ਬਜ਼ਾਰਾਂ ਵਿੱਚ ਮਾਰਚ ਕਰਨ ਉਪਰੰਤ ਦਿੱਤਾ ਮੰਗ ਪੱਤਰ
ਰਈਆ : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਜਮਹੂਰੀ ਕਿਸਾਨ ਸਭਾ ਪੰਜਾਬ, ਕਿਰਤੀ ਕਿਸਾਨ ਯੂਨੀਅਨ, ਅਜਾਦ ਕਿਸਾਨ ਸੰਘਰਸ਼ ਕਮੇਟੀ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਦਿਹਾਤੀ ਮਜ਼ਦੂਰ ਸਭਾ ਵੱਲੋਂ ਝੋਨੇ ਦੀ ਸਰਕਾਰੀ ਖਰੀਦ ਨਾ ਕਰਨ ਖਿਲਾਫ ਕਸਬਾ ਰਈਆ ਦੀ ਅਨਾਜ ਮੰਡੀ ਅਤੇ ਕਸਬੇ ਦੇ ਬਜਾਰਾਂ ਵਿੱਚ ਮਾਰਚ ਕਰਨ ਉਪਰੰਤ ਸਕੱਤਰ ਮਾਰਕੀਟ ਕਮੇਟੀ ਰਈਆ ਰਾਹੀਂ ਮੰਗ ਪੱਤਰ ਦਿੱਤਾ। ਮਾਰਚ ਦੀ ਅਗਵਾਈ ਗੁਰਮੇਜ ਸਿੰਘ ਤਿੰਮੋਵਾਲ, ਰਵਿੰਦਰ ਸਿੰਘ ਛੱਜਲਵੱਡੀ, ਦਲਬੀਰ ਸਿੰਘ ਬੇਦਾਦਪੁਰ, ਗੁਰਨਾਮ ਸਿੰਘ ਦਾਊਦ, ਜੁਗਿੰਦਰ ਸਿੰਘ ਧਿਆਨਪੁਰ ਨੇ ਕੀਤੀ।
ਆਗੂਆਂ ਨੇ ਮੰਗ ਕੀਤੀ ਕਿ ਝੋਨੇ ਦੀ ਸਰਕਾਰੀ ਖਰੀਦ ਤੁਰੰਤ ਚਾਲੂ ਕੀਤੀ ਜਾਵੇ, ਪੀ ਆਰ 126 ਕਿਸਮ ਦੀ ਸਰਕਾਰੀ ਖਰੀਦ ਯਕੀਨੀ ਬਣਾਈ ਜਾਵੇ, ਸਰਕਾਰੀ ਖਰੀਦ ਸਮੇਂ ਨਮੀ ਅਤੇ ਕਵਾਲਿਟੀ ਦੀਆਂ ਸ਼ਰਤਾਂ ਨਰਮ ਕੀਤੀਆਂ ਜਾਣ, ਪ੍ਰਾਈਵੇਟ ਵਪਾਰੀਆਂ ਵੱਲੋਂ 2 ਤੋਂ 4 ਸੌ ਰੁਪਏ ਪ੍ਰਤੀ ਕੁਇੰਟਲ ਝੋਨਾ ਘੱਟ ਕੀਮਤ ਤੇ ਖਰੀਦਿਆ ਗਿਆ ਹੈ ਇਸ ਘਾਟੇ ਭਰਪਾਈ ਵਪਾਰੀਆਂ ਕੋਲੋਂ ਕਰਵਾਈ ਜਾਵੇ, ਬਾਸਮਤੀ 1509 ਦ 4500 ਅਤੇ 1121 ਦਾ 5500 ਰੁਪਏ ਪ੍ਰਤੀ ਕੁਇੰਟਲ ਭਾਅ ਦਿੱਤਾ ਜਾਵੇ, ਮੰਡੀਆਂ ਵਿੱਚ ਕਿਸਾਨਾਂ ਦੇ ਅਤੇ ਮਜ਼ਦੂਰਾਂ ਲਈ ਚੰਗੀ ਰਿਹਾਇਸ਼, ਸਾਫ ਪੀਣ ਵਾਲੇ ਪਾਣੀ, ਬਾਥਰੂਮ ਅਤੇ ਪਖਾਨਿਆਂ ਦਾ ਪ੍ਰਬੰਧ ਕੀਤਾ ਜਾਵੇ, ਆੜ੍ਹਤੀਆਂ ਨੂੰ ਵਿਕੀ ਫਸਲ ਦਾ ਜੇ ਫਾਰਮ ਦੇਣ ਦਾ ਪਾਬੰਦ ਕੀਤਾ ਜਾਵੇ, ਫਸਲ ਦੀ ਤੁਲਾਈ ਕੰਪਿਊਟਰਾਈਜ਼ਡ ਕੰਡਿਆਂ ਨਾਲ ਕੀਤੀ ਜਾਵੇ।
ਅੱਜ ਦੇ ਰੋਸ ਮਾਰਚ ਵਿੱਚ ਹੋਰਨਾਂ ਤੋਂ ਇਲਾਵਾ ਵਿੱਚ ਸਵਿੰਦਰ ਸਿੰਘ ਖਹਿਰਾ, ਨਿਰਮਲ ਸਿੰਘ ਭਿੰਡਰ,ਸੁਰਜੀਤ ਸਿੰਘ ਤਲਵੰਡੀ, ਗੁਰਮੁੱਖ ਸਿੰਘ ਮੁੱਛਲ, ਸਰਪੰਚ ਸੁਲੱਖਣ ਸਿੰਘ ਤੁੜ, ਕੇਵਲ ਸਿੰਘ ਸੱਤੋਵਾਲ ਬਲਵਿੰਦਰ ਸਿੰਘ ਵਡਾਲਾ, ਸਰਦੂਲ ਸਿੰਘ ਤਿੰਮੋਵਾਲ ਰਸ਼ਪਾਲ ਸਿੰਘ ਬੁਟਾਰੀ, ਪਰਗਟ ਸਿੰਘ ਟੌਂਗ ਆਦਿ ਆਗੂ ਸ਼ਾਮਲ ਸਨ।

Comments
Post a Comment