਆਂ ਬਦਨੀਤੀਆ ਕਾਰਨ ਅੱਜ ਕਿਸਾਨ ਆਪਣੀ ਝੋਨੇ ਦੀ ਫ਼ਸਲ ਲੈਕੇ ਮੰਡੀਆਂ ’ ਚ ਰੁੱਲ ਰਿਹਾ ਹੈ। ਕਿਸਾਨਾਂ ਨੇ ਮਹਿੰਗੀਆਂ ਦਵਾਈਆਂ , ਖਾਦਾਂ , ਡੀਜ਼ਲ ਵਰਤ ਕੇ ਪੈਦਾ ਕੀਤੇ ਝੋਨੇ ਨੂੰ ਆਨੇ ਬਹਾਨੇ ਮੰਡੀਆਂ ’ ਚੋਂ ਖ਼ਰੀਦਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਇਸ ਪਿਛੇ ਅਸਲ ਕਾਰਨ ਮੰਡੀਆਂ ਨੂੰ ਅਡਾਨੀਆਂ ਅੰਬਾਨੀਆ ਦੇ ਹਵਾਲੇ ਕਰਕੇ ਕਿਸਾਨਾਂ ਦੀਆਂ ਜ਼ਮੀਨਾਂ ਤੇ ਕਬਜ਼ਾ ਕਰਨਾ ਹੈ। ਜਿਸ ਨਾਲ ਜ਼ਰੂਰੀ ਖਾਦ ਪਦਾਰਥਾਂ ਉੱਪਰ ਕਾਰਪੋਰੇਟਾ ਦਾ ਕੰਟਰੋਲ ਕਰਕੇ ਅੰਨਾ ਮੁਨਾਫ਼ਾ ਕਮਾਉਣਾ ਹੈ। ਪਰ ਕਾਰਪੋਰੇਟਾ ਦੇ ਇਸ ਮਕਸਦ ਨੂੰ ਦੇਸ਼ ਦੇ ਕਿਰਤੀ ਕਿਸਾਨ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਗੇ। ” ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਲੁਧਿਆਣਾ ਜਿਲ੍ਹੇ ਦੀਆਂ ਮੰਡੀਆਂ ਦਾ ਦੌਰਾ ਕਰਨ ਉਪਰੰਤ ਕਿਲ੍ਹਾ ਰਾਏਪੁਰ ਦੀ ਦਾਣਾ ਮੰਡੀ ਵਿੱਚ ਕਿਸਾਨਾਂ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਕਹੇ। ਉਹਨਾਂ ਇਹ ਵੀ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਰੱਦ ਕੀਤੇ ਤਿੰਨ ਕਾਲੇ ਕਾਨੂੰਨਾਂ ਨੂੰ ਮੁੜ ਲਾਗੂ ਕਰਕੇ ਪੰਜਾਬ ਤੇ ਦੇਸ਼ ਦੇ ਕਿਸਾਨਾਂ ਨੂੰ ਸਬਕ ਸੁਖਾਉਣਾ ਚਾਹੁੰਦੀ ਹੈ , ਪਰ ਪੰਜਾਬ ਤੇ ਦੇਸ਼ ਦੇ ਕਿਸਾਨ ਅੱਜ ਵੀ ਭਾਜਪਾ ਦੇ ਕਿਸਾਨ ਤੇ ਲੋਕ ਵਿਰੋਧੀ ਇਸ ਇੰਜਡੇ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਗੇ। ਇਸ ਮੌਕੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਜਥੇਬੰਦਕ ...

ਕਿਸਾਨ ਅੰਦੋਲਨ ਦੀ ਸ਼ਹੀਦ ਬੀਬੀ ਮਹਿੰਦਰ ਕੌਰ ਡੇਹਲੋ ਦੀ ਯਾਦ ‘ਚ ਸਮਾਗਮ ਆਯੋਜਿਤ

Image
ਡੇਹਲੋ: ਪਿਛਲੇ ਸਮੇਂ ਤਿੰਨ ਕਾਲੇ ਕਾਨੂੰਨਾਂ ਵਿਰੁੱਧ ਚੱਲੇ ਜੇਤੂ ਅੰਦੋਲਨ ’ਚ ਅਡਾਨੀਆ ਦੀ ਖੁਸ਼ਕ ਬੰਦਰਗਾਹ ਕਿਲ੍ਹਾ ਰਾਏਪੁਰ ਦੇ ਮੋਰਚੇ ’ਤੇ ਸ਼ਹੀਦ ਹੋਣ ਵਾਲੀ ਬੀਬੀ ਮਹਿੰਦਰ ਕੌਰ ਡੇਹਲੋ ਦੀ ਯਾਦ ਵਿੱਚ ਕਿਲ੍ਹਾ ਰਾਏਪੁਰ ਵਿਖੇ ਵਿਸ਼ੇਸ਼ ਸਮਾਗਮ ਕਰਕੇ ਉਹਨਾਂ ਨੂੰ ਯਾਦ ਕੀਤਾ ਗਿਆ। ਇਸ ਮੌਕੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਆਖਿਆ ਕਿ ਇਸ ਅੰਦੋਲਨ ਦੀ ਜਿੱਤ ਦਾ ਸਿਹਰਾ ਬੀਬੀ ਮਹਿੰਦਰ ਕੌਰ ਡੇਹਲੋ ਅਤੇ ਅੰਦੋਲਨ ’ਚ ਸ਼ਹੀਦ ਹੋਣ ਵਾਲੇ 750 ਤੋਂ ਉੱਪਰ ਸ਼ਹੀਦ ਹੋਣ ਵਾਲੇ ਸ਼ਹੀਦਾਂ ਸਿਰ ਜਾਂਦਾ ਹੈ। ਉਹਨਾਂ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰਾਂ ਦੀਆਂ ਲੋਕ ਤੇ ਕਿਸਾਨ ਵਿਰੋਧੀ ਨੀਤੀਆਂ ਕਾਰਨ ਅੱਜ ਕਿਸਾਨ ਮਜ਼ਦੂਰ ਮੰਡੀਆਂ ਵਿੱਚ ਰੁਲ ਰਿਹਾ ਹੈ। ਉਸ ਦੀ ਪੁੱਤਾਂ ਵਾਂਗ ਪਾਲੀ ਫ਼ਸਲ ਦੀ ਬੇਕਦਰੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਕਾਰਪੋਰੇਟ ਪੱਖੀ ਨੀਤੀ ਵਿਰੁੱਧ ਸੰਯੁਕਤ ਕਿਸਾਨ ਮੋਰਚੇ ਦਾ ਹਮਲਾ ਜਲਦੀ ਜਿੱਤ ਵਿੱਚ ਤਬਦੀਲ ਹੋ ਜਾਵੇਗਾ। ਉਹਨਾਂ ਆਏ ਪੰਚਾਂ ਸਰਪੰਚਾਂ ਨੂੰ ਵਧਾਈ ਦਿੰਦਿਆਂ ਲੋਕਾਂ ਦੇ ਹੱਕ ਵਿੱਚ ਡਟਣ ਤੇ ਇਮਾਨਦਾਰੀ ਨਾਲ ਪਿੰਡਾਂ ਦਾ ਵਿਕਾਸ ਕਰਨ ਦਾ ਸੱਦਾ ਦਿੱਤਾ। ਅੱਜ ਦੇ ਸਮਾਗਮ ਦੀ ਪ੍ਰਧਾਨਗੀ ਇਲਾਕਾ ਕਮੇਟੀ ਦੇ ਪ੍ਰਧਾਨ ਰਾਜਵੀਰ ਸਿੰਘ ਕਿਲ੍ਹਾ ਰਾਏਪੁਰ, ਗੁਰਉਪਦੇਸ਼ ਸਿੰਘ ਘੁੰਗਰਾਣਾ ਤੇ ਨਛੱਤਰ ਸਿੰਘ ਨੇ ਕੀਤੀ। ਇਸ ਮੌਕੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਜਥੇਬੰਦਕ ਸਕੱਤਰ ਰਘਵੀਰ ਸਿੰਘ...

ਸੰਯੁਕਤ ਕਿਸਾਨ ਮੋਰਚੇ ਵੱਲੋਂ ਰਾਏਕੋਟ ’ਚ ਲਾਇਆ ਜਾਮ, ਝੋਨੇ ਦੀ ਖ਼ਰੀਦ ਕਰਨ ਦੀ ਕੀਤੀ ਮੰਗ

Image
ਰਾਏਕੋਟ : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ ਤੇ ਕਿਸਾਨ ਜਥੇਬੰਦੀਆਂ ਵੱਲੋਂ ਲਧਿਆਣਾ ਜ਼ਿਲ੍ਹੇ ਦੀ ਤਹਿਸੀਲ ਰਾਏਕੋਟ ਦੇ ਹਰੀ ਸਿੰਘ ਨਲੂਆ ਚੌਕ ਵਿੱਚ ਧਰਨਾ ਮਾਰ ਕੇ ਸੜਕੀ ਆਵਾਜਾਈ ਜਾਮ ਕਰ ਦਿੱਤੀ। ਧਰਨਾਕਾਰੀ ਮੰਗ ਕਰ ਰਹੇ ਸਨ ਕਿ ਉਹਨਾਂ ਦੀ ਪੁੱਤਾਂ ਵਾਂਗ ਪਾਲੀ ਹੋਈ ਝੋਨੇ ਦੀ ਫਸਲ ਮੰਡੀਆਂ ਵਿੱਚ ਰੁਲ ਰਹੀ ਹੈ। ਕਿਸਾਨਾਂ ਨੂੰ ਕੇਂਦਰ ਤੇ ਸੂਬਾ ਸਰਕਾਰ ਦੀਆਂ ਨੀਤੀਆਂ ਕਾਰਨ ਮੰਡੀਆਂ ਵਿੱਚ ਖੱਜਲ ਹੋਣਾ ਪੈ ਰਿਹਾ ਹੈ। ਇਸ ਮੌਕੇ ਆਲ ਇੰਡੀਆ ਕਿਸਾਨ ਸਭਾ (1936) ਦੇ ਆਗੂ ਚਮਕੌਰ ਸਿੰਘ ਬਰਮੀ , ਸੁਰਿੰਦਰ ਸਿੰਘ , ਆਲ ਇੰਡੀਆ ਕਿਸਾਨ ਸਭਾ (ਹਨਨ ਮੁੱਲਾ) ਦੇ ਬਲਜੀਤ ਸਿੰਘ ਗਰੇਵਾਲ , ਭਜਨ ਸਿੰਘ , ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂ ਰਘਵੀਰ ਸਿੰਘ ਬੈਨੀਪਾਲ , ਹਰਨੇਕ ਸਿੰਘ ਗੁੱਜਰਵਾਲ , ਕਿਰਤੀ ਕਿਸਾਨ ਯੂਨੀਅਨ ਦੇ ਤਰਲੋਚਨ ਸਿੰਘ ਝੋਰੜਾ , ਪੰਜਾਬ ਕਿਸਾਨ ਯੂਨੀਅਨ ਦੇ ਬੂਟਾ ਸਿੰਘ ਚਕਰ , ਬੀਕੇਯੂ ਧਨੇਰ ਦੇ ਸਰਬਜੀਤ ਸਿੰਘ ਸੁਧਾਰ ਨੇ ਆਖਿਆ ਕਿ ਜੇ ਕੇਂਦਰ ਤੇ ਸੂਬਾ ਸਰਕਾਰ ਨੇ ਕਿਸਾਨਾਂ ਦੀਆਂ ਫ਼ਸਲਾਂ ਵੱਲ ਧਿਆਨ ਨਾ ਦਿੱਤਾ ਤਾਂ ਇਸ ਤੋਂ ਵੀ ਵੱਡਾ ਐਕਸ਼ਨ ਕਰਨ ਲਈ ਮਜਬੂਰ ਹੋਣਗੇ। ਜਿਸ ਦੀ ਸਾਰੀ ਜ਼ਿੰਮੇਵਾਰੀ ਸਰਕਾਰਾਂ   ਦੀ   ਹੋਵੇਗੀ।

ਹਰਸਾ ਛੀਨਾਂ ਵਿਖੇ ਜਾਮ ਲਗਾਇਆ

Image
ਹਰਸਾ ਛੀਨਾਂ: ਸੰਯੁਕਤ ਕਿਸਾਨ ਮੋਰਚੇ ਵੱਲੋਂ ਚਾਰ ਦਿਨਾਂ ਦੇ ਦਿੱਤੇ ਸਮੇਂ ਵਿੱਚ ਝੋਨੇ ਦੀ ਖਰੀਦ ਤੇ ਲਿਫਟਿੰਗ ਦੀ ਸਮੱਸਿਆ ਹੱਲ ਨਾ ਹੋਣ ਕਰਕੇ ਅੱਜ ਅੱਡਾ ਕੁੱਕੜਾਂ ਵਾਲਾ ਵਿਖੇ ਅਜਨਾਲਾ ਅੰਮ੍ਰਿਤਸਰ ਰੋਡ ’ਤੇ 4 ਘੰਟੇ ਲਈ ਜਾਮ ਲਾਇਆ ਲਾਇਆ ਗਿਆ। ਇਸ ਸਮੇਂ ਕਿਸਾਨ ਆਗੂਆਂ ਡਾਕਟਰ ਸਤਨਾਮ ਸਿੰਘ ਅਜਨਾਲਾ, ਜਤਿੰਦਰ ਸਿੰਘ ਛੀਨਾ, ਧਨਵੰਤ ਸਿੰਘ ਖਤਰਾਏ ਕਲਾਂ, ਮੰਗਲ ਸਿੰਘ ਧਰਮਕੋਟ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਰਲਕੇ ਪੰਜਾਬ ਦੀ ਕਿਸਾਨੀ ਨੂੰ ਬਰਬਾਦ ਕਰਨ ਤੇ ਤੁਲੀਆਂ ਹੋਈਆਂ ਹਨ। ਪਹਿਲਾ ਖੇਤੀ ਕਾਨੂੰਨ ਬਣਾ ਕੇ ਕਿਸਾਨਾਂ ਦੀ ਫਸਲ ਦੀ ਮੰਡੀ ਕਾਰਪੋਰੇਟ ਘਰਾਣਿਆ ਨੂੰ ਦੇਣ ਦੀ ਕੋਸ਼ਿਸ਼ ਕੀਤੀ ਸੀ ਪਰ ਦੇਸ਼ ਦੇ ਕਿਸਾਨਾਂ ਨੇ ਇਸ ਨੂੰ ਪਿੱਛੇ ਧੱਕ ਦਿੱਤਾ ਪਰ ਹੁਣ ਸਰਕਾਰ ਅਸਿੱਧੇ ਢੰਗ ਨਾਲ ਕਿਸਾਨਾ ਨੂੰ ਮੰਡੀ ਵਿਚ ਖੱਜਲ ਖਵਾਰ ਕਰਕੇ ਮੰਡੀ ਅਡਾਨੀ ਅੰਬਾਨੀ ਨੂੰ ਸੌਪਣ ਦੀ ਤਿਆਰੀ ਕਰ ਰਹੀ ਹੈ। ਕਿਸਾਨ ਆਗੂਆ ਨੇ ਕਿਹਾ ਕਿ ਜੇਕਰ ਮੰਡੀ ਵਿਚ ਸਹੀ ਨਮੀ ਵਾਲਾ ਝੋਨਾ ਵੀ 150-200 ਰੁਪਏ ਕੱਟ ਲੱਗ ਕੇ ਵਿਕ ਰਿਹਾ ਹੈ। ਜੇਕਰ ਝੋਨੇ ਦੀ ਖਰੀਦ ਸ਼ੁਰੂ ਨਾ ਹੋਈ ਤਾਂ 29 ਅਕਤੂਬਰ ਨੂੰ ਡੀਸੀ ਦਫਤਰ ਵੱਡਾ ਇਕੱਠ ਹੋਵੇਗਾ।   ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਝੰਡੇਰ, ਮੇਜਰ ਸਿੰਘ ਕੜਿਆਲ, ਮੇਜਰ ਸਿੰਘ ਜੌਹਲ, ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਹਰਪਾਲ ਸਿੰਘ, ਸੁਚਾ ਸਿੰਘ ਖਤਰਾਏ, ਜਮਹੂਰੀ ਕਿਸਾਨ ਸਭਾ ਦੇ ਕੁ...

ਬਜ਼ਾਰਾਂ ਵਿੱਚ ਮਾਰਚ ਕਰਨ ਉਪਰੰਤ ਦਿੱਤਾ ਮੰਗ ਪੱਤਰ

Image
ਰਈਆ : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਜਮਹੂਰੀ ਕਿਸਾਨ ਸਭਾ ਪੰਜਾਬ, ਕਿਰਤੀ ਕਿਸਾਨ ਯੂਨੀਅਨ, ਅਜਾਦ ਕਿਸਾਨ ਸੰਘਰਸ਼ ਕਮੇਟੀ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਦਿਹਾਤੀ ਮਜ਼ਦੂਰ ਸਭਾ ਵੱਲੋਂ ਝੋਨੇ ਦੀ ਸਰਕਾਰੀ ਖਰੀਦ ਨਾ ਕਰਨ ਖਿਲਾਫ ਕਸਬਾ ਰਈਆ ਦੀ ਅਨਾਜ ਮੰਡੀ ਅਤੇ ਕਸਬੇ ਦੇ ਬਜਾਰਾਂ ਵਿੱਚ ਮਾਰਚ ਕਰਨ ਉਪਰੰਤ ਸਕੱਤਰ ਮਾਰਕੀਟ ਕਮੇਟੀ ਰਈਆ ਰਾਹੀਂ ਮੰਗ ਪੱਤਰ ਦਿੱਤਾ। ਮਾਰਚ ਦੀ ਅਗਵਾਈ ਗੁਰਮੇਜ ਸਿੰਘ ਤਿੰਮੋਵਾਲ, ਰਵਿੰਦਰ ਸਿੰਘ ਛੱਜਲਵੱਡੀ, ਦਲਬੀਰ ਸਿੰਘ ਬੇਦਾਦਪੁਰ, ਗੁਰਨਾਮ ਸਿੰਘ ਦਾਊਦ, ਜੁਗਿੰਦਰ ਸਿੰਘ ਧਿਆਨਪੁਰ ਨੇ ਕੀਤੀ। ਆਗੂਆਂ ਨੇ ਮੰਗ ਕੀਤੀ ਕਿ ਝੋਨੇ ਦੀ ਸਰਕਾਰੀ ਖਰੀਦ ਤੁਰੰਤ ਚਾਲੂ ਕੀਤੀ ਜਾਵੇ, ਪੀ ਆਰ 126 ਕਿਸਮ ਦੀ ਸਰਕਾਰੀ ਖਰੀਦ ਯਕੀਨੀ ਬਣਾਈ ਜਾਵੇ, ਸਰਕਾਰੀ ਖਰੀਦ ਸਮੇਂ ਨਮੀ ਅਤੇ ਕਵਾਲਿਟੀ ਦੀਆਂ ਸ਼ਰਤਾਂ ਨਰਮ ਕੀਤੀਆਂ ਜਾਣ, ਪ੍ਰਾਈਵੇਟ ਵਪਾਰੀਆਂ ਵੱਲੋਂ 2 ਤੋਂ 4 ਸੌ ਰੁਪਏ ਪ੍ਰਤੀ ਕੁਇੰਟਲ ਝੋਨਾ ਘੱਟ ਕੀਮਤ ਤੇ ਖਰੀਦਿਆ ਗਿਆ ਹੈ ਇਸ ਘਾਟੇ ਭਰਪਾਈ ਵਪਾਰੀਆਂ ਕੋਲੋਂ ਕਰਵਾਈ ਜਾਵੇ, ਬਾਸਮਤੀ 1509 ਦ 4500 ਅਤੇ 1121 ਦਾ 5500 ਰੁਪਏ ਪ੍ਰਤੀ ਕੁਇੰਟਲ ਭਾਅ ਦਿੱਤਾ ਜਾਵੇ, ਮੰਡੀਆਂ ਵਿੱਚ ਕਿਸਾਨਾਂ ਦੇ ਅਤੇ ਮਜ਼ਦੂਰਾਂ ਲਈ ਚੰਗੀ ਰਿਹਾਇਸ਼, ਸਾਫ ਪੀਣ ਵਾਲੇ ਪਾਣੀ, ਬਾਥਰੂਮ ਅਤੇ ਪਖਾਨਿਆਂ ਦਾ ਪ੍ਰਬੰਧ ਕੀਤਾ ਜਾਵੇ, ਆੜ੍ਹਤੀਆਂ ਨੂੰ ਵਿਕੀ ਫਸਲ ਦਾ ਜੇ ਫਾਰਮ ਦੇਣ ਦਾ ਪਾਬੰਦ ਕੀਤਾ ਜਾਵੇ, ਫਸਲ ਦੀ ਤੁਲਾਈ ਕੰਪਿਊਟਰਾਈਜ਼ਡ ਕੰਡਿਆਂ ਨਾਲ ਕੀ...

ਕਿਸਾਨਾਂ ਵਲੋਂ ਬਾਠ ਸਾਹਿਬ ਸਾਹਮਣੇ ਨੈਸ਼ਨਲ ਹਾਈਵੇਅ ’ਤੇ ਧਰਨਾ ਦੇ ਕੇ ਸੜਕ ਕੀਤੀ ਜਾਮ

Image
ਪਠਾਨਕੋਟ : ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸਦੇ ਤੇ ਨੈਸ਼ਨਲ ਹਾਈਵੇਅ ਜਾਮ ਕੀਤਾ ਗਿਆ। ਇਸ ਦੌਰਾਨ ਲਗਾਏ ਧਰਨੇ ਦੀ ਪ੍ਰਧਾਨਗੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਕੇਵਲ ਸਿੰਘ ਕੰਗ, ਕੁੱਲ ਹਿੰਦ ਕਿਸਾਨ ਸਭਾ ਵਲੋਂ ਪਰਸ਼ੋਤਮ ਕੁਮਾਰ , ਕਿਰਤੀ ਕਿਸਾਨ ਯੂਨੀਅਨ ਵਲੋਂ ਪਰਮਜੀਤ ਸਿੰਘ, ਜਮਹੂਰੀ ਕਿਸਾਨ ਸਭਾ ਵਲੋਂ ਬਲਵੰਤ ਸਿੰਘ ਘੋ ਨੇ ਕੀਤੀ। ਇਹ ਧਰਨਾ ਸਵੇਰੇ 11 ਵਜੇ ਤੋਂ 3 ਵਜੇ ਤਕ ਰਿਹਾ। ਇਸ ਧਰਨੇ ਨੂੰ ਬਲਬੀਰ ਸਿੰਘ, ਨਰੰਜਨ ਸਿੰਘ, ਜਵਾਲਾ ਸਿੰਘ, ਮੁਖਤਾਰ ਸਿੰਘ, ਅਮਰ ਕ੍ਰਾਂਤੀ, ਹਰਜੀਤ ਸਿੰਘ, ਗੁਰਬਾਜ ਸਿੰਘ, ਅਮੀਰ ਸਿੰਘ, ਪ੍ਰੇਮ ਸਿੰਘ, ਸੁਰਿੰਦਰ ਸਹਿਗਲ, ਕੇਵਲ ਕਾਲੀਆ, ਨੇਤ੍ਰ ਸਿੰਘ, ਅਵਿਨਾਸ਼ ਕੁਮਾਰ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਪੁੱਤਾ ਵਾਂਗ ਪਾਲੀ ਕਿਸਾਨਾਂ ਦੀ ਝੋਨੇ ਦੀ ਫ਼ਸਲ ਰੁਲ ਰਹੀ ਹੈ, ਖਰੀਦ ਨਹੀਂ ਹੋ ਰਹੀ। ਕਿਸਾਨਾਂ ਦੀ ਬਹੁਤ ਦਿਨਾਂ ਤੋਂ ਮੰਡੀ ਵਿਚ ਖਜਲ ਖੁਆਰੀ ਹੋ ਰਹੀ ਹੈ। ਜੇਕਰ ਫ਼ਸਲ ਖਰੀਦੀ ਵੀ ਜਾ ਰਹੀ ਹੈ ਤਾਂ ਪੂਰਾ ਭਾਅ ਨਹੀਂ ਦਿੱਤਾ ਜਾ ਰਿਹਾ। ਕਿਸਾਨਾਂ ਦੀ ਫਸਲ ਵਿੱਚੋ ਕਟੌਤੀ ਕੀਤੀ ਜਾ ਰਹੀ ਹੈ। ਮੋਦੀ ਸਰਕਾਰ ਵਲੋਂ ਕਿਸਾਨਾਂ ਦੀ ਜਾਣ ਬੁੱਝਕੇ ਕਿਸਾਨਾਂ ਨੂੰ ਖੱਜਲ ਕੀਤਾ ਜਾ ਰਿਹਾ ਹੈ। ਗੁਦਾਮਾਂ ਨੂੰ ਖਾਲੀ ਨਹੀਂ ਕੀਤਾ ਗਿਆ। ਮੰਡੀਆਂ ਵਿੱਚ ਧਾਨ ਦੇ ਢੇਰ ਲੱਗੇ ਹੋਏ ਹਨ। ਕਿਸਾਨੀ ਦੀ ਲੁੱਟ ਹੋ ਰਹੀ ਹੈ। ਕਿਸਾਨ ਵਿਰੋਧੀ ਨੀਤੀਆਂ ਕਰਕੇ ਸਰਕਾਰ ਖੇਤੀ ਨੂੰ ਲਾਭਦਾਇਕ ਕਿੱਤਾ ਨਹੀ ਰਹਿਣ ਦੇਵੇਗੀ। ਦਿੱਲੀ...

ਜ਼ਰੂਰੀ ਸੁਨੇਹੇ

ਜ਼ਰੂਰੀ ਸੁਨੇਹੇ
ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ!